Sri Guru Granth Sahib Ji

Search ਘਰਿ in Gurmukhi

दुखु परहरि सुखु घरि लै जाइ ॥
Ḏukẖ parhar sukẖ gẖar lai jā▫e.
Your pain shall be sent far away, and peace shall come to your home.
ਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ।
ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
 
जै घरि कीरति आखीऐ करते का होइ बीचारो ॥
Jai gẖar kīraṯ ākẖī▫ai karṯe kā ho▫e bīcẖāro.
In that house where the Praises of the Creator are chanted and contemplated -
ਜਿਸ ਗ੍ਰਿਹ ਅੰਦਰ ਸਿਰਜਣਹਾਰ ਦਾ ਸਿਮਰਨ ਹੁੰਦਾ ਹੈ ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ,
ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤ-ਸਾਲਾਹ। ਆਖੀਐ = ਆਖੀ ਜਾਂਦੀ ਹੈ।ਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ,
 
तितु घरि गावहु सोहिला सिवरिहु सिरजणहारो ॥१॥
Ŧiṯ gẖar gāvhu sohilā sivrihu sirjaṇhāro. ||1||
in that house, sing Songs of Praise; meditate and remember the Creator Lord. ||1||
ਉਸ ਗ੍ਰਿਹ ਅੰਦਰ ਜੱਸ ਦੇ ਗੀਤ ਗਾਇਨ ਕਰ ਤੇ ਰਚਨਹਾਰ ਨੂੰ ਅਰਾਧ।
ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {❀ ਨੋਟ: ਕੁੜੀ ਦੇ ਵਿਆਹ ਸਮੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਂਦੀਆਂ ਹਨ ਉਹਨਾਂ ਨੂੰ 'ਸੋਹਿਲੜੇ' ਕਹੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਕੁੜੀ ਦੇ ਵਿਆਹੇ ਜਾਣ ਤੇ ਮਾਪਿਆਂ ਅਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ, ਕੁਝ ਅਸੀਸਾਂ ਆਦਿਕ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ।੧।(ਹੇ ਜਿੰਦ-ਕੁੜੀਏ!) ਉਸ (ਸਤਸੰਗ-) ਘਰ ਵਿਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ ॥੧॥
 
घरि घरि एहो पाहुचा सदड़े नित पवंनि ॥
Gẖar gẖar eho pāhucẖā saḏ▫ṛe niṯ pavann.
Unto each and every home, into each and every heart, this summons is sent out; the call comes each and every day.
ਇਹ ਸਮਨ ਹਰ ਘਰ ਵਿੱਚ ਭੇਜਿਆ ਜਾਂਦਾ ਹੈ ਤੇ ਐਸੀਆਂ ਹਾਕਾਂ ਹਰ ਰੋਜ਼ ਹੀ ਪੈਦੀਆਂ ਰਹਿੰਦੀਆਂ ਹਨ।
ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ, ਸਾਹੇ-ਚਿੱਠੀ {❀ ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਆਦਿਕ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਕੁੜੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ। ਸਦੜੇ = ਸੱਦੇ।(ਪਰਲੋਕ ਵਿਚ ਜਾਣ ਲਈ ਮੌਤ ਦੀ) ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ।
 
बाबा जै घरि करते कीरति होइ ॥
Bābā jai gẖar karṯe kīraṯ ho▫e.
O Baba: that system in which the Praises of the Creator are sung -
ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ।
ਬਾਬਾ = ਹੇ ਭਾਈ! ਜੈ ਘਰਿ = ਜਿਸ (ਸਤਸੰਗ-) ਘਰ ਵਿਚ। ਕਰਤੇ ਕੀਰਤਿ = ਕਰਤਾਰ ਦੀ ਸਿਫ਼ਤ-ਸਾਲਾਹ। ਹੋਇ = ਹੁੰਦੀ ਹੈ।ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,
 
निज घरि महलु पावहु सुख सहजे बहुरि न होइगो फेरा ॥३॥
Nij gẖar mahal pāvhu sukẖ sėhje bahur na ho▫igo ferā. ||3||
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ।੩।(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥
 
निज घरि महलु पछाणीऐ नदरि करे मलु धोइ ॥३॥
Nij gẖar mahal pacẖẖāṇī▫ai naḏar kare mal ḏẖo▫e. ||3||
Within the home of the self, the Mansion of His Presence is realized when He bestows His Glance of Grace and washes away our pollution. ||3||
ਆਪਣੀ ਦਇਆ-ਦ੍ਰਿਸ਼ਟੀ ਧਾਰ ਕੇ, ਵਾਹਿਗੁਰੂ ਪ੍ਰਾਨੀ ਦੀ ਮੈਲ ਧੋ ਸੁਟਦਾ ਹੈ ਅਤੇ ਉਹ ਆਪਣੇ ਗ੍ਰਹਿ (ਸਰੀਰ) ਵਿੱਚ ਹੀ ਸੁਆਮੀ ਦੀ ਹਜ਼ੂਰੀ ਨੂੰ ਅਨੁਭਵ ਕਰ ਲੈਂਦਾ ਹੈ।
ਨਿਜ ਘਰਿ = ਆਪਣੇ ਘਰ ਵਿਚ, ਅਡੋਲ ਅਵਸਥਾ ਵਿਚ ਜਦੋਂ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।੩।ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥
 
दरि घरि ढोई न लहै दरगह झूठु खुआरु ॥१॥ रहाउ ॥
Ḏar gẖar dẖo▫ī na lahai ḏargėh jẖūṯẖ kẖu▫ār. ||1|| rahā▫o.
In this world, you shall not find any shelter; in the world hereafter, being false, you shall suffer. ||1||Pause||
ਮੰਦਰ ਦੇ ਬੂਹੇ (ਇਸ ਜਹਾਨ) ਵਿੱਚ ਤੈਨੂੰ ਪਨਾਹ ਨਹੀਂ ਮਿਲਣੀ ਅਤੇ ਕੂੜੀ ਹੋਣ ਕਰਕੇ ਤੂੰ ਅਗਲੇ ਜਹਾਨ ਅੰਦਰ ਅਵਾਜ਼ਾਰ ਹੋਵੇਗੀ। ਠਹਿਰਾਉ।
ਢੋਈ = ਆਸਰਾ, ਸਹਾਰਾ।੧।(ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ ॥੧॥ ਰਹਾਉ॥
 
मेरे मन लै लाहा घरि जाहि ॥
Mere man lai lāhā gẖar jāhi.
O my mind, earn the profit, before you return home.
ਹੇ ਮੇਰੀ ਜਿੰਦੜੀਏ! ਗ੍ਰਿਹ ਜਾਣਾ ਤੋਂ (ਪਹਿਲਾਂ) ਕੁਝ ਨਫਾ ਕਮਾ ਲੈ।
ਲਾਹਾ = ਲਾਭ। ਲੈ = ਲੈ ਕੇ। ਘਰਿ = (ਆਪਣੇ) ਘਰ ਵਿਚ।ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ।
 
मुइआ जितु घरि जाईऐ तितु जीवदिआ मरु मारि ॥
Mu▫i▫ā jiṯ gẖar jā▫ī▫ai ṯiṯ jīvḏi▫ā mar mār.
To reach your True Home after you die, you must conquer death while you are still alive.
ਜਿਸ ਗ੍ਰਿਹ ਤੂੰ ਮਰ ਕੇ ਪੁਜਣਾ ਹੈ ਉਸ ਦੇ ਲਈ ਤੂੰ ਜੀਉਂਦੇ ਜੀ ਆਪਣੀਆਂ ਮੰਦ-ਵਾਸਨਾ ਨੂੰ ਮਲੀਆਮੇਟ ਕਰ।
ਜਿਤੁ ਘਰਿ = ਜਿਸ ਘਰ ਵਿਚ। ਮੁਇਆ = ਮਰ ਕੇ, ਆਖ਼ਰ ਨੂੰ। ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ। ਮਰੁ = ਮੌਤ, ਮੌਤ ਦਾ ਡਰ। ਮਾਰਿ = ਮਾਰ ਲਈਦਾ ਹੈ।ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।
 
मनु बैरागी घरि वसै सच भै राता होइ ॥
Man bairāgī gẖar vasai sacẖ bẖai rāṯā ho▫e.
If the mind becomes balanced and detached, and comes to dwell in its own true home, imbued with the Fear of God,
ਇਛਾ-ਰਹਿਤ ਹੋ ਕੇ, ਜੇਕਰ ਮਨੂਆ ਗ੍ਰਿਹ ਅੰਦਰ ਰਹੇ ਅਤੇ ਸੱਚੇ ਸੁਆਮੀ ਦੇ ਡਰ ਨਾਲ ਰੰਗਿਆ ਜਾਵੇ,
ਬੈਰਾਗੀ = ਮਾਇਆ ਵਲੋਂ ਵੈਰਾਗਵਾਨ। ਘਰਿ = ਘਰ ਵਿਚ, ਆਪਣੇ ਸਰੂਪ ਵਿਚ। ਸਚ ਭੈ = ਸੱਚੇ ਦੇ ਨਿਰਮਲ ਭਉ ਵਿਚ। ਰਾਤਾ = ਰੰਗਿਆ ਹੋਇਆ।(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।
 
सचि मिले से न विछुड़हि तिन निज घरि वासा होइ ॥१॥
Sacẖ mile se na vicẖẖuṛėh ṯin nij gẖar vāsā ho▫e. ||1||
Those who meet the True Lord are not separated again; they come to dwell in the home of the self deep within. ||1||
ਜੋ ਸਤਿਪੁਰਖ ਨੂੰ ਭੇਟ ਲੈਂਦੇ ਹਨ, ਉਹ ਮੁੜ ਕੇ ਵੱਖਰੇਂ ਨਹੀਂ ਹੁੰਦੇ। ਉਹ ਆਪਦੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਾ ਲੈਂਦੇ ਹਨ।
ਸਚਿ = ਸਦਾ-ਥਿਰ ਪ੍ਰਭੂ ਵਿਚ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਤਮਾ ਵਿਚ (ਭਾਵ, ਬਾਹਰ ਮਾਇਆ ਪਿੱਛੇ ਭਟਕਣਾ ਮੁੱਕ ਜਾਂਦੀ ਹੈ)।੧।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ ॥੧॥
 
जिनी सुणि कै मंनिआ तिना निज घरि वासु ॥
Jinī suṇ kai mani▫ā ṯinā nij gẖar vās.
Those who hear and believe, find the home of the self deep within.
ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
ਨਿਜ ਘਰਿ = ਆਪਣੇ ਘਰ ਵਿਚ, ਅੰਤਰ ਆਤਮੇ।ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।
 
बहु जोनी भउदा फिरै जिउ सुंञैं घरि काउ ॥
Baho jonī bẖa▫uḏā firai ji▫o suñaiʼn gẖar kā▫o.
Through countless incarnations they wander lost, like crows in a deserted house.
ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।
ਘਰਿ = ਘਰ ਵਿਚ।(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ)
 
करि किरपा घरि आइआ आपे मिलिआ आइ ॥
Kar kirpā gẖar ā▫i▫ā āpe mili▫ā ā▫e.
By His Grace, He has come into my home; He Himself has come to meet me.
ਆਪਣੀ ਰਹਿਮਤ ਨਿਛਾਵਰ ਕਰਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲ ਪਿਆ ਹੈ।
ਕਰਿ = ਕਰਿ ਕੇ। ਘਰਿ = ਹਿਰਦੇ-ਘਰ ਵਿਚ। ਆਪੇ = ਆਪ ਹੀ।(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।
 
घरि होदा पुरखु न पछाणिआ अभिमानि मुठे अहंकारि ॥
Gẖar hoḏā purakẖ na pacẖẖāṇi▫ā abẖimān muṯẖe ahaʼnkār.
The Primal Being is within their own home, but they do not recognize Him. They are plundered by their egotistical pride and arrogance.
ਉਨ੍ਹਾਂ ਦੇ ਗ੍ਰਹਿ ਅੰਦਰ ਗੁਰੂ-ਪ੍ਰਮੇਸ਼ਰ ਹੈ, ਜਿਸ ਨੂੰ ਉਹ ਨਹੀਂ ਸਿੰਞਾਣਦੇ। ਉਹ ਹੰਕਾਰ ਤੇ ਗ਼ਰੂਰ ਨੇ ਠੱਗ ਲਏ ਹਨ।
ਘਰਿ = ਹਿਰਦੇ-ਘਰ ਵਿਚ। ਹੋਦਾ = ਵੱਸਦਾ। ਪੁਰਖੁ = ਪਰਮਾਤਮਾ। ਅਭਿਮਾਨਿ = ਅਭਿਮਾਨ ਵਿਚ। ਮੁਠੇ = ਠੱਗੇ ਗਏ, ਲੁੱਟੇ ਗਏ।ਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ।
 
मन रे निज घरि वासा होइ ॥
Man re nij gẖar vāsā ho▫e.
O mind, dwell in the balanced state of your own inner being.
ਹੇ ਮੇਰੀ ਜਿੰਦੇ! ਤੂੰ ਵਿਆਪਕ, ਵਾਹਿਗੁਰੂ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰ।
ਨਿਜ ਘਰਿ = ਆਪਣੇ ਘਰਿ ਵਿਚ, ਅੰਤਰ ਆਤਮੇ, ਪ੍ਰਭੂ ਚਰਨਾਂ ਵਿਚ।ਹੇ (ਮੇਰੇ) ਮਨ! ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇ,
 
निज घरि वसहि अम्रितु पीवहि ता सुख लहहि महलु ॥१॥ रहाउ ॥
Nij gẖar vasėh amriṯ pīvėh ṯā sukẖ lahėh mahal. ||1|| rahā▫o.
Dwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
ਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ, ਆਬਿ-ਹਿਯਾਤ ਛਕੇਗਾ ਅਤੇ ਸੁਆਮੀ ਦੀ ਹਜੂਰੀ ਦੇ ਆਰਾਮ ਨੂੰ ਪਰਾਪਤ ਹੋਵੇਗਾ। ਠਹਿਰਾਉ।
ਨਿਜ ਘਰਿ = ਆਪਣੇ ਘਰ ਵਿਚ। ਸੁਖ ਮਹਲੁ = ਸੁਖ ਦਾ ਟਿਕਾਣਾ।੧।(ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ॥੧॥ ਰਹਾਉ॥
 
घरि वरु पाइआ आपणा हउमै दूरि करेइ ॥
Gẖar var pā▫i▫ā āpṇā ha▫umai ḏūr kare▫i.
Within her own home, she finds her Husband Lord; her egotism is dispelled.
ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਕੇ, ਉਹ ਆਪਣੇ ਪਤੀ ਨੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਹੀ ਪਾ ਲੈਂਦੀ ਹੈ।
ਘਰਿ = ਹਿਰਦੇ-ਘਰ ਵਿਚ। ਕਰੇਇ = ਕਰਦੀ ਹੈ।ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।
 
हरि वरु पाइनि घरि आपणै गुर कै हेति पिआरि ॥
Har var pā▫in gẖar āpṇai gur kai heṯ pi▫ār.
Within their own home, they obtain the Lord as their Husband, with love for the Guru.
ਗੁਰਾਂ ਵਾਸਤੇ ਪ੍ਰੀਤ ਧਾਰਨ ਕਰਕੇ, ਉਹ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਾ ਲੈਦੀਆਂ ਹਨ।
ਵਰੁ = ਖਸਮ। ਪਾਇਨਿ = ਪ੍ਰਾਪਤ ਕਰ ਲੈਂਦੀਆਂ ਹਨ। ਘਰਿ = ਹਿਰਦੇ-ਘਰ ਵਿਚ। ਹੇਤਿ = ਹਿਤ ਵਿਚ। ਪਿਆਰਿ = ਪਿਆਰ ਵਿਚ।ਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ।