Sri Guru Granth Sahib Ji

Search ਜਾਤਿ in Gurmukhi

जीअ जाति रंगा के नाव ॥
Jī▫a jāṯ rangā ke nāv.
The names and the colors of the assorted species of beings
ਸਾਰੇ ਜੀਵਾਂ ਦੀਆਂ ਵੰਨਗੀਆਂ, ਰੰਗਤਾ ਅਤੇ ਨਾਮ ਉਕਰੇ ਹਨ
ਜੀਅ = ਜੀਵ ਜੰਤ। ਕੇ ਨਾਵ = ਕਈ ਨਾਵਾਂ ਦੇ।(ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ।
 
खसमु विसारहि ते कमजाति ॥
Kẖasam visārėh ṯe kamjāṯ.
Those who forget their Lord and Master are vile and despicable.
ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ।ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।
 
नीचा अंदरि नीच जाति नीची हू अति नीचु ॥
Nīcẖā anḏar nīcẖ jāṯ nīcẖī hū aṯ nīcẖ.
Those who are lowest of the low class, the very lowest of the low;
ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
ਹੂ = ਤੋਂ।ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,
 
वाजा नेजा पति सिउ परगटु करमु तेरा मेरी जाति ॥३॥
vājā nejā paṯ si▫o pargat karam ṯerā merī jāṯ. ||3||
To be distinguished with honor is my drum and banner. Your Mercy is my social status. ||3||
ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।
xxx(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
 
केते तेरे रूप रंग केते जाति अजाति ॥३॥
Keṯe ṯere rūp rang keṯe jāṯ ajāṯ. ||3||
You have so many forms and colors, so many classes, high and low. ||3||
ਅਨੰਤ ਹਨ ਤੇਰੀਆਂ ਸ਼ਕਲਾ ਤੇ ਰੰਗਤਾਂ ਅਤੇ ਅਨੰਤ ਤੇਰੀਆਂ ਉਚੀਆਂ ਤੇ ਨੀਵੀਆਂ ਜਾਤੀਆਂ।
ਜਾਤਿ ਅਜਾਤਿ = ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ।੩।ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ ॥੩॥
 
खोटे जाति न पति है खोटि न सीझसि कोइ ॥
Kẖote jāṯ na paṯ hai kẖot na sījẖas ko▫e.
The false ones have no social status or honor. No one succeeds through falsehood.
ਕੂੜ ਪੁਰਸ਼ ਦੀ ਕੋਈ ਜਾਤੀ ਤੇ ਇਜ਼ਤ ਨਹੀਂ। ਕੂੜ ਦੇ ਰਾਹੀਂ ਕੋਈ ਜਣਾ ਕਾਮਯਾਬ ਨਹੀਂ ਹੁੰਦਾ।
ਖੋਟਿ = ਖੋਟ ਦੀ ਰਾਹੀਂ। ਨ ਸੀਝਸਿ = ਕਾਮਯਾਬ ਨਹੀਂ ਹੁੰਦਾ।ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ।
 
तिनि प्रभि आपि भुलाइआ ना तिसु जाति न पति ॥३॥
Ŧin parabẖ āp bẖulā▫i▫ā nā ṯis jāṯ na paṯ. ||3||
One who is deceived by God Himself, has no position and no honor. ||3||
ਜਿਸ ਨੂੰ ਸੁਆਮੀ ਨੇ ਖੁਦ ਗਲਤ ਰਸਤੇ ਪਾਹਿਆ ਹੈ ਉਸ ਦੀ ਨਾਂ ਕੋਈ ਜਾਤੀ ਹੈ ਤੇ ਨਾਂ ਹੀ ਇੱਜ਼ਤ।
ਤਿਨਿ = ਉਸ ਨੇ। ਪ੍ਰਭ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਪਤਿ = (ਦੁਨੀਆਵੀ) ਇੱਜ਼ਤ।੩।ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ॥੩॥
 
ब्रहम के बेते सबदु पछाणहि हउमै जाति गवाई ॥
Barahm ke beṯe sabaḏ pacẖẖāṇėh ha▫umai jāṯ gavā▫ī.
Those who know God and recognize His Shabad lose their ego and class consciousness.
ਉਸ ਦੇ ਨਾਮ ਨੂੰ ਸਿੰਞਾਣਨ ਦੁਆਰਾ ਉਹ ਵਾਹਿਗੁਰੂ ਦੇ ਜਾਨਣ ਵਾਲੇ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਹੰਗਤਾ ਤੇ ਜਾਤੀ ਗੁਆ ਦਿੱਤੀਆਂ।
ਬੇਤੇ = ਜਾਣਨ ਵੇਲੇ। ਬ੍ਰਹਮ ਕੇ ਬੇਤੇ = ਪਰਮਾਤਮਾ ਨਾਲ ਸਾਂਝ ਪਾਣ ਵਾਲੇ। ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਪਛਾਣਹਿ = ਪਛਾਣਦੇ ਹਨ, ਸਾਂਝ ਪਾਂਦੇ ਹਨ, ਸਾਂਝ ਪਾ ਲਈ {ਨੋਟ: ਵਰਤਮਾਨ ਕਾਲ ਨੂੰ ਭੂਤਕਾਲ ਦੇ ਅਰਥ ਵਿਚ ਇਥੇ ਵਰਤਣਾ ਹੈ}। ਹਉਮੈ ਜਾਤਿ = ਹਉਮੈ ਦੀ ਜਾਤਿ ਹੀ, ਹਉਮੈ ਦਾ ਮੂਲ ਹੀ।ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ।
 
पिता जाति ता होईऐ गुरु तुठा करे पसाउ ॥
Piṯā jāṯ ṯā ho▫ī▫ai gur ṯuṯẖā kare pasā▫o.
The father's status is obtained only if the Guru is pleased and bestows His Favor.
ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ।
ਪਿਤਾ ਜਾਤਿ = ਪਿਤਾ ਦੀ ਜਾਤਿ ਦਾ, ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦਾ ਰੂਪ। ਤਾ = ਤਦ। ਤੁਠਾ = ਤਰੁੱਠਾ, ਪ੍ਰਸੰਨ। ਪਸਾਉ = ਪ੍ਰਸਾਦ, ਮਿਹਰ।ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ।
 
देही जाति न आगै जाए ॥
Ḏehī jāṯ na āgai jā▫e.
Her body and her status shall not go with her to the world hereafter.
ਆਦਮੀ ਦੀ ਦੇਹਿ ਤੇ ਜਾਤੀ ਅਗਲੇ ਜਹਾਨ ਨਹੀਂ ਜਾਣੀਆਂ।
ਦੇਹੀ = ਸਰੀਰ। ਜਾਤਿ = (ਉੱਚੀ) ਜਾਤਿ (ਦਾ ਮਾਣ)। ਆਗੈ = ਪਰਲੋਕ ਵਿਚ।ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।
 
गुरमुखि जाति पति सभु आपे ॥
Gurmukẖ jāṯ paṯ sabẖ āpe.
To the Gurmukh, the Lord Himself is social class, status and all honor.
ਗੁਰੂ ਸਮਰਪਣ ਦਾ ਸਾਈਂ ਆਪ ਹੀ ਜਾਤੀ ਤੇ ਸਮੂਹ ਇੱਜਤ ਹੈ।
ਆਪੇ = ਪ੍ਰਭੂ ਆਪ ਹੀ।ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।
 
छिवै कामु न पुछै जाति ॥
Cẖẖivai kām na pucẖẖai jāṯ.
sixth, in his sexual desire, he does not respect social customs.
ਛੇਵੀ ਦਸ਼ਾ ਅੰਦਰ ਉਹ ਭੋਗ ਬਿਲਾਸ ਦੀ ਚੇਸ਼ਟਾ ਵਿੱਚ ਇਸਤ੍ਰੀ ਦੀ ਜਾਤੀ ਦਾ ਪਤਾ ਹੀ ਨਹੀਂ ਕਰਦਾ,
xxxਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ।
 
चंद अनेरा कि करे पउण पाणी किआ जाति ॥
Cẖanḏ anerā kė kare pa▫uṇ pāṇī ki▫ā jāṯ.
What can the darkness do to the moon? What can social status do to air and water?
ਅੰਧੇਰਾ ਚੰਨ ਤੇ ਕੀ ਅਸਰ ਕਰ ਸਕਦਾ ਹੈ? ਜਾਤੀ ਦਾ ਹਵਾ ਅਤੇ ਜਲ ਤੇ ਕੀ ਅਸਰ ਹੈ?
ਪਉਣ = ਪਉਣ ਨੂੰ।ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।
 
करमु धरमु तेरे नाम की जाति ॥१॥ रहाउ ॥
Karam ḏẖaram ṯere nām kī jāṯ. ||1|| rahā▫o.
The karma of actions, the Dharma of righteousness, social class and status, are contained within Your Name. ||1||Pause||
ਸ਼ੁਭ ਅਮਲ ਮਜਹਬ ਅਤੇ ਉਚੀ ਜਾਤੀ ਤੇਰੇ ਨਾਮ ਵਿੱਚ ਆ ਜਾਂਦੇ ਹਨ, ਹੇ ਸੁਆਮੀ! ਠਹਿਰਾਉ।
xxx॥੧॥ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ॥੧॥ ਰਹਾਉ॥
 
किछु रूपु नही किछु जाति नाही किछु ढंगु न मेरा ॥
Kicẖẖ rūp nahī kicẖẖ jāṯ nāhī kicẖẖ dẖang na merā.
I have no beauty, no social status, no manners.
ਮੇਰੇ ਪੱਲੇ ਕੋਈ ਸੁਹੱਪਣ ਨਹੀਂ, ਨਾਂ ਉਚੀ ਜਾਤੀ ਹੈ, ਤੇ ਨਾਂ ਹੀ ਜੀਵਨ ਦੀ ਦਰੁਸਤ ਰਹੁ-ਰੀਤੀ।
ਢੰਗੁ = ਸੁਚੱਜ।ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ।
 
आचार बिउहार बिआपत इह जाति ॥
Ācẖār bi▫uhār bi▫āpaṯ ih jāṯ.
It torments us through character, lifestyle and social status.
ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
ਜਾਤਿ = ਜਾਤਿ (ਅਭਿਮਾਨ)।ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ;
 
जाति रहे पति के आचारा ॥
Jāṯ rahe paṯ ke ācẖārā.
My pursuit for worldy pride and honour is over.
ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।
ਪਤਿ = ਇੱਜ਼ਤ, ਲੋਕ-ਲਾਜ। ਆਚਾਰਾ = ਕਰਮ-ਕਾਂਡ, ਧਾਰਮਿਕ ਰਸਮਾਂ।ਜਾਤਿ-ਵਰਨ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਜਾਣ ਵਾਲੇ ਧਰਮ-ਕਰਮ ਬੱਸ ਹੋ ਗਏ ਹਨ।
 
गुरमुखि जाति पति नामे वडिआई ॥
Gurmukẖ jāṯ paṯ nāme vadi▫ā▫ī.
For the Gurmukh, the Naam is social status, honor and glorious greatness.
ਰੱਬ ਦਾ ਨਾਮ ਗੁਰੂ ਦੇ ਸੱਚੇ ਸਿੱਖਾਂ ਦੇ ਜਾਤੀ ਇੱਜ਼ਤ ਅਤੇ ਸੋਭਾ ਹੈ।
ਜਾਤਿ ਪਾਤਿ = ਜਾਤ ਪਾਤ, ਜਾਤ ਅਤੇ ਕੁਲ। ਨਾਮੇ = ਨਾਮ ਵਿਚ ਹੀ।(ਹੇ ਪੰਡਿਤ!) ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਵਾਸਤੇ ਹਰਿ-ਨਾਮ ਹੀ ਉੱਚੀ ਜਾਤਿ ਹੈ ਤੇ ਉੱਚੀ ਕੁਲ ਹੈ, ਪਰਮਾਤਮਾ ਦੇ ਨਾਮ ਵਿਚ ਉਹ ਆਪਣੀ ਇੱਜ਼ਤ ਮੰਨਦਾ ਹੈ।
 
जाति वरन तुरक अरु हिंदू ॥
Jāṯ varan ṯurak ar hinḏū.
Social classes, races, Muslims and Hindus;
ਜਾਤੀਆਂ, ਨਸਲਾ, ਮੁਸਲਮਾਨ ਅਤੇ ਹਿੰਦੂ,
ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;
 
मन की मैलु न तन ते जाति ॥
Man kī mail na ṯan ṯe jāṯ.
but the filth of your mind shall not leave your body.
ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਤੋਂ ਦੂਰ ਨਹੀਂ ਹੁੰਦੀ।
ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ। ਨ ਜਾਤਿ = ਨਹੀਂ ਜਾਂਦੀ।(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।