Sri Guru Granth Sahib Ji

Search ਜਉ in Gurmukhi

जउ पै हम न पाप करंता अहे अनंता ॥
Ja▫o pai ham na pāp karanṯā ahe ananṯā.
If I did not commit any sins, O Infinite Lord,
ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹੇ ਮੇਰੇ ਬੇਅੰਤ ਸੁਆਮੀ!
ਜਉ ਪੈ = ਜੇਕਰ, ਜੇ। ਹਮ = ਅਸੀਂ ਜੀਵ। ਨ ਕਰੰਤਾ = ਨਾਹ ਕਰਦੇ। ਅਹੇ ਅਨੰਤਾ = ਹੇ ਬੇਅੰਤ (ਪ੍ਰਭੂ)!ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,
 
कहु नानक भ्रम कटे किवाड़ा बहुड़ि न होईऐ जउला जीउ ॥४॥१९॥२६॥
Kaho Nānak bẖaram kate kivāṛā bahuṛ na ho▫ī▫ai ja▫ulā jī▫o. ||4||19||26||
Says Nanak, the veil of illusion has been cut away, and I shall not go out wandering any more. ||4||19||26||
ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼: ਜਉਲਾ = ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ॥੪॥ਹੇ ਨਾਨਕ! (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥
 
कै पहि करउ अरदासि बेनती जउ सुनतो है रघुराइओ ॥१॥
Kai pėh kara▫o arḏās benṯī ja▫o sunṯo hai ragẖurā▫i▫o. ||1||
Unto whom should I pray? The Lord Himself hears all. ||1||
ਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।
ਕੈ ਪਹਿ = ਕਿਸ ਦੇ ਪਾਸ? ਕਰਉ = ਕਰਉਂ, ਮੈਂ ਕਰਾਂ। ਜਉ = ਜਦੋਂ ॥੧॥(ਮੈਨੂੰ ਯਕੀਨ ਹੋ ਗਿਆ ਹੈ ਕਿ) ਜਦੋਂ ਪਰਮਾਤਮਾ ਆਪ (ਜੀਵਾਂ ਦੀ ਅਰਦਾਸ ਬੇਨਤੀ) ਸੁਣਦਾ ਹੈ ਤਾਂ ਮੈਂ (ਉਸ ਤੋਂ ਬਿਨਾ ਹੋਰ) ਕਿਸ ਦੇ ਪਾਸ ਅਰਜ਼ੋਈ ਕਰਾਂ ਬੇਨਤੀ ਕਰਾਂ? ॥੧॥
 
जउ सुप्रसंन भए प्रभ ठाकुर सभु आनद रूपु दिखाइओ ॥३॥
Ja▫o suparsan bẖa▫e parabẖ ṯẖākur sabẖ ānaḏ rūp ḏikẖā▫i▫o. ||3||
When God, our Lord and Master was totally pleased, He revealed everything in the form of ecstasy. ||3||
ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।
ਸਭੁ = ਹਰ ਥਾਂ ॥੩॥ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ॥੩॥
 
जउ होइ क्रिपाल त सतिगुरु मेलै सभि सुख हरि के नाए ॥
Ja▫o ho▫e kirpāl ṯa saṯgur melai sabẖ sukẖ har ke nā▫e.
When God becomes merciful, He leads you to meet the True Guru; all peace is in the Name of the Lord.
ਜਦ ਹਰੀ ਮਿਹਰਬਾਨ ਹੁੰਦਾ ਹੈ, ਤਦ ਉਹ ਸੱਚੇ ਗੁਰਾਂ ਨਾਲ ਤੈਨੂੰ ਮਿਲਾਉਂਦਾ ਹੈ, ਸਾਰਾ ਆਰਾਮ ਰੱਬ ਦੇ ਨਾਮ ਅੰਦਰ ਵਸਦਾ ਹੈ।
ਜਉ = ਜਦੋਂ। ਤ = ਤਾਂ। ਸਭਿ = ਸਾਰੇ। ਨਾਏ = ਨਾਇ, ਨਾਮ ਵਿਚ।(ਪਰ ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ।
 
जउ होइ दैआलु सतिगुरु अपुना ता इह मति बुधि पाईऐ ॥१॥
Ja▫o ho▫e ḏai▫āl saṯgur apunā ṯā ih maṯ buḏẖ pā▫ī▫ai. ||1||
When the True Guru becomes merciful, then this wisdom and understanding is obtained. ||1||
ਜਦ ਮੇਰਾ ਸੱਚਾ ਗੁਰੂ ਦਇਆਵਾਨ ਹੋ ਜਾਂਦਾ ਹੈ, ਕੇਵਲ ਤਾਂ ਹੀ ਇਹ ਸਮਝ ਤੇ ਅਕਲ ਪ੍ਰਾਪਤ ਹੁੰਦੀ ਹੈ।
ਜਉ = ਜਦੋਂ ॥੧॥(ਪਰ) ਇਹ ਅਕਲ ਇਹ ਮੱਤ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ॥੧॥
 
जउ लउ हउ किछु सोचउ चितवउ तउ लउ दुखनु भरे ॥
Ja▫o la▫o ha▫o kicẖẖ socẖa▫o cẖiṯva▫o ṯa▫o la▫o ḏukẖan bẖare.
As long as I plotted and planned things, I was full of frustration.
ਜਦ ਤੋੜੀ ਮੈਂ ਕੁਛ ਕਾਢਾਂ ਤੇ ਜੁਗਤਾ ਕਢਦਾ ਰਿਹਾ, ਤਦ ਤੋੜੀ ਮੈਂ ਅੰਦੇਸਿਆਂ ਨਾਲ ਭਰਪੂਰ ਰਿਹਾ।
ਜਉ ਲਉ = ਜਦ ਤਕ। ਸੋਚਉ = ਮੈਂ ਸੋਚਦਾ ਹਾਂ। ਚਿਤਵਉ = ਚਿਤਵਦਾ ਹਾਂ। ਜਉ = ਜਦੋਂ।ਜਦ ਤਕ ਮੈਂ (ਆਪਣੀ ਚਤੁਰਾਈ ਦੀਆਂ) ਕੁਝ (ਸੋਚਾਂ) ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ।
 
जउ क्रिपालु गुरु पूरा भेटिआ तउ आनद सहजे ॥१॥
Ja▫o kirpāl gur pūrā bẖeti▫ā ṯa▫o ānaḏ sėhje. ||1||
When I met the Kind, Perfect Guru, then I obtained bliss so easily. ||1||
ਜਦ ਮੈਨੂ ਦਿਆਲੂ ਪੂਰਨ ਗੁਰੂ ਮਿਲ ਪਏ ਤਦ ਮੈਨੂੰ ਸੁਖੈਨ ਹੀ ਖੁਸ਼ੀ ਪ੍ਰਾਪਤ ਹੋ ਗਈ।
ਭੇਟਿਆ = ਮਿਲਿਆ। ਸਹਜੇ = ਆਤਮਕ ਅਡੋਲਤਾ ਵਿਚ ॥੧॥ਜਦੋਂ (ਹੁਣ ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਆਨੰਦ ਮਾਣ ਰਿਹਾ ਹਾਂ ॥੧॥
 
जउ साधू करु मसतकि धरिओ तब हम मुकत भए ॥२॥
Ja▫o sāḏẖū kar masṯak ḏẖari▫o ṯab ham mukaṯ bẖa▫e. ||2||
When the Holy Saint placed His Hand upon my forehead, then I was liberated. ||2||
ਜਦ ਸੰਤਾਂ (ਗੁਰਾਂ) ਨੇ ਆਪਣਾ ਹੱਥ ਮੇਰੇ ਮੱਥੇ ਉਤੇ ਧਰ ਦਿੱਤਾ, ਤਾਂ ਮੈਂ ਮੁਕਤ ਹੋ ਗਿਆ।
ਸਾਧੂ = ਗੁਰੂ (ਨੇ)। ਕਰੁ = ਹੱਥ। ਮਸਤਕਿ = ਮੱਥੇ ਉਤੇ। ਮੁਕਤ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ॥੨॥ਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ॥੨॥
 
जउ लउ मेरो मेरो करतो तउ लउ बिखु घेरे ॥
Ja▫o la▫o mero mero karṯo ṯa▫o la▫o bikẖ gẖere.
As long as I claimed, "Mine, mine!", I was surrounded by wickedness and corruption.
ਜਦ ਤਾਈ ਮੈਂ ਆਖਦਾ ਸਾਂ, "ਇਹ ਮੇਰੀ ਹੈ, ਇਹ ਮੇਰੀ ਹੈ" ਤਦ ਤਾਈਂ ਮੈਂ ਵਿਕਾਰ ਦਾ ਘੇਰਿਆ ਹੋਇਆ ਸਾਂ।
ਬਿਖੁ = ਜ਼ਹਰ।ਜਦ ਤਕ ਮੈਂ ਇਹ ਕਰਦਾ ਰਿਹਾ ਕਿ (ਇਹ ਘਰ) ਮੇਰਾ ਹੈ (ਇਹ ਧਨ) ਮੇਰਾ ਹੈ (ਇਹ ਪੁੱਤਰ ਆਦਿਕ ਸਨਬੰਧੀ) ਮੇਰਾ ਹੈ, ਤਦ ਤਕ ਮੈਨੂੰ (ਮਾਇਆ ਦੇ ਮੋਹ ਦੇ) ਜ਼ਹਰ ਨੇ ਘੇਰੀ ਰੱਖਿਆ (ਤੇ ਉਸ ਨੇ ਮੇਰੇ ਆਤਮਕ ਜੀਵਨ ਨੂੰ ਮਾਰ ਦਿੱਤਾ)।
 
जउ लउ पोट उठाई चलिअउ तउ लउ डान भरे ॥
Ja▫o la▫o pot uṯẖā▫ī cẖali▫a▫o ṯa▫o la▫o dān bẖare.
As long as I walked along, carrying the load, I continued to pay the fine.
ਜਦ ਤੋੜੀ ਮੈਂ ਮਾਇਆ ਦੀ ਗਠੜੀ ਚੁੱਕੀ ਚਲਦਾ ਰਿਹਾ, ਤਦ ਤੋੜੀ ਮੈਂ ਡੰਨ ਭਰਦਾ ਰਿਹਾ।
ਪੋਟ = (ਮਾਇਆ ਦੇ ਮੋਹ ਦੀ) ਪੋਟਲੀ। ਡਾਨ = ਡੰਨ, ਸਜ਼ਾ।ਜਦੋਂ ਤਕ ਮੈਂ (ਮਾਇਆ ਦੇ ਮੋਹ ਦੀ) ਪੋਟਲੀ (ਸਿਰ ਤੇ) ਚੁੱਕ ਕੇ ਤੁਰਦਾ ਰਿਹਾ, ਤਦ ਤਕ ਮੈਂ (ਦੁਨੀਆ ਦੇ ਡਰਾਂ-ਸਹਮਾਂ ਦਾ) ਡੰਨ ਭਰਦਾ ਰਿਹਾ।
 
लाहि परदा ठाकुरु जउ भेटिओ तउ बिसरी ताति पराई ॥३॥
Lāhi parḏā ṯẖākur ja▫o bẖeti▫o ṯa▫o bisrī ṯāṯ parā▫ī. ||3||
I threw off the veil of illusion, when I met my Lord and Master; then, I forgot my jealousy of others. ||3||
ਕਿ ਜਦ ਪੜਦਾ ਪਰੇ ਹਟਾ ਕੇ ਮੈਂ ਆਪਣੇ ਸਾਹਿਬ ਨੂੰ ਮਿਲਿਆ, ਤਦ ਮੈਨੂੰ ਹੋਰਨਾ ਨਾਲ ਈਰਖਾ ਕਰਨੀ ਭੁੱਲ ਗਈ।
ਲਾਹਿ = ਲਾਹ ਕੇ। ਭੇਟਿਓ = ਮਿਲਿਆ। ਤਾਤਿ = ਈਰਖਾ ॥੩॥ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ ॥੩॥
 
जब इस ते इहु होइओ जउला ॥
Jab is ṯe ih ho▫i▫o ja▫ulā.
But when he runs away from Maya,
ਜਦ ਉਹ ਇਸ ਪਾਸੋਂ ਦੌੜ ਜਾਂਦਾ ਹੈ,
ਜਉਲਾ = ਪਰੇ, ਵੱਖਰਾ।ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ,
 
करि किरपा जउ सतिगुरु मिलिओ ॥
Kar kirpā ja▫o saṯgur mili▫o.
When, by His Grace, the True Guru is met,
ਜਦ ਉਸਦੀ ਦਇਆ ਦੁਆਰਾ ਸੱਚੇ ਗੁਰੂ ਜੀ ਮਿਲ ਪੈਦੇ ਹਨ,
ਜਉ = ਜਦੋਂ।ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ,
 
इसु मारी बिनु सभु किछु जउला ॥७॥
Is mārī bin sabẖ kicẖẖ ja▫ulā. ||7||
Without killing this, everything is a losing game. ||7||
ਇਸ ਨੂੰ ਨਾਸ ਕਰਨ ਦੇ ਬਗੈਰ, ਹਰ ਸ਼ੈ ਬੰਧਨ ਰੂਪ ਹੈ।
ਜਉਲਾ = ਵੱਖਰਾ ॥੭॥ਤੇ ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ ॥੭॥
 
प्रीति नही जउ नाम सिउ तउ एऊ करम बिकार ॥
Parīṯ nahī ja▫o nām si▫o ṯa▫o e▫ū karam bikār.
When there is no love for the Naam, then these rituals are corrupt.
ਜਦ ਰੱਬ ਦੇ ਨਾਮ ਨਾਲ ਪਿਰਹੜੀ ਨਹੀਂ, ਤਦ ਇਹ ਕਰਮ ਕਾਂਡ ਪਾਪ ਭਰੇ ਹਨ।
xxxਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤਾਂ ਇਹ ਕਰਮ ਵਿਕਾਰ-ਰੂਪ ਹੋ ਜਾਂਦੇ ਹਨ।
 
ओह बेरा नह बूझीऐ जउ आइ परै जम फंधु ॥
Oh berā nah būjẖī▫ai ja▫o ā▫e parai jam fanḏẖ.
That time is not known, when the noose of Death shall come and fall on you.
ਉਹ ਵੇਲਾ ਜਾਣਿਆ ਨਹੀਂ ਜਾ ਸਕਦਾ ਕਿ ਕਦੋਂ ਮੌਤ ਦੀ ਫਾਹੀ ਤੇਰੇ ਉਤੇ ਆ ਪੈਣੀ ਹੈ।
ਬੇਰਾ = ਵੇਲਾ। ਫੰਧੁ = ਫਾਹੀ, ਰੱਸਾ।ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ।
 
घूलहि तउ मन जउ आवहि सरना ॥
Gẖūlėh ṯa▫o man ja▫o āvahi sarnā.
You shall be absorbed into Him, O mind, if you come to His Sanctuary.
ਤਦ ਤੂੰ ਉਸ ਅੰਦਰ ਲੀਨ ਹੋਵੇਗਾ ਹੇ ਬੰਦੇ, ਜੇਕਰ ਤੂੰ ਉਸ ਦੀ ਸ਼ਰਣਾਗਤ ਸੰਭਾਲੇਗਾ।
ਘੂਲਹਿ = ਭਿੱਜੇਂਗਾ, ਰਸ ਮਾਣੇਂਗਾ। ਮਨ = ਹੇ ਮਨ!ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ।
 
जउ जानै हउ भगतु गिआनी ॥
Ja▫o jānai ha▫o bẖagaṯ gi▫ānī.
When he believes, in his ego, that he is a devotee and a spiritual teacher,
ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,
xxxਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,
 
जउ जानै मै कथनी करता ॥
Ja▫o jānai mai kathnī karṯā.
When he believes himself to be a preacher,
ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,
xxxਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,