Sri Guru Granth Sahib Ji

Search ਜਾਪੈ in Gurmukhi

गावै को जापै दिसै दूरि ॥
Gāvai ko jāpai ḏisai ḏūr.
Some sing that He seems so very far away.
ਕਈ ਗਾਇਨ ਕਰਦੇ ਹਨ ਕਿ ਹਰੀ ਦੁਰੇਡੇ ਮਲੂਮ ਹੁੰਦਾ ਅਤੇ ਸੁੱਝਦਾ ਹੈ।
ਜਾਪੈ = ਜਾਪਦਾ ਹੈ, ਪਰਤੀਤ ਹੁੰਦਾ ਹੈ।ਕੋਈ ਮਨੁੱਖ ਆਖਦਾ ਹੈ, 'ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ';
 
अंतु न जापै किआ मनि मंतु ॥
Anṯ na jāpai ki▫ā man manṯ.
His limits cannot be perceived. What is the Mystery of His Mind?
ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ? ਇਸ ਦਾ ਓੜਕ ਜਾਣਿਆ ਨਹੀਂ ਜਾਂਦਾ।
ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ। ਮਨਿ = (ਅਕਾਲ ਪੁਰਖ ਦੇ) ਮਨ ਵਿਚ। ਮੰਤੁ = ਸਲਾਹ।ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।
 
अंतु न जापै कीता आकारु ॥
Anṯ na jāpai kīṯā ākār.
The limits of the created universe cannot be perceived.
ਉਸਦੀ ਰਚੀ ਹੋਈ ਰਚਨਾ ਦਾ ਓੜਕ ਮਲੂਮ ਨਹੀਂ ਹੁੰਦਾ।
ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ।ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ।
 
अंतु न जापै पारावारु ॥
Anṯ na jāpai pārāvār.
Its limits here and beyond cannot be perceived.
ਉਸਦੇ ਇਸ ਤੇ ਉਸ ਕਿਨਾਰੇ ਦਾ ਥਹੁ ਪਤਾ ਜਾਣਿਆ ਨਹੀਂ ਜਾਂਦਾ।
ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।
 
नानक गइआ जापै जाइ ॥३४॥
Nānak ga▫i▫ā jāpai jā▫e. ||34||
O Nanak, when you go home, you will see this. ||34||
ਹੇ ਨਾਨਕ! ਉਸ ਜਗ੍ਹਾ ਉਤੇ ਪੁਜਣ ਤੇ ਇਹ ਮਲੂਮ ਹੋ ਜਾਏਗਾ।
ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ।ਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥
 
आखि आखि मनु वावणा जिउ जिउ जापै वाइ ॥
Ākẖ ākẖ man vāvṇā ji▫o ji▫o jāpai vā▫e.
I speak and chant His Praises, vibrating the instrument of my mind. The more I know Him, the more I vibrate it.
ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ।
ਆਖਿ = ਆਖ ਕੇ, ਬਿਆਨ ਕਰ ਕੇ। ਵਾਵਣਾ = ਖਪਾਣਾ, ਖ਼ੁਆਰ ਕਰਨਾ। ਜਾਪੈ = ਜਾਪਦਾ ਹੈ, ਸਮਝ ਪੈਂਦੀ ਹੈ। ਵਾਇ ਜਾਪੈ = ਬੋਲਣ ਦੀ ਸਮਝ ਪੈਂਦੀ ਹੈ।ਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ।
 
गुरु पूरा भेटै वडभागी आठ पहर प्रभु जापै ॥
Gur pūrā bẖetai vadbẖāgī āṯẖ pahar parabẖ jāpai.
Meeting with the Perfect Guru, by great good fortune, meditate on God twenty-four hours a day.
ਜਿਸ ਨੂੰ ਪਰਮ ਚੰਗੇ ਨਸੀਬਾਂ ਰਾਹੀਂ ਪੂਰਨ ਗੁਰੂ ਜੀ ਮਿਲ ਪੈਦੇ ਹਨ, ਉਹ ਅਠੇ ਪਹਿਰ ਸਾਹਿਬ ਦਾ ਸਿਮਰਨ ਕਰਦਾ ਹੈ।
ਭੇਟੈ = ਮਿਲਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਜਾਪੈ = ਜਾਪਦਾ ਹੈ।(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।
 
नानक ता परु जापै जा पति लेखै पाए ॥१॥
Nānak ṯā par jāpai jā paṯ lekẖai pā▫e. ||1||
O Nanak, this will only be known when your honor is approved in God's Account. ||1||
ਕੇਵਲ ਤਦ ਹੀ ਉਹ ਚੰਗਾ ਜਾਣਿਆ ਜਾਵੇਗਾ, ਜਦ ਉਸਦੀ ਇੱਜ਼ਤ ਰੱਬ ਦੇ ਹਿਸਾਬ ਵਿੱਚ ਪ੍ਰਵਾਨ ਹੋਵੇਗੀ, ਹੇ ਨਾਨਕ!
ਪਰੁ = ਚੰਗੀ ਤਰ੍ਹਾਂ। ਪਰੁ ਜਾਪੈ = ਚੰਗੀ ਤਰ੍ਹਾਂ ਪਰਗਟ ਹੁੰਦਾ ਹੈ। ਨਾਉ = ਨਾਮਣਾ, ਵਡਿਆਈ ॥੧॥ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥
 
बुधि सिआणप किछू न जापै ॥
Buḏẖ si▫āṇap kicẖẖū na jāpai.
No one can know His Ways.
ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।
ਜਾਪੈ = ਦਿੱਸਦੀ।(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।
 
सबदि मरै सु मुआ जापै ॥
Sabaḏ marai so mu▫ā jāpai.
One who dies in the Word of the Shabad is truly dead.
ਜੋ ਗੁਰਾਂ ਦੀ ਬਾਣੀ ਦੁਆਰਾ ਮਰਦਾ ਹੈ, ਊਹ ਮਰਿਆ ਹੋਇਆ ਜਾਣਿਆ ਜਾਂਦਾ ਹੈ।
ਮਰੈ = ਮਰਦਾ ਹੈ। ਮੁਆ = (ਹਉਮੈ ਮਮਤਾ ਵਲੋਂ) ਮਾਰਿਆ ਹੋਇਆ। ਜਾਪੈ = ਉੱਘਾ ਹੋ ਜਾਂਦਾ ਹੈ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ,
 
साचा साहिबु गुरमुखि जापै ॥
Sācẖā sāhib gurmukẖ jāpai.
The True Lord and Master is known to the Gurmukhs.
ਸੱਚਾ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ,
ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾਪੈ = ਦਿਸਦਾ ਹੈ, ਸੁੱਝਦਾ ਹੈ।ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ।
 
नानक ऐसा आगू जापै ॥१॥
Nānak aisā āgū jāpai. ||1||
O Nanak, such are the leaders of men. ||1||
ਐਹੋ ਜੇਹਾ ਮੋਹਰੀ ਮਲੂਮ ਹੁੰਦਾ ਹੈ, ਹੇ ਨਾਨਕ!
ਜਾਪੈ = ਜਾਪਦਾ ਹੈ,। ਉੱਘੜਦਾ ਹੈ ॥੧॥ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥
 
अगै गइआ मुहे मुहि पाहि सु ऐसा आगू जापै ॥२॥
Agai ga▫i▫ā muhe muhi pāhi so aisā āgū jāpai. ||2||
But, going to the world hereafter, he shall be beaten and kicked in the face; then, it will be obvious, what sort of guide he was! ||2||
ਪਰਲੋਕ ਵਿੱਚ ਜਾ ਕੇ ਛਿਤ੍ਰ ਉਸ ਦੇ ਐਨ ਮੂੰਹ ਤੇ ਪੈਣਗੇ ਅਤੇ ਫਿਰ ਪਤਾ ਲਗੇਗਾ ਕਿ ਉਹ ਕੇਹੋ ਜੇਹਾ ਜਥੇਦਾਰ ਸੀ।
ਮੁਹੇ ਮੁਹਿ = ਮੂੰਹ ਉਤੇ, ਮੂੰਹ ਉਤੇ। ਪਾਹਿ = ਪੈਂਦੀਆਂ ਹਨ। ਕਿਹੁ = ਕੁਝ, ਕੋਈ ਆਤਮਕ ਗੁਣ। ਭਰਿ ਭਰਿ = ਭਰੀਜ ਕੇ, ਗੰਦਾ ਹੋ ਕੇ। ਐਸਾ = (ਭਾਵ) ਹਾਸੋ-ਹੀਣਾ ॥੨॥ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥
 
रतु पीणे राजे सिरै उपरि रखीअहि एवै जापै भाउ ॥
Raṯ pīṇe rāje sirai upar rakẖī▫ahi evai jāpai bẖā▫o.
and if the blood-sucking kings were to hold power over me -
ਜੇਕਰ ਲਹੂ-ਚੂਸਣ ਵਾਲੇ ਪਾਤਸ਼ਾਹ ਮੇਰੇ ਸੀਸ ਵੁਤੇ ਹਕੂਮਤ ਰਖਦੇ ਹੋਣ ਅਤੇ ਮੇਰੀ ਹਾਲਤ ਐਸ ਤਰ੍ਹਾਂ ਦੀ ਦਿਸਦੀ ਹੋਵੇ।
ਰਤੁ ਪੀਣੇ = ਜ਼ਾਲਮ। ਏਵੈ = ਇਹੋ ਜਿਹੀ। ਭਾਉ = ਪਿਆਰ। ਜਾਪੈ = ਪਰਗਟ ਹੋਵੇ। ਏਵੈ = ਇਸੇ ਤਰ੍ਹਾਂ {ਪੁਰਾਣਾਂ ਦੀ ਕਥਾ ਹੈ ਕਿ ਮੋਹਨੀ ਅਵਤਾਰ ਦੀ ਅਗਵਾਈ ਵਿਚ ਦੇਵਤਿਆਂ ਨੇ ਸਮੁੰਦਰ ਰਿੜਕ ਕੇ ੧੪ ਰਤਨ ਕੱਢੇ, ਉਹਨਾਂ ਵਿਚੋਂ ਇਕ ਸੀ 'ਅੰਮ੍ਰਿਤ' ਜਦੋਂ ਦੇਵਤੇ ਰਲ ਕੇ ਅੰਮ੍ਰਿਤ ਪੀਣ ਲੱਗੇ, ਤਾਂ 'ਰਾਹੂ' ਦੈਂਤ ਭੀ ਭੇਸ ਵਟਾ ਕੇ ਆ ਬੈਠਾ ਤੇ 'ਅੰਮ੍ਰਿਤ' ਪੀ ਗਿਆ। ਚੰਦਰਮਾ ਤੇ ਸੂਰਜ ਨੇ ਪਛਾਣ ਲਿਆ, ਉਹਨਾਂ ਮੋਹਨੀ ਅਵਤਾਰ ਨੂੰ ਦੱਸਿਆ ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ ਦਾ ਸਿਰ ਕੱਟ ਦਿੱਤਾ। 'ਅੰਮ੍ਰਿਤ' ਪੀਣ ਕਰਕੇ ਇਹ ਮਰ ਨ ਸਕਿਆ ਹੁਣ ਤਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗ੍ਰਸਦਾ ਹੈ, ਜਦੋਂ ਗ੍ਰਹਣ ਲੱਗ ਜਾਂਦਾ ਹੈ}ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ,
 
सची बाणी जुग चारे जापै ॥
Sacẖī baṇī jug cẖāre jāpai.
The True Bani of the Word is known throughout the four ages.
ਸੱਚੀ ਗੁਰਬਾਣੀ ਚਾਰਾਂ ਹੀ ਯੁਗਾਂ ਅੰਦਰ ਪਰਸਿੱਧ ਹੈ।
ਜਾਪੈ = ਪਰਗਟ ਹੁੰਦੀ ਹੈ।(ਸਤਸੰਗ ਵਿਚ ਰਹਿ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ।
 
अम्रित नामु रिदै हरि जापै ॥१॥
Amriṯ nām riḏai har jāpai. ||1||
They meditate on the Ambrosial Name of the Lord within their hearts. ||1||
ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਆਬਿ-ਹਿਯਾਤੀ ਨਾਮ ਦਾ ਸਿਮਰਨ ਕਰਦਾ ਹੈ।
ਰਿਦੈ = ਹਿਰਦੇ ਵਿਚ ॥੧॥(ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ ॥੧॥
 
जा कै दुखु सुखु सम करि जापै ॥
Jā kai ḏukẖ sukẖ sam kar jāpai.
Those who look alike upon pleasure and pain -
ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,
ਜਾ ਕੈ = ਜਾ ਕੇ (ਹਿਰਦੇ), ਜਿਸ ਮਨੁੱਖ ਦੇ ਹਿਰਦੇ ਵਿਚ। ਸਮ = ਬਰਾਬਰ, ਇਕੋ ਜਿਹਾ। ਜਾਪੈ = ਪ੍ਰਤੀਤ ਹੁੰਦਾ ਹੈ।(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,
 
आठ पहर मनु हरि कउ जापै ॥२॥
Āṯẖ pahar man har ka▫o jāpai. ||2||
Twenty-four hours a day, O my mind, chant and meditate on the Lord. ||2||
ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।
ਮਨੁ = (ਮੇਰਾ) ਮਨ। ਜਾਪੈ = ਜਪਦਾ ਹੈ ॥੨॥ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ॥੨॥
 
सेवा सुरति न जाणीआ ना जापै आराधि ॥
Sevā suraṯ na jāṇī▫ā nā jāpai ārāḏẖ.
I have not understood the wisdom of serving Him, nor have I worshipped Him in meditation.
ਮੈਂ ਸਾਹਿਬ ਦੀ ਚਾਕਰੀ ਵਿੱਚ ਸੁਚੇਤ ਰਹਿਣ ਦੀ ਕਦਰ ਨੂੰ ਨਹੀਂ ਸਮਝਿਆ ਅਤੇ ਨਾਂ ਹੀ ਮੈਂ ਉਸ ਦੇ ਸਿਮਰਨ ਦੀ ਉਚੱਤਾ ਨੂੰ ਮਹਿਸੂਸ ਕੀਤਾ ਹੈ।
ਸੁਰਤਿ = ਸੂਝ। ਨਾ ਜਾਪੈ ਆਰਾਧਿ = ਮੈਨੂੰ ਤੇਰਾ ਆਰਾਧਨ ਕਰਨਾ ਨਹੀਂ ਸੁੱਝਦਾ।ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ,
 
ओहु गुरमुखि जापै तां पति होई ॥६॥
Oh gurmukẖ jāpai ṯāʼn paṯ ho▫ī. ||6||
One who becomes Gurmukh and meditates on the Lord is honored. ||6||
ਜਦ ਉਹ ਸਾਹਿਬ, ਗੁਰਾਂ ਦੇ ਰਾਹੀਂ ਜਾਣ ਲਿਆ ਜਾਂਦਾ ਹੈ ਕੇਵਲ ਤਦ ਹੀ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
ਓਹੁ = ਉਹ ਪਰਮਾਤਮਾ। ਪਤਿ = ਇੱਜ਼ਤ ॥੬॥ਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ॥੬॥