Sri Guru Granth Sahib Ji

Search ਜਪਿ in Gurmukhi

सचु मिलै संतोखीआ हरि जपि एकै भाइ ॥१॥
Sacẖ milai sanṯokẖī▫ā har jap ekai bẖā▫e. ||1||
Those contented souls who meditate on the Lord with single-minded love, meet the True Lord. ||1||
ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।੧।ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥
 
हरि जपि जीअरे छुटीऐ गुरमुखि चीनै आपु ॥३॥
Har jap jī▫are cẖẖutī▫ai gurmukẖ cẖīnai āp. ||3||
Chanting the Name of the Lord, O my soul, you shall be emancipated; as Gurmukh, you shall come to understand your own self. ||3||
ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ, ਆਪਣੇ ਆਪ ਦੀ ਪਛਾਣ ਅਤੇ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੋ ਜਾਵੇਗੀ।
ਜੀਅ ਰੇ = ਹੇ ਜਿੰਦੇ! ਚੀਨੈ = ਪਛਾਣਦਾ ਹੈ। ਆਪੁ = ਆਪਣੇ ਆਪ ਨੂੰ।੩।ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ॥੩॥
 
राम नामु जपि दिनसु राति गुरमुखि हरि धनु जानु ॥
Rām nām jap ḏinas rāṯ gurmukẖ har ḏẖan jān.
Chant the Name of the Lord day and night; become Gurmukh, and know the Wealth of the Lord.
ਦਿਨ ਰੈਣ ਹਰੀ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਨਾਮ ਨੂੰ ਆਪਣੀ ਦੌਲਤ ਮਨ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਸਾਂਝ ਪਾ।ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ।
 
हरि जपि लाहा अगला निरभउ हरि मन माह ॥४॥२३॥
Har jap lāhā aglā nirbẖa▫o har man māh. ||4||23||
Those who chant the Name of the Lord earn great profits; the Fearless Lord abides within their minds. ||4||23||
ਜਿਨ੍ਹਾਂ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ, ਉਹ ਭੈ-ਰਹਿਤ ਹਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਉਹ ਭਾਰਾ ਨਫ਼ਾ ਕਮਾਉਂਦੇ ਹਨ।
ਜਪਿ = ਜਪ ਕੇ। ਅਗਲਾ ਲਾਹਾ = ਬਹੁਤ ਨਫ਼ਾ। ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ: ਲਫ਼ਜ਼ 'ਸਾਲਾਹ', 'ਤਿਨਾਹ' ਦੇ ਨਾਲ ਰਲਾਣ ਲਈ 'ਮਾਹਿ' ਦੇ ਥਾਂ 'ਮਾਹ' ਹੈ}।੪।ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ ॥੪॥੨੩॥
 
हलति पलति सुखु पाइदे जपि जपि रिदै मुरारि ॥
Halaṯ palaṯ sukẖ pā▫iḏe jap jap riḏai murār.
They obtain peace in this world and the next, chanting and meditating within their hearts on the Lord.
ਆਪਣੇ ਚਿੱਤ ਵਿੱਚ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਚਿੰਤਨ ਤੇ ਸਿਮਰਨ ਕਰਨ ਦੁਆਰਾ, ਉਹ ਇਸ ਲੋਕ ਤੇ ਪ੍ਰਲੋਕ ਵਿੱਚ ਆਰਾਮ ਪਾਉਂਦੇ ਹਨ।
ਹਲਤਿ = ਇਸ ਲੋਕ ਵਿਚ {अत्र}। ਪਲਤਿ = ਪਰ ਲੋਕ ਵਿਚ {परत्र}। ਮੁਰਾਰਿ = {मुर-अरि} ਪਰਮਾਤਮਾ।ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ।
 
संता संगति मिलि रहै जपि राम नामु सुखु पाइ ॥१॥ रहाउ ॥
Sanṯā sangaṯ mil rahai jap rām nām sukẖ pā▫e. ||1|| rahā▫o.
Remain united with the Society of the Saints; chant the Name of the Lord, and find peace. ||1||Pause||
ਸਾਧ ਸੰਗਤ ਨਾਲ ਜੁੜੇ ਰਹਿਣ ਅਤੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਠੰਢ, ਚੈਨ ਨੂੰ ਪਰਾਪਤ ਹੋ ਜਾਏਗਾ। ਠਹਿਰਾਉ।
ਜਪਿ = ਜਪ ਕੇ।੧।ਜੇਹੜਾ ਮਨੁੱਖ ਸਾਧ ਸੰਗਤ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ॥੧॥ ਰਹਾਉ॥
 
मन मेरे सुख सहज सेती जपि नाउ ॥
Man mere sukẖ sahj seṯī jap nā▫o.
O my mind, chant the Name with intuitive peace and poise.
ਮੇਰੀ ਜਿੰਦੜੀਏ! ਆਰਾਮ ਅਤੇ ਸ਼ਾਤੀ ਨਾਲ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
ਸਹਜ = ਆਤਮਕ ਅਡੋਲਤਾ। ਸੇਤੀ = ਨਾਲ।ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ।
 
गुरि पूरै पूरा भइआ जपि नानक सचा सोइ ॥४॥९॥७९॥
Gur pūrai pūrā bẖa▫i▫ā jap Nānak sacẖā so▫e. ||4||9||79||
Through the Perfect Guru, one becomes perfect; O Nanak, meditate on the True One. ||4||9||79||
ਕਾਮਲ ਗੁਰਾਂ ਦੇ ਰਾਹੀਂ ਉਸ ਸੱਚੇ ਸਾਹਿਬ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਪੂਰਨ ਹੋ ਜਾਂਦਾ ਹੈ।
ਗੁਰਿ = ਗੁਰੂ ਦੀ ਰਾਹੀਂ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।੪।ਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ॥੪॥੯॥੭੯॥
 
गुर परसादी मुखु ऊजला जपि नामु दानु इसनानु ॥
Gur parsādī mukẖ ūjlā jap nām ḏān isnān.
By Guru's Grace, your face shall be radiant. Chanting the Naam, you shall receive the benefits of giving charity and taking cleansing baths.
ਗੁਰਾਂ ਦੀ ਦਇਆ ਦੁਆਰਾ ਚਿਹਰਾ ਸੁਰਖ਼ਰੂ ਹੋ ਜਾਂਦਾ ਹੈ। ਦਾਨ ਪੁੰਨ ਕਰਨੇ ਅਤੇ (ਤੀਰਥਾਂ ਤੇ) ਨ੍ਹਾਉਣਾ ਨਾਮ ਦੇ ਸਿਮਰਨ ਵਿੱਚ ਆ ਜਾਂਦੇ ਹਨ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਪਿ = ਜਪ ਕੇ। ਦਾਨੁ = ਸੇਵਾ। ਇਸਨਾਨੁ = ਪਵਿਤ੍ਰ ਆਚਰਨ।ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ।
 
मन मेरे राम नामु जपि जापु ॥
Man mere rām nām jap jāp.
O my mind, chant and meditate on the Name of the Lord.
ਹੇ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਅਖ਼ਤਿਆਰ ਕਰ।
xxxਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ।
 
जपि मन नामु एकु अपारु ॥
Jap man nām ek apār.
O mind, chant the Name of the One, the Unique and Infinite Lord.
ਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ।
ਅਪਾਰੁ = ਬੇਅੰਤ।ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ।
 
सरब निरंतरि रवि रहिआ जपि नानक जीवै एक ॥४॥२८॥९८॥
Sarab niranṯar rav rahi▫ā jap Nānak jīvai ek. ||4||28||98||
Nanak lives by chanting and meditating on the One, who is pervading within and contained amongst all. ||4||28||98||
ਨਾਨਕ ਅਦੁਤੀ ਸਾਹਿਬ ਜੋ ਸਾਰਿਆਂ ਦੇ ਅੰਦਰ ਰਮ ਰਿਹਾ ਹੈ, ਨੂੰ ਸਿਮਰ ਕੇ ਜੀਉਂਦਾ ਹੈ।
ਜਪਿ = ਜਪ ਕੇ। ਏਕ = (ਉਸ) ਇਕ (ਦਾ ਨਾਮ)।੪।ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥
 
हरि जपि नामु धिआइ तू जमु डरपै दुख भागु ॥
Har jap nām ḏẖi▫ā▫e ṯū jam darpai ḏukẖ bẖāg.
Chant and meditate on the Naam, the Name of the Lord; death will be afraid of you, and suffering shall depart.
ਵਾਹਿਗੁਰੂ ਦਾ ਅਰਾਧਨ ਅਤੇ ਸਿਮਰਨ ਕਰ, (ਇੰਜ ਕੀਤਿਆਂ) ਮੌਤ ਦਾ ਦੇਵਤਾ ਭੀ ਭੈ ਖਾਂਦਾ ਹੈ ਅਤੇ ਸੋਗ ਦੌੜ ਜਾਂਦਾ ਹੈ।
ਦੁਖ ਭਾਗੁ = ਦੁਖਾਂ ਨੂੰ ਭਾਜੜ (ਪੈ ਜਾਂਦੀ ਹੈ)।(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ।
 
साह पातिसाह सिरि खसमु तूं जपि नानक जीवै नाउ जीउ ॥१९॥
Sāh pāṯisāh sir kẖasam ṯūʼn jap Nānak jīvai nā▫o jī▫o. ||19||
You are the Supreme Lord and Master, above the heads of kings. Nanak lives by chanting Your Name. ||19||
ਤੂੰ ਰਾਜਿਆਂ ਤੇ ਮਹਾਰਾਜਿਆਂ ਦੇ ਸਿਰਾਂ ਉਤੇ ਸੁਆਮੀ ਹੈ। ਨਾਨਕ ਤੇਰੇ ਨਾਮ ਦਾ ਉਚਾਰਣ ਕਰਨ ਦੁਆਰਾ ਜੀਉਂਦਾ ਹੈ।
ਸਿਰਿ = ਸਿਰ ਉੱਤੇ ॥੧੯॥ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥
 
हरि हरि नामु जपे आराधे विचि अगनी हरि जपि जीविआ ॥
Har har nām jape ārāḏẖe vicẖ agnī har jap jīvi▫ā.
Chanting the Name of the Lord, Har, Har, and meditating on it within the fire of the womb, your life is sustained by dwelling on the Naam.
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਉਚਾਰਦਾ ਤੇ ਧਿਆਉਂਦਾ ਹੈ ਅਤੇ ਰਹਿਮ ਦੀ ਅੱਗ ਅੰਦਰ ਹਰੀ ਨੂੰ ਯਾਦ ਕਰਕੇ ਜੀਉਂਦਾ ਹੈ।
ਜਪਿ = ਜਪ ਕੇ। ਜੀਵਿਆ = ਜੀੳਂੂਦਾ ਰਿਹਾ।(ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ।
 
लेखा धरम राइ की बाकी जपि हरि हरि नामु किरखै ॥
Lekẖā ḏẖaram rā▫e kī bākī jap har har nām kirkẖai.
Her account is cleared by the Righteous Judge of Dharma, when she chants the Name of the Lord, Har, Har.
ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ ਉਹ ਧਰਮਰਾਜ ਦੇ ਹਿਸਾਬ ਕਿਤਾਬ ਦੀ ਬਾਕੀ ਉਤੇ ਲਕੀਰ ਫੇਰ ਦਿੰਦੀ ਹੈ।
ਜਪਿ = ਜਪ ਕੇ। ਕਿਰਖੈ = ਖਿੱਚ ਲੈਂਦੀ ਹੈ, ਮੁਕਾ ਲੈਂਦੀ ਹੈ। ਦਿਖੈ = ਦੇਖੈ, ਵੇਖਦੀ ਹੈ।ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ।
 
पेवकड़ै हरि जपि सुहेली विचि साहुरड़ै खरी सोहंदी ॥
Pevkaṛai har jap suhelī vicẖ sāhurṛai kẖarī sohanḏī.
She who chants the Lord's Name is happy in this world of her father's home, and in the next world of her Husband Lord, she shall be very beautiful.
ਜੋ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਉਹ ਇਸ ਜੱਗ ਅੰਦਰ ਖੁਸ਼ ਰਹੇਗੀ ਅਤੇ ਪ੍ਰਲੋਕ ਵਿੱਚ ਨਿਹਾਇਤ ਹੀ ਸੁੰਦਰ ਭਾਸੇਗੀ।
ਜਪਿ = ਜਪ ਕੇ। ਸਾਹੁਰੜੈ = ਸਹੁਰੇ ਘਰ, ਪਰਮਾਤਮਾ ਦੀ ਹਜ਼ੂਰੀ ਵਿਚ। ਸੋਹੰਦੀ, ਸੁਹੰਦੀ = ਸੋਭਦੀ ਹੈ।(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ।
 
नानक संत संत हरि एको जपि हरि हरि नामु सोहंदी ॥
Nānak sanṯ sanṯ har eko jap har har nām sohanḏī.
O Nanak, the One Lord is the Saint of Saints. Chanting the Name of the Lord, Har, Har, the soul-bride is bountiful and beautiful.
ਨਾਨਕ ਅਦੁੱਤੀ ਪ੍ਰਭੂ ਸਾਧੂਆਂ ਦਾ ਸਾਧੂ ਹੈ। ਵਾਹਿਗੁਰੂ ਸੁਆਮੀ ਦੇ ਲਾਮ ਦਾ ਉਚਾਰਣ ਕਰਨ ਦੁਆਰਾ ਪਤਨੀ ਸੁਸ਼ੋਭਤ ਹੋ ਜਾਵਦੀ ਹੈ।
ਸੰਤ ਹਰਿ = ਸੰਤਾਂ ਦਾ ਹਰੀ। ਜਪਿ = ਜਪ ਕੇ। ਸੋਹੰਦੀ = (ਪੀੜ੍ਹੀ) ਸੋਭਦੀ ਹੈ।ਹੇ ਨਾਨਕ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।
 
अनाथ के नाथे स्रब कै साथे जपि जूऐ जनमु न हारीऐ ॥
Anāth ke nāthe sarab kai sāthe jap jū▫ai janam na hārī▫ai.
Meditating on the Patron of lost souls, the Companion of all, your life shall not be lost in the gamble.
ਨਿਖਸਮਿਆਂ ਦੇ ਖਸਮ ਅਤੇ ਸਾਰਿਆਂ ਦੇ ਸਾਥੀ ਦਾ ਸਿਮਰਨ ਕਰਨ ਦੁਆਰਾ, ਜੀਵਨ ਜੂਲੇ ਵਿੱਚ ਵੰਞਾਇਆ ਨਹੀਂ ਜਾਂਦਾ।
ਜਪਿ = ਜਪ ਕੇ। ਜੂਐ = ਜੂਏ ਵਿਚ।ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।
 
इकु तिलु नही विसरै प्रान आधारा जपि जपि नानक जीवते ॥३॥
Ik ṯil nahī visrai parān āḏẖārā jap jap Nānak jīvṯe. ||3||
They do not forget, even for an instant, the Support of the breath of life. They live by constantly meditating on Him, O Nanak. ||3||
ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
ਪ੍ਰਾਨ ਆਧਾਰਾ = ਜਿੰਦ ਦਾ ਆਸਰਾ ॥੩॥ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥