Sri Guru Granth Sahib Ji

Search ਘੜੀ in Gurmukhi

केते बरमे घाड़ति घड़ीअहि रूप रंग के वेस ॥
Keṯe barme gẖāṛaṯ gẖaṛī▫ahi rūp rang ke ves.
So many Brahmas, fashioning forms of great beauty, adorned and dressed in many colors.
ਬਹੁਤੇ ਹਨ ਬਰ੍ਹਮੇ, ਜੋ ਸ਼ਕਲਾਂ ਸਾਜ ਰਹੇ ਹਨ ਅਤੇ ਘਨੇਰੀਆਂ ਸੁੰਦ੍ਰਤਾਈਆਂ, ਰੰਗਤਾ ਤੇ ਲਿਬਾਸ।
ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ (ਇਸ 'ਕੇ' ਦੇ ਅਰਥ ਲਈ ਵੇਖੋ ਪਿਛਲੀ ਪਉੜੀ ਨੰ:੩੪)।ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
 
तिथै घाड़ति घड़ीऐ बहुतु अनूपु ॥
Ŧithai gẖāṛaṯ gẖaṛī▫ai bahuṯ anūp.
Forms of incomparable beauty are fashioned there.
ਉਥੇ ਪ੍ਰੇਮ ਲਾਸਾਨੀ ਬਣਾਵਟ ਬਣਾਈ ਜਾਂਦੀ ਹੈ।
ਤਿਥੈ = ਇਸ ਮਿਹਨਤ ਵਾਲੀ ਅਵਸਥਾ ਵਿਚ। ਘਾੜਤਿ ਘੜੀਐ = ਘਾੜਤ ਵਿਚ ਘੜਿਆ ਜਾਂਦਾ ਹੈ। ਬਹੁਤੁ ਅਨੂਪੁ = (ਮਨ) ਬਹੁਤ ਸੋਹਣਾ।ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।
 
तिथै घड़ीऐ सुरति मति मनि बुधि ॥
Ŧithai gẖaṛī▫ai suraṯ maṯ man buḏẖ.
The intuitive consciousness, intellect and understanding of the mind are shaped there.
ਉਥੇ ਅੰਤ੍ਰੀਵੀ ਗਿਆਤ, ਅਕਲ, ਆਤਮਾ ਅਤੇ ਸਮਝ ਸੋਚ ਨਵੇਂ ਸਿਰਿਓ ਢਾਲੇ ਜਾਂਦੇ ਹਨ।
ਤਿਥੈ = ਉਸ ਦਰਮ ਖੰਡ ਵਿਚ। ਘੜੀਐ = ਘੜੀ ਜਾਂਦੀ ਹੈ। ਮਨਿ ਬੁਧਿ = ਮਨ ਵਿਚ ਜਾਗ੍ਰਤ।ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤ ਤੇ ਮੱਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮੱਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ।
 
तिथै घड़ीऐ सुरा सिधा की सुधि ॥३६॥
Ŧithai gẖaṛī▫ai surā siḏẖā kī suḏẖ. ||36||
The consciousness of the spiritual warriors and the Siddhas, the beings of spiritual perfection, are shaped there. ||36||
ਉਥੇ ਪਵਿੱਤ੍ਰ ਪੁਰਸ਼ਾਂ ਅਤੇ ਕਰਾਮਾਤੀ ਬੰਦਿਆਂ ਦੀ ਖਸਲਤ (ਨਵੇਂ ਸਿਰੀਓ) ਢਾਲੀ ਜਾਂਦੀ ਹੈ।
ਸੁਰਾ ਕੀ ਸੁਧਿ = ਦੇਵਤਿਆਂ ਦੀ ਸੂਝ। ਸਿਧਾ ਕੀ ਸੁਧਿ = ਸਿੱਧਾਂ ਵਾਲੀ ਅਕਲ।ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ ॥੩੬॥
 
घड़ीऐ सबदु सची टकसाल ॥
Gẖaṛī▫ai sabaḏ sacẖī taksāl.
and mint the True Coin of the Shabad, the Word of God.
ਇਸ ਤਰ੍ਹਾਂ ਸੱਚੀ ਸਿਕਸ਼ਾਲਾ ਅੰਦਰ ਰੱਬੀ ਕਲਾਮ ਰਚੀ ਜਾਂਦੀ ਹੈ।
ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ। ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ। ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ।(ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।
 
विसुए चसिआ घड़ीआ पहरा थिती वारी माहु होआ ॥
visu▫e cẖasi▫ā gẖaṛī▫ā pahrā thiṯī vārī māhu ho▫ā.
The seconds, minutes and hours, days, weeks and months,
ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ,
ਘੜੀਆ, ਪਹਰਾ, ਥਿਤੀ, ਵਾਰੀ = ਸਮੇਂ ਦੇ ਯੁਨਿਟ/ਇਕਾਈਆਂ। ਅੱਖ ਦੇ ੧੫ ਫੋਰ = ੧ ਵਿਸਾ। ੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ। ੬੦ ਪਲ = ੧ ਘੜੀ। ਸਾਢੋ ੭ ਘੜੀਆਂ = ੧ ਪਹਰ। ੮ ਪਹਰ = ੧ ਦਿਨ ਰਾਤ। ੧੫ ਥਿਤਾਂ; ੭ ਵਾਰ; ੧੨ ਮਹੀਨੇ, ਛੇ ਰੁੱਤਾਂ।ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
 
तिसु बिनु घड़ी न जीवदी दुखी रैणि विहाइ ॥
Ŧis bin gẖaṛī na jīvḏī ḏukẖī raiṇ vihā▫e.
Without Him, I cannot survive even for an instant, and my life-night passes in anguish.
ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ।
ਤਿਸੁ ਬਿਨ = ਉਸ (ਨਾਮ) ਤੋਂ ਬਿਨਾ। ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ। ਰੈਣਿ = (ਜ਼ਿੰਦਗੀ ਦੀ) ਰਾਤ। ਦੁਖੀ = ਦੁੱਖਾਂ ਵਿਚ।ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।
 
घड़ी मुहत का पाहुणा काज सवारणहारु ॥
Gẖaṛī muhaṯ kā pāhuṇā kāj savāraṇhār.
For a brief moment, man is a guest of the Lord; he tries to resolve his affairs.
ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
ਮੁਹਤ = {मुहुर्त} ਦੋ ਘੜੀਆਂ। ਪਾਹੁਣਾ = ਪ੍ਰਾਹੁਣਾ।(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।
 
सफल मूरतु सफला घड़ी जितु सचे नालि पिआरु ॥
Safal mūraṯ saflā gẖaṛī jiṯ sacẖe nāl pi▫ār.
Fruitful is that moment, and fruitful is that time, when one is in love with the True Lord.
ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ।
ਮੂਰਤੁ = {मुहुर्त} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ।ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ।
 
तिसु बिनु घड़ी न जीवऊ बिनु नावै मरि जाउ ॥
Ŧis bin gẖaṛī na jīv▫ū bin nāvai mar jā▫o.
Without Him, I cannot live, even for a moment. Without His Name, I die.
ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ।
ਮਰਿ ਜਾਉ = (ਜਾਉਂ) ਮੈਂ ਆਤਮਕ ਮੌਤੇ ਮਰ ਜਾਂਦਾ ਹਾਂ।(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
 
बिनु जल घड़ी न जीवई प्रभु जाणै अभ पीर ॥२॥
Bin jal gẖaṛī na jīv▫ī parabẖ jāṇai abẖ pīr. ||2||
Without water, she cannot live, even for an instant. God knows the suffering of her mind. ||2||
ਪਾਣੀ ਦੇ ਬਗ਼ੈਰ ਉਹ ਇਕ ਛਿਨ ਭਰ ਭੀ ਜੀਉਂਦੀ ਨਹੀਂ ਰਹਿੰਦੀ। ਸੁਆਮੀ ਉਸ ਦੇ ਰਿਦੇ ਦੀ ਪੀੜ ਨੂੰ ਜਾਣਦਾ ਹੈ।
ਅਭ ਪੀਰ = ਅੰਦਰਲੀ ਪੀੜ ॥੨॥ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ॥੨॥
 
घड़ी कि मुहति कि चलणा खेलणु अजु कि कलि ॥
Gẖaṛī kė muhaṯ kė cẖalṇā kẖelaṇ aj kė kal.
In a moment, in an instant, we too must depart. Our play is only for today or tomorrow.
ਇਕ ਲਮ੍ਹੇ ਜਾਂ ਛਿਨ ਅੰਦਰ ਪ੍ਰਾਣੀ ਨੇ ਟੁਰ ਜਾਣਾ ਹੈ। ਉਸ ਦੀ ਖੁਸ਼ੀ ਦੀ ਖੇਡ ਅਜ ਜਾਂ ਭਲਕ ਲਈ ਹੈ।
ਅਜੁ ਕਿ ਕਲਿ = ਅੱਜ ਜਾਂ ਕਲ ਵਿਚ, ਇਕ ਦੋ ਦਿਨਾਂ ਵਿਚ।ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।
 
असट धातु पातिसाह की घड़ीऐ सबदि विगासि ॥
Asat ḏẖāṯ pāṯisāh kī gẖaṛī▫ai sabaḏ vigās.
The eight metals of the King are made into coins by the Word of His Shabad.
ਬਾਦਸ਼ਾਹ ਦੀਆਂ ਅੱਠ ਧਾਤਾਂ ਦੇ ਉਸ ਦੇ ਹੁਕਮ ਅਤੇ ਖੁਸ਼ੀ ਤਾਬੇ (ਸਿੱਕੇ) ਸਾਜੇ ਜਾਂਦੇ ਹਨ।
ਅਸਟ ਧਾਤੁ = ਅੱਠ ਧਾਤਾਂ ਦਾ ਬਣਿਆ ਸਰੀਰ। ਵਿਗਾਸਿ = ਖਿੜਦਾ ਹੈ।ਪਰਮਾਤਮਾ ਦੀ ਰਚੀ ਹੋਈ ਇਹ ਅੱਠ ਧਾਤਾਂ ਵਾਲੀ ਮਨੁੱਖੀ ਕਾਂਇਆਂ ਜੇ ਗੁਰੂ ਦੇ ਸ਼ਬਦ (ਦੀ ਟਕਸਾਲ) ਵਿਚ ਘੜੀ ਜਾਏ (ਸੁਚੱਜੀ ਬਣਾਈ ਜਾਏ, ਤਾਂ ਹੀ ਇਹ) ਖਿੜਦੀ ਹੈ (ਆਤਮਕ ਹੁਲਾਰੇ ਵਿਚ ਆਉਂਦੀ ਹੈ)।
 
घड़ी मुहति कि चलणा दिल समझु तूं भि पहूचु ॥४॥
Gẖaṛī muhaṯ kė cẖalṇā ḏil samajẖ ṯūʼn bẖė pahūcẖ. ||4||
In a moment or two, we shall also depart. O my heart, understand that you must go as well! ||4||
ਪ੍ਰਾਣੀ ਨੂੰ ਇਕ ਛਿਨ ਜਾਂ ਦੋ ਵਿੱਚ ਟੁਰਨਾ ਪਏਗਾ। ਹੇ ਮੇਰੇ ਦਿਲ ਜਾਣ ਲੈ ਕਿ ਤੂੰ ਭੀ ਉਥੇ ਪਹੁੰਚਣ ਵਾਲਾ ਹੀ ਹੈ।
ਮੁਹਤਿ = ਦੋ ਘੜੀ ਦੇ ਸਮੇਂ ਵਿਚ। ਦਿਲ = ਹੇ ਦਿਲ! ਪਹੂਚੁ = ਪਹੁੰਚਣ ਵਾਲਾ ॥੪॥ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ ॥੪॥
 
गउणु करे चहु कुंट का घड़ी न बैसणु सोइ ॥
Ga▫oṇ kare cẖahu kunt kā gẖaṛī na baisaṇ so▫e.
when you are wandering around in all four directions, and you cannot sit or sleep even for a moment -
ਅਤੇ ਚੌਹੀਂ ਪਾਸੀਂ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਭਰ ਲਈ ਭੀ ਬੈਠ ਜਾ ਸੌ ਨਹੀਂ ਸਕਦਾ।
ਗਉਣੁ = ਗਮਨ, ਭ੍ਰਮਨ। ਬੈਸਣੁ = ਬੈਠਣਾ, ਆਰਾਮ। ਸੋਇ = ਉਹ ਮਨੁੱਖ।ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ,
 
तूं आपे मुकति कराइदा इक निमख घड़ी करि खिआलु ॥
Ŧūʼn āpe mukaṯ karā▫iḏā ik nimakẖ gẖaṛī kar kẖi▫āl.
You Yourself liberate those who think of You for even an instant.
ਤੂੰ ਖੁਦ ਹੀ ਉਸ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ ਜੋ ਇਕ ਅੱਖ ਦੇ ਫੋਰੇ ਜਾਂ ਮੁਹਤ ਭਰ ਨਹੀਂ ਭੀ ਤੇਰਾ ਧਿਆਨ ਧਾਰਦਾ ਹੈ।
ਨਿਮਖ = ਅੱਖ ਝਮਕਣ ਜਿਤਨਾ ਸਮਾ।(ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ।
 
इक घड़ी न मिलते ता कलिजुगु होता ॥
Ik gẖaṛī na milṯe ṯā kalijug hoṯā.
When I could not be with You for just one moment, the Dark Age of Kali Yuga dawned for me.
ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ।
xxxਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
 
धंनु मूरत चसे पल घड़ीआ धंनि सु ओइ संजोगा जीउ ॥१॥
Ḏẖan mūraṯ cẖase pal gẖaṛī▫ā ḏẖan so o▫e sanjogā jī▫o. ||1||
Blessed are the hours, the minutes and the seconds-blessed is that Union with Him. ||1||
ਸੁਲੱਖਣੇ ਹਨ ਮਹੂਰਤ (48 ਮਿੰਟਾਂ), ਚਸਾ (4ੇ5 ਸੈਕਿੰਡਾਂ), ਪਲ (24 ਸੈਕਿੰਡਾ) ਅਤੇ ਘੜੀ (24 ਮਿੰਟਾ) ਦੇ ਅਰਸੇ ਅਤੇ ਸੁਬਹਾਨ ਹੈ ਉਹ ਮਿਲਾਪ ਜੋ ਸੱਚੇ ਗੁਰਾਂ ਦੇ ਨਾਲ ਹੈ।
ਮੂਰਤ = {मुहुर्त} ਦੋ ਘੜੀਆਂ ਦਾ ਸਮਾ। ਚਸਾ = ਇਕ ਪਲ ਦਾ ਤ੍ਰੀਹਵਾਂ ਹਿੱਸਾ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਸੰਜੋਗਾ = ਮਿਲਾਪ ਦੇ ਸਮੇ ॥੧॥(ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ ॥੧॥
 
घड़ी मूरत सिमरत पल वंञहि जीवणु सफलु तिथाई जीउ ॥१॥
Gẖaṛī mūraṯ simraṯ pal vañahi jīvaṇ safal ṯithā▫ī jī▫o. ||1||
If you remember the Lord in meditation for a moment, even for an instant, then your life will become fruitful and prosperous. ||1||
ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
ਮੂਰਤ = ਮੁਹੂਰਤ, ਦੋ ਘੜੀਆਂ। ਵੰਞਹਿ = ਬੀਤਣ। ਤਿਥਾਈ = ਉਥੇ ਹੀ ॥੧॥ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥
 
तिस कउ मरते घड़ी न लागै ॥
Ŧis ka▫o marṯe gẖaṛī na lāgai.
shall not take even an instant to die.
ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।
ਮਰਤੇ = ਆਤਮਕ ਮੌਤ ਸਹੇੜਦਿਆਂ। ਤਿਸ ਕਉ = {ਨੋਟ:ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਅਕਰਣ'}।ਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲਗਦਾ।