Sri Guru Granth Sahib Ji

Search ਚਲਣਾ in Gurmukhi

हुकमि रजाई चलणा नानक लिखिआ नालि ॥१॥
Hukam rajā▫ī cẖalṇā Nānak likẖi▫ā nāl. ||1||
O Nanak, it is written that you shall obey the Hukam of His Command, and walk in the Way of His Will. ||1||
ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।
ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ।੧।ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥੧॥
 
नानकु आखै राहि पै चलणा मालु धनु कित कू संजिआही ॥४॥२७॥
Nānak ākẖai rāhi pai cẖalṇā māl ḏẖan kiṯ kū sanji▫āhī. ||4||27||
Says Nanak, you will have to walk on the Path of Death, so why do you bother to collect wealth and property? ||4||27||
ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
ਰਾਹਿ = ਰਸਤੇ ਉਤੇ। ਕਿਤ ਕੂ = ਕਾਹਦੇ ਲਈ? ਸੰਜਿਆਹੀ = ਤੂੰ ਇਕੱਠਾ ਕੀਤਾ ਹੈ।੪।ਪਰ, ਨਾਨਕ ਆਖਦਾ ਹੈ (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥
 
मुहलति पुंनी चलणा तूं समलु घर बारु ॥१॥
Muhlaṯ punnī cẖalṇā ṯūʼn sammal gẖar bār. ||1||
When your allotted time is up, you must go. Take care of your real hearth and home. ||1||
ਜਦ ਦਿਤਾ ਹੋਇਆ ਸਮਾਂ ਪੂਰਾ ਹੋ ਗਿਆ, ਤੂੰ ਨਿਸਚੇ ਹੀ ਟੁਰ ਜਾਏਗਾ, (ਹੇ ਵਾਗੀ!) ਤੂੰ ਆਪਣੇ ਅਸਲੀ ਘਰ-ਘਾਟ ਦੀ ਸੰਭਾਲ ਕਰ।
ਮੁਹਲਤਿ = ਮਿਲਿਆ ਹੋਇਆ ਸਮਾ। ਸੰਮਲੁ = ਸੰਭਾਲ, ਸਾਂਭ। ਘਰ ਬਾਰੁ = ਘਰ ਘਾਟ।੧।(ਤਿਵੇਂ, ਹੇ ਜੀਵ! ਜਦੋਂ ਤੈਨੂੰ ਇੱਥੇ ਜਗਤ ਵਿਚ ਰਹਿਣ ਲਈ) ਮਿਲਿਆ ਸਮਾ ਮੁੱਕ ਜਾਇਗਾ, ਤੂੰ (ਇਥੋਂ) ਤੁਰ ਪਏਂਗਾ। (ਇਸ ਵਾਸਤੇ ਆਪਣਾ ਅਸਲੀ) ਘਰ ਘਾਟ ਸੰਭਾਲ (ਚੇਤੇ ਰੱਖ) ॥੧॥
 
सरपर उठी चलणा छडि जासी लख करोड़ि ॥३॥
Sarpar uṯẖī cẖalṇā cẖẖad jāsī lakẖ karoṛ. ||3||
It is certain that you must arise and depart, and leave behind your hundreds of thousands and millions. ||3||
ਤੂੰ ਜ਼ਰੂਰ ਨਿਸਚਤ ਹੀ ਖੜਾ ਹੋ ਟੁਰ ਜਾਏਗਾ ਅਤੇ ਲੱਖਾਂ ਤੇ ਕਰੋੜਾਂ (ਰੁਪਿਆਂ ਨੂੰ) ਛੱਡ ਜਾਏਗਾ।
ਸਰਪਰ = ਜ਼ਰੂਰ। ਜਾਸੀ = ਜਾਇਗਾ।੩।ਇਥੋਂ ਜ਼ਰੂਰ ਕੂਚ ਕਰ ਜਾਣਾ ਚਾਹੀਦਾ ਹੈ। (ਲੱਖਾਂ ਕ੍ਰੋੜਾਂ ਦਾ ਮਾਲਕ ਭੀ) ਲੱਖਾ ਕ੍ਰੋੜਾਂ ਰੁਪਏ ਛੱਡ ਕੇ ਚਲਾ ਜਾਇਗਾ ॥੩॥
 
घड़ी कि मुहति कि चलणा खेलणु अजु कि कलि ॥
Gẖaṛī kė muhaṯ kė cẖalṇā kẖelaṇ aj kė kal.
In a moment, in an instant, we too must depart. Our play is only for today or tomorrow.
ਇਕ ਲਮ੍ਹੇ ਜਾਂ ਛਿਨ ਅੰਦਰ ਪ੍ਰਾਣੀ ਨੇ ਟੁਰ ਜਾਣਾ ਹੈ। ਉਸ ਦੀ ਖੁਸ਼ੀ ਦੀ ਖੇਡ ਅਜ ਜਾਂ ਭਲਕ ਲਈ ਹੈ।
ਅਜੁ ਕਿ ਕਲਿ = ਅੱਜ ਜਾਂ ਕਲ ਵਿਚ, ਇਕ ਦੋ ਦਿਨਾਂ ਵਿਚ।ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।
 
घड़ी मुहति कि चलणा दिल समझु तूं भि पहूचु ॥४॥
Gẖaṛī muhaṯ kė cẖalṇā ḏil samajẖ ṯūʼn bẖė pahūcẖ. ||4||
In a moment or two, we shall also depart. O my heart, understand that you must go as well! ||4||
ਪ੍ਰਾਣੀ ਨੂੰ ਇਕ ਛਿਨ ਜਾਂ ਦੋ ਵਿੱਚ ਟੁਰਨਾ ਪਏਗਾ। ਹੇ ਮੇਰੇ ਦਿਲ ਜਾਣ ਲੈ ਕਿ ਤੂੰ ਭੀ ਉਥੇ ਪਹੁੰਚਣ ਵਾਲਾ ਹੀ ਹੈ।
ਮੁਹਤਿ = ਦੋ ਘੜੀ ਦੇ ਸਮੇਂ ਵਿਚ। ਦਿਲ = ਹੇ ਦਿਲ! ਪਹੂਚੁ = ਪਹੁੰਚਣ ਵਾਲਾ ॥੪॥ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ ॥੪॥
 
पैरा बाझहु चलणा विणु हथा करणा ॥
Pairā bājẖahu cẖalṇā viṇ hathā karṇā.
to walk without feet; to work without hands;
ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
xxxਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
 
टटै टंचु करहु किआ प्राणी घड़ी कि मुहति कि उठि चलणा ॥
Tatai tancẖ karahu ki▫ā parāṇī gẖaṛī kė muhaṯ kė uṯẖ cẖalṇā.
Tatta: Why do you practice hypocrisy, O mortal? In a moment, in an instant, you shall have to get up and depart.
ਟ-ਤੂੰ ਕਿਉਂ ਛਲ ਫੇਰ ਕਰਦਾ ਹੈਂ ਹੇ ਜੀਵ? ਤੂੰ ਇਕ ਪਲ ਅਤੇ ਛਿਣ ਅੰਦਰ ਉਠ ਕੇ ਤੁਰ ਪੈਣਾ ਹੈ।
ਟੰਚੁ = ਟੰਟਾ, ਖਲਜਗਨ, ਵਿਅਰਥ ਧੰਧਾ। ਕਿਆ = ਕਾਹਦੇ ਕਈ? ਮੁਹਤਿ = ਮੁਹਤ ਵਿਚ, ਥੋੜੇ ਹੀ ਸਮੇ ਵਿਚ। ਉਠਿ = ਉਠ ਕੇ।ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ।
 
डडै ड्मफु करहु किआ प्राणी जो किछु होआ सु सभु चलणा ॥
Dadai damf karahu ki▫ā parāṇī jo kicẖẖ ho▫ā so sabẖ cẖalṇā.
Dadda: Why do you make such ostentatious shows, O mortal? Whatever exists, shall all pass away.
ਡ-ਤੂੰ ਕਿਉਂ ਅਡੰਬਰ ਰਚਦਾ ਹੈ ਹੇ ਫਾਨੀ ਬੰਦੇ? ਜਿਹੜਾ ਕੁਝ ਪੈਦਾ ਹੋਇਆ ਹੈ, ਉਹ ਸਮੂਹ ਦੂਰ ਵੰਞੇਗਾ।
ਡੰਫੁ = ਵਿਖਾਵਾ।ਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)।
 
बाबा आइआ है उठि चलणा अध पंधै है संसारोवा ॥
Bābā ā▫i▫ā hai uṯẖ cẖalṇā aḏẖ panḏẖai hai sansārovā.
O Baba, he has come, and now he must get up and depart; this world is only a way-station.
ਹੇ ਪਿਤਾ! ਏਥੇ ਆ ਕੇ, ਬੰਦੇ ਨੇ ਟੁਰ ਜਾਣਾ ਹੈ। ਇਹ ਜਗਤ ਇਕ ਨਿਰਾ ਅੱਧ-ਵਾਟੇ ਦਾ ਪੜਾ ਹੀ ਹੈ।
ਬਾਬਾ = ਹੇ ਭਾਈ! ਅਧ ਪੰਧੈ = ਅੱਧ ਵਾਟੇ, ਜਨਮ ਮਰਨ ਵਿਚ। ਸੰਸਾਰੋਵਾ = ਸੰਸਾਰ, ਜਗਤ।ਹੇ ਭਾਈ! ਜੇਹੜਾ ਵੀ ਜੀਵ (ਜਗਤ ਵਿਚ ਜਨਮ ਲੈ ਕੇ) ਆਇਆ ਹੈ ਉਸ ਨੇ ਜ਼ਰੂਰ (ਇਥੋਂ) ਚਲੇ ਜਾਣਾ ਹੈ, ਜਗਤ ਤਾਂ ਆਉਣ ਜਾਣ (ਜਨਮ ਮਰਨ) ਦੇ ਚਕਰ ਵਿਚ ਹੈ।
 
बाबा आइआ है उठि चलणा इहु जगु झूठु पसारोवा ॥
Bābā ā▫i▫ā hai uṯẖ cẖalṇā ih jag jẖūṯẖ pasārovā.
O Baba, whoever has come, will rise up and leave; this world is merely a false show.
ਹੇ ਮਿੱਤ੍ਰ, ਜੋ ਕੋਈ ਭੀ ਏਥੇ ਆਇਆ ਹੈ, ਨਿਸਚਿਤ ਹੀ ਉਹ ਉਠ ਕੇ ਟੁਰ ਜਾਵੇਗਾ, ਇਹ ਜਗਤ ਨਿਰਾ ਕੂੜਾ ਦਿਖਾਵਾ ਹੈ।
ਬਾਬਾ = ਹੇ ਭਾਈ! ਝੂਠੁ = ਨਾਸਵੰਤ। ਪਸਾਰੋਵਾ = ਪਸਾਰੁ, ਖਿਲਾਰਾ।ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ, ਇਹ ਜਗਤ ਤਾਂ ਹੈ ਹੀ ਨਾਸਵੰਤ ਖਿਲਾਰਾ।
 
हुणि उठि चलणा मुहति कि तालि ॥
Huṇ uṯẖ cẖalṇā muhaṯ kė ṯāl.
Now, I shall have to get up and depart, in an instant, in the clapping of hands.
ਹੁਣ ਇਕ ਛਿਨ ਜਾਂ ਹੱਥ ਦੀ ਤਾੜੀ ਵੱਜਣ ਤੇ ਵਿੱਚ ਹੀ ਮੈਂ ਖੜਾ ਹੋ ਟੁਰ ਵੰਝਣਾ ਹੈ।
ਹੁਣਿ = ਝਬਦੇ ਹੀ। ਮੁਹਤਿ = ਮੁਹਤ ਵਿਚ, ਪਲ ਵਿਚ। ਤਾਲਿ = ਤਾਲ (ਦੇਣ ਜਿਤਨੇ ਸਮੇ) ਵਿਚ।(ਇਥੇ ਸਦਾ ਨਹੀਂ ਬੈਠੇ ਰਹਿਣਾ, ਇਥੋਂ) ਝਬਦੇ ਹੀ (ਹਰੇਕ ਜੀਵ ਨੇ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਇਕ ਪਲ ਵਿਚ ਜਾਂ ਇਕ ਤਾਲ ਵਿਚ (ਕਹਿ ਲਵੋ। ਇਥੇ ਪੱਕੇ ਡੇਰੇ ਨਹੀਂ ਹਨ)।
 
चाला निराली भगताह केरी बिखम मारगि चलणा ॥
Cẖālā nirālī bẖagṯāh kerī bikẖam mārag cẖalṇā.
The devotees' lifestyle is unique and distinct; they follow the most difficult path.
ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ, ਉਹ ਕਰਨ ਰਹੋ ਟੁਰਦੇ ਹਨ।
ਨਿਰਾਲੀ = ਵੱਖਰੀ। ਕੇਰੀ = ਦੀ। ਬਿਖਮ = ਔਖਾ। ਮਾਰਗਿ = ਰਾਹ ਉਤੇ।(ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ।
 
उठि चलणा खसमै भाणा ॥१॥ रहाउ ॥
Uṯẖ cẖalṇā kẖasmai bẖāṇā. ||1|| rahā▫o.
You shall have to arise and depart when it pleases your Lord and Master. ||1||Pause||
ਜਦ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗਾ, ਤੂੰ ਖੜਾ ਹੋ ਟੁਰ ਵੰਝੇਗਾ। ਠਹਿਰਾਉ।
ਭਾਣਾ = ਰਜ਼ਾ, ਹੁਕਮ ॥੧॥(ਜਦੋਂ) ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ (ਇਹਨਾਂ ਨੂੰ ਛੱਡ ਕੇ ਜਗਤ ਤੋਂ) ਚਲੇ ਜਾਣਾ ਪਏਗਾ ॥੧॥ ਰਹਾਉ॥
 
किउ रहीऐ उठि चलणा बुझु सबद बीचारा ॥
Ki▫o rahī▫ai uṯẖ cẖalṇā bujẖ sabaḏ bīcẖārā.
How can he stay here? He must get up and depart. Contemplate the Word of the Shabad, and understand this.
ਇਨਸਾਨ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ? ਉਸ ਨੂੰ ਅਵੱਸ਼ ਟੁਰਨਾ ਪਵੇਗਾ। ਇਸ ਲਈ ਮਨੁੱਖ ਨੂੰ ਸਾਹਿਬ ਨੂੰ ਅਨੁਭਵ ਕਰਨਾ ਤੇ ਸਿਮਰਨਾ ਚਾਹੀਦਾ ਹੈ।
ਕਿਉ ਰਹੀਐ = ਨਹੀਂ ਰਹਿ ਸਕੀਦਾ।(ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ।
 
किउ रहीऐ चलणा परथाए ॥
Ki▫o rahī▫ai cẖalṇā parthā▫e.
How can they remain here? They have to go to the world beyond.
ਉਹ ਏਥੇ ਕਿਸ ਤਰ੍ਹਾਂ ਠਹਿਰ ਸਕਦੇ ਹਨ? ਉਨ੍ਹਾਂ ਨੂੰ ਪ੍ਰਲੋਕ ਵਿੱਚ ਜਾਣਾ ਪਊਗਾ।
ਪਰਥਾਏ = ਪਰਲੋਕ ਵਿਚ।ਕਿਸੇ ਭੀ ਹਾਲਤ ਵਿਚ ਕੋਈ ਜੀਵ ਇਥੇ ਸਦਾ ਨਹੀਂ ਰਹਿ ਸਕਦਾ, ਹਰੇਕ ਨੇ ਪਰਲੋਕ ਵਿਚ ਜ਼ਰੂਰ ਹੀ ਜਾਣਾ ਹੈ।
 
हुकमु भइआ चलणा किउ रहीऐ ॥
Hukam bẖa▫i▫ā cẖalṇā ki▫o rahī▫ai.
When the order to depart is issued, how can he remain here?
ਜਦ ਕੂਚ ਕਰਨ ਦਾ ਫ਼ੁਰਮਾਨ ਜਾਰੀ ਹੋ ਜਾਂਦਾ ਹੈ, ਬੰਦਾ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ?
xxxਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ।
 
चीरी जिस की चलणा मीर मलक सलार ॥
Cẖīrī jis kī cẖalṇā mīr malak salār.
By His Decree, even kings, nobles and commanders must step down.
ਉਹ ਉਹ ਸੁਆਮੀ ਹੈ, ਜਿਸ ਦੀ ਲਿਖਤ ਦੇ ਤਾਬੇ ਪਾਤਿਸ਼ਾਹ, ਸਰਦਾਰ ਅਤੇ ਸੈਨਾਪਤੀ ਟੁਰ ਪੈਦੇ ਹਨ।
ਮੀਰ = ਪਾਤਸ਼ਾਹ। ਸਲਾਰ = ਫ਼ੌਜ ਦੇ ਸਰਦਾਰ।ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ,
 
जिन्हा चीरी चलणा हथि तिन्हा किछु नाहि ॥
Jinĥā cẖīrī cẖalṇā hath ṯinĥā kicẖẖ nāhi.
By His Decree, we walk; nothing rests in our hands.
ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ, ਜਿਨ੍ਹਾਂ ਨੇ ਸਾਹਿਬ ਦੇ ਹੁਕਮਾਂ ਤਾਬੇ ਤੁਰਨਾ ਹੈ।
ਹਥਿ = ਹੱਥ ਵਿਚ, ਵੱਸ ਵਿਚ।ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ,