Sri Guru Granth Sahib Ji

Search ਜਗਿ in Gurmukhi

चंगा नाउ रखाइ कै जसु कीरति जगि लेइ ॥
Cẖanga nā▫o rakẖā▫e kai jas kīraṯ jag le▫e.
with a good name and reputation, with praise and fame throughout the world-
ਤੇ ਭਾਵੇਂ ਉਹ ਸਰੇਸ਼ਟ ਨਾਮ ਰਖਵਾ ਲਵੇ ਅਤੇ ਸੰਸਾਰ ਅੰਦਰ ਉਪਮਾ ਤੇ ਸ਼ੋਭਾ ਪਰਾਪਤ ਕਰ ਲਵੇ।
ਚੰਗਾ… ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ।ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,
 
त्रिहु गुण बंधी देहुरी जो आइआ जगि सो खेलु ॥
Ŧarihu guṇ banḏẖī ḏehurī jo ā▫i▫ā jag so kẖel.
The three qualities hold the body in bondage; whoever comes into the world is subject to their play.
ਸਰੀਰ ਤਿੰਨਾ ਸੁਭਾਵਾਂ ਦਾ ਬੰਨਿ੍ਹਆ ਹੋਇਆ ਹੈ। ਜਿਹੜਾ ਕੋਈ ਭੀ ਇਸ ਸੰਸਾਰ ਵਿੱਚ ਆਉਂਦਾ ਹੈ, ਉਹ (ਉਨ੍ਹਾਂ ਦੇ ਇਸ਼ਾਰੇ ਅਧੀਨ) ਖੇਡਦਾ ਹੈ।
ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਬੰਧੀ = ਬੱਝੀ ਹੋਈ। ਜਗਿ = ਜਗਤ ਵਿਚ। ਵਿਜੋਗ = ਵਿਛੋੜਾ।ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।
 
भाई रे भगतिहीणु काहे जगि आइआ ॥
Bẖā▫ī re bẖagṯihīṇ kāhe jag ā▫i▫ā.
O Siblings of Destiny: those who lack devotion-why have they even bothered to come into the world?
ਹੇ ਭਰਾ! ਬੰਦਗੀ ਤੋਂ ਸੱਖਣਾ ਬੰਦਾ ਕਿਸ ਲਈ ਇਸ ਸੰਸਾਰ ਵਿੱਚ ਆਇਆ ਹੈ?
ਜਗਿ = ਜਗਤ ਵਿਚ। ਕਾਹੇ ਆਇਆ = ਆਉਣ ਦਾ ਕੋਈ ਲਾਭ ਨਾਹ ਹੋਇਆ।ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ।
 
जगि हउमै मैलु दुखु पाइआ मलु लागी दूजै भाइ ॥
Jag ha▫umai mail ḏukẖ pā▫i▫ā mal lāgī ḏūjai bẖā▫e.
The world is polluted with the filth of egotism, suffering in pain. This filth sticks to them because of their love of duality.
ਹੰਕਾਰ ਦੀ ਗਿਲਾਜ਼ਤ ਨਾਲ ਲਿਬੜ ਜਾਣ ਕਰ ਕੇ ਦੁਨੀਆਂ ਤਕਲੀਫ ਉਠਾਉਂਦੀ ਹੈ। ਸੰਸਾਰੀ ਮਮਤਾ ਦੇ ਕਾਰਨ ਇਹ ਹੰਕਾਰ ਦੀ ਮੈਲ ਲਗਦੀ ਹੈ।
ਜਗਿ = ਜਗਤ ਨੇ, ਮਾਇਆ-ਮੋਹੇ ਜੀਵ ਨੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਭਾਉ = ਪਿਆਰ।ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।
 
सभु जगजीवनु जगि आपि है नानक जलु जलहि समाइ ॥४॥४॥६८॥
Sabẖ jagjīvan jag āp hai Nānak jal jalėh samā▫e. ||4||4||68||
Over all the world, He is the Life of the World, O Nanak, like water mingled with water. ||4||4||68||
ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ।
ਸਭੁ = ਹਰ ਥਾਂ। ਜਗਜੀਵਨੁ = ਜਗਤ ਦਾ ਜੀਵਨ। ਜਗਿ = ਜਗਤ ਵਿਚ। ਜਲਹਿ = ਜਲ ਹੀ, ਜਲ ਵਿਚ ਹੀ।੪।ਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ॥੪॥੪॥੬੮॥
 
भाई रे भगतिहीणु काहे जगि आइआ ॥
Bẖā▫ī re bẖagṯihīṇ kāhe jag ā▫i▫ā.
O Siblings of Destiny, without devotion, why have people even come into the world?
ਹੈ ਵੀਰ! ਸਾਹਿਬ ਦੀ ਸੇਵਾ ਅਤੇ ਸਿਮਰਨ ਤੋਂ ਸੱਖਣਾ ਪ੍ਰਾਣੀ ਕਾਹਦੇ ਲਈ ਇਸ ਜਹਾਨ ਵਿੱਚ ਆਇਆ ਹੈ?
ਜਗਿ = ਜਗਤ ਵਿਚ।ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸਖਣਾ ਰਿਹਾ, ਉਸ ਦਾ ਜਗਤ ਵਿਚ ਆਉਣਾ ਕਿਸ ਅਰਥ?
 
जिनी नामु धिआइआ इक मनि इक चिति से असथिरु जगि रहिआ ॥११॥
Jinī nām ḏẖi▫ā▫i▫ā ik man ik cẖiṯ se asthir jag rahi▫ā. ||11||
Those who meditate on the Name, with one-pointed mind and focused consciousness, remain forever stable in the world. ||11||
ਜਿਹੜੇ ਵਾਹਿਗੁਰੂ ਦੇ ਨਾਮ ਦਾ, ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨ।
ਇਕ ਮਨਿ = ਇਕ-ਮਨ ਹੋ ਕੇ। ਅਸਥਿਰੁ = ਅਟੱਲ ॥੧੧॥ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥
 
हरि हरि नामु हरि हरि जगि अवखधु हरि हरि नामु हरि साते ॥
Har har nām har har jag avkẖaḏẖ har har nām har sāṯe.
The Lord, Har, Har, and the Name of the Lord, Har, Har, is the panacea, the medicine for the world. The Lord, and the Name of the Lord, Har, Har, bring peace and tranquility.
ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਸੁਆਮੀ ਬੀਮਾਰ ਦੁਨੀਆਂ ਲਈ ਦਵਾਈ ਹਨ। ਵਾਹਿਗੁਰੂ ਤੇ ਵਾਹਿਗੁਰੂ ਸੁਆਮੀ ਦਾ ਨਾਮ ਸਦਾ ਸੱਚੇ ਹਨ।
ਜਗਿ = ਜਗਤ ਵਿਚ। ਅਵਖਧੁ = ਦਵਾਈ। ਸਾਤਿ = ਸ਼ਾਂਤਿ (ਦੇਣ ਵਾਲਾ)।ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ।
 
हरख सोग ते रहै अतीता तिनि जगि ततु पछाना ॥१॥
Harakẖ sog ṯe rahai aṯīṯā ṯin jag ṯaṯ pacẖẖānā. ||1||
who remains detached from joy and sorrow, realizes the true essence in the world. ||1||
ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ।
ਹਰਖ = ਖ਼ੁਸ਼ੀ। ਸੋਗ = ਗਮ। ਅਤੀਤਾ = ਪਰੇ, ਵਿਰਕਤ, ਨਿਰਲੇਪ। ਤਿਨਿ = ਉਸ (ਮਨੁੱਖ) ਨੇ। ਤਤੁ = ਜ਼ਿੰਦਗੀ ਦਾ ਰਾਜ਼, ਅਸਲੀਅਤ ॥੧॥(ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਭੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ), ਤੇ ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ (ਖ਼ੁਸ਼ੀ ਦੇ ਵੇਲੇ ਅਹੰਕਾਰ ਵਿਚ ਨਹੀਂ ਆ ਜਾਂਦਾ ਤੇ ਗ਼ਮੀ ਦੇ ਵੇਲੇ ਘਬਰਾ ਨਹੀਂ ਜਾਂਦਾ) ਉਸ ਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ ॥੧॥
 
नानक नामु रतनु जगि लाहा गुरमुखि आपि बुझाए ॥४॥५॥७॥
Nānak nām raṯan jag lāhā gurmukẖ āp bujẖā▫e. ||4||5||7||
O Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||
ਨਾਨਕ, ਇਸ ਜਹਾਨ ਅੰਦਰ ਕੇਵਲ ਇਕੋ ਹੀ ਮੁਨਾਫਾ ਨਾਮ ਦੇ ਹੀਰੇ ਦਾ ਹੈ। ਗੁਰੂ ਅਨੁਸਾਰੀਆਂ ਨੂੰ ਪ੍ਰਭੂ ਖੁਦ ਇਹ ਸਮਝ ਦਰਸਾਉਂਦਾ ਹੈ।
ਜਗਿ = ਜਗਤ ਵਿਚ। ਲਾਹਾ = ਲਾਭ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਆਪਿ = (ਪਰਮਾਤਮਾ) ਆਪ ॥੪॥ਹੇ ਨਾਨਕ! ਪਰਮਾਤਮਾ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ ॥੪॥੫॥
 
होइ निमाना जगि रहहु नानक नदरी पारि ॥१॥
Ho▫e nimānā jag rahhu Nānak naḏrī pār. ||1||
Be humble in this world, O Nanak, and by His Grace you shall be carried across. ||1||
ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ।
ਨਿਮਾਨਾ = ਧੀਰੇ ਸੁਭਾਵ ਵਾਲਾ। ਜਗਿ = ਜਗਤ ਵਿਚ। ਨਦਰੀ = ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ॥੧॥ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ॥੧॥
 
हउमै माइआ सभ बिखु है नित जगि तोटा संसारि ॥
Ha▫umai mā▫i▫ā sabẖ bikẖ hai niṯ jag ṯotā sansār.
Egotism and Maya are total poison; in these, people continually suffer loss in this world.
ਸਵੈ-ਹੰਗਤਾ ਤੇ ਧਨ-ਦੌਲਤ ਸਮੁਹ ਜ਼ਹਿਰ ਹਨ। ਉਨ੍ਹਾਂ ਨਾਲ ਜੁੜ ਕੇ, ਬੰਦਾ ਇਸ ਜਹਾਨ ਅੰਦਰ, ਹਮੇਸ਼ਾਂ ਨੁਕਸਾਨ ਉਠਾਉਂਦਾ ਹੈ।
ਬਿਖੁ = ਜ਼ਹਿਰ।ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ।
 
जूऐ खेलणु जगि कि इहु मनु हारिआ ॥३॥
Jū▫ai kẖelaṇ jag kė ih man hāri▫ā. ||3||
They play the game of chance in this world, and lose their mind. ||3||
ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।
ਜੂਐ = ਜੂਏ ਵਿਚ। ਜਗਿ = ਜਗ ਵਿਚ ॥੩॥ਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ॥੩॥
 
जगि गिआनी विरला आचारी ॥
Jag gi▫ānī virlā ācẖārī.
How rare in the world is that wise person, who practices this.
ਜਗਤ ਅੰਦਰ ਕੋਈ ਟਾਂਵਾਂ ਹੀ ਬ੍ਰਹਿਮਬੇਤਾ ਹੈ, ਜੋ ਅਮਲੀ ਕਮਾਈ ਕਰਨ ਵਾਲਾ ਹੈ।
ਜਗਿ = ਜਗਤ ਵਿਚ। ਆਚਾਰੀ = ਗਿਆਨ ਅਨੁਸਾਰ ਕਰਣੀ ਵਾਲਾ।ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,
 
जगि पंडितु विरला वीचारी ॥
Jag pandiṯ virlā vīcẖārī.
How rare in this world is that scholar who reflects upon this.
ਦੁਨੀਆਂ ਵਿੱਚ ਬੜੇ ਵਿਦਵਾਨ ਹਨ, ਪ੍ਰੰਤੂ ਗੂੜੀ ਵਿਚਾਰ ਵਾਲਾ ਬੰਦਾ ਕੋਈ ਟਾਵਾ ਟੱਲਾ ਹੀ ਹੈ।
ਵੀਚਾਰੀ = ਵਿਚਾਰਵਾਨ।ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,
 
बिनु नावै सूतकु जगि छोति ॥
Bin nāvai sūṯak jag cẖẖoṯ.
Without the Name, the world is defiled and untouchable.
ਨਾਮ ਦੇ ਬਾਝੋਂ ਅਪਵਿੱਤਰਤਾ ਅਤੇ ਭਿੱਟ ਸੰਸਾਰ ਨੂੰ ਚਿਮੜਦੀਆਂ ਹਨ।
ਜਗਿ = ਜਗਤ ਵਿਚ। ਛੋਤਿ = ਭਿੱਟ।ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ।
 
ता जगि आइआ जाणीऐ साचै लिव लाए ॥
Ŧā jag ā▫i▫ā jāṇī▫ai sācẖai liv lā▫e.
One's coming into the world is judged worthwhile only if one lovingly attunes oneself to the True Lord.
ਕੇਵਲ ਤਦ ਹੀ ਬੰਦੇ ਦਾ ਇਯ ਜਹਾਨ ਵਿੱਚ ਜਨਮ ਫਲਦਾਇਕ ਜਣਿਆਂ ਜਾਂਣਾ ਹੈ, ਜੇਕਰ ਉਹ ਸੱਚੇ ਸਾਈਂ ਨਾਲ ਨੇਹ ਲਾਵੇ।
ਜਗਿ = ਜਗਤ ਵਿਚ। ਸਾਚੇ = ਸਦਾ-ਥਿਰ ਪ੍ਰਭੂ ਵਿਚ।ਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜਦਾ ਹੋਵੇ।
 
जगि मरणु न भाइआ नित आपु लुकाइआ मत जमु पकरै लै जाइ जीउ ॥
Jag maraṇ na bẖā▫i▫ā niṯ āp lukā▫i▫ā maṯ jam pakrai lai jā▫e jī▫o.
The people of the world do not like death; they try to hide from it. They are afraid that the Messenger of Death may catch them and take them away.
ਪ੍ਰਾਣੀ ਨੂੰ ਦੁਨੀਆਂ ਵਿੱਚ ਮੌਤ ਚੰਗੀ ਨਹੀਂ ਲੱਗਦੀ ਅਤੇ ਉਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਊਦਾ ਹੈ, ਕਿਤੇ ਮੌਤ ਦਾ ਦੂਤ ਇਸ ਨੂੰ ਫੜ ਕੇ ਲੈ ਜਾਵੇ।
ਜਗਿ = ਜਗਤ ਵਿਚ। ਮਰਣੁ = ਮੌਤ। ਭਾਇਆ = ਪਸੰਦ ਆਇਆ। ਆਪੁ = ਆਪਣੇ ਆਪ ਨੂੰ, ਜਿੰਦ ਨੂੰ। ਮਤ ਲੈ ਜਾਇ = ਕਿਤੇ ਲੈ ਨ ਜਾਏ।ਜਗਤ ਵਿਚ (ਕਿਸੇ ਨੂੰ ਭੀ) ਮੌਤ ਪਸੰਦ ਨਹੀਂ ਆਉਂਦੀ, (ਹਰ ਕੋਈ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ।
 
जगि मरणु न भाइआ नित आपु लुकाइआ मत जमु पकरै लै जाइ जीउ ॥२॥
Jag maraṇ na bẖā▫i▫ā niṯ āp lukā▫i▫ā maṯ jam pakrai lai jā▫e jī▫o. ||2||
The people of the world do not like death; they try to hide from it. They are afraid that the Messenger of Death may catch them and take them away. ||2||
ਇਨਸਾਨ ਨੂੰ ਜੱਗ ਅੰਦਰ ਮੌਤ ਨਹੀਂ ਭਾਉਂਦੀ ਅਤੇ ਊਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਉਂਦਾ ਹੈ ਕਿਤੇ ਮੌਤ ਦਾ ਦੂਤ ਉਸ ਨੂੰ ਫੜ੍ਹ ਕੇ ਲੈ ਜਾਵੇ।
ਭਾਇਆ = ਪਸੰਦ ਆਇਆ। ਆਪੁ = ਆਪਣੇ ਆਪ ਨੂੰ, ਜਿੰਦ ਨੂੰ ॥੨॥ਜਗਤ ਵਿਚ (ਕਿਸੇ ਨੂੰ ਭੀ) ਮੌਤ ਚੰਗੀ ਨਹੀਂ ਲੱਗਦੀ (ਹਰੇਕ ਜੀਵ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ॥੨॥
 
जिनी ऐसा हरि नामु न चेतिओ से काहे जगि आए राम राजे ॥
Jinī aisā har nām na cẖeṯi▫o se kāhe jag ā▫e rām rāje.
Those who have not kept the Lord's Name in their consciousness - why did they bother to come into the world, O Lord King?
ਜਿਨ੍ਹਾਂ ਨੇ ਐਹੋ ਜਿਹੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਇਸ ਜਹਾਨ ਵਿੱਚ ਕਿਉਂ ਆਏ ਸਨ?
ਐਸਾ = ਅਜੇਹਾ ਕੀਮਤੀ। ਸੇ = ਉਹ ਬੰਦੇ। ਕਾਹੇ = ਕਿਸ ਵਾਸਤੇ? ਜਗਿ = ਜਗਤ ਵਿਚ।(ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ?