Sri Guru Granth Sahib Ji

Search ਜਾਹਿ in Gurmukhi

असंख अमर करि जाहि जोर ॥
Asaʼnkẖ amar kar jāhi jor.
Countless impose their will by force.
ਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।
ਅਮਰ = ਹੁਕਮ। ਜੋਰ = ਧੱਕੇ, ਵਧੀਕੀਆਂ।ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
 
असंख पापी पापु करि जाहि ॥
Asaʼnkẖ pāpī pāp kar jāhi.
Countless sinners who keep on sinning.
ਅਣਗਿਣਤ ਗੁਨਾਹਗਾਰ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਹਨ।
ਕਰਿ ਜਾਹਿ = ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਪਾਪੁ ਕਰਿ ਜਾਹਿ = ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।
 
ता के अंत न पाए जाहि ॥
Ŧā ke anṯ na pā▫e jāhi.
but His limits cannot be found.
ਪ੍ਰੰਤੂ ਉਸਦੇ ਓੜਕਾਂ ਦਾ ਪਤਾ ਨਹੀਂ ਲੱਗਦਾ।
ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।
 
अमुल आवहि अमुल लै जाहि ॥
Amul āvahi amul lai jāhi.
Priceless are those who come to Him, Priceless are those who buy from Him.
ਅਨਮੁਲ ਹਨ ਜੋ ਤੇਰੇ ਕੋਲ ਆਉਂਦੇ ਹਨ ਅਤੇ ਅਨਮੁਲ ਉਹ ਜੋ ਤੇਰੇ ਕੋਲੋ ਸੌਦਾ ਖਰੀਦ ਕੇ ਲੈ ਜਾਂਦੇ ਹਨ।
ਆਵਹਿ = ਜੋ ਮਨੁੱਖ (ਇਸ ਵਪਾਰ ਲਈ) ਆਉਂਦੇ ਹਨ। ਲੈ ਜਾਹਿ = (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ।
 
केते कहि कहि उठि उठि जाहि ॥
Keṯe kahi kahi uṯẖ uṯẖ jāhi.
Many have spoken of Him over and over again, and have then arisen and departed.
ਬਹੁਤਿਆਂ ਨੇ ਤੈਨੂੰ ਬਾਰੰਬਾਰ ਬਿਆਨ ਕੀਤਾ ਅਤੇ ਉਹ ਖੜੇ ਤੇ ਤਿਆਰ ਹੋ ਟੁਰ ਗਏ ਹਨ।
ਕਹਿ ਕਹਿ = ਆਖ ਆਖ ਕੇ, ਅਕਾਲ ਪੁਰਖ ਦਾ ਮੁੱਲ ਪਾ ਪਾ ਕੇ, ਅਕਾਲ ਪੁਰਖ ਦਾ ਅੰਦਾਜ਼ਾ ਲਾ ਲਾ ਕੇ। ਉਠਿ ਉਠਿ ਜਾਹਿ = ਜਹਾਨ ਤੋਂ ਚਲੇ ਜਾ ਰਹੇ ਹਨ।ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ।
 
ता कीआ गला कथीआ ना जाहि ॥
Ŧā kī▫ā galā kathī▫ā nā jāhi.
These things cannot be described.
ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
ਤਾ ਕੀਆ = ਉਸ ਅਵਸਥਾ ਦੀਆਂ। ਕਥੀਆ ਨ ਜਾਹਿ = ਕਹੀਂਆਂ ਨਹੀਂ ਜਾ ਸਕਦੀਆਂ।ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
 
ता के रूप न कथने जाहि ॥
Ŧā ke rūp na kathne jāhi.
Their beauty cannot be described.
ਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ।
ਤਾ ਕੇ = ਉਹਨਾਂ ਮਨੁੱਖਾਂ ਦੇ। ਰੂਪ = ਸੁੰਦਰ ਸਰੂਪ। ਨ ਕਥਨੇ ਜਾਹਿ = ਕਥੇ ਨਹੀਂ ਜਾ ਸਕਦੇ।(ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)।
 
ना ओहि मरहि न ठागे जाहि ॥
Nā ohi marėh na ṯẖāge jāhi.
Neither death nor deception comes to those,
ਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ।
ਓਹਿ = ਉਹ ਬੰਦੇ। ਨਾ ਮਰਹਿ = ਆਤਮਕ ਮੌਤ ਮਰਦੇ ਨਹੀਂ ਹਨ। ਨ ਠਾਗੇ ਜਾਹਿ = ਠੱਗੇ ਨਹੀਂ ਜਾ ਸਕਦੇ (ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।)(ਇਸ ਅਵਸਥਾ ਵਿਚ) ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ,
 
इकि आवहि इकि जाहि उठि रखीअहि नाव सलार ॥
Ik āvahi ik jāhi uṯẖ rakẖī▫ahi nāv salār.
Some come, and some arise and depart. They give themselves lofty names.
ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।
ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ।(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।
 
मेरे मन लै लाहा घरि जाहि ॥
Mere man lai lāhā gẖar jāhi.
O my mind, earn the profit, before you return home.
ਹੇ ਮੇਰੀ ਜਿੰਦੜੀਏ! ਗ੍ਰਿਹ ਜਾਣਾ ਤੋਂ (ਪਹਿਲਾਂ) ਕੁਝ ਨਫਾ ਕਮਾ ਲੈ।
ਲਾਹਾ = ਲਾਭ। ਲੈ = ਲੈ ਕੇ। ਘਰਿ = (ਆਪਣੇ) ਘਰ ਵਿਚ।ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ।
 
देखि दरसनु मनु साधारै पाप सगले जाहि ॥
Ḏekẖ ḏarsan man saḏẖārai pāp sagle jāhi.
Gazing upon the Blessed Vision of the Guru's Darshan, the mind is comforted and all sins depart.
(ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ।
ਸਾਧਾਰੈ = ਆਧਾਰ ਸਹਿਤ ਹੁੰਦਾ ਹੈ।ਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ।
 
पंखी बिरख सुहावड़े ऊडहि चहु दिसि जाहि ॥
Pankẖī birakẖ suhāvṛe ūdėh cẖahu ḏis jāhi.
The birds in the beautiful trees fly around in all four directions.
ਸੁਹਣੇ ਦਰਖਤਾਂ ਦੇ ਪਰਿੰਦੇ ਉਡਾਰੀ ਮਾਰ ਚੌਹੀਂ ਪਾਸੀਂ ਜਾਂਦੇ ਹਨ।
ਬਿਰਖ = ਰੁੱਖਾਂ ਉਤੇ। ਊਡਹਿ = ਉੱਡਦੇ ਹਨ। ਦਿਸਿ = ਪਾਸੇ। ਜਾਹਿ = ਜਾਂਦੇ ਹਨ।ਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ।
 
चेति रामु नाही जम पुरि जाहिगा जनु बिचरै अनराधा ॥१॥ रहाउ ॥
Cẖeṯ rām nāhī jam pur jāhigā jan bicẖrai anrāḏẖā. ||1|| rahā▫o.
Think of the Lord, or else you shall be led to the City of Death. Why are you wandering around, out of control? ||1||Pause||
ਵਿਆਪਕ ਸੁਆਮੀ ਨੂੰ ਚੇਤੇ ਕਰ, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਅਮੋੜ ਭਟਕਦਾ ਫਿਰਦਾ ਹੈ? ਠਹਿਰਾਉ।
ਚੇਤਿ = ਯਾਦ ਕਰ। ਨਾਹੀ = ਨਹੀਂ ਤਾਂ। ਜਨੁ = ਜਾਨੋ, ਮਾਨੋ, ਜਿਵੇਂ (ਲਾਖ ਬੇਦਨ 'ਜਣੁ' ਆਈ)। ਅਨਰਾਧਾ = (ਅਨਿਰੁੱਧ), ਅਮੋੜ ॥੧॥ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ॥
 
इकि आवहि इकि जाहि उठि बिनु नावै मरि जाती ॥
Ik āvahi ik jāhi uṯẖ bin nāvai mar jāṯī.
Some come, and some arise and depart; but without the Name, all are bound to die.
ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ।
ਇਕਿ = ਕਈ ਜੀਵ।(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) 'ਨਾਮ' ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।
 
नानक मुठे जाहि नाही मनि सोइ ॥२॥
Nānak muṯẖe jāhi nāhī man so▫e. ||2||
O Nanak, those who do not enshrine the Lord within their minds are deluded. ||2||
ਨਾਨਕ ਜੋ ਊਹ ਸਾਹਿਬ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ ਉਹ ਠੱਗੇ ਜਾਂਦੇ ਹਨ।
ਮੁਠੇ ਜਾਹਿ = ਠੱਗੇ ਜਾਂਦੇ ਹਨ। ਕੋਇ = ਜੋ ਕੋਈ, ਜੋ ਮਨੁੱਖ ॥੨॥ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥
 
जा तुधु भावै जाहि दिसंतरि सुणि गला घरि आवहि ॥
Jā ṯuḏẖ bẖāvai jāhi disanṯar suṇ galā gẖar āvahi.
When it pleases You, we go out to foreign lands; hearing news of home, we come back again.
ਜਦ ਤੇਰੀ ਇਹ ਰਜਾ ਹੁੰਦੀ ਹੈ, ਹੇ ਮਾਲਿਕ! ਲੋਕ ਪਰਾਏ ਦੇਸ਼ਾਂ ਅੰਦਰ ਜਾਂਦੇ ਹਨ ਅਤੇ ਅਨੇਗਾਂ ਖਬਰਾਂ ਸਰਵਣ ਕਰਕੇ ਗ੍ਰਹਿ ਨੂੰ ਮੁੜ ਆਉਂਦੇ ਹਨ।
ਦਿਸੰਤਰਿ = ਹੋਰ ਦੇਸ਼ ਵਿਚ। ਸੁਣਿ = ਸੁਣ ਕੇ।ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।
 
जाहि सवारै साझ बिआल ॥
Jāhi savārai sājẖ bi▫āl.
Those whom the Lord puts to sleep, evening and morning -
ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ,
ਜਾਹਿ = ਜਿਨ੍ਹਾਂ ਬੰਦਿਆਂ ਨੂੰ। ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ। ਸਾਝ = ਸ਼ਾਮ। ਬਿਆਲ = ਸਵੇਰੇ। ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ।(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ,
 
तूं अकथु किउ कथिआ जाहि ॥
Ŧūʼn akath ki▫o kathi▫ā jāhi.
You are Indescribable; how can I describe You?
ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
ਅਕਥੁ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ।ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
 
जिन मिलिआ दुख जाहि हमारे ॥१॥ रहाउ ॥
Jin mili▫ā ḏukẖ jāhi hamāre. ||1|| rahā▫o.
Meeting with them, my sorrows depart. ||1||Pause||
ਜਿਨ੍ਹਾਂ ਨੂੰ ਭੇਟਣ ਦੁਆਰਾ ਮੇਰੇ ਦੁਖੜੇ ਦੂਰ ਹੋ ਜਾਣ। ਠਹਿਰਾਉ।
xxx॥੧॥ਜਿਨ੍ਹਾਂ ਦੇ ਮਿਲਿਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ (ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ) ॥੧॥ ਰਹਾਉ॥
 
उन सतिगुर आगै सीसु न बेचिआ ओइ आवहि जाहि अभागे ॥४॥
Un saṯgur āgai sīs na becẖi▫ā o▫e āvahi jāhi abẖāge. ||4||
They have not sold their heads to the True Guru; those wretched, unfortunate ones continue coming and going in reincarnation. ||4||
ਉਨ੍ਹਾਂ ਨੇ ਸੱਚੇ ਗੁਰਾਂ ਮੁਹਰੇ ਆਪਣਾ ਸਿਰ ਫ਼ਰੋਖ਼ਤ ਨਹੀਂ ਕੀਤਾ ਉਹ ਨਿਕਰਮਣ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਉਨ = ਉਹਨਾਂ (ਸਾਕਤਾਂ) ਨੇ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ॥੪॥ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥