Sri Guru Granth Sahib Ji

Search ਚਾਰਿ in Gurmukhi

जोरु न सुरती गिआनि वीचारि ॥
Jor na surṯī gi▫ān vīcẖār.
No power to gain intuitive understanding, spiritual wisdom and meditation.
ਮੇਰੇ ਕੋਲਿ ਸਮਝ ਈਸ਼ਵਰੀ ਗਿਆਤ ਅਤੇ ਸਾਹਿਬ ਦਾ ਸਿਮਰਨ ਪਰਾਪਤ ਕਰਨ ਦੀ ਕੋਈ ਤਾਕਤ ਨਹੀਂ।
ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ।ਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।
 
मती मरणु विसारिआ खुसी कीती दिन चारि ॥
Maṯī maraṇ visāri▫ā kẖusī kīṯī ḏin cẖār.
The people are intoxicated; they have forgotten death, and they have fun for a few days.
ਉਸ ਨਾਲ ਨਾਲ ਮਤਵਾਲਾ ਹੋ ਉਸ ਨੇ ਮੌਤ ਨੂੰ ਭੁਲਾ ਛੱਡਿਆ ਹੈ ਅਤੇ ਚਹੁੰ-ਦਿਹਾੜਿਆਂ ਲਈ ਮੌਜਾਂ ਮਾਣਦਾ ਹੈ।
ਮਤੀ = ਮੱਤੀ, ਮਸਤ ਹੋਈ ਨੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।
 
गुरमुखि मनु समझाईऐ आतम रामु बीचारि ॥२॥
Gurmukẖ man samjā▫ī▫ai āṯam rām bīcẖār. ||2||
The Gurmukhs train their minds to contemplate the Lord, the Supreme Soul. ||2||
ਸਰਬ-ਵਿਆਪਕ ਰੂਹ ਦੇ ਸਿਮਰਨ ਰਾਹੀਂ ਹੀ ਜਗਿਆਸੂ ਆਪਣੇ ਮਨੂਏ ਨੂੰ ਸਿੱਖ ਮੱਤ ਦਿੰਦੇ ਹਨ।
ਆਤਮ ਰਾਮੁ = ਸਭ ਦੇ ਆਤਮਾ ਵਿਚ ਵਿਆਪਕ ਪ੍ਰਭੂ। ਬੀਚਾਰਿ = ਵਿਚਾਰ ਕੇ। ਆਤਮੁ ਰਾਮੁ ਬੀਚਾਰਿ = ਸਰਬ-ਵਿਆਪੀ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ।੨।(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥
 
नानक बेड़ी सच की तरीऐ गुर वीचारि ॥
Nānak beṛī sacẖ kī ṯarī▫ai gur vīcẖār.
O Nanak, the Boat of Truth will ferry you across; contemplate the Guru.
ਨਾਨਕ ਗੁਰਾਂ ਦੀ ਪ੍ਰਬੀਨ ਸਿਆਣਪ ਦੁਆਰਾ, ਸੱਚ ਦੀ ਕਿਸ਼ਤੀ ਇਨਸਾਨ ਨੂੰ ਪਾਰ ਲੈ ਜਾਂਦੀ ਹੈ।
ਨਾਨਕ = ਹੇ ਨਾਨਕ! ਸਚ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੇ ਦੱਸੇ ਉਪਦੇਸ਼ ਦਾ ਆਸਰਾ ਲੈ ਕੇ।ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
 
अनहद सबदि सुहावणे पाईऐ गुर वीचारि ॥२॥
Anhaḏ sabaḏ suhāvaṇe pā▫ī▫ai gur vīcẖār. ||2||
The beautiful, Unstruck Sound of the Shabad is obtained, contemplating the Guru. ||2||
ਗੁਰਾਂ ਦੀ ਦਿੱਤੀ ਹੋਈ ਪਰਬੀਨ ਸਿਆਣਪ ਦੁਆਰਾ ਮਨਮੋਹਨ ਬੈਕੁੰਠੀ ਕੀਰਤਨ ਪਰਾਪਤ ਹੁੰਦਾ ਹੈ।
ਅਨਹਦ = {ਹਨ = ਮਾਰਨਾ, ਚੋਟ ਲਾਣੀ। ਅਨਹਦ = ਬਿਨਾ ਚੋਟ ਲਾਇਆਂ ਵਜਣ ਵਾਲਾ} ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ।੨।(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥
 
धनु जोबनु अरु फुलड़ा नाठीअड़े दिन चारि ॥
Ḏẖan joban ar fulṛā nāṯẖī▫aṛe ḏin cẖār.
Wealth, the beauty of youth and flowers are guests for only a few days.
ਦੌਲਤ, ਜੁਆਨੀ, ਅਤੇ ਫੁਲ ਕੇਵਲ ਚਹੁੰ ਦਿਹਾੜਿਆਂ ਦੇ ਪ੍ਰਾਹੁਣੇ ਹਨ।
ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਸਦਾ ੁ ਅੰਤ ਹੈ, ਇਸ ਦਾ ਅਰਥ ਹੈ 'ਅਤੇ'। ਲਫ਼ਜ਼ 'ਅਰਿ' ਬਿ-ਅੰਤ ਹੈ, ਉਸ ਦਾ ਅਰਥ ਹੈ 'ਵੈਰੀ'}। ਫੁਲੜਾ = ਸੋਹਣਾ ਜਿਹਾ ਫੁੱਲ। ਨਾਠੀਅੜੇ = ਪਰਾਹੁਣੇ।ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ-ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।
 
जिनी इक मनि नामु धिआइआ गुरमती वीचारि ॥
Jinī ik man nām ḏẖi▫ā▫i▫ā gurmaṯī vīcẖār.
Those who meditate single-mindedly on the Naam, and contemplate the Teachings of the Guru,
ਜੋ ਇਕ ਚਿੱਤ ਹਰੀ ਨਾਮ ਦਾ ਚਿੰਤਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦੇ ਵਿਚਾਰਦੇ ਹਨ।
ਮਨਿ = ਮਨ ਨਾਲ। ਇਕ ਮਨਿ = ਇਕ ਮਨ ਨਾਲ, ਇਕਾਗ੍ਰ ਹੋ ਕੇ। ਵੀਚਾਰਿ = (ਨਾਮ ਨੂੰ) ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,
 
गुरमुखा के मुख उजले गुर सबदी बीचारि ॥
Gurmukẖā ke mukẖ ujle gur sabḏī bīcẖār.
The faces of the Gurmukhs are radiant and bright; they reflect on the Word of the Guru's Shabad.
ਰੋਸ਼ਨ ਹਨ ਚਿਹਰੇ ਗੁਰੂ-ਪਿਆਰਿਆਂ ਦੇ। ਉਹ ਗੁਰੂ ਦੇ ਸ਼ਬਦ ਦਾ ਧਿਆਨ ਧਰਦੇ ਹਨ।
ਬੀਚਾਰਿ = ਵਿਚਾਰ ਕਰ ਕੇ।ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖ਼ਰੂ ਰਹਿੰਦੇ ਹਨ।
 
घर ही विचि महलु पाइआ गुर सबदी वीचारि ॥२॥
Gẖar hī vicẖ mahal pā▫i▫ā gur sabḏī vīcẖār. ||2||
Within the home of their own inner being, they obtain the Mansion of the Lord's Presence, reflecting on the Guru's Shabad. ||2||
ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ।
ਮਹਲੁ = ਟਿਕਾਣਾ।੨।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ ॥੨॥
 
जिनी पुरखी सतगुरु न सेविओ से दुखीए जुग चारि ॥
Jinī purkẖī saṯgur na sevi▫o se ḏukẖī▫e jug cẖār.
Those who do not serve the True Guru shall be miserable throughout the four ages.
ਜਿਹੜੇ ਪੁਰਸ਼ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਚੋਹਾਂ ਹੀ ਯੁਗਾਂ ਅੰਦਰ ਦੁਖੀ ਰਹਿਣਗੇ।
ਪੁਰਖੀ = ਪੁਰਖੀਂ, ਪੁਰਖਾਂ ਨੇ। ਸੇਵਿਓ = ਸੇਵਿਆ। ਜੁਗ ਚਾਰਿ = ਚੌਹਾਂ ਜੁਗਾਂ ਵਿਚ {ਨੋਟ: ਲਫ਼ਜ਼ 'ਚਾਰਿ' ਅਤੇ 'ਚਾਰ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ: 'ਵਡਿਆਈਆ ਚਾਰਿ' (ਚਾਰਿ = ਸੁੰਦਰ)}।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ)।
 
किरपा ते हरि पाईऐ सचि सबदि वीचारि ॥३॥
Kirpā ṯe har pā▫ī▫ai sacẖ sabaḏ vīcẖār. ||3||
By His Grace, we find the Lord, and reflect on the True Word of the Shabad. ||3||
ਕੇਵਲ ਗੁਰਾਂ ਦੀ ਰਹਮਿਤ ਸਦਕਾ ਅਸੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਅਤੇ ਸੱਚੇ ਸ਼ਬਦ ਦਾ ਧਿਆਨ ਧਾਰਦੇ ਹਾਂ।
ਤੇ = ਤੋਂ, ਨਾਲ। ਸਚਿ ਸਬਦਿ = ਸਦਾ-ਥਿਰ ਸ਼ਬਦ ਦੀ ਰਾਹੀਂ।੩।ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ ॥੩॥
 
आपणा भउ तिन पाइओनु जिन गुर का सबदु बीचारि ॥
Āpṇā bẖa▫o ṯin pā▫i▫on jin gur kā sabaḏ bīcẖār.
Those who contemplate the Word of the Guru's Shabad are filled with the Fear of God.
ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ।
ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ। ਭਉ = ਡਰ, ਅਦਬ। ਤਿਨ = ਉਹਨਾਂ ਦੇ (ਹਿਰਦੇ ਵਿਚ)।ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।
 
बिनु सतिगुर किनै न पाइओ करि वेखहु मनि वीचारि ॥
Bin saṯgur kinai na pā▫i▫o kar vekẖhu man vīcẖār.
Without the True Guru, no one has found Him; reflect upon this in your mind and see.
ਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ।
ਮਨਿ = ਮਨ ਵਿਚ। ਕਰਿ ਵੀਚਾਰਿ = ਵਿਚਾਰ ਕਰ ਕੇ।ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,
 
पिरु प्रभु साचा सोहणा पाईऐ गुर बीचारि ॥१॥ रहाउ ॥
Pir parabẖ sācẖā sohṇā pā▫ī▫ai gur bīcẖār. ||1|| rahā▫o.
God is your Husband; He is Handsome and True. He is obtained by reflecting upon the Guru. ||1||Pause||
ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।
ਕੂੜਿ = ਕੂੜ ਨੇ, ਮਾਇਆ ਦੇ ਪਸਾਰੇ ਨੇ। ਸਾਚਾ = ਸਦਾ-ਥਿਰ।੧।ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ॥
 
धरम राइ नो हुकमु है बहि सचा धरमु बीचारि ॥
Ḏẖaram rā▫e no hukam hai bahi sacẖā ḏẖaram bīcẖār.
The Righteous Judge of Dharma, by the Hukam of God's Command, sits and administers True Justice.
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
ਨੋ = ਨੂੰ। ਬਹਿ = ਬੈਠ ਕੇ।ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,
 
भूला मारगि पाइओनु गुण अवगुण न बीचारि ॥
Bẖūlā mārag pā▫i▫on guṇ avguṇ na bīcẖār.
The doubter has been put back on the path; his merits and demerits have not been considered.
ਉਸ ਦੀਆਂ ਭਲਿਆਈਆਂ ਤੇ ਬੁਰਿਆਈਆਂ ਦਾ ਖਿਆਲ ਨਾਂ ਕਰਦਿਆਂ ਹੋਇਆ ਸਾਈਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ।
ਮਾਰਗਿ = (ਸਹੀ) ਰਸਤੇ ਉੱਤੇ। ਪਾਇਓਨੁ = ਪਾਇਆ ਉਨਿ, ਉਸ ਨੇ ਪਾ ਦਿੱਤਾ। ਬੀਚਾਰਿ = ਵਿਚਾਰ ਕੇ।(ਜੇ ਉਸ ਦਾ ਦਾਸ ਪਹਿਲਾਂ) ਕੁਰਾਹੇ ਭੀ ਪੈ ਗਿਆ (ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ) ਉਸ ਪ੍ਰਭੂ ਨੇ ਉਸ ਦੇ (ਪਹਿਲੇ) ਗੁਣ ਔਗੁਣ ਨਾਹ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ।
 
सभु को आखै बहुतु बहुतु लैणै कै वीचारि ॥
Sabẖ ko ākẖai bahuṯ bahuṯ laiṇai kai vīcẖār.
Everyone cries out, "More! More!", with the idea of receiving.
ਪਰਾਪਤ ਕਰਨ ਦੇ ਖਿਆਲ ਨਾਲ ਹਰ ਕੋਈ ਪੁਕਾਰਦਾ ਹੈ, "ਮੈਨੂੰ ਹੋਰ ਵਧੇਰੇ ਦਿਓ, ਹੋਰ ਵਧੇਰੇ"।
ਸਭੁ ਕੋ = ਹਰੇਕ ਜੀਵ। ਵੀਚਾਰਿ = ਵਿਚਾਰ ਨਾਲ, ਖ਼ਿਆਲ ਨਾਲ। ਲੈਣੈ ਕੈ ਵੀਚਾਰਿ = ਪ੍ਰਭੂ ਤੋਂ ਲੈਣ ਦੇ ਖ਼ਿਆਲ ਨਾਲ।ਪਰਮਾਤਮਾ ਤੋਂ ਦਾਤਾਂ ਲੈਣ ਦੇ ਖ਼ਿਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ।
 
जिनी सचु पछाणिआ से सुखीए जुग चारि ॥
Jinī sacẖ pacẖẖāṇi▫ā se sukẖī▫e jug cẖār.
Those who have realized the Truth are at peace throughout the four ages.
ਜਿਨ੍ਹਾਂ ਨੇ ਸਚਾਈ ਨੂੰ ਅਨੁਭਵ ਕੀਤਾ ਹੈ, ਉਹ ਚਾਰੇ ਹੀ ਯੁਗਾਂ ਅੰਦਰ ਸੁਖਾਲੇ ਰਹਿੰਦੇ ਹਨ।
ਜੁਗ ਚਾਰਿ = ਸਦਾ ਹੀ।ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ।
 
जग महि लाहा एकु नामु पाईऐ गुर वीचारि ॥६॥
Jag mėh lāhā ek nām pā▫ī▫ai gur vīcẖār. ||6||
In this world, the only real profit is the Name of the One Lord; it is earned by contemplating the Guru. ||6||
ਇਸ ਸੰਸਾਰ ਅੰਦਰ ਕੇਵਲ ਨਾਮ ਦਾ ਹੀ ਨਫ਼ਾ ਖਟਣਾ ਉਚਿਤ ਹੈ। ਗੁਰਾਂ ਦੀ ਬਖਸ਼ੀ ਹੋਈ ਸੋਚ-ਵੀਚਾਰ ਦੁਆਰਾ ਹੀ ਇਹ ਪਰਾਪਤ ਹੁੰਦਾ ਹੈ।
ਲਾਹਾ = ਲਾਭ ॥੬॥ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥
 
विणु रासी वापारीआ तके कुंडा चारि ॥
viṇ rāsī vapārī▫ā ṯake kundā cẖār.
Without capital, the trader looks around in all four directions.
ਪੂੰਜੀ ਦੇ ਬਾਝੋਂ ਵਣਜਾਰਾ ਚੌਹੀਂ ਪਾਸੀਂ (ਵਿਅਰਥ) ਝਾਕਦਾ ਹੈ।
ਰਾਸੀ = ਪੂੰਜੀ, ਸਰਮਾਇਆ। ਕੁੰਡਾ = ਕੁੰਡਾਂ, ਤਰਫਾਂ, ਪਾਸੇ।ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ।