Sri Guru Granth Sahib Ji

Search ਜਿਸ in Gurmukhi

जिस नो बखसे सिफति सालाह ॥
Jis no bakẖse sifaṯ sālāh.
One who is blessed to sing the Praises of the Lord,
ਜਿਸ ਨੂੰ ਸਾਹਿਬ ਆਪਣੀ ਕੀਰਤੀ ਅਤੇ ਸ਼ਲਾਘਾ ਕਰਨੀ ਪਰਦਾਨ ਕਰਦਾ ਹੈ,
ਜਿਸ ਨੋ = ਜਿਸ ਮਨੁੱਖ ਨੂੰ।ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤ-ਸਾਲਾਹ ਬਖਸ਼ਦਾ ਹੈ,
 
जिसु हथि जोरु करि वेखै सोइ ॥
Jis hath jor kar vekẖai so▫e.
He alone has the Power in His Hands. He watches over all.
ਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ।
ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।
 
जिसु तू देहि तिसै किआ चारा ॥
Jis ṯū ḏėh ṯisai ki▫ā cẖārā.
Those, unto whom You give-how can they think of any other?
ਜਿਨੂੰ ਤੂੰ ਦਿੰਦਾ ਹੈਂ। ਉਹ ਕਿਉਂ ਕਿਸੇ ਹੋਰ ਜ਼ਰੀਏ ਦਾ ਖਿਆਲ ਕਰੇ?
ਚਾਰਾ = ਜ਼ੋਰ ਤਦਬੀਰ, ਜਤਨ।ਜਿਸ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,
 
जिस नो क्रिपा करहि तिनि नाम रतनु पाइआ ॥
Jis no kirpā karahi ṯin nām raṯan pā▫i▫ā.
Those who are blessed with Your Mercy obtain the Jewel of the Naam, the Name of the Lord.
ਜਿਸ ਉਤੇ ਤੂੰ ਦਇਆ ਧਾਰਦਾ ਹੈ, ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।
ਤਿਨਿ = ਉਸ (ਮਨੁੱਖ) ਨੇ।ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ।
 
जिस नो तू जाणाइहि सोई जनु जाणै ॥
Jis no ṯū jāṇā▫ihi so▫ī jan jāṇai.
They alone understand, whom You inspire to understand;
ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,
ਜਾਣਾਇਹਿ = (ਤੂੰ) ਸਮਝ ਬਖ਼ਸ਼ਦਾ ਹੈਂ। ਸੋਈ = ਉਹੀ।(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ।
 
जिसहि जगाइ पीआवै इहु रसु अकथ कथा तिनि जानी ॥२॥
Jisahi jagā▫e pī▫āvai ih ras akath kathā ṯin jānī. ||2||
Only those who are awakened by the Lord to drink in this Sublime Essence, come to know the Unspoken Speech of the Lord. ||2||
ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ।੨।(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥
 
सचु सरा गुड़ बाहरा जिसु विचि सचा नाउ ॥
Sacẖ sarā guṛ bāhrā jis vicẖ sacẖā nā▫o.
The Wine of Truth is not fermented from molasses. The True Name is contained within it.
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ।ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।
 
दूख तिसै पहि आखीअहि सूख जिसै ही पासि ॥३॥
Ḏūkẖ ṯisai pėh ākẖī▫ahi sūkẖ jisai hī pās. ||3||
Tell your troubles to the One who is the Source of all comfort. ||3||
ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।
ਆਖੀਅਹਿ = ਆਖੇ ਜਾਂਦੇ ਹਨ।੩।ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥
 
जिस के जीअ पराण है मनि वसिऐ सुखु होइ ॥२॥
Jis ke jī▫a parāṇ hai man vasi▫ai sukẖ ho▫e. ||2||
He is the Giver of the soul, and the praanaa, the breath of life; when He dwells within the mind, there is peace. ||2||
ਠੰਢ-ਚੈਨ ਉਦੋਂ ਉਤਪੰਨ ਹੁੰਦੀ ਹੈ ਜਦ ਉਹ ਜੋ ਆਤਮਾ ਤੇ ਜਿੰਦ-ਜਾਨ ਦਾ ਮਾਲਕ ਹੈ, (ਬੰਦੇ ਦੇ) ਚਿੱਤ ਅੰਦਰ ਆ ਟਿਕਦਾ ਹੈ।
ਮਨਿ ਵਸਿਐ = ਜੇ ਮਨ ਵਿਚ ਵੱਸ ਪਏ।੨।ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥
 
नानक वसतु पछाणसी सचु सउदा जिसु पासि ॥४॥११॥
Nānak vasaṯ pacẖẖāṇsī sacẖ sa▫uḏā jis pās. ||4||11||
O Nanak, one who stocks this True Merchandise shall recognize and realize the Genuine Article. ||4||11||
ਹੇ ਨਾਨਕ! (ਸੁਆਮੀ), ਜਿਸ ਕੋਲਿ ਅਸਲੀ ਵਿਉਪਾਰਕ ਮਾਲ ਹੈ, ਉਨ੍ਹਾਂ ਦੇ ਵੱਖਰ ਨੂੰ ਸਿੰਞਾਣ ਲਵੇਗਾ।
ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ।੪।ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥
 
तनु सूचा सो आखीऐ जिसु महि साचा नाउ ॥
Ŧan sūcẖā so ākẖī▫ai jis mėh sācẖā nā▫o.
That body is said to be pure, in which the True Name abides.
ਜਿਸ ਦੇਹ ਅੰਦਰ ਸਤਿਨਾਮ ਵਸਦਾ ਹੈ, ਉਹ ਪਵਿੱਤਰ ਕਹੀ ਜਾਂਦੀ ਹੈ।
ਸੂਚਾ = ਸੁੱਚਾ, ਪਵਿੱਤਰ।ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ।
 
जिस ते उपजै तिस ते बिनसै घटि घटि सचु भरपूरि ॥
Jis ṯe upjai ṯis ṯe binsai gẖat gẖat sacẖ bẖarpūr.
We shall merge into the One from whom we came. The True One is pervading each and every heart.
ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ।
ਜਿਸ ਤੇ = ਜਿਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ।ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।
 
गुरमुखि जिसु हरि मनि वसै तिसु मेले गुरु संजोगु ॥२॥
Gurmukẖ jis har man vasai ṯis mele gur sanjog. ||2||
The Lord abides within the mind of the Gurmukh, who merges in the Lord's Union, through the Guru. ||2||
ਗੁਰੂ-ਪਰਵਰਦਾ, ਜਿਸ ਦੇ ਚਿੱਤ ਅੰਦਰ ਸਾਹਿਬ ਨਿਵਾਸ ਰੱਖਦਾ ਹੈ, ਉਸ ਨੂੰ ਗੁਰੂ ਜੀ ਸਾਹਿਬ ਦੇ। ਮਿਲਾਪ ਅੰਦਰ ਮਿਲਾ ਦਿੰਦੇ ਹਨ।
ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ।੨।ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥
 
जिसु सतगुरु पुरखु न भेटिओ सु भउजलि पचै पचाइ ॥
Jis saṯgur purakẖ na bẖeti▫o so bẖa▫ojal pacẖai pacẖā▫e.
One who has not met with the True Guru, the Primal Being, is bothered and bewildered in the terrifying world-ocean.
ਜੋ ਰੱਬ ਰੂਪ ਸੰਚੇ ਗੁਰਾਂ ਨੂੰ ਨਹੀਂ ਮਿਲਿਆ, ਉਹ ਡਰਾਉਣੇ ਜੀਵਨ ਸਮੁੰਦਰ ਵਿੱਚ ਖਰਾਬ ਤੇ ਦੁਖੀ ਹੁੰਦੀ ਹੈ।
ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
 
सतिगुरु मन कामना तीरथु है जिस नो देइ बुझाइ ॥
Saṯgur man kāmnā ṯirath hai jis no ḏe▫e bujẖā▫e.
The True Guru is the mind's desire and the sacred shrine of pilgrimage, for those unto whom He has given this understanding.
ਜਿਸ ਨੂੰ ਵਾਹਿਗੁਰੂ ਦਰਸਾਉਂਦਾ ਹੈ, ਉਹ ਸੱਚੇ ਗੁਰਾਂ ਅੰਦਰ ਮਨ ਦੀ ਇੱਛਾ ਪੂਰਨ ਕਰਨ ਵਾਲਾ ਯਾਤਰਾ ਅਸਥਾਨ ਦੇਖਦਾ ਹੈ।
ਕਾਮਨਾ = ਇੱਛਿਆ। ਮਨ ਕਾਮਨਾ = ਮਨ ਦੀਆਂ ਕਾਮਨਾਂ। ਦੇਇ ਬੁਝਾਇ = ਸਮਝਾ ਦੇਂਦਾ ਹੈ।ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।
 
जिस ही की सिरकार है तिस ही का सभु कोइ ॥
Jis hī kī sirkār hai ṯis hī kā sabẖ ko▫e.
Everyone belongs to the One who rules the Universe.
ਹਰ ਸ਼ੈ ਉਸੇ ਦੀ ਹੀ ਹੈ, ਜਿਸ ਦਾ ਸਭ ਉਤੇ ਅਧਿਕਾਰ ਹੈ।
ਸਿਰਕਾਰ = ਰਾਜ। ਸਭੁ ਕੋਇ = ਹਰੇਕ ਜੀਵ।(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ।
 
अंतरि जिस कै सचु वसै सचे सची सोइ ॥
Anṯar jis kai sacẖ vasai sacẖe sacẖī so▫e.
True is the reputation of the true, within whom truth abides.
ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
ਸਚੇ ਸੋਇ = ਸੱਚੇ ਦੀ ਸੋਭਾ, ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਬੰਦੇ ਦੀ ਸੋਭਾ।(ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ।
 
सबदि मिलै सो मिलि रहै जिस नउ आपे लए मिलाइ ॥
Sabaḏ milai so mil rahai jis na▫o āpe la▫e milā▫e.
One whom the Lord merges into Himself is merged in the Shabad, and remains so merged.
ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
ਨਉ = ਨੂੰ। ਆਪੇ = (ਪ੍ਰਭੂ) ਆਪ ਹੀ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
 
जिस नउ आपि दइआलु होइ सो गुरमुखि नामि समाइ ॥२॥
Jis na▫o āp ḏa▫i▫āl ho▫e so gurmukẖ nām samā▫e. ||2||
That Gurmukh, unto whom the Lord shows His Kindness, is absorbed in the Naam, the Name of the Lord. ||2||
ਜਿਸ ਤੇ ਵਾਹਿਗੁਰੂ ਖੁਦ ਮਿਹਰਬਾਨ ਹੁੰਦਾ ਹੈ, ਉਹ, ਗੁਰਾਂ ਦੀ ਦਇਆ ਦੁਆਰਾ, ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
xxxਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ ॥੨॥
 
जिसु अंदरि नाम प्रगासु है ओहु सदा सदा थिरु होइ ॥३॥
Jis anḏar nām pargās hai oh saḏā saḏā thir ho▫e. ||3||
Those who have the Radiant Light of the Naam within, become steady and stable, forever and ever. ||3||
ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
xxxਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ॥੩॥