Sri Guru Granth Sahib Ji

Search ਜਾਗੀ in Gurmukhi

गुण गावै अनदिनु निति जागी ॥
Guṇ gāvai an▫ḏin niṯ jāgī.
sings His Glorious Praises night and day, and remains forever awake and aware.
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
ਅਨਦਿਨੁ = ਹਰ ਰੋਜ਼। ਨਿਤਿ = ਸਦਾ। ਜਾਗੀ = ਜਾਗਿ, ਜਾਗ ਕੇ, ਮਾਇਆਂ ਦੇ ਹੱਲਿਆਂ ਵਲੋਂ ਸੁਚੇਤ ਰਹਿ ਕੇ।ਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
 
मिटिओ अंधेरु मिलत हरि नानक जनम जनम की सोई जागी ॥२॥२॥११९॥
Miti▫o anḏẖer milaṯ har Nānak janam janam kī so▫ī jāgī. ||2||2||119||
My darkness was dispelled when I met the Lord. O Nanak, after being asleep for countless incarnations, I have awakened. ||2||2||119||
ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ।
ਅੰਧੇਰੁ = ਹਨੇਰਾ। ਮਿਲਤ = ਮਿਲਿਆਂ। ਸੋਈ = ਸੁੱਤੀ ਹੋਈ ॥੨॥ਹੇ ਨਾਨਕ! ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ॥੨॥੨॥੧੧੯॥
 
करि दास दासी तजि उदासी कर जोड़ि दिनु रैणि जागीऐ ॥
Kar ḏās ḏāsī ṯaj uḏāsī kar joṛ ḏin raiṇ jāgī▫ai.
Let us become the slaves of His slaves, and shed our sadness, and with our palms pressed together, remain wakeful day and night.
ਆਓ ਆਪਾਂ ਵਾਹਿਗੁਰੂ ਦੇ ਗੋਲੇ ਦੀ ਸੇਵਾ ਕਮਾਈਏ! ਫਿਕਰ ਚਿੰਤਾ ਨੂੰ ਦੂਰ ਕਰੀਏ, ਖਬਰਦਾਰ ਹੋਈਏ, ਅਤੇ ਦਿਹੁੰ ਰੈਣ ਉਸ ਦੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਰਹੀਏ।
ਕਰਿ = (ਆਪਣੇ ਆਪ ਨੂੰ) ਬਣਾ ਕੇ। ਕਰ = (ਦੋਵੇਂ) ਹੱਥ {ਬਹੁ-ਵਚਨ}। ਰੈਣਿ = ਰਾਤ।ਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ।
 
सुख सहजि सोवहि किलबिख खोवहि नाम रसि रंगि जागीआ ॥
Sukẖ sahj sovėh kilbikẖ kẖovėh nām ras rang jāgī▫ā.
She sleeps in peaceful ease, her sins are erased, and she wakes to the joy and love of the Naam.
ਉਹ ਆਰਾਮ ਤੇ ਚੈਨ ਅੰਦਰ ਸਉਂਦੀ ਹੈ, ਉਸ ਦੇ ਪਾਪ ਕੱਟੇ ਜਾਂਦੇ ਹਨ ਅਤੇ ਉਹ ਨਾਮ ਦੀ ਖੁਸ਼ੀ ਤੇ ਪਿਆਰ ਅੰਦਰ ਜਾਗਦੀ ਹੈ।
ਸਹਜਿ = ਆਤਮਕ ਅਡੋਲਤਾ ਵਿਚ। ਸੋਵਹਿ = ਸੌਂਦੀਆਂ ਹਨ, ਲੀਨ ਰਹਿੰਦੀਆਂ ਹਨ। ਕਿਲਬਿਖ = ਪਾਪ। ਜਾਗੀਆ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੀਆਂ ਹਨ।ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਸੁਚੇਤ ਰਹਿੰਦੀਆਂ ਹਨ, ਉਹ ਆਤਮਕ ਆਨੰਦ ਤੇ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ ਅਤੇ (ਆਪਣੇ ਅੰਦਰੋਂ ਸਾਰੇ) ਪਾਪ ਦੂਰ ਕਰ ਲੈਂਦੀਆਂ ਹਨ।
 
गुर साखी अंतरि जागी ॥
Gur sākẖī anṯar jāgī.
When I awoke within myself to the Guru's Teachings,
ਜਦ ਗੁਰਾਂ ਦਾ ਉਪਦੇਸ਼ ਮੇਰੇ ਅੰਦਰ ਪ੍ਰਕਾਸ਼ ਹੋਇਆ,
ਸਾਖੀ = ਸਿੱਖਿਆ। ਜਾਗੀ = ਜਗ ਪਈ, ਜੋਤਿ ਜਗ ਪਈ।ਜਦੋਂ ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੀ (ਸਿਫ਼ਤ-ਸਾਲਾਹ ਕਰਨ ਦੀ ਸਿੱਖਿਆ ਦੀ) ਜੋਤਿ ਜਗ ਪੈਂਦੀ ਹੈ,
 
सोई सोई जागी ॥
So▫ī so▫ī jāgī.
She awakens from her slumber,
ਓਹੀ ਕੇਵਲ ਓਹੀ ਜਾਗਦੀ ਹੈ, ਜਿਸ ਨੂੰ ਸੁਆਮੀ ਜਗਾਉਂਦਾ ਹੈ।
ਸੋਈ ਸੋਈ = ਕਈ ਜਨਮਾਂ ਦੀ ਸੁੱਤੀ ਹੋਈ।ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)
 
अपनी सेवा आपि कराई गुरमति अंतरि जागी ॥१॥
Apnī sevā āp karā▫ī gurmaṯ anṯar jāgī. ||1||
The Lord Himself inspires them to serve Him; they are awakened within to the Guru's Teachings. ||1||
ਸੁਆਮੀ ਖੁਦ ਹੀ ਆਪਣੀ ਟਹਿਲ ਉਹਨਾਂ ਕੋਲੋਂ ਕਰਵਾਉਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦਾ ਨੂਰ ਉਹਨਾਂ ਦੇ ਅੰਦਰ ਚਮਕਦਾ ਹੈ।
ਸੇਵਾ = ਸੇਵਾ-ਭਗਤੀ। ਅੰਤਰਿ = ਹਿਰਦੇ ਵਿਚ ॥੧॥ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥
 
नव हाणि नव धन सबदि जागी आपणे पिर भाणीआ ॥
Nav hāṇ nav ḏẖan sabaḏ jāgī āpṇe pir bẖāṇī▫ā.
The young bride has awakened to the Word of the Shabad; she is pleasing to her Husband Lord.
ਆਪਣੇ ਨੌਜੁਆਨ ਪਤੀ ਦੀ ਉਮਰ ਦੀ ਨਵੀਂ ਨਵੇਲੀ ਪਤਨੀ ਨਾਮ ਦੇ ਰਾਹੀਂ ਜਾਗ ਉਠੀ ਹੈ ਅਤੇ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ।
ਹਾਣਿ = (हायन) ਸਾਲ, ਵਰ੍ਹਾ। ਨਵ ਹਾਣਿ = ਨਵੀਂ ਉਮਰ ਵਾਲੀ, ਵਿਕਾਰਾਂ ਤੋਂ ਬਚੀ ਹੋਈ। ਧਨ = ਜੀਵ-ਇਸਤ੍ਰੀ। ਨਵ = ਨਵੀਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾਗੀ = (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ। ਪਿਰ ਭਾਣੀਆ = ਪ੍ਰਭੂ ਨੂੰ ਪਿਆਰੀ ਲੱਗਦੀ ਹੈ।ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
 
गुर चरण लागी सहजि जागी सगल इछा पुंनीआ ॥
Gur cẖaraṇ lāgī sahj jāgī sagal icẖẖā punnī▫ā.
Grasping the Guru's feet, I awake in peace and poise. All my desires are fulfilled.
ਗੁਰਾਂ ਦੇ ਪੈਰੀ ਡਿੱਗ ਕੇ ਮੈਂ ਆਰਾਮ ਅਤੇ ਅਡੋਲਤਾ ਅੰਦਰ ਜਾਗ ਉਠੀ ਹਾਂ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
ਸਹਜਿ = ਆਤਮਕ ਅਡੋਲਤਾ ਵਿਚ। ਜਾਗੀ = (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਹੋ ਗਈ।(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
 
जीवत सुंनि समानिआ गुर साखी जागी ॥१॥ रहाउ ॥
Jīvaṯ sunn samāni▫ā gur sākẖī jāgī. ||1|| rahā▫o.
In my life, I am absorbed in deep silent meditation; the Guru's Teachings have awakened me. ||1||Pause||
ਆਪਣੀ ਜਿੰਦਗੀ ਵਿੱਚ ਹੀ, ਮੈਂ ਅਫੁਰ, ਸੁਆਮੀ ਅੰਦਰ ਲੀਨ ਹੋ ਗਿਆ ਹਾਂ ਅਤੇ ਗੁਰਾਂ ਦੇ ਉਪਦੇਸ਼ ਨੇ ਮੈਨੂੰ ਜਗਾ ਦਿੱਤਾ ਹੈ। ਠਹਿਰਾਉ।
ਸੁੰਨਿ = ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ, ਅਫੁਰ ਅਵਸਥਾ ਵਿਚ। ਸਾਖੀ = ਸਿੱਖਿਆ ਦੀ ਰਾਹੀਂ। ਗੁਰ ਸਾਖੀ = ਸਤਿਗੁਰੂ ਦੀ ਸਿੱਖਿਆ ਨਾਲ। ਜਾਗੀ = (ਬੁੱਧ) ਜਾਗ ਪਈ ਹੈ ॥੧॥ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ ॥੧॥ ਰਹਾਉ॥
 
त्रिकुटी संधि मै पेखिआ घट हू घट जागी ॥
Ŧarikutī sanḏẖ mai pekẖi▫ā gẖat hū gẖat jāgī.
I gaze upon the world, the confluence of the three qualities; God is awake and aware in each and every heart.
ਤਿੰਨਾਂ ਗੁਣਾਂ ਦੇ ਸੰਗਮ, ਸੰਸਾਰ ਵਿੱਚ ਮੈਂ ਸੁਆਮੀ ਨੂੰ ਵੇਖ ਲਿਆ ਹੈ। ਉਹ ਸਾਰਿਆਂ ਦਿਲਾਂ ਅੰਦਰ ਜਾਗ ਰਿਹਾ ਹੈ।
ਤ੍ਰਿਕੁਟੀ = {ਸੰ. ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਡਿੰਗੀਆਂ ਲਕੀਰਾਂ} ਤਿੰਨ ਵਿੰਗੀਆਂ ਲਕੀਰਾਂ ਜੋ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਜਿਵੇਂ ਸੰਸਕ੍ਰਿਤ ਲਫ਼ਜ਼ "ਨਿਕਟੀ" ਤੋਂ ਪੰਜਾਬੀ ਲਫ਼ਜ਼ "ਨੇੜੇ" ਬਣ ਗਿਆ ਹੈ; ਜਿਵੇਂ ਲਫ਼ਜ਼ "ਕਟਕ" ਤੋਂ "ਕੜਾ" ਬਣ ਗਿਆ ਹੈ, ਤਿਵੇਂ, ਸੰਸਕ੍ਰਿਤ ਲਫ਼ਜ਼ "ਤ੍ਰਿਕੁਟੀ" ਤੋਂ ਪੰਜਾਬੀ ਲਫ਼ਜ਼ ਹੈ "ਤ੍ਰਿਊੜੀ"। ਮਨੁੱਖ ਦੇ ਮੱਥੇ ਉੱਤੇ 'ਤ੍ਰਿਊੜੀ, ਤਦੋਂ ਹੀ ਪੈਂਦੀ ਹੈ, ਜਦੋਂ ਇਸ ਦੇ ਮਨ ਵਿਚ ਖਿੱਝ ਹੋਵੇ। ਸੋ, 'ਤਿਕੁਟੀ ਵਿੰਨ੍ਹਣ' ਦਾ ਭਾਵ ਹੈ 'ਮਨ ਵਿਚੋਂ ਖਿੱਝ ਮੁਕਾਉਣੀ'। ਇਸ ਵਿਚ ਕੋਈ ਸ਼ੱਕ ਨਹੀਂ ਕਿ ਲਫ਼ਜ਼ 'ਤ੍ਰਿਕੁਟੀ' ਜੋਗੀਆਂ ਵਿਚ ਵਰਤਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਕਬੀਰ ਜੀ ਦੀ ਬਾਣੀ ਵਿਚ ਭੀ ਇਹ ਉਸੇ ਭਾਵ ਵਿਚ ਹੋਵੇ। ਸਿਰਫ਼ ਇਸ ਲਫ਼ਜ਼ ਦੀ ਵਰਤੋਂ ਤੋਂ ਇਹ ਅੰਦਾਜ਼ਾ ਲਾਉਣਾ ਗ਼ਲਤ ਹੈ ਕਿ ਕਬੀਰ ਜੀ ਪ੍ਰਾਣਾਯਾਮ ਕਰਦੇ ਸਨ। ਜੇ ਅਸਾਂ ਅਜਿਹੀ ਹੀ ਕਸਵੱਟੀ ਵਰਤੀ, ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਅੰਞਾਣਪੁਣੇ ਵਿਚ ਪ੍ਰਾਣਾਯਾਮ ਕਰਨ ਦੇ ਹਾਮੀ ਕਹਿ ਬੈਠਾਂਗੇ। ਸੰਧਿ = ਵਿੰਨ੍ਹ ਕੇ, ਫੋੜ ਕੇ, ਨਾਸ ਕਰ ਕੇ। ਘਟ ਹੂ ਘਟ = ਹਰੇਕ ਘਟ ਵਿਚ।(ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ;
 
सुरति सबदु धुनि अंतरि जागी ॥
Suraṯ sabaḏ ḏẖun anṯar jāgī.
Awareness of the vibration of the Word of the Shabad has been awakened deep within.
ਨਾਮ ਦੇ ਸਿਮਰਨ ਦੀ ਪ੍ਰੀਤ ਇਸ ਦੇ ਅੰਦਰ ਜਾਗ ਉਠੀ ਹੈ।
ਧੁਨਿ = ਲਗਨ।ਗੁਰੂ ਦਾ ਸ਼ਬਦ ਮੇਰੀ ਸੁਰਤ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ।
 
साखी जागी गुरमुखि जाणी ॥२॥
Sākẖī jāgī gurmukẖ jāṇī. ||2||
The Gurmukh becomes aware, and knows the Teachings. ||2||
ਗੁਰਾਂ ਦੀ ਦਇਆ ਦੁਆਰਾ ਹੀ ਪ੍ਰਭੂ ਦੀ ਵਾਰਤਾ ਪ੍ਰਗਟ ਹੁੰਦੀ ਅਤੇ ਸਮਝੀ ਜਾਂਦੀ ਹੈ।
ਸਾਖੀ = ਸਿੱਖਿਆ ਨਾਲ। ਜਾਗੀ = (ਸੁਰਤ) ਜਾਗ ਪੈਂਦੀ ਹੈ। ਜਾਣੀ = ਸੂਝ ਪੈ ਜਾਂਦੀ ਹੈ ॥੨॥ਮਨੁੱਖ ਦੀ ਸੁਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ ॥੨॥
 
सुरति सबदु रिद अंतरि जागी अमिउ झोलि झोलि पीजा हे ॥१३॥
Suraṯ sabaḏ riḏ anṯar jāgī ami▫o jẖol jẖol pījā he. ||13||
Awareness of the Word of the Shabad has awakened within my heart. Shaking it and vibrating it, I drink in the Ambrosial Nectar. ||13||
ਸੁਆਮੀ ਦਾ ਸਿਮਰਨ ਮੇਰੇ ਮਨ ਅੰਦਰ ਜਾਗ ਪਿਆ ਹੈ ਅਤੇ ਪਾਪ ਨੂੰ ਪਰੇ ਹਟਾ, ਮੈਂ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹਾਂ।
ਰਿਦ ਅੰਤਰਿ = ਹਿਰਦੇ ਵਿਚ। ਜਾਗੀ = ਜਾਗ ਪਈ, ਪੈਦਾ ਹੋ ਗਈ। 'ਸੁਰਤਿ...ਜਾਗੀ' = ਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਅਮਿਉ = ਅੰਮ੍ਰਿਤ। ਝੋਲਿ = ਝੋਲਿ ਕੇ, ਹਿਲਾ ਕੇ, ਸੁਆਦ ਨਾਲ ॥੧੩॥ਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ॥੧੩॥
 
माई संतसंगि जागी ॥
Mā▫ī saṯsang jāgī.
O mother, I have awakened in the Society of the Saints.
ਹੇ ਮੇਰੀ ਮਾਤਾ! ਸੰਤਾਂ ਦੀ ਸੰਗਤ ਅੰਦਰ ਮੈਂ ਜਾਗ ਪਈ ਹਾਂ।
ਮਾਈ = ਹੇ ਮਾਂ! ਸੰਤ ਸੰਗਿ = ਗੁਰੂ ਦੀ ਸੰਗਤ ਵਿਚ। ਜਾਗੀ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ।ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ,
 
उन कै संगि मोहि प्रभु चिति आवै संत प्रसादि मोहि जागी ॥
Un kai sang mohi parabẖ cẖiṯ āvai sanṯ parsāḏ mohi jāgī.
Associating with the Saints, God has come into my consciousness. By their Grace, I have been awakened.
ਸਾਧੂਆਂ ਦੀ ਦਇਆ ਦੁਆਰਾ, ਮੈਂ ਜਾਗ ਉਠੀ ਹਾਂ ਅਤੇ ਉਨ੍ਹਾਂ ਦੀ ਸੰਗਤ ਅੰਦਰ ਮੈਂ ਆਪਣੇ ਸੁਆਮੀ ਨੂੰ ਸਿਮਰਦੀ ਹਾਂ।
ਉਨ ਕੈ ਸੰਗਿ = ਉਹਨਾਂ (ਬੈਰਾਗੀਆਂ ਤਿਆਗੀਆਂ) ਦੀ ਸੰਗਤ ਵਿਚ। ਮੋਹਿ ਚਿਤਿ = ਮੇਰੇ ਚਿਤ ਵਿਚ। ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਮੋਹਿ = ਮੈਨੂੰ। ਜਾਗੀ = ਜਾਗ।(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ।
 
भोर भरम काटे प्रभ सिमरत गिआन अंजन मिलि सोवत जागी ॥१॥
Bẖor bẖaram kāte parabẖ simraṯ gi▫ān anjan mil sovaṯ jāgī. ||1||
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੇਰੇ ਸੰਦੇਹ ਦਾ ਨਿਸ਼ਾਨ ਤੱਕ ਮਿਟ ਗਿਆ ਹੈ ਅਤੇ ਬ੍ਰਹਮ ਗਿਆਤ ਦਾ ਸੁਰਮਾ ਪ੍ਰਾਪਤ ਕਰ, ਮੇਰੀਆਂ ਅੱਖੀਆਂ ਜਾਗ ਉਠੀਆਂ ਹਨ।
ਭੋਰ ਭਰਮ = ਛੋਟੇ ਤੋਂ ਛੋਟੇ ਭਰਮ ਭੀ। ਅੰਜਨ = ਸੁਰਮਾ। ਮਿਲਿ = ਮਿਲ ਕੇ ॥੧॥ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥
 
सतसंगति सहज सारि जागीले गुर बीचारि निमरी भूत सदीव परम पिआरि ॥
Saṯsangaṯ sahj sār jāgīle gur bīcẖār nimmrī bẖūṯ saḏīv param pi▫ār.
The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.
ਹੇ ਗੁਰੂ ਅੰਗਦ! ਸਚੀ ਦੈਵੀ ਅਤੇ ਸ਼੍ਰੇਸ਼ਟ ਹੈ ਤੇਰੀ ਸੁਹਬਤ। ਤੂੰ ਗੁਰਾਂ ਦੇ ਸਿਮਰਨ ਅੰਦਰ, ਜਾਗਦਾ ਰਹਿੰਦਾ ਹੈ, ਨਿਮ੍ਰਤਾ ਦਾ ਨਚੋੜ ਹੈ ਅਤੇ ਪ੍ਰਭੂ ਦੇ ਮਹਾਨ ਪ੍ਰੇਮ ਨਾਲ ਹੇਮਸ਼ਾਂ ਹੀ ਰੰਗਿਆ ਹੋਇਆ ਹੈ।
ਸਹਜ ਸਾਰਿ = ਸਹਜ ਦੀ ਸਾਰ ਲੈ ਕੇ, ਸਹਜ ਅਵਸਥਾ ਨੂੰ ਸੰਭਾਲ ਕੇ। ਸਹਜ = ਆਤਮਕ ਅਡੋਲਤਾ। ਜਾਗੀਲੇ = ਜਾਗ ਪੈਂਦੇ ਹਨ। ਗੁਰ ਬਿਚਾਰਿ = ਸਤਿਗੁਰੂ ਦੀ ਦੱਸੀ ਵਿਚਾਰ ਦੁਆਰਾ। ਨਿੰਮਰੀ ਭੂਤ = ਨੀਵੇਂ ਸੁਭਾਉ ਵਾਲੇ ਹੋ ਜਾਂਦੇ ਹਨ। ਪਿਆਰਿ = ਪਿਆਰ ਵਿਚ।(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ।