Sri Guru Granth Sahib Ji

Search ਜਾਤਾ in Gurmukhi

मै कीता न जाता हरामखोरु ॥
Mai kīṯā na jāṯā harāmkẖor.
I have not appreciated what You have done for me, Lord; I take from others and exploit them.
ਮੈਂ ਪਰਾਇਆ-ਮਾਲ ਖਾਣ ਵਾਲੇ ਨੇ, ਤੇਰੀ ਕੀਤੀ ਹੋਈ ਨੇਕੀ ਦੀ ਕਦਰ ਨਹੀਂ ਪਾਈ।
ਹਰਾਮਖੋਰੁ = ਪਰਾਇਆ ਹੱਕ ਖਾਣ ਵਾਲਾ।ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।
 
सा धन खरी सुहावणी जिनि पिरु जाता संगि ॥
Sā ḏẖan kẖarī suhāvaṇī jin pir jāṯā sang.
The wife who knows that her Husband Lord is always with her is very beautiful.
ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।
ਸਾਧਨ = ਜੀਵ-ਇਸਤ੍ਰੀ। ਖਰੀ = ਬਹੁਤ। ਜਿਨਿ = ਜਿਸ (ਸਾਧਨ) ਨੇ।(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।
 
प्रभु निकटि वसै सभना घट अंतरि गुरमुखि विरलै जाता ॥
Parabẖ nikat vasai sabẖnā gẖat anṯar gurmukẖ virlai jāṯā.
God is close at hand; He dwells deep within the hearts of all. How rare are those who, as Gurmukh, know Him.
ਸੁਆਮੀ, ਸਾਰਿਆਂ ਦੇ ਦਿਲਾਂ ਅੰਦਰ ਨੇੜੇ ਹੀ ਰਹਿੰਦਾ ਹੈ। ਕੋਈ ਟਾਂਵਾ ਟੱਲਾ ਹੀ ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
ਘਟ ਅੰਤਰਿ = ਹਿਰਦਿਆਂ ਵਿਚ।(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ।
 
प्रभु किन ही जाता ॥१॥
Parabẖ kin hī jāṯā. ||1||
but how rare are those who know God! ||1||
ਪਰ ਕੋਈ ਵਿਰਲਾ ਪੁਰਸ਼ ਹੀ ਹੈ ਜੋ ਸਾਈਂ ਨੂੰ ਜਾਣਦਾ ਹੈ।
ਕਿਨ ਹੀ = ਕਿਸੇ ਵਿਰਲੇ ਨੇ ਹੀ, ਕਿਨਿ ਹੀ ॥੧॥ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ॥੧॥
 
धनु धनु हरि जन जिनि हरि प्रभु जाता ॥
Ḏẖan ḏẖan har jan jin har parabẖ jāṯā.
Blessed, blessed are the humble servants of the Lord, who know the Lord God.
ਮੁਬਾਰਕ, ਮੁਬਾਰਕ ਹਨ ਰੱਬ ਦੇ ਗੋਲੇ, ਜਿਹੜੇ ਵਾਹਿਗੁਰੂ ਸੁਆਮੀ ਨੂੰ ਸਮਝਦੇ ਹਨ।
ਜਿਨ = ਜਿਨ੍ਹਾਂ ਨੇ। ਜਾਤਾ = ਪਛਾਣਿਆ, ਡੂੰਘੀ ਸਾਂਝ ਪਾਈ।ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।
 
जिन तूं जाता जो तुधु मनि भाने ॥
Jin ṯūʼn jāṯā jo ṯuḏẖ man bẖāne.
and are pleasing to Your Mind.
ਜਿਹੜੇ ਤੈਨੂੰ ਸਿੰਞਾਣਦੇ ਹਨ ਅਤੇ ਜਿਹੜੇ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
ਤੂੰ = ਤੈਨੂੰ। ਜਾਤਾ = ਪਛਾਣਿਆ ਹੈ। ਤੁਧੁ ਮਨਿ = ਤੇਰੇ ਮਨ ਵਿਚ।ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
 
पेईअड़ै जिनि जाता पिआरा ॥
Pe▫ī▫aṛai jin jāṯā pi▫ārā.
She, who knows her Beloved in her parents' house,
ਜੇ ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ,
ਜਿਨਿ = ਜਿਸ (ਜੀਵ-ਇਸਤ੍ਰੀ) ਨੇ।ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ,
 
पेईअड़ै सुखदाता जाता ॥
Pe▫ī▫aṛai sukẖ▫ḏāṯa jāṯā.
In this world of her parents' home, she may come to know the Giver of peace,
ਉਹ ਆਰਾਮ ਬਖਸ਼ਣਹਾਰ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ,
ਸੁਖਦਾਤਾ = ਸੁਖ ਦੇਣ ਵਾਲਾ ਪ੍ਰਭੂ। ਜਾਤਾ = ਪਛਾਣਿਆ।ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ,
 
जिन सचु जाता से सचि समाणे ॥
Jin sacẖ jāṯā se sacẖ samāṇe.
Those who know the Truth are absorbed in Truth.
ਜੋ ਸੱਚ ਨੂੰ ਜਾਣਦੇ ਹਨ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ।
ਜਾਤਾ = ਸਾਂਝ ਪਾ ਲਈ, ਪਛਾਣ ਲਿਆ। ਸਚਿ = ਸਦਾ-ਥਿਰ ਪ੍ਰਭੂ ਵਿਚ।ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।
 
जिनि सचु जाता सो सहजि समावै ॥
Jin sacẖ jāṯā so sahj samāvai.
Those who know the Truth merge in intuitive peace and poise.
ਜੋ ਸੱਚ ਨੂੰ ਸਿੰਞਾਣਦਾ ਹੈ, ਉਹ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ।
ਜਿਨਿ = ਜਿਸ (ਮਨੁੱਖ) ਨੇ। ਜਾਤਾ = ਡੂੰਘੀ ਸਾਂਝ ਪਾ ਲਈ।(ਪ੍ਰਭੂ ਦੀ ਮਿਹਰ ਨਾਲ) ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।
 
तूं आपे मेलिहि गुरमुखि जाता ॥
Ŧūʼn āpe melėh gurmukẖ jāṯā.
You Yourself unite us; You are known only to the Gurmukhs.
ਤੂੰ ਆਪ ਹੀ ਇਨਸਾਨ ਨੂੰ ਆਪਦੇ ਨਾਲ ਮਿਲਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।
ਜਾਤਾ = ਪਛਾਣਿਆ ਜਾਂਦਾ ਹੈ।ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ। ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।
 
गुरमुखि जाता दूजा को नाही ॥
Gurmukẖ jāṯā ḏūjā ko nāhī.
As Gurmukh, I know no other at all.
ਗੁਰਾਂ ਦੇ ਰਾਹੀਂ ਮੈਂ ਅਨੁਭਵ ਕੀਤਾ ਹੈ ਕਿ ਦੂਸਰਾ ਹੋਰ ਕੋਈ ਨਹੀਂ।
xxxਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ)।
 
गुरमुखि जुग चारे है जाता ॥
Gurmukẖ jug cẖāre hai jāṯā.
The Gurmukhs are known throughout the four ages.
ਗੁਰਾਂ ਦਾ ਜਾਂਨਿਸਾਰ ਸਿਖ ਚੌਹਾਂ ਯੁਗਾਂ ਵਿੱਚ ਜਾਣਿਆ ਜਾਂਦਾ ਹੈ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ।ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ।
 
सेवक सेवहि गुरमुखि हरि जाता ॥
Sevak sevėh gurmukẖ har jāṯā.
The Gurmukh, the humble servant who serves the Lord, comes to know Him.
ਟਹਿਲੂਆ, ਜੋ ਮੁਖੀ ਗੁਰਾਂ ਦੀ ਸੇਵਾ ਕਮਾਉਂਦਾ ਹੈ, ਵਾਹਿਗੁਰੂ ਨੂੰ ਜਾਣ ਲੈਂਦਾ ਹੈ।
xxxਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ।
 
हरि का नामु किनै विरलै जाता ॥
Har kā nām kinai virlai jāṯā.
How rare are those who know the Name of the Lord!
ਕੋਈ ਟਾਵਾਂ ਪੁਰਸ਼ ਹੀ ਰੱਬ ਦੇ ਨਾਮ ਨੂੰ ਜਾਣਦਾ ਹੈ,
ਜਾਤਾ = ਪਛਾਣਿਆ, ਸਾਂਝ ਪਾਈ।ਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ।
 
गुर कै सबदि सदा सचु जाता मिलि सचे सुखु पावणिआ ॥४॥
Gur kai sabaḏ saḏā sacẖ jāṯā mil sacẖe sukẖ pāvṇi▫ā. ||4||
Through the Word of the Guru's Shabad, the True Lord is known forever; meeting the True One, peace is found. ||4||
ਗੁਰਾਂ ਦੇ ਉਪਦੇਸ਼ ਦੁਆਰਾ ਸੱਚਾ ਸੁਆਮੀ ਸਦੀਵ ਹੀ ਜਾਣਿਆ ਜਾਂਦਾ ਹੈ। ਸੱਚੇ ਸੁਆਮੀ ਨੂੰ ਮਿਲਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
ਜਾਤਾ = ਸਾਂਝ ਪਾ ਲਈ ॥੪॥(ਕਿਉਂਕਿ ਇਸ ਦਾਤ ਦੀ ਬਰਕਤਿ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਤੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ ਆਤਮਕ ਆਨੰਦ ਮਾਣਦੇ ਹਨ ॥੪॥
 
मरता जाता नदरि न आइआ ॥४॥४॥
Marṯā jāṯā naḏar na ā▫i▫ā. ||4||4||
and now I see that there is no such thing as birth or death. ||4||4||
ਅਤੇ ਹੁਣ ਮੈਨੂੰ ਕੋਈ ਵੀ ਮਰਦਾ ਅਤੇ ਜੰਮਦਾ ਮਲੂਮ ਨਹੀਂ ਹੁੰਦਾ।
ਜਾਤਾ = ਜੰਮਦਾ ॥੪॥ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥
 
जगजीवनु सेवि जुग चारे जाता ॥
Jagjīvan sev jug cẖāre jāṯā.
they serve the Lord, the Life of the World. They are famous throughout the four ages.
ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ।
ਜਗਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਜਾਤਾ = ਪਰਗਟ ਹੋ ਗਿਆ।ਉਹ ਮਨੁੱਖ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਸਦਾ ਲਈ ਪਰਗਟ ਹੋ ਜਾਂਦਾ ਹੈ।
 
इहु कलिआणु नानक करि जाता ॥४॥१४॥८३॥
Ih kali▫āṇ Nānak kar jāṯā. ||4||14||83||
Nanak affirms this as his greatest pleasure. ||4||14||83||
ਨਾਨਕ ਇਸ ਨੂੰ ਪਰਮ-ਅਨੰਦ ਕਰ ਕੇ ਜਾਣਦਾ ਹੈ।
ਕਲਿਆਣੁ = ਖ਼ੁਸ਼ੀ, ਆਨੰਦ ॥੪॥ਹੇ ਨਾਨਕ! ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ॥੪॥੧੪॥੮੩॥
 
तिस ही गुनु तिन ही प्रभु जाता ॥
Ŧis hī gun ṯin hī parabẖ jāṯā.
They alone receive this merit, and they alone know God,
ਕੇਵਲ ਓਹੀ ਉਤਕ੍ਰਿਸ਼ਟਤਾ ਪਾਉਂਦਾ ਹੈ, ਅਤੇ ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ,
ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਉਸ ਨੇ ਹੀ।ਉਸੇ ਦੀ ਹੀ ਕੀਤੀ ਹੋਈ ਸਿਫ਼ਤ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ,