Sri Guru Granth Sahib Ji

Search ਜਸੁ in Gurmukhi

चंगा नाउ रखाइ कै जसु कीरति जगि लेइ ॥
Cẖanga nā▫o rakẖā▫e kai jas kīraṯ jag le▫e.
with a good name and reputation, with praise and fame throughout the world-
ਤੇ ਭਾਵੇਂ ਉਹ ਸਰੇਸ਼ਟ ਨਾਮ ਰਖਵਾ ਲਵੇ ਅਤੇ ਸੰਸਾਰ ਅੰਦਰ ਉਪਮਾ ਤੇ ਸ਼ੋਭਾ ਪਰਾਪਤ ਕਰ ਲਵੇ।
ਚੰਗਾ… ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ।ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,
 
हरि जसु वखरु लै चलहु सहु देखै पतीआइ ॥१॥ रहाउ ॥
Har jas vakẖar lai cẖalhu saho ḏekẖai paṯī▫ā▫e. ||1|| rahā▫o.
Take the Merchandise of the Lord's Praises with you. Your Husband Lord shall see this and approve. ||1||Pause||
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਸੌਦਾ ਲੈ ਕੇ ਟੁਰ। ਕੰਤ ਇਸ ਨੂੰ ਵੇਖ ਕੇ ਪਤੀਜ ਜਾਵੇਗਾ। ਠਹਿਰਾਉ।
ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ।੧।(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ॥
 
अउसरि हरि जसु गुण रमण जितु कोटि मजन इसनानु ॥
A▫osar har jas guṇ ramaṇ jiṯ kot majan isnān.
This is the time to speak and sing the Praise and the Glory of God, which brings the merit of millions of cleansing and purifying baths.
ਇਹ ਹੈ ਸਮਾਂ ਵਹਿਗੁਰੂ ਦੀ ਕੀਰਤੀ ਤੇ ਬਜ਼ੁਰਗੀਆਂ ਉਚਾਰਨ ਕਰਨ ਦਾ, ਜਿਸ ਦੇ ਕਰਨ ਦੁਆਰਾ ਤੀਰਥਾਂ ਤੇ ਕ੍ਰੋੜਾਂ ਹੀ ਟੁਭੇ ਲਾਉਣ ਤੇ ਨ੍ਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
ਅਉਸਰਿ = ਸਮੇ ਵਿਚ। ਜਿਤੁ ਅਉਸਰਿ = ਜਿਸ ਸਮੇ ਵਿਚ। ਮਜਨ = ਇਸ਼ਨਾਨ।ਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ।
 
हथो हथि नचाईऐ वणजारिआ मित्रा जिउ जसुदा घरि कानु ॥
Hatho hath nacẖā▫ī▫ai vaṇjāri▫ā miṯrā ji▫o jasuḏā gẖar kān.
From hand to hand, you are passed around, O my merchant friend, like Krishna in the house of Yashoda.
ਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!
ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ। ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ = ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀ}। ਕਾਨੁ = ਕ੍ਰਿਸ਼ਨ ਜੀ।ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।
 
आपे ही आपि मोहिओहु जसु नानक आपि सुणिओहि ॥१॥
Āpe hī āp mohi▫ohu jas Nānak āp suṇi▫ohi. ||1||
You Yourself are entranced, O Nanak, hearing Your Own Praises. ||1||
ਆਪਣੀ ਕੀਰਤੀ ਸਰਵਣ ਕਰਨ ਦੁਆਰਾ ਹੈ ਨਾਨਕ! ਤੂੰ ਖੁਦ ਹੀ ਫ਼ਰੇਫ਼ਤਾ ਹੋ ਗਿਆ ਹੈ।
ਮੋਹਿਓਹੁ = ਤੂੰ ਮਸਤ ਹੋ ਰਿਹਾ ਹੈਂ। ਜਸੁ = ਸੋਭਾ। ਨਾਨਕ = ਹੇ ਨਾਨਕ! ॥੧॥ਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥
 
से कर भले जिनी हरि जसु लेखा ॥
Se kar bẖale jinī har jas lekẖā.
Those hands which write the Praises of the Lord are good.
ਸ਼ਲਾਘਾ-ਯੋਗ ਹਨ ਉਹ ਹੱਥ ਜਿਹੜੇ (ਵਾਹਿਗੁਰੂ ਦੀ) ਉਪਮਾ ਲਿਖਦੇ ਹਨ।
ਕਰ = ਹੱਥ {ਬਹੁ-ਵਚਨ}। ਕਰੁ = ਹੱਥ (ਇਕ-ਵਚਨ)। ਜਸੁ = ਸਿਫ਼ਤ-ਸਾਲਾਹ। ਲੇਖਾ = ਲਿਖੀ।ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਹੈ।
 
हरि जन प्रीति जा हरि जसु गावै ॥२॥
Har jan parīṯ jā har jas gāvai. ||2||
so does the Lord's humble servant love to sing the Praises of the Lord. ||2||
ਏਸ ਤਰ੍ਹਾਂ ਹੀ ਰੱਬ ਦਾ ਗੋਲਾ ਪਿਆਰ ਅੰਦਰ ਰਮ ਜਾਂਦਾ ਹੈ, ਜਦ ਉਹ ਵਾਹਿਗੁਰੂ ਦੀ ਕੀਰਤੀ ਅਲਾਪਦਾ ਹੈ।
xxx॥੨॥(ਤਿਵੇਂ) ਪਰਮਾਤਮਾ ਦੇ ਸੇਵਕ ਨੂੰ ਤਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦਾ ਹੈ ॥੨॥
 
मंदरि घरि आनंदु हरि हरि जसु मनि भावै ॥
Manḏar gẖar ānanḏ har har jas man bẖāvai.
Those whose minds are pleased by the Praises of the Lord, Har, Har, are joyful in the palaces of their own homes.
ਜਿਸ ਦੇ ਦਿਲ ਨੂੰ ਵਾਹਿਗੁਰੂ ਸੁਆਮੀ ਦੀ ਕੀਰਤੀ ਚੰਗੀ ਲਗਦੀ ਹੈ ਉਹ ਆਪਣੇ ਮਹਲ ਤੇ ਧਾਮ ਵਿੱਚ ਖੁਸ਼ੀ ਭੋਗਦਾ ਹੈ।
ਮੰਦਰਿ = ਮੰਦਰ ਵਿਚ। ਘਰਿ = ਘਰ ਵਿਚ। ਮਨਿ = ਮਨ ਵਿਚ।ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।
 
गुरमुखि जाइ लहहु घरु अपना घसि चंदनु हरि जसु घसीऐ ॥२॥
Gurmukẖ jā▫e lahhu gẖar apnā gẖas cẖanḏan har jas gẖasī▫ai. ||2||
As Gurmukh, go and enter your own home; anoint yourself with the sandalwood oil of the Lord's Praises. ||2||
ਗੁਰਾਂ ਦੇ ਰਾਹੀਂ ਜਾ ਕੇ ਆਪਣੇ ਧਾਮ ਨੂੰ ਪ੍ਰਾਪਤ ਹੋ, ਅਤੇ ਹਰੀ ਦੀ ਕੀਰਤੀ ਦਾ ਚੰਨਣ ਆਪਣੇ ਆਪ ਨੂੰ ਮਲ ਤੇ ਲਾ।
ਲਹਹੁ = ਲੱਭ ਲਵੋ। ਘਸਿ = ਘਸ ਕੇ ॥੨॥(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ)। (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ॥੨॥
 
मेरे मन हरि हरि हरि हरि हरि जसु ऊतमु लै लाहा हरि मनि हसीऐ ॥
Mere man har har har har har jas ūṯam lai lāhā har man hasī▫ai.
O my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.
ਹੇ ਮੇਰੀ ਜਿੰਦੇ! ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ, ਸ੍ਰੇਸ਼ਟ ਹੈ। ਰੱਬ ਦੀ ਕੀਰਤੀ ਗਾਇਨ ਕਰ ਕੇ ਨਫਾ ਖਟ ਅਤੇ ਚਿੱਤ ਵਿੱਚ ਖੁਸ਼ ਹੋ।
ਲਾਹਾ = ਲਾਭ। ਮਨਿ = ਮਨ ਵਿਚ। ਹਸੀਐ = ਆਨੰਦ ਮਾਣ ਸਕੀਦਾ ਹੈ।ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ।
 
जब ते सुणिआ हरि जसु कानी ॥१॥ रहाउ ॥
Jab ṯe suṇi▫ā har jas kānī. ||1|| rahā▫o.
since I have heard the Praises of the Lord with my ears. ||1||Pause||
ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।
ਜਬ ਤੇ = ਤਦੋਂ ਤੋਂ। ਕਾਨੀ = ਕੰਨਾਂ ਨਾਲ ॥੧॥ਜਦੋਂ ਤੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਮੈਂ ਕੰਨੀਂ ਸੁਣੀ ਹੈ ॥੧॥ ਰਹਾਉ॥
 
जो न सुनहि जसु परमानंदा ॥
Jo na sunėh jas parmānanḏā.
Those who do not listen to the Praises of the Lord of supreme bliss,
ਜਿਹੜੇ ਮਹਾਨ ਪਰਸੰਨਤਾ ਸਰੂਪ ਦੀ ਕੀਰਤੀ ਸਰਵਣ ਨਹੀਂ ਕਰਦੇ,
ਜਸੁ = ਸਿਫ਼ਤ-ਸਾਲਾਹ। ਪਰਮਾਨੰਦਾ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ।ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,
 
निरमल जसु पीवहि जन नीति ॥४॥७३॥१४२॥
Nirmal jas pīvėh jan nīṯ. ||4||73||142||
who continually drinks in the Immaculate Praises of the Lord. ||4||73||142||
ਅਤੇ ਉਹ ਸਦੀਵ ਹੀ, ਸੁਆਮੀ ਦੀ ਪਵਿੱਤ੍ਰ ਮਹਿਮਾ ਪਾਨ ਕਰਦਾ ਹੈ।
ਜਸੁ = ਸਿਫ਼ਤ-ਸਾਲਾਹ (ਦਾ ਜਲ)। ਨੀਤਿ = ਸਦਾ ॥੪॥ਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ ॥੪॥੭੩॥੧੪੨॥
 
रसना राम नाम जसु कहीऐ ॥१॥ रहाउ ॥
Rasnā rām nām jas kahī▫ai. ||1|| rahā▫o.
With your tongue, chant the Praises of the Name of the Lord. ||1||Pause||
ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।
ਰਸਨਾ = ਜੀਭ (ਨਾਲ)। ਜਸੁ = ਸਿਫ਼ਤ-ਸਾਲਾਹ। ਕਹੀਐ = ਕਹਿਣਾ ਚਾਹੀਦਾ ਹੈ ॥੧॥(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥ ਰਹਾਉ॥
 
हरि जसु सुणीऐ जिस ते सोई भाई मित्रु ॥१॥
Har jas suṇī▫ai jis ṯe so▫ī bẖā▫ī miṯar. ||1||
One who recites to me the Praises of the Lord is my friend and brother. ||1||
ਜੋ ਮੈਨੂੰ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਾਉਂਦਾ ਹੈ, ਉਹੀ ਮੇਰਾ ਭਰਾ ਅਤੇ ਦੋਸਤ ਹੈ।
ਜਿਸ ਤੇ = ਜਿਸ ਪਾਸੋਂ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ} ॥੧॥(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥
 
जीवन रूप गोपाल जसु संत जना की रासि ॥
Jīvan rūp gopāl jas sanṯ janā kī rās.
The Praise of the Sustainer of the Universe is the essence of life, and the wealth of His Saints.
ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਜਿੰਦਗੀ ਦਾ ਸਾਰੰਸ਼, ਅਤੇ ਪਵਿੱਤ੍ਰ ਪੁਰਸ਼ਾਂ ਦੀ ਪੂੰਜੀ ਹੈ।
ਜਸੁ = ਸਿਫ਼ਤ-ਸਾਲਾਹ। ਰਾਸਿ = ਸਰਮਾਇਆ।ਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।
 
प्रानी कउ हरि जसु मनि नही आवै ॥
Parānī ka▫o har jas man nahī āvai.
The Praise of the Lord does not come to dwell in the minds of the mortal beings.
ਜੀਵ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।
ਕਉ = ਨੂੰ। ਜਸੁ = ਸਿਫ਼ਤ-ਸਾਲਾਹ। ਮਨਿ = ਮਨ ਵਿਚ।ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ।
 
हरीचंदु दानु करै जसु लेवै ॥
Harīcẖanḏ ḏān karai jas levai.
Hari Chand gave in charity, and earned public praise.
ਹਰੀ ਚੰਦ ਨੇ ਖ਼ੈਰਾਤ ਕੀਤੀ ਅਤੇ ਨੇਕ ਨਾਮੀ ਖੱਟੀ।
ਹਰੀਚੰਦੁ = {ਇਕ ਬਚਨ-ਪਾਲ ਧਰਮੀ ਤੇ ਦਾਨੀ ਰਾਜਾ। ਪਟਨਾ ਰਾਜਧਾਨੀ। ਵਿਸ਼ਿਸ਼ਟ ਇਸ ਦਾ ਪਰੋਹਤ ਸੀ। ਵਿਸ਼ਿਸ਼ਟ ਨੇ ਵਿਸ਼ਵਾਮਿੱਤ੍ਰ ਪਾਸ ਰਾਜੇ ਦੇ ਦਾਨ ਦੀ ਸੋਭਾ ਕੀਤੀ। ਵਿਸ਼ਵਾਮਿਤ੍ਰ ਨੇ ਪਰਖਣਾ ਚਾਹਿਆ। ਵਿਸ਼ਿਸ਼ਟ ਦੀ ਗੈਰ = ਹਾਜ਼ਰੀ ਵਿਚ ਰਾਜੇ ਨੇ ਸਾਰਾ ਰਾਜ ਦਾਨ ਕਰ ਦਿੱਤਾ। ਦੱਛਣਾ ਦੇ ਇਵਜ਼ ਵਿਚ ਰਾਜਾ ਆਪ ਉਸ ਦੀ ਰਾਣੀ ਤਾਰਾ ਤੇ ਉਸ ਦਾ ਪੁੱਤਰ ਕਾਂਸੀ ਦੀ ਮੰਡੀ ਵਿਚ ਵਿਕੇ। ਰਾਜੇ ਨੂੰ ਮਰਘਟ ਦੇ ਠੇਕੇਦਾਰ ਇਕ ਚੂਹੜੇ ਨੇ ਮੁੱਲ ਲੈ ਲਿਆ। ਰਾਣੀ ਤਾਰਾ ਤੇ ਉਸ ਦੇ ਪੁੱਤਰ ਨੂੰ ਇਕ ਬ੍ਰਾਹਮਣ ਨੇ ਖ਼ਰੀਦ ਲਿਆ। ਪੁੱਤਰ ਸੱਪ ਦਾ ਡੰਗਿਆ ਮਰ ਗਿਆ। ਤਾਰਾ ਮਰਘੱਟ ਵਿਚ ਪੁੱਤਰ ਨੂੰ ਸਾੜਨ ਲੈ ਗਈ, ਅਗੋਂ ਮਸੂਲ ਲਏ ਬਿਨਾਂ ਹਰੀਚੰਦ ਨੇ ਇਜਾਜ਼ਤ ਨਾਹ ਦਿੱਤੀ। ਰਾਣੀ ਪਾਸ ਮਸੂਲ ਜੋਗੇ ਪੈਸੇ ਨਹੀਂ ਸਨ। ਪਰਖ ਦੀ ਹੱਦ ਹੋ ਗਈ। ਵਿਸ਼ਵਾਮਿੱਤ੍ਰ ਸ਼ਰਮਿੰਦਾ ਹੋਇਆ। ਰਾਜੇ ਦੀ ਜਿੱਤ ਹੋਈ, ਪਰ ਇਹ ਸਾਰਾ ਕਸ਼ਟ ਮਿਲਿਆ ਕਿ ਰਾਜੇ ਨੇ ਆਪਣੇ ਗੁਰੂ ਵਿਸ਼ਿਸ਼ਟ ਤੋਂ ਸਲਾਹ ਨਾਹ ਲਈ}।(ਰਾਜਾ) ਹਰੀਚੰਦ (ਭੀ) ਦਾਨ ਕਰਦਾ ਸੀ, (ਦਾਨ ਦੀ ਸੋਭਾ ਵਿਚ ਹੀ ਮਸਤ ਰਿਹਾ)।
 
जासु रसन हरि हरि जसु भनीऐ ॥
Jās rasan har har jas bẖanī▫ai.
whose tongues celebrate the Praises of the Name of the Lord, Har, Har.
ਜਿਸ ਦੀ ਜੀਭ ਵਾਹਿਗੁਰੂ ਸੁਆਮੀ ਦੀ ਕੀਰਤੀ ਗਾਉਂਦੀ ਹੈ।
ਜਾਸੁ ਰਸਨ = ਜਿਸ ਦੀ ਜੀਭ। ਜਸੁ = ਸਿਫ਼ਤਿ-ਸਾਲਾਹ। ਭਨੀਐ = ਉਚਾਰਦੀ ਹੈ।ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ।
 
धीरजु जसु सोभा तिह बनिआ ॥
Ḏẖīraj jas sobẖā ṯih bani▫ā.
Patience, glory and honor come to those
ਸਹਿਨਸ਼ਕਤੀ, ਉਪਮਾ ਅਤੇ ਇੱਜ਼ਤ ਉਸ ਨੂੰ ਫਬਦੀਆਂ ਹਨ,
ਧੀਰਜੁ = ਗੰਭੀਰਤਾ, ਜਿਗਰਾ। ਤਿਹ = ਉਹਨਾਂ ਦਾ।ਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ, ਉਹ ਵਡਿਆਈ ਸੋਭਾ ਖੱਟਦੇ ਹਨ,