Sri Guru Granth Sahib Ji

Search ਜਮ in Gurmukhi

मंनै जम कै साथि न जाइ ॥
Mannai jam kai sāth na jā▫e.
The faithful do not have to go with the Messenger of Death.
ਸਾਈਂ ਦੇ ਨਾਮ ਵਿੱਚ ਅੰਤ੍ਰੀਵ ਇਤਬਾਰ ਰਾਹੀਂ ਬੰਦਾ ਮੌਤ ਦੇ ਦੂਤ ਦੇ ਨਾਲ ਨਹੀਂ ਜਾਂਦਾ।
ਜਮ ਕੈ ਸਾਥਿ = ਜਮਾਂ ਦੇ ਨਾਲ।ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)।
 
आई पंथी सगल जमाती मनि जीतै जगु जीतु ॥
Ā▫ī panthī sagal jamāṯī man jīṯai jag jīṯ.
See the brotherhood of all mankind as the highest order of Yogis; conquer your own mind, and conquer the world.
ਸਾਰਿਆਂ ਨਾਲ ਭਾਈਚਾਰੇ ਨੂੰ ਯੋਗਾਮਤ ਦਾ ਸ਼ਰੋਮਣੀ ਭੇਖ ਬਣਾ ਅਤੇ ਆਪਣੇ ਆਪ ਦੇ ਜਿੱਤਣ ਨੂੰ ਜਗਤ ਦੀ ਜਿੱਤ ਖ਼ਿਆਲ ਕਰ।
ਆਈ ਪੰਥੁ = ਜੋਗੀਆਂ ਦੇ ੧੨ ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ 'ਆਈ ਪੰਥ' ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। (ਨੋਟ: ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ: ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ। ਨਾਇ ਮੰਨਿਐ = ਜੇ ਨਾਮ ਮੰਨ ਲਈਏ)।ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)।
 
जिन हरि हरि हरि रसु नामु न पाइआ ते भागहीण जम पासि ॥
Jin har har har ras nām na pā▫i▫ā ṯe bẖāghīṇ jam pās.
Those who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.
ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਉਹ ਨਿਕਰਮਣ ਹਨ ਅਤੇ ਉਹ ਮੌਤ ਦੇ ਦੂਤ ਦੇ ਨੇੜੇ (ਸਪੁਰਦ) ਕੀਤੇ ਜਾਂਦੇ ਹਨ।
xxxਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।
 
से मुकतु से मुकतु भए जिन हरि धिआइआ जी तिन तूटी जम की फासी ॥
Se mukaṯ se mukaṯ bẖa▫e jin har ḏẖi▫ā▫i▫ā jī ṯin ṯūtī jam kī fāsī.
They are liberated, they are liberated-those who meditate on the Lord. For them, the noose of death is cut away.
ਮੋਖ਼ਸ਼ ਅਤੇ ਬੰਦ ਖਲਾਸ ਹਨ ਉਹ, ਹੇ ਵਾਹਿਗੁਰੂ ਮਹਾਰਾਜ! ਜੋ ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਫਾਸੀ = ਫਾਹੀ।ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।
 
जपु तपु संजमु धरमु न कमाइआ ॥
Jap ṯap sanjam ḏẖaram na kamā▫i▫ā.
I have not practiced meditation, self-discipline, self-restraint or righteous living.
ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
ਜਪੁ = ਸਿਮਰਨ। ਤਪੁ = ਸੇਵਾ ਆਦਿਕ ਉੱਦਮ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਚੰਗੀ ਤਰ੍ਹਾਂ ਆਹਰ।ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ-ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ।
 
जिउ जिउ चलहि चुभै दुखु पावहि जमकालु सहहि सिरि डंडा हे ॥२॥
Ji▫o ji▫o cẖalėh cẖubẖai ḏukẖ pāvahi jamkāl sahėh sir dandā he. ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ।੨।ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
 
भरमे भूला दुखु घणो जमु मारि करै खुलहानु ॥
Bẖarme bẖūlā ḏukẖ gẖaṇo jam mār karai kẖulhān.
They wander lost and confused, deceived by doubt, suffering in terrible pain. The Messenger of Death shall beat them to a pulp.
ਉਹ ਵਹਿਮ ਅੰਦਰ ਭੰਬਲਭੂਸੇ ਖਾਂਦਾ ਹੈ ਅਤੇ ਬਹੁਤ ਕਸ਼ਟ ਉਠਾਉਂਦਾ ਹੈ। ਮੌਤ ਦੇ ਫ਼ਰਿਸ਼ਤੇ ਉਸ ਨੂੰ ਕੁਟ ਕੇ ਪੀਪੂ ਬਣਾ ਦਿੰਦੇ ਹਨ।
ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ।ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।
 
जम जंदारु न लगई इउ भउजलु तरै तरासि ॥२॥
Jam janḏār na lag▫ī i▫o bẖa▫ojal ṯarai ṯarās. ||2||
The Messenger of Death will not touch you; in this way, you shall cross over the terrifying world-ocean, carrying others across with you. ||2||
ਮੌਤ ਦਾ ਦੂਤ ਤੈਨੂੰ ਛੁਹੇਗਾ ਨਹੀਂ ਅਤੇ ਇਸ ਤਰ੍ਹਾ ਤੂੰ ਭਿਆਨਕ ਜੀਵਨ ਸਮੁੰਦਰ ਤੋਂ ਆਪ ਤਰ ਜਾਵੇਗਾ ਅਤੇ ਹੋਰਨਾ ਨੂੰ ਤਾਰ ਲਵੇਗਾ।
ਜੰਦਾਰੁ = ਅਵੈੜਾ। ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ।੨।(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥
 
जपु तपु संजमु होहि जब राखे कमलु बिगसै मधु आस्रमाई ॥२॥
Jap ṯap sanjam hohi jab rākẖe kamal bigsai maḏẖ āsarmā▫ī. ||2||
When chanting, austere meditation and self-discipline become your protectors, then the lotus blossoms forth, and the honey trickles out. ||2||
ਜਦ ਸਾਹਿਬ ਦਾ ਸਿਮਰਨ, ਕਰੜੀ ਘਾਲ ਅਤੇ ਵਿਸ਼ੇ ਵੇਗਾਂ ਦੀ ਰੋਕ-ਥਾਮ ਰਖਵਾਲੇ ਹੋ ਜਾਂਦੇ ਹਨ ਤਾ ਦਿਲ-ਕੰਵਲ ਖਿੜ ਜਾਂਦਾ ਹੈ ਤੇ ਸ਼ਹਿਤ ਉਸ ਅੰਦਰ ਟਪਕਦਾ ਹੈ।
ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਹੋਹਿ = ਬਣ ਜਾਣ। ਮਧੁ = ਸ਼ਹਦ, ਰਸ, ਆਤਮਕ ਆਨੰਦ। ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ।੨।ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ॥੨॥
 
सचु संजमु करणी सो करे गुरमुखि होइ परगासु ॥१॥ रहाउ ॥
Sacẖ sanjam karṇī so kare gurmukẖ ho▫e pargās. ||1|| rahā▫o.
Practicing truth, self-discipline and good deeds, the Gurmukh is enlightened. ||1||Pause||
ਗੁਰਾਂ ਦੇ ਉਦੇਸ਼ ਦੁਆਰਾ ਜਿਸ ਨੂੰ ਪ੍ਰਕਾਸ਼ ਹੋਇਆ ਹੈ, ਉਹ ਸੱਚਾਈ, ਸਾਧਨਾ ਅਤੇ ਨੇਕ ਅਮਲ ਧਾਰਨ ਕਰਦਾ ਹੈ। ਠਹਿਰਾਉ।
ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੰਜਮੁ = ਵਿਕਾਰਾਂ ਵਲੋਂ ਪਰਹੇਜ਼। ਕਰਣੀ = ਕਰਤੱਬ, ਕਰਨ-ਯੋਗ ਕੰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸੁ = (ਆਤਮਕ) ਚਾਨਣ, ਸੂਝ।੧।(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ॥੧॥ ਰਹਾਉ॥
 
गुरमुखि जप तप संजमी हरि कै नामि पिआरु ॥
Gurmukẖ jap ṯap sanjmī har kai nām pi▫ār.
For the Gurmukh, the love of the Name of the Lord is chanting, deep meditation and self-discipline.
ਰੱਬ ਦੇ ਨਾਮ ਦੀ ਪ੍ਰੀਤ ਹੀ ਗੁਰੂ-ਪਿਆਰ ਦੀ ਪੂਜਾ, ਤਪੱਸਿਆ ਤੇ ਸਵੈ-ਰਿਆਜ਼ਤ ਹੈ।
ਜਪ ਤਪ ਸੰਜਮੀ = ਜਪੀ, ਤਪੀ, ਸੰਜਮੀ, ਸਿਮਰਨ ਕਰਨ ਵਾਲਾ, ਸੇਵਾ ਕਰਨ ਵਾਲਾ, ਮਨ ਨੂੰ ਵਿਕਾਰਾਂ ਤੋਂ ਰੋਕਣ ਵਾਲਾ।ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ।
 
अनदिनु दुख कमावदे नित जोहे जम जाले ॥
An▫ḏin ḏukẖ kamāvḏe niṯ johe jam jāle.
Night and day, they suffer in pain; they see the noose of Death always hovering above them.
ਰਾਤ੍ਰੀ ਦਿਹੁੰ ਉਹ ਦੁਖ ਦੇਣ ਹਾਰ ਕਰਮ ਕਰਦੇ ਹਨ ਅਤੇ ਮੌਤ ਦੀ ਫਾਹੀ ਹਮੇਸ਼ਾਂ ਹੀ ਉਨ੍ਹਾਂ ਨੂੰ ਤਾੜਦੀ ਹੈ।
ਜੋਹੇ = ਤੱਕ ਵਿਚ ਰਹਿੰਦੇ ਹਨ। ਜਮ ਜਾਲੇ = ਜਮ ਜਾਲਿ, ਜਮ ਦੇ ਜਾਲ ਨੇ।ਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੇ ਜਾਲ ਵਿਚ ਜਮ ਦੀ ਤੱਕ ਵਿਚ ਰਹਿੰਦੇ ਹਨ।
 
बाझहु गुरू अचेतु है सभ बधी जमकालि ॥
Bājẖahu gurū acẖeṯ hai sabẖ baḏẖī jamkāl.
Without the Guru, all are unconscious; they are held in bondage by the Messenger of Death.
ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ।ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।
 
अंधी नामु न चेतई सभ बाधी जमकालि ॥
Anḏẖī nām na cẖeṯ▫ī sabẖ bāḏẖī jamkāl.
The spiritually blind do not even think of the Naam; they are all bound and gagged by the Messenger of Death.
ਅੰਨ੍ਹੀ ਨਾਮ ਦਾ ਚਿੰਤਨ ਨਹੀਂ ਕਰਦੀ। ਹਰ ਕੋਈ ਮੌਤ ਦੇ ਦੁਤ ਨੇ ਨਰੜਿਆ ਹੋਇਆ ਹੈ।
ਜਮਕਾਲਿ = ਜਮ ਕਾਲ ਨੇ, ਆਤਮਕ ਮੌਤ ਨੇ।(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ।
 
जतु सतु संजमु नामु है विणु नावै निरमलु न होइ ॥
Jaṯ saṯ sanjam nām hai viṇ nāvai nirmal na ho▫e.
The Naam, the Name of the Lord, is abstinence, truthfulness, and self-restraint. Without the Name, no one becomes pure.
ਬ੍ਰਹਿਮ ਚਰਜ, ਸਚਾਈ ਅਤੇ ਸਵੈ-ਰੋਕ ਥਾਮ ਸਮੂਹ ਵਾਹਿਗੁਰੂ ਦੇ ਨਾਮ ਵਿੱਚ ਹਨ। ਨਾਮ ਦੇ ਬਗੈਰ ਇਨਸਾਨ ਬੇ-ਦਾਗ ਨਹੀਂ ਹੁੰਦਾ।
ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਵਿਣੁ ਨਾਵੈ = ਨਾਮ (-ਸਿਮਰਨ) ਤੋਂ ਬਿਨਾ।(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।
 
बिनु नावै ठउरु न पाइनी जमपुरि दूख सहाहि ॥३॥
Bin nāvai ṯẖa▫ur na pā▫inī jam pur ḏūkẖ sahāhi. ||3||
Without the Name, they find no place of rest. In the City of Death, they suffer in agony. ||3||
ਸਾਈਂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਉਹ ਮੌਤ ਦੇ ਸ਼ਹਿਰ ਅੰਦਰ ਤਕਲੀਫ ਉਠਾਉਂਦੇ ਹਨ।
ਠਉਰੁ = ਥਾਂ, ਸ਼ਾਂਤੀ। ਪਾਇਨੀ = ਪਾਇਨਿ, ਪਾਂਦੇ। ਜਮਪੁਰਿ = ਜਮ ਦੀ ਪੁਰੀ ਵਿਚ। ਸਹਾਹਿ = ਸਹਹਿ, ਸਹਿੰਦੇ ਹਨ।੩।ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥
 
साधसंगति होइ निरमला कटीऐ जम की फास ॥
Sāḏẖsangaṯ ho▫e nirmalā katī▫ai jam kī fās.
In the Saadh Sangat, the Company of the Holy, you shall become absolutely pure, and the noose of death shall be cut away.
ਸਤਿਸੰਗਤ ਅੰਦਰ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਨਿਰਮਲਾ = ਪਵਿਤ੍ਰ ਜੀਵਨ ਵਾਲਾ। ਫਾਸ = ਫਾਸੀ।ਸਾਧ ਸੰਗਤ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
 
बिनु प्रभ कोइ न रखनहारु महा बिकट जम भइआ ॥
Bin parabẖ ko▫e na rakẖaṇhār mahā bikat jam bẖa▫i▫ā.
Without God, there is no saving grace. The Messenger of Death is cruel and unfeeling.
ਸਾਹਿਬ ਦੇ ਬਗ਼ੈਰ ਹੋਰ ਕੋਈ ਬਚਾਉਣ ਵਾਲਾ ਨਹੀਂ। ਮੌਤ ਦਾ ਦੂਤ ਨਿਹਾਇਤ ਹੀ ਜਾਲਮ ਹੋ ਗਿਆ ਹੈ।
ਬਿਕਟ = ਔਖਾ। ਜਮ ਭਇਆ = ਜਮ ਦਾ ਡਰ।ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।
 
तीरथ वरत लख संजमा पाईऐ साधू धूरि ॥
Ŧirath varaṯ lakẖ sanjmā pā▫ī▫ai sāḏẖū ḏẖūr.
The merits of pilgrimages, fasts and hundreds of thousands of techniques of austere self-discipline are found in the dust of the feet of the Holy.
ਲੱਖ ਯਾਤਰਾ, ਵਰਤਾ ਤੇ ਦਮਕਾ ਦਾ ਫਲ ਸੰਤਾਂ ਦੇ ਪੈਰਾਂ ਦੀ ਖ਼ਾਕ ਵਿਚੋਂ ਮਿਲ ਪੈਂਦਾ ਹੈ।
ਸੰਜਮਾ = ਇੰਦ੍ਰੀਆਂ ਨੂੰ ਵਿਕਾਰਾਂ ਤੋਂ ਬਚਾਣ ਦੇ ਸਾਧਨ। ਸਾਧੂ = ਗੁਰੂ।ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ।
 
साची पूंजी सचु संजमो आठ पहर गुण गाउ ॥
Sācẖī pūnjī sacẖ sanjamo āṯẖ pahar guṇ gā▫o.
The True Capital, and the True Way of Life, comes by chanting His Glories, twenty-four hours a day.
ਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ।
ਸਾਚੀ = ਸਦਾ-ਥਿਰ ਰਹਿਣ ਵਾਲੀ। ਪੂੰਜੀ = ਰਾਸ, ਸਰਮਾਇਆ। ਸੰਜਮੋ = ਸੰਜਮੁ, ਇੰਦ੍ਰੀਆਂ ਨੂੰ ਵੱਸ ਕਰਨ ਦਾ ਜਤਨ।(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ।