Sri Guru Granth Sahib Ji

Search ਜਾਈਐ in Gurmukhi

जन नानक बलि बलि सद बलि जाईऐ तेरा अंतु न पारावरिआ ॥४॥५॥
Jan Nānak bal bal saḏ bal jā▫ī▫ai ṯerā anṯ na parāvari▫ā. ||4||5||
Servant Nanak is devoted, dedicated, forever a sacrifice to You, Lord. Your Expanse has no limit, no boundary. ||4||5||
ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
ਪਾਰਾਵਰਿਆਂ = ਪਾਰ-ਅਵਰ, ਪਾਰਲਾ ਉਰਲਾ ਬੰਨਾ।੪।ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, ਜਿਸ ਦੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥
 
मुइआ जितु घरि जाईऐ तितु जीवदिआ मरु मारि ॥
Mu▫i▫ā jiṯ gẖar jā▫ī▫ai ṯiṯ jīvḏi▫ā mar mār.
To reach your True Home after you die, you must conquer death while you are still alive.
ਜਿਸ ਗ੍ਰਿਹ ਤੂੰ ਮਰ ਕੇ ਪੁਜਣਾ ਹੈ ਉਸ ਦੇ ਲਈ ਤੂੰ ਜੀਉਂਦੇ ਜੀ ਆਪਣੀਆਂ ਮੰਦ-ਵਾਸਨਾ ਨੂੰ ਮਲੀਆਮੇਟ ਕਰ।
ਜਿਤੁ ਘਰਿ = ਜਿਸ ਘਰ ਵਿਚ। ਮੁਇਆ = ਮਰ ਕੇ, ਆਖ਼ਰ ਨੂੰ। ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ। ਮਰੁ = ਮੌਤ, ਮੌਤ ਦਾ ਡਰ। ਮਾਰਿ = ਮਾਰ ਲਈਦਾ ਹੈ।ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।
 
कीमति कहणु न जाईऐ सागरु गुणी अथाहु ॥
Kīmaṯ kahaṇ na jā▫ī▫ai sāgar guṇī athāhu.
His Value cannot be estimated; He is the Vast Ocean of Excellence.
ਉਸ ਦਾ ਮੁੱਲ ਆਖਿਆ (ਪਾਇਆ) ਨਹੀਂ ਜਾ ਸਕਦਾ। ਉਹ ਬੇ-ਇਨਤਹਾ ਚੰਗਿਆਈਆਂ ਦਾ ਸਮੁੰਦਰ ਹੈ।
ਸਾਗਰੁ ਗੁਣੀ = ਗੁਣਾਂ ਦਾ ਸਮੁੰਦਰ।ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ। ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ)।
 
सतिगुर कउ बलि जाईऐ ॥
Saṯgur ka▫o bal jā▫ī▫ai.
I am a sacrifice to the True Guru.
ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
ਬਲਿ ਜਾਈਐ = ਕੁਰਬਾਨ ਹੋਈਏ। ਕਉ = ਤੋਂ।ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,
 
सद बलिहारि जाईऐ कुरबाना ॥
Saḏ balihār jā▫ī▫ai kurbānā.
I am forever devoted, a sacrifice to Him.
ਮੈਂ ਹਮੈਸ਼ਾ ਉਸ ਉਤੋਂ ਸਦਕੇ ਤੇ ਵਾਰਣੇ ਜਾਂਦਾ ਹਾਂ!
ਸਦ = ਸਦਾ।ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ।
 
आखणि जाईऐ जे भूला होई ॥
Ākẖaṇ jā▫ī▫ai je bẖūlā ho▫ī.
How can anyone complain that the Lord has made a mistake?
ਪ੍ਰਾਣੀ ਗਿਲਾ ਤਾਂ ਕਰੇ ਜੇਕਰ, ਉਹ ਗਲਤੀ ਖਾਂਦਾ ਹੋਵੇ।
xxxਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
 
जितु जम कै पंथि न जाईऐ ॥
Jiṯ jam kai panth na jā▫ī▫ai.
and you shall not have to go down the path of Death.
ਜਿਸ ਦੁਆਰਾ ਤੂੰ ਮੌਤ ਦੇ ਰਸਤੇ ਨਹੀਂ ਜਾਵੇਗਾਂ।
ਜਿਤੁ = ਜਿਸ (ਸਾਧ ਸੰਗਤ) ਦੀ ਰਾਹੀਂ। ਪੰਥਿ = ਰਸਤੇ ਉੱਤੇ। ਜਮ ਕੈ ਪੰਥਿ = ਜਮਾਂ ਦੇ ਰਾਹ ਤੇ, ਉਸ ਰਾਹ ਤੇ ਜਿੱਥੇ ਜਮਾਂ ਨਾਲ ਵਾਹ ਪਏ, ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ।ਸਾਧ ਸੰਗਤ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ।
 
कीमति कहणु न जाईऐ परमेसुरु बेअंतु ॥
Kīmaṯ kahaṇ na jā▫ī▫ai parmesur be▫anṯ.
His Value cannot be evaluated. The Transcendent Lord is endless.
ਅਨੰਤ ਉਤਕ੍ਰਿਸ਼ਟ ਸੁਆਮੀ ਦਾ ਮੁੱਲ ਬਿਆਨ ਕੀਤਾ ਨਹੀਂ ਜਾ ਸਕਦਾ।
xxxਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
 
गली भिसति न जाईऐ छुटै सचु कमाइ ॥
Galī bẖisaṯ na jā▫ī▫ai cẖẖutai sacẖ kamā▫e.
By mere talk, people do not earn passage to Heaven. Salvation comes only from the practice of Truth.
ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ।
ਭਿਸਤਿ = ਬਹਿਸ਼ਤ ਵਿਚ। ਛੁਟੈ = ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਕਮਾਇ = ਕਮਾ ਕੇ, ਅਮਲੀ ਜੀਵਨ ਵਿਚ ਵਰਤਿਆਂ।ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।
 
नानक सचु खरा सालाहि पति सिउ जाईऐ ॥१४॥
Nānak sacẖ kẖarā sālāhi paṯ si▫o jā▫ī▫ai. ||14||
O Nanak, singing the Praises of the Pure, True Lord, they depart with honor. ||14||
ਨਾਨਕ ਨਿਰਮਲ ਸੱਚੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਇਨਸਾਨ ਇਜਤ ਨਾਲ ਜਾਂਦਾ ਹੈ।
xxx॥੧੪॥ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥
 
कोइ न आखै घटि हउमै जाईऐ ॥
Ko▫e na ākẖai gẖat ha▫umai jā▫ī▫ai.
No one will say that her weight has been shorted, if she rids herself of egotism.
ਜੇਕਰ ਉਸ ਦੀ ਹੰਗਤਾ ਚਲੀ ਜਾਵੇ, ਕੋਈ ਜਣਾ ਨਹੀਂ ਕਹੇਗਾ ਕਿ ਉਹ ਭਾਰੋਂ ਕੱਸੀ ਹੈ।
ਜਾਈਐ = ਜੇ ਚਲੀ ਜਾਏ।ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।
 
सचै दै दीबाणि कूड़ि न जाईऐ ॥
Sacẖai ḏai ḏībāṇ kūṛ na jā▫ī▫ai.
No one enters the Court of the True Lord through falsehood.
ਸੱਚੇ ਸਾਹਿਬ ਦੇ ਦਰਬਾਰ ਅੰਦਰ ਬੰਦਾ ਝੂਠ ਦੇ ਰਾਹੀਂ ਪ੍ਰਵੇਸ਼ ਨਹੀਂ ਕਰ ਸਕਦਾ।
ਦੀਬਾਣਿ = ਦਰਬਾਰ ਵਿਚ। ਕੂੜਿ = ਕੂੜ ਦੀ ਰਾਹੀਂ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।
 
सभु जगु ठगिओ ठगि आईऐ जाईऐ ॥
Sabẖ jag ṯẖagi▫o ṯẖag ā▫ī▫ai jā▫ī▫ai.
The whole world is deceived by deception, coming and going in reincarnation.
ਸਾਰਾ ਸੰਸਾਰ ਛਲਣੀ ਮਾਇਆ ਨੇ ਛਲ ਲਿਆ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਠਗਿ = ਠੱਗ ਨੇ, ਕੂੜ-ਰੂਪ ਠੱਗ ਨੇ।(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।
 
आन न सुनीऐ कतहूं जाईऐ ॥
Ān na sunī▫ai kaṯahūʼn jā▫ī▫ai.
Do not listen to any other, and do not go anywhere else.
ਨਾਮ ਦੇ ਬਾਝੋਂ ਹੋਰ ਕੁਝ ਨ ਸੁਣ ਅਤੇ ਮਾਲਕ ਦੇ ਬਾਝੋਂ ਹੋਰ ਕਿਧਰੇ ਨ ਜਾ।
ਆਨ = ਹੋਰ। ਕਤ ਹੂੰ = ਕਿਤੇ ਭੀ।(ਸਾਧ ਸੰਗਤ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ।
 
देखा देखी मनहठि जलि जाईऐ ॥
Ḏekẖā ḏekẖī manhaṯẖ jal jā▫ī▫ai.
Imitating what she sees, with her stubborn mind-set, she goes into the fire.
ਰੀਸੋ ਰੀਸੀ ਅਤੇ ਮਨੂਏ ਦੀ ਜ਼ਿੱਦ ਰਾਹੀਂ ਉਹ ਸੜ ਬਲ ਜਾਂਦੀ ਹੈ।
ਦੇਖਾ ਦੇਖੀ = ਵਿਖਾਵੇ ਦੀ ਖ਼ਾਤਰ, ਲੋਕ-ਲਾਜ ਦੀ ਖ਼ਾਤਰ। ਹਠਿ = ਹਠ ਨਾਲ। ਜਲਿ ਜਾਈਐ = ਸੜ ਜਾਈਦਾ ਹੈ।ਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ ਦੀ ਚਿਖ਼ਾ ਵਿਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ।
 
जह जाईऐ तह नालि मेरा सुआमी ॥
Jah jā▫ī▫ai ṯah nāl merā su▫āmī.
Wherever I go, my Lord and Master is with me.
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੇਰਾ ਮਾਲਕ ਮੇਰੇ ਸਾਥ ਹੁੰਦਾ ਹੈ।
ਸੁਆਮੀ = ਮਾਲਕ-ਪ੍ਰਭੂ।ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ।
 
तिन ऊपरि जाईऐ कुरबाणु ॥
Ŧin ūpar jā▫ī▫ai kurbāṇ.
Nanak is a sacrifice to those
ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,
ਜਾਈਐ = ਜਾਣਾ ਚਾਹੀਦਾ ਹੈ।ਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ,
 
ब्रहम गिआनी कउ बलि बलि जाईऐ ॥
Barahm gi▫ānī ka▫o bal bal jā▫ī▫ai.
To the God-conscious being, I make my life a sacrifice.
ਤੂੰ ਉਸ ਆਦਮੀ ਉਤੋਂ ਸਦਕੇ ਅਤੇ ਕੁਰਬਾਨ ਹੋ, ਜੋ ਵਾਹਿਗੁਰੂ ਨੂੰ ਜਾਣਦਾ ਹੈ।
ਬਲਿ ਬਲਿ = ਸਦਕੇ। ਖੋਜਹਿ = ਖੋਜਦੇ ਹਨ, ਭਾਲਦੇ ਹਨ।ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।
 
साध ऊपरि जाईऐ कुरबानु ॥
Sāḏẖ ūpar jā▫ī▫ai kurbān.
To the Holy, make your life a sacrifice.
ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।
ਕੁਰਬਾਨੁ = ਸਦਕੇ।ਗੁਰਮੁਖ ਤੋਂ ਸਦਕੇ ਹੋਹੁ।
 
सहस सिआनप लइआ न जाईऐ ॥
Sahas si▫ānap la▫i▫ā na jā▫ī▫ai.
By thousands of clever tricks, He is not found.
ਹਜਾਰਾ ਹੀ ਚਤੁਰਾਈਆਂ ਦੁਆਰਾ ਗੁਰੂ ਜੀ ਪਰਾਪਤ ਨਹੀਂ ਹੁੰਦੇ।
ਸਹਸ = ਹਜ਼ਾਰਾਂ।ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,