Sri Guru Granth Sahib Ji

Search ਜਿਉ in Gurmukhi

करि करि देखै कीता आपणा जिउ तिस दी वडिआई ॥
Kar kar ḏekẖai kīṯā āpṇā ji▫o ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।
ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।
 
देहु सजण असीसड़ीआ जिउ होवै साहिब सिउ मेलु ॥३॥
Ḏeh sajaṇ asīsṛī▫ā ji▫o hovai sāhib si▫o mel. ||3||
My friends, give me your blessings, that I may merge with my Lord and Master. ||3||
ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਓ, ਹੈ ਮਿੱਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
ਅਸੀਸੜੀਆ = ਸੋਹਣੀਆਂ ਅਸੀਸਾਂ।੩।ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ ॥੩॥
 
जिउ जिउ चलहि चुभै दुखु पावहि जमकालु सहहि सिरि डंडा हे ॥२॥
Ji▫o ji▫o cẖalėh cẖubẖai ḏukẖ pāvahi jamkāl sahėh sir dandā he. ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ।੨।ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
 
कलर केरी कंध जिउ अहिनिसि किरि ढहि पाइ ॥
Kalar kerī kanḏẖ ji▫o ahinis kir dẖėh pā▫e.
Like a wall of sand, day and night, she crumbles, and eventually, she breaks down altogether.
ਰੈਹੀ ਵਾਲੇ ਕੰਧ ਦੇ ਵਾਂਗ ਉਹ ਦਿਨ ਰਾਤ ਭੁਰਦੀ ਰਹਿੰਦੀ ਹੈ (ਅਤੇ ਅੰਤ ਨੂੰ) ਡਿੱਗ ਪੈਂਦੀ ਹੈ।
ਕੇਰੀ = ਦੀ। ਅਹਿ = ਦਿਨ। ਨਿਸਿ = ਰਾਤ। ਕਿਰਿ = ਕਿਰ ਕੇ।ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ।
 
जिउ भावै तिउ राखु तू मै अवरु न दूजा कोइ ॥१॥ रहाउ ॥
Ji▫o bẖāvai ṯi▫o rākẖ ṯū mai avar na ḏūjā ko▫e. ||1|| rahā▫o.
As it pleases You, Lord, You save me. There is no other for me at all. ||1||Pause||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ।
xxx(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ॥
 
जिउ जिउ साहबु मनि वसै गुरमुखि अम्रितु पेउ ॥
Ji▫o ji▫o sāhab man vasai gurmukẖ amriṯ pe▫o.
The more the Lord and Master dwells within the mind, the more the Gurmukh drinks in the Ambrosial Nectar.
ਜਿਨ੍ਹਾਂ ਬਹੁਤਾ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ ਉਨ੍ਹਾਂ ਬਹੁਤਾ ਸੁਧਾ-ਰਸ ਮੈਂ ਗੁਰਾਂ ਦੇ ਰਾਹੀਂ ਪਾਨ ਕਰਦਾ ਹਾਂ।
ਮਨਿ = ਮਨ ਵਿਚ। ਪੇਉ = ਪੇਉਂ, ਮੈਂ ਪੀਆਂ।ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।
 
अंतरि गुरमुखि तू वसहि जिउ भावै तिउ निरजासि ॥१॥
Anṯar gurmukẖ ṯū vasėh ji▫o bẖāvai ṯi▫o nirjās. ||1||
You abide within the Gurmukh. As it pleases You, You decide our allotment. ||1||
ਗੁਰਾਂ ਦੁਆਰਾ, ਤੂੰ ਦਿਲ ਅੰਦਰ ਨਿਵਾਸ ਕਰਦਾ ਹੈਂ ਤੇ ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ ਫ਼ੈਸਲਾ ਕਰਦਾ ਹੈਂ।
ਨਿਰਜਾਸਿ = ਵੇਖਦਾ ਹੈ, ਸੰਭਾਲ ਕਰਦਾ ਹੈ।੧।(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ॥੧॥
 
जिउ अगनि मरै जलि पाइऐ तिउ त्रिसना दासनि दासि ॥
Ji▫o agan marai jal pā▫i▫ai ṯi▫o ṯarisnā ḏāsan ḏās.
Just as fire is extinguished by pouring on water, desire becomes the slave of the Lord's slaves.
ਜਿਸ ਤਰ੍ਹਾਂ ਪਾਣੀ ਪਾਉਣ ਦੁਆਰਾ ਅੱਗ ਬੁਝ ਜਾਂਦੀ ਹੈ, ਉਸੇ ਤਰ੍ਹਾਂ ਖ਼ਾਹਿਸ਼ੀ ਹਰੀ ਦੇ ਗੋਲਿਆਂ ਦੁਆਰਾ ਗੋਲੀ (ਨਾਸ) ਹੋ ਜਾਂਦੀ ਹੈ।
ਜਲਿ = ਜਲ ਦੀ ਰਾਹੀਂ। ਪਾਇਐ = ਪਾਏ ਹੋਏ ਦੀ ਰਾਹੀਂ। ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ। ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ)।ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।
 
फाही फाथे मिरग जिउ दूखु घणो नित रोइ ॥२॥
Fāhī fāthe mirag ji▫o ḏūkẖ gẖaṇo niṯ ro▫e. ||2||
Like the deer caught in the trap, they suffer in terrible agony; they continually cry out in pain. ||2||
ਫੰਧੇ ਵਿੱਚ ਫਸੇ ਹੋਏ ਹਰਣ ਦੀ ਤਰ੍ਹਾਂ ਉਹ ਘਨੇਰਾ ਕਸ਼ਟ ਪਾਉਂਦੇ ਹਨ ਅਤੇ ਸਦਾ ਹੀ ਵਿਰਲਾਪ ਕਰਦੇ ਹਨ।
ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ।੨।ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ॥੨॥
 
पबणि केरे पत जिउ ढलि ढुलि जुमणहार ॥१॥
Pabaṇ kere paṯ ji▫o dẖal dẖul jummaṇhār. ||1||
Like the leaves of the water-lily, they wither and fade and finally die. ||1||
ਚੁਪਤੀ ਦੇ ਪੱਤਿਆਂ ਵਾਙੂ ਉਹ ਮੁਰਝਾ, ਸੁਕ-ਸੜ (ਤੇ ਆਖਰ) ਨਾਸ ਹੋ ਜਾਂਦੇ ਹਨ।
ਪਬਣਿ = ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ। ਕੇਰੇ = ਦੇ। ਪਤ = ਪੱਤਰ (ਬਹੁ-ਵਚਨ)। ਢਲਿ ਢੁਲਿ = ਕੁਮਲਾ ਕੇ, ਸੁੱਕ ਕੇ। ਜੁੰਮਣਹਾਰ = {ਸਿੰਧੀ} ਤੁਰ ਜਾਣ ਵਾਲੇ, ਨਾਸਵੰਤ।੧।ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ ॥੧॥
 
जिउ साहिबु राखै तिउ रहै इसु लोभी का जीउ टल पलै ॥१॥
Ji▫o sāhib rākẖai ṯi▫o rahai is lobẖī kā jī▫o tal palai. ||1||
As our Lord and Master keeps us, so do we exist. The soul of this greedy person is tossed this way and that. ||1||
ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ।
ਸਾਹਿਬੁ = ਮਾਲਕ ਪ੍ਰਭੂ। ਟਲਪਲੈ = ਡੋਲਦਾ ਹੈ।੧।ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥
 
बहु जोनी भउदा फिरै जिउ सुंञैं घरि काउ ॥
Baho jonī bẖa▫uḏā firai ji▫o suñaiʼn gẖar kā▫o.
Through countless incarnations they wander lost, like crows in a deserted house.
ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।
ਘਰਿ = ਘਰ ਵਿਚ।(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ)
 
मनमुख करम कमावणे जिउ दोहागणि तनि सीगारु ॥
Manmukẖ karam kamāvṇe ji▫o ḏohāgaṇ ṯan sīgār.
The self-willed manmukh performs religious rituals, like the unwanted bride decorating her body.
ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।
ਕਰਮ = (ਧਾਰਮਿਕ) ਕੰਮ। ਦੋਹਾਗਾਣਿ = {दुभागिनी} ਮੰਦ-ਭਾਗਣ ਇਸਤ੍ਰੀ, ਛੁੱਟੜ। ਤਨਿ = ਸਰੀਰ ਉਤੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ।
 
सुंञे घर का पाहुणा जिउ आइआ तिउ जाइ ॥
Suñe gẖar kā pāhuṇā ji▫o ā▫i▫ā ṯi▫o jā▫e.
Like guests in a deserted house, they leave just exactly as they have come.
ਸੱਖਣੇ ਘਰ ਦੇ ਪਰਾਹੁਣੇ ਦੀ ਤਰ੍ਹਾਂ, ਜਿਸ ਤਰ੍ਹਾਂ ਉਹ ਆਇਆ ਹੈ, ਉਸੇ ਤਰ੍ਹਾਂ ਹੀ ਚਲਿਆ ਜਾਂਦਾ ਹੈ।
ਪਾਹੁਣਾ = ਪ੍ਰਾਹੁਣਾ।ਉਹ ਜਗਤ ਤੋਂ ਤਿਵੇਂ ਹੀ ਖ਼ਾਲੀ-ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ।
 
जिउ बोलाए तिउ बोलीऐ जा आपि बुलाए सोइ ॥
Ji▫o bolā▫e ṯi▫o bolī▫ai jā āp bulā▫e so▫e.
I speak just as He makes me speak, when He Himself makes me speak.
ਜਦ ਉਹ ਸੁਆਮੀ ਖੁਦ ਸਾਨੂੰ ਬੁਲਾਉਂਦਾ ਹੈ ਅਸੀਂ ਉਸ ਤਰ੍ਹਾਂ ਬੋਲਦੇ ਹਾਂ, ਜਿਸ ਤਰ੍ਹਾਂ ਉਹ ਸਾਨੂੰ ਬੁਲਾਉਂਦਾ ਹੈ।
ਜਾ = ਜਦੋਂ। ਬੁਲਾਏ = ਬੋਲਣ ਦੀ ਪਰੇਰਨਾ ਕਰਦਾ ਹੈ। ਸੋਇ = ਉਹ (ਪ੍ਰਭੂ) ਹੀ।(ਆਪਣੀ ਸਿਫ਼ਤ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ।
 
जिउ अंधेरै दीपकु बालीऐ तिउ गुर गिआनि अगिआनु तजाइ ॥२॥
Ji▫o anḏẖerai ḏīpak bālī▫ai ṯi▫o gur gi▫ān agi▫ān ṯajā▫e. ||2||
Like a lamp lit in the darkness, the spiritual wisdom of the Guru dispels ignorance. ||2||
ਜਿਵੇਂ ਅਨ੍ਹੇਰੇ ਵਿੱਚ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੁੰਦਾ ਹੈ, ਤਿਵੇਂ ਹੀ ਗੁਰਾਂ ਦਾ ਦਿਤਾ ਹੋਇਆ ਬ੍ਰਹਮ-ਬੋਧ, ਆਤਮਕ-ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ।
ਸਮਾਇ = ਲੀਨ ਹੋ ਜਾਂਦਾ ਹੈ। ਦੀਪਕੁ = ਦੀਵਾ। ਗਿਆਨਿ = ਗਿਆਨ ਨਾਲ। ਤਜਾਇ ਦੂਰ ਕੀਤਾ ਜਾਂਦਾ ਹੈ।੨।ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ ॥੨॥
 
जिउ कूकरु हरकाइआ धावै दह दिस जाइ ॥
Ji▫o kūkar harkā▫i▫ā ḏẖāvai ḏah ḏis jā▫e.
Like the mad dog running around in all directions,
ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਦੱਸੀ (ਸਾਰਿਆਂ) ਪਾਸੀਂ ਭੱਜਦਾ ਤੇ ਭਟਕਦਾ ਫਿਰਦਾ ਹੈ,
ਕੂਕਰੁ = ਕੁੱਤਾ। ਹਰਕਾਇਆ = ਹਲਕਾ ਹੋਇਆ ਹੋਇਆ। ਦਹ = ਦਸ। ਦਿਸ = ਪਾਸੇ। ਜਾਇ = ਜਾਂਦਾ ਹੈ।ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ,
 
आखि आखि मनु वावणा जिउ जिउ जापै वाइ ॥
Ākẖ ākẖ man vāvṇā ji▫o ji▫o jāpai vā▫e.
I speak and chant His Praises, vibrating the instrument of my mind. The more I know Him, the more I vibrate it.
ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ, ਮੈਂ ਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਮੈਂ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਮੈਂ ਇਸ ਨੂੰ ਵਜਾਉਂਦਾ ਹਾਂ।
ਆਖਿ = ਆਖ ਕੇ, ਬਿਆਨ ਕਰ ਕੇ। ਵਾਵਣਾ = ਖਪਾਣਾ, ਖ਼ੁਆਰ ਕਰਨਾ। ਜਾਪੈ = ਜਾਪਦਾ ਹੈ, ਸਮਝ ਪੈਂਦੀ ਹੈ। ਵਾਇ ਜਾਪੈ = ਬੋਲਣ ਦੀ ਸਮਝ ਪੈਂਦੀ ਹੈ।ਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ।
 
जिउ भावै तिउ राखु तूं हरि नामु मिलै आचारु ॥१॥ रहाउ ॥
Ji▫o bẖāvai ṯi▫o rākẖ ṯūʼn har nām milai ācẖār. ||1|| rahā▫o.
If it is Your Will, please save and protect me; please bless me with the lifestyle of the Lord's Name. ||1||Pause||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰੱਖਿਆ ਕਰ, ਹੈ ਵਾਹਿਗੁਰੂ! ਅਤੇ ਮੈਨੂੰ ਆਪਣੇ ਨਾਮ ਸਿਮਰਨ ਦੀ ਜੀਵਨ ਰਹੁ-ਰੀਤੀ ਬਖ਼ਸ਼। ਠਹਿਰਾਉ।
ਆਚਾਰੁ = ਧਾਰਮਿਕ ਰਸਮ ॥੧॥ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ। ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ ॥੧॥ ਰਹਾਉ॥
 
जिउ मछी तिउ माणसा पवै अचिंता जालु ॥१॥ रहाउ ॥
Ji▫o macẖẖī ṯi▫o māṇsā pavai acẖinṯā jāl. ||1|| rahā▫o.
People are just like this fish; unaware, the noose of death descends upon them. ||1||Pause||
ਜਿਸ ਤਰ੍ਹਾਂ ਮਛਲੀ ਹੈ, ਉਸੇ ਤਰ੍ਹਾਂ ਹੀ ਮਨੁੱਖ ਹੈ। ਮੌਤ ਦੀ ਫਾਹੀ ਅਚਨਚੇਤ ਹੀ ਉਸ ਤੇ ਆ ਡਿਗਦੀ ਹੈ। ਠਹਿਰਾਉ।
ਮਾਣਸਾ = ਮਨੁੱਖਾਂ ਨੂੰ। ਅਚਿੰਤਾ = ਅਚਨਚੇਤ ॥੧॥ਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ ॥੧॥ ਰਹਾਉ॥