Sri Guru Granth Sahib Ji

Search ਜਪੁ in Gurmukhi

जपु ॥
Jap.
Chant And Meditate:
ਉਸ ਦਾ ਸਿਮਰਨ ਕਰ।
ਜਪੁ = ਇਸ ਬਾਣੀ ਦਾ ਨਾਮ 'ਜਪੁ' ਹੈ।"ਜਪੁ" ਬਾਣੀ ਦਾ ਨਾਮ ਹੈ।
 
जपु तपु संजमु धरमु न कमाइआ ॥
Jap ṯap sanjam ḏẖaram na kamā▫i▫ā.
I have not practiced meditation, self-discipline, self-restraint or righteous living.
ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
ਜਪੁ = ਸਿਮਰਨ। ਤਪੁ = ਸੇਵਾ ਆਦਿਕ ਉੱਦਮ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਚੰਗੀ ਤਰ੍ਹਾਂ ਆਹਰ।ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ-ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ।
 
जपु तपु संजमु होहि जब राखे कमलु बिगसै मधु आस्रमाई ॥२॥
Jap ṯap sanjam hohi jab rākẖe kamal bigsai maḏẖ āsarmā▫ī. ||2||
When chanting, austere meditation and self-discipline become your protectors, then the lotus blossoms forth, and the honey trickles out. ||2||
ਜਦ ਸਾਹਿਬ ਦਾ ਸਿਮਰਨ, ਕਰੜੀ ਘਾਲ ਅਤੇ ਵਿਸ਼ੇ ਵੇਗਾਂ ਦੀ ਰੋਕ-ਥਾਮ ਰਖਵਾਲੇ ਹੋ ਜਾਂਦੇ ਹਨ ਤਾ ਦਿਲ-ਕੰਵਲ ਖਿੜ ਜਾਂਦਾ ਹੈ ਤੇ ਸ਼ਹਿਤ ਉਸ ਅੰਦਰ ਟਪਕਦਾ ਹੈ।
ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਹੋਹਿ = ਬਣ ਜਾਣ। ਮਧੁ = ਸ਼ਹਦ, ਰਸ, ਆਤਮਕ ਆਨੰਦ। ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ।੨।ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ॥੨॥
 
किसु हउ सेवी किआ जपु करी सतगुर पूछउ जाइ ॥
Kis ha▫o sevī ki▫ā jap karī saṯgur pūcẖẖa▫o jā▫e.
Whom shall I serve? What shall I chant? I will go and ask the Guru.
ਮੈਂ ਕੀਹਦੀ ਟਹਿਲ ਕਰਾਂ? ਕਿਸ ਦਾ ਮੈਂ ਅਰਾਧਨ ਕਰਾਂ? ਸੱਚੇ ਗੁਰਾਂ ਕੋਲ ਜਾ ਕੇ ਮੈਂ ਪਤਾ ਕਰਦਾ ਹਾਂ।
ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਕਰੀ = ਕਰੀਂ, ਮੈਂ ਕਰਾਂ। ਜਾਇ = ਜਾ ਕੇ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ।ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ?
 
जपु तपु संजमु साधीऐ तीरथि कीचै वासु ॥
Jap ṯap sanjam sāḏẖī▫ai ṯirath kīcẖai vās.
You may chant and meditate, practice austerities and self-restraint, and dwell at sacred shrines of pilgrimage;
ਆਦਮੀ ਪਾਠ, ਤਪੱਸਿਆ ਤੇ ਸਵੈ-ਰੋਕ-ਥਾਮ ਪਿਆ ਕਰੇ ਅਤੇ ਯਾਤ੍ਰਾ ਅਸਥਾਨਾਂ ਤੇ ਨਿਵਾਸ ਕਰ ਲਵੇ।
ਜਪੁ = ਮੰਤ੍ਰਾਂ ਦਾ ਪਾਠ (ਕਿਸੇ ਸਿੱਧੀ ਆਦਿਕ ਦੀ ਪ੍ਰਾਪਤੀ ਵਾਸਤੇ)। ਤਪੁ = ਪੁੱਠਾ ਲਟਕ ਕੇ ਜਾਂ ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਵਿਚ ਰੱਖਣ ਦਾ ਕੋਈ ਸਾਧਨ। ਤੀਰਥਿ = ਤੀਰਥ ਉੱਤੇ।ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ,
 
जपु तपु संजमु मनै माहि बिनु नावै ध्रिगु जीवासु ॥
Jap ṯap sanjam manai māhi bin nāvai ḏẖarig jīvās.
You may practice chanting, penance and austere self-discipline within your mind, but without the Name, life is useless.
ਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ।
ਸੰਜਮੁ = ਇੰਦ੍ਰੀਆਂ ਨੂੰ ਰੋਕਣ ਦਾ ਉੱਦਮ। ਧ੍ਰਿਗੁ = ਫਿਟਕਾਰ-ਯੋਗ।ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।
 
जपु तपु संजमु भाणा सतिगुरू का करमी पलै पाइ ॥
Jap ṯap sanjam bẖāṇā saṯgurū kā karmī palai pā▫e.
Meditation, penance and austere self-discipline are found by surrendering to the True Guru's Will. By His Grace this is received.
ਸਿਮਰਨ, ਕਰੜੀ ਘਾਲ, ਤੇ ਸਵੈ-ਰਿਆਜ਼ਤ ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ।
ਕਰਮੀ = ਮਿਹਰ ਨਾਲ। ਪਲੇ ਪਾਇ = ਮਿਲਦਾ ਹੈ।ਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।
 
जपु तपु संजमु छोडि सुक्रित मति राम नामु न अराधिआ ॥
Jap ṯap sanjam cẖẖod sukariṯ maṯ rām nām na arāḏẖi▫ā.
Abandoning meditation, penance and self-restraint, and the wisdom of good actions, you do not worship and adore the Lord's Name.
ਆਦਮੀ ਸਿਮਰਨ ਕਰੜੀ ਘਾਲ, ਸਵੈ-ਰੋਕਥਾਮ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ ਅਤੇ ਵਿਆਪਕ ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾ।
ਸੰਜਮੁ = ਇੰਦ੍ਰਿਆਂ ਨੂੰ ਰੋਕਣਾ। ਸੁਕ੍ਰਿਤ ਮਤਿ = ਪੁੰਨ ਕਰਮ ਕਰਨ ਵਾਲੀ ਬੁੱਧ।ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।
 
सोई जपु जो प्रभ जीउ भावै भाणै पूर गिआना जीउ ॥१॥
So▫ī jap jo parabẖ jī▫o bẖāvai bẖāṇai pūr gi▫ānā jī▫o. ||1||
That which pleases God is chanting and meditation; to be in harmony with His Will is perfect spiritual wisdom. ||1||
ਕੇਵਲ ਉਹੀ ਹੀ ਸਿਮਰਨ ਹੈ ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ।
ਸੋਈ = ਉਹੀ। ਭਾਣੈ = ਰਜ਼ਾ ਵਿਚ ਰਾਜ਼ੀ ਰਹਿਣਾ। ਪੂਰ = ਪੂਰਨ, ਠੀਕ ॥੧॥ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ॥੧॥
 
मै मूरख हरि हरि जपु पड़िआ ॥१॥
Mai mūrakẖ har har jap paṛi▫ā. ||1||
But I am just a fool - I just chant the Name of the Lord, Har, Har. ||1||
ਮੈ, ਮੂੜ੍ਹ ਕੇਵਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਜਪੁ ਪੜਿਆ = ਜਪ ਕਰਨਾ ਹੀ ਸਿੱਖਿਆ ਹੈ ॥੧॥ਪਰ ਮੈਂ ਮੂਰਖ ਨੇ (ਪੰਡਿਤਾਂ ਤੇ ਜੋਗੀਆਂ ਦੇ ਭਾਣੇ ਮੂਰਖ ਨੇ) ਪਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ (ਆਪਣੇ ਗੁਰੂ ਪਾਸੋਂ) ਸਿੱਖਿਆ ਹੈ ॥੧॥
 
तिउ हरि जनु हरि हरि जपु करे हरि अंति छडाइ ॥१॥
Ŧi▫o har jan har har jap kare har anṯ cẖẖadā▫e. ||1||
In just the same way, the Lord's humble servants chant the Name of the Lord, Har, Har, and in the end, the Lord shall save them. ||1||
ਏਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ, ਤਾਂ ਜੋ ਰੱਬ ਉਸ ਨੂੰ ਅਖੀਰ ਦੇ ਵੇਲੇ ਬਚਾ ਲਵੇ।
ਅੰਤਿ = ਅੰਤ ਵਿਚ ॥੧॥ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ ॥੧॥
 
हरि हरि कथा सदा जपु जपना ॥२॥
Har har kathā saḏā jap japnā. ||2||
I continually chant and meditate on the Sermon of the Lord, Har, Har. ||2||
ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।
xxx॥੨॥ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ॥੨॥
 
हरि हरि नामु जपहु जपु रसना ॥
Har har nām japahu jap rasnā.
Meditate on the Name of the Lord, Har, Har - chant it with your tongue.
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੀ ਜੀਭਾ ਨਾਲ ਬਾਰੰਬਾਰ ਉਚਾਰਨ ਕਰ।
ਰਸਨਾ = ਜੀਭ (ਨਾਲ)।ਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ।
 
नानक नामु नामु जपु जपिआ अंतरि बाहरि रंगि ॥
Nānak nām nām jap japi▫ā anṯar bāhar rang.
O Nanak, one who chants the Naam, and meditates on the Naam with love inwardly and outwardly,
ਨਾਨਕ ਜੋ ਅੰਦਰ ਅਤੇ ਬਾਹਰ ਅਨੁਰਾਗ ਅਤੇ ਪ੍ਰੇਮ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
ਨਾਮੁ ਨਾਮੁ = ਪ੍ਰਭੂ ਦਾ ਨਾਮ ਹੀ ਨਾਮ। ਅੰਤਰਿ ਬਾਹਰਿ = ਅੰਦਰ ਬਾਹਰ, ਕੰਮ ਕਾਜ ਕਰਦਿਆਂ, ਹਰ ਵੇਲੇ। ਰੰਗਿ = ਪਿਆਰ ਵਿਚ।ਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ)
 
एकहि एक जपहु जपु सोई ॥
Ėkėh ek japahu jap so▫ī.
if you chant and meditate on the One and Only Lord.
ਉਸ ਅਦੁੱਤੀ ਅਤੇ ਕੇਵਲ ਅਦੁੱਤੀ ਦਾ ਸਿਮਰਨ ਕਰਨ ਦੁਆਰਾ।
xxxਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ।
 
नानक जापु जपै जपु सोइ ॥७॥
Nānak jāp japai jap so▫e. ||7||
O Nanak, meditate, and chant His Chant. ||7||
ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
ਸੋਇ = ਓਹੀ ਮਨੁੱਖ। ਸਭ ਕੀ = ਹਰੇਕ ਜੀਵ ਦੀ। ਗਤਿ = {ਸੰ. गति = access, entrance}ਪਹੁੰਚ ॥੭॥ਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥
 
उपदेसि गुरू हरि हरि जपु जापै सभि किलविख पाप दोख लहि जावै ॥
Upḏes gurū har har jap jāpai sabẖ kilvikẖ pāp ḏokẖ lėh jāvai.
Following the Instructions of the Guru, he is to chant the Name of the Lord, Har, Har. All sins, misdeeds and negativity shall be erased.
ਗੁਰਾਂ ਦੀ ਸਿਖਿਆ ਤਾਬੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੇ ਸਾਰੇ ਗੁਨਾਹ, ਕੁਕਰਮ ਤੇ ਦੂਸ਼ਣ ਉਤਰ ਜਾਂਦੇ ਹਨ।
ਉਪਦੇਸਿ = ਉਪਦੇਸ਼ ਦੀ ਰਾਹੀਂ। ਕਿਲਵਿਖ = ਪਾਪ।ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ।
 
सतिगुरु आखै सु कार कमावनि सु जपु कमावहि गुरसिखां की घाल सचा थाइ पावै ॥
Saṯgur ākẖai so kār kamāvan so jap kamāvėh gursikẖāʼn kī gẖāl sacẖā thā▫e pāvai.
As the True Guru directs them, they do their work and chant their prayers. The True Lord accepts the service of His GurSikhs.
ਉਹ ਉਹ ਸੇਵਾ ਕਰਦੇ ਹਨ ਅਤੇ ਉਹ ਰਹਿਰਾਸ ਉਚਾਰਦੇ ਹਨ ਜੋ ਸੱਚਾ ਗੁਰੂ ਆਗਿਆ ਕਰਦਾ ਹੈ। ਸੱਚਾ ਸੁਆਮੀ ਉਹ ਉਨ੍ਹਾਂ ਦੀ ਚਾਕਰੀ ਨੂੰ ਪਰਵਾਨ ਕਰ ਲੈਦਾ ਹੈ।
ਥਾਇ ਪਾਵੈ = ਕਬੂਲ ਕਰਦਾ ਹੈ।(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।
 
किआ जपु किआ तपु किआ ब्रत पूजा ॥
Ki▫ā jap ki▫ā ṯap ki▫ā baraṯ pūjā.
What use is chanting, and what use is penance, fasting or devotional worship,
ਕੀ ਲਾਭ ਹੈ ਬੰਦਗੀ ਦਾ, ਕੀ ਤਪੱਸਿਆ ਦਾ ਅਤੇ ਕੀ ਉਪਹਾਸ ਤੇ ਪਰਸਤਸ਼ ਦਾ ਉਸ ਨੂੰ,
ਕਿਆ = ਕਾਹਦਾ? ਕਿਸ ਅਰਥ? ਕਿਸ ਭਾ? ਕਿਸੇ ਅਰਥ ਨਹੀਂ।ਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?
 
अम्रित नामु जपउ जपु रसना ॥
Amriṯ nām japa▫o jap rasnā.
I chant with my tongue and meditate on the Ambrosial Naam, the Name of the Lord.
ਆਪਣੀ ਜੀਭਾ ਨਾਲ ਮੈਂ ਸੁਧਾਰਸ ਨਾਮ ਇੱਕ ਰਸ ਉਚਾਰਦਾ ਹਾਂ।
ਰਸਨਾ = ਜੀਭ (ਨਾਲ)। ਜਪਉ = ਮੈਂ ਜਪਦਾ ਹਾਂ।ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।