Sri Guru Granth Sahib Ji

Search ਜਨਮੁ in Gurmukhi

ना हउ जती सती नही पड़िआ मूरख मुगधा जनमु भइआ ॥
Nā ha▫o jaṯī saṯī nahī paṛi▫ā mūrakẖ mugḏẖā janam bẖa▫i▫ā.
I am not celibate, nor truthful, nor scholarly. I was born foolish and ignorant into this world.
ਮੈਂ ਨਾਂ ਬ੍ਰਹਮਚਾਰੀ ਜਾਂ ਸੱਚਾ ਮਨੁੱਖ ਤੇ ਨਾਂ ਹੀ ਵਿਦਵਾਨ ਹਾਂ, ਬੇਵਕੂਫ ਅਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆਂ ਹਾਂ।
ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ।(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।
 
जनमु ब्रिथा जात रंगि माइआ कै ॥१॥ रहाउ ॥
Janam baritha jāṯ rang mā▫i▫ā kai. ||1|| rahā▫o.
You are squandering this life uselessly in the love of Maya. ||1||Pause||
ਦੁਨੀਆਂਦਾਰੀ ਦੀ ਪ੍ਰੀਤ ਅੰਦਰ, ਮਨੁੱਖੀ ਜੀਵਨ ਬੇ-ਅਰਥ ਬੀਤ ਰਿਹਾ ਹੈ। ਠਹਿਰਾਉ।
ਬ੍ਰਿਥਾ = ਵਿਅਰਥ। ਜਾਤ = ਜਾ ਰਿਹਾ ਹੈ। ਰੰਗਿ = ਪਿਆਰ ਵਿਚ।੧।(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ॥
 
माल कै माणै रूप की सोभा इतु बिधी जनमु गवाइआ ॥१॥ रहाउ ॥
Māl kai māṇai rūp kī sobẖā iṯ biḏẖī janam gavā▫i▫ā. ||1|| rahā▫o.
You are wasting this life in the pride of wealth and the splendor of beauty. ||1||Pause||
ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
ਮਾਣੈ = ਅਹੰਕਾਰ ਵਿਚ। ਇਤੁ = ਇਸ ਦੀ ਰਾਹੀਂ। ਇਤੁ ਬਿਧੀ = ਇਸ ਤਰੀਕੇ ਦੀ ਰਾਹੀਂ, ਇਸ ਤਰ੍ਹਾਂ।੧।ਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ॥
 
इहु जनमु पदारथु पाइ कै हरि नामु न चेतै लिव लाइ ॥
Ih janam paḏārath pā▫e kai har nām na cẖeṯai liv lā▫e.
The blessing of this human life has been obtained, but still, people do not lovingly focus their thoughts on the Name of the Lord.
ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
ਪਦਾਰਥੁ = ਕੀਮਤੀ ਚੀਜ਼। ਲਿਵ ਲਾਇ = ਸੁਰਤ ਜੋੜ ਕੇ।ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
 
तिन का जनमु सफलु है जो चलहि सतगुर भाइ ॥
Ŧin kā janam safal hai jo cẖalėh saṯgur bẖā▫e.
Fruitful are the lives of those who walk in harmony with the Will of the True Guru.
ਫਲਦਾਇਕ ਹੈ ਉਨ੍ਹਾਂ ਦੀ ਜ਼ਿੰਦਗੀ, ਜਿਹੜੇ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੇ ਹਨ।
ਸਫਲੁ = ਕਾਮਯਾਬ। ਭਾਇ = ਪ੍ਰੇਮ ਵਿਚ, ਅਨੁਸਾਰ।ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,
 
बिनु सबदै पिरु न पाईऐ बिरथा जनमु गवाइ ॥२॥
Bin sabḏai pir na pā▫ī▫ai birthā janam gavā▫e. ||2||
Without the Shabad, she does not find her Husband Lord, and her life wastes away in vain. ||2||
ਗੁਰਸ਼ਬਦ ਦੇ ਬਗੈਰ ਪ੍ਰੀਤਮ ਪਰਾਪਤ ਨਹੀਂ ਹੁੰਦਾ ਅਤੇ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੀ ਹੈ।
xxxਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੨॥
 
पूरे गुर की सेव न कीनी बिरथा जनमु गवाइआ ॥१॥ रहाउ ॥
Pūre gur kī sev na kīnī birthā janam gavā▫i▫ā. ||1|| rahā▫o.
They do not serve the Perfect Guru; they waste away their lives in vain. ||1||Pause||
ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇਫਾਇਦਾ ਵੰਞਾ ਲਿਆ ਹੈ। ਠਹਿਰਾਉ।
xxxਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ॥
 
बिनु बूझे करम कमावणे जनमु पदारथु खोइ ॥१॥ रहाउ ॥
Bin būjẖe karam kamāvṇe janam paḏārath kẖo▫e. ||1|| rahā▫o.
To act without understanding is to lose the treasure of this human life. ||1||Pause||
ਅਸਲੀਅਤ ਨੂੰ ਅਨੁਭਵ ਕਰਨ ਦੇ ਬਾਝੋਂ ਸੰਸਾਰੀ ਕਾਰ-ਵਿਹਾਰ ਨਜਿਠਣੇ ਮਨੁੱਖੀ ਜੀਵਨ ਦੀ ਦੌਲਤ ਨੂੰ ਗੁਆਉਂਦਾ ਹੈ। ਠਹਿਰਾਉ।
ਖੋਇ = ਗਵਾ ਲਈਦਾ ਹੈ।੧।(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ॥
 
बिनु गुर किनै न पाइओ बिरथा जनमु गवाइ ॥
Bin gur kinai na pā▫i▫o birthā janam gavā▫e.
Without the Guru, no one has obtained it; they waste away their lives in vain.
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਨਾਮ ਪਰਾਪਤ ਨਹੀਂ ਹੋਇਆ ਅਤੇ ਆਦਮੀ ਆਪਣਾ ਜੀਵਨ ਨਿਸਫਲ ਗੁਆ ਲੈਂਦਾ ਹੈ।
ਕਿਨੈ = ਕਿਸੇ ਨੇ ਭੀ।(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।
 
मनमुख जनमु बिरथा गइआ किआ मुहु देसी जाइ ॥३॥
Manmukẖ janam birthā ga▫i▫ā ki▫ā muhu ḏesī jā▫e. ||3||
The life of the self-willed manmukh passes uselessly. What face will he show when he passes beyond? ||3||
ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?
ਜਾਇ = ਜਾ ਕੇ।੩।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ॥੩॥
 
जनमु पदारथु सफलु है जे सचा सबदु कथि ॥
Janam paḏārath safal hai je sacẖā sabaḏ kath.
The precious gift of this human life becomes fruitful when one chants the True Word of the Shabad.
ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ।
ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।
 
नानक बधा घरु तहां जिथै मिरतु न जनमु जरा ॥४॥६॥७६॥
Nānak baḏẖā gẖar ṯahāʼn jithai miraṯ na janam jarā. ||4||6||76||
Nanak builds his house upon that site where there is no death, no birth, and no old age. ||4||6||76||
ਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ।
ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ। ਮਿਰਤੁ = ਆਤਮਕ ਮੌਤ। ਜਨਮੁ = ਜਨਮ-ਮਰਨ ਦਾ ਗੇੜ। ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ।੪।ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ॥੪॥੬॥੭੬॥
 
लख चउरासीह भ्रमतिआ दुलभ जनमु पाइओइ ॥
Lakẖ cẖa▫orāsīh bẖarmaṯi▫ā ḏulabẖ janam pā▫i▫o▫e.
Through 8.4 million incarnations you have wandered, to obtain this rare and precious human life.
ਚੁਰਾਸੀ ਲੱਖ ਜੂਨੀਆਂ ਅੰਦਰ ਭਟਕਣ ਮਗਰੋਂ ਤੈਨੂੰ ਨਾਂ-ਹੱਥ-ਲੱਗਣ ਵਾਲਾ ਮਨੁੱਖੀ-ਜੀਵਨ ਮਿਲਿਆ ਹੈ।
ਭ੍ਰਮਤਿਆ = ਭਟਕਦਿਆਂ, ਭੌਂਦਿਆਂ। ਦੁਲਭ = ਬੜੀ ਮੁਸ਼ਕਿਲ ਨਾਲ ਮਿਲਿਆ ਹੋਇਆ।ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ।
 
जेहा राधे तेहा लुणै बिनु गुण जनमु विणासु ॥१॥
Jehā rāḏẖe ṯehā luṇai bin guṇ janam viṇās. ||1||
As you plant, so shall you harvest. Without virtue, this human life passes away in vain. ||1||
ਜੇਹੋ ਜੇਹਾ ਉਹ ਬੀਜਦਾ ਹੈ, ਉਹੋ ਜੇਹਾ ਵੱਢ ਲੈਂਦਾ ਹੈ। ਨੇਕੀ ਦੇ ਬਗੈਰ ਮਨੁੱਖੀ ਜੀਵਨ ਬੇ-ਫ਼ਾਇਦਾ ਬੀਤ ਜਾਂਦਾ ਹੈ।
ਰਾਧੇ = ਬੀਜਦਾ ਹੈ। ਲੁਣੈ = ਵੱਢਦਾ ਹੈ, ਫਲ ਹਾਸਲ ਕਰਦਾ ਹੈ ॥੧॥ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ ॥੧॥
 
पूरे गुर की सेव न कीनी बिरथा जनमु गवाइआ ॥१॥ रहाउ ॥
Pūre gur kī sev na kīnī birthā janam gavā▫i▫ā. ||1|| rahā▫o.
They have not served the Perfect Guru; they have wasted their lives in vain. ||1||Pause||
ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਦਿੱਤਾ ਹੈ। ਠਹਿਰਾਉ।
ਬਿਰਥਾ = ਵਿਅਰਥ {वृथा} ॥੧॥ਜਿਸ ਨੇ (ਜਗਤ ਵਿਚ ਆ ਕੇ) ਪੂਰੇ ਗੁਰੂ ਦਾ ਪੱਲਾ ਨਾਹ ਫੜਿਆ, ਉਸ ਨੇ ਆਪਣਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ॥
 
मनमुखि करम करहि नही बूझहि बिरथा जनमु गवाए ॥
Manmukẖ karam karahi nahī būjẖėh birthā janam gavā▫e.
The self-willed manmukhs perform their actions, but they do not understand; they waste away their lives in vain.
ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਰਹਿ = ਕਰਦੇ ਹਨ। ਗਵਾਏ = ਗਵਾਂਦਾ ਹੈ।(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।
 
लख चउरासीह फिरि फिरि आवै बिरथा जनमु गवाइआ ॥४॥
Lakẖ cẖa▫orāsīh fir fir āvai birthā janam gavā▫i▫ā. ||4||
Through 8.4 million lifetimes, they wander over and over again; they waste away their lives in vain. ||4||
ਉਹ ਚੁਰਾਸੀ ਲਖ ਜੂਨੀਆਂ ਅੰਦਰ ਬਾਰੰਬਾਰ ਭਟਕ ਕੇ ਆਏ ਹਨ ਅਤੇ ਆਪਣਾ ਜੀਵਨ ਬੇਅਰਥ ਵੰਞਾ ਲੈਂਦੇ ਹਨ।
xxx॥੪॥ਉਹ ਚੌਰਾਸੀ ਲੱਖ ਜੂਨਾਂ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ॥੪॥
 
बिरथा जनमु गवाइआ मरि जमहि वारो वार ॥५॥
Birthā janam gavā▫i▫ā mar jamėh vāro vār. ||5||
They waste their lives uselessly; they die and are reincarnated over and over again. ||5||
ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ, ਅਤੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।
ਵਾਰੋ ਵਾਰ = ਮੁੜ ਮੁੜ ॥੫॥ਉਹਨਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੫॥
 
निरमल जोति तिन प्राणीआ ओइ चले जनमु सवारि जीउ ॥२३॥
Nirmal joṯ ṯin parāṇī▫ā o▫e cẖale janam savār jī▫o. ||23||
The light of those mortal beings is immaculate. They depart after redeeming their lives. ||23||
ਪਵਿੱਤ੍ਰ ਹੈ ਨੂਰ ਉਨ੍ਹਾਂ (ਐਸੇ) ਜੀਵਾਂ ਦਾ। ਉਹ ਆਪਣੀ ਜੀਵਨ ਦੇ ਮਿਸ਼ਨ ਨੂੰ ਸੁਸੋਭਤ ਕਰਕੇ ਕੂਚ ਕਰਦੇ ਹਨ।
ਓਇ = ਉਹ ਬੰਦੇ {ਨੋਟ: ਲਫ਼ਜ਼ 'ਓਇ' ਬਹੁ-ਵਚਨ ਹੈ}। ਸਵਾਰਿ = ਸੰਵਾਰ ਕੇ, ਸੋਹਣਾ ਬਣਾ ਕੇ ॥੨੩॥ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ ॥੨੩॥
 
धन सिउ रता जोबनि मता अहिला जनमु गवाइआ ॥
Ḏẖan si▫o raṯā joban maṯā ahilā janam gavā▫i▫ā.
Reveling in your riches and intoxicated with youth, you waste your life uselessly.
ਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।
ਰਤਾ = ਰੱਤਾ, ਰੰਗਿਆ ਹੋਇਆ। ਜੋਬਨਿ = ਜੋਬਨ (ਦੇ ਨਸ਼ੇ) ਵਿਚ। ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ।ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।