Sri Guru Granth Sahib Ji

Search ਜੀਆ in Gurmukhi

सभना जीआ का इकु दाता सो मै विसरि न जाई ॥५॥
Sabẖnā jī▫ā kā ik ḏāṯā so mai visar na jā▫ī. ||5||
there is only the One, the Giver of all souls. May I never forget Him! ||5||
ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁਲੇ।
ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਬੁਝਾਈ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਇਕੁ' ਪੁਲਿੰਗ ਹੈ ਤੇ ਲਫ਼ਜ਼ 'ਦਾਤਾ' ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ)।ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥
 
सभना जीआ का इकु दाता सो मै विसरि न जाई ॥६॥
Sabẖnā jī▫ā kā ik ḏāṯā so mai visar na jā▫ī. ||6||
there is only the One, the Giver of all souls. May I never forget Him! ||6||
ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁੱਲੇ।
xxxਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੬॥
 
सभि जीअ तुमारे जी तूं जीआ का दातारा ॥
Sabẖ jī▫a ṯumāre jī ṯūʼn jī▫ā kā ḏāṯārā.
All living beings are Yours-You are the Giver of all souls.
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
ਦਾਤਾਰਾ = ਰਾਜ਼ਕ।ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।
 
साचा साहबु एकु तू होरि जीआ केते लोअ ॥३॥
Sācẖā sāhab ek ṯū hor jī▫ā keṯe lo▫a. ||3||
You are the One True Lord and Master of all the other beings, of so many worlds. ||3||
ਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਹਬੁ = ਮਾਲਕ। ਹੋਰਿ ਕੇਤੇ = ਬਾਕੀ ਸਾਰੇ ਬੇਅੰਤ ਜੀਵ। ਲੋਅ = ਲੋਕ, ਸ੍ਰਿਸ਼ਟੀਆਂ।੩।ਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ ॥੩॥
 
तू सरब जीआ प्रतिपालही लेखै सास गिरास ॥
Ŧū sarab jī▫ā parṯipālahī lekẖai sās girās.
You are the Cherisher of all beings; You keep the account of our breaths and morsels of food.
ਤੂੰ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈਂ (ਹੇ ਸੁਆਮੀ!) ਹਿਸਾਬ ਕਿਤਾਬ ਵਿੱਚ ਹਨ ਸਾਰਿਆਂ ਦੇ ਸਾਹ ਤੇ ਗਿਰਾਹੀਆਂ।
ਸਾਸ = ਸਾਹ। ਗਿਰਾਸ = ਗਿਰਾਹੀ, ਖਾਣਾ।(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।
 
तेरे जीअ जीआ का तोहि ॥
Ŧere jī▫a jī▫ā kā ṯohi.
All beings belong to You; all beings are Yours. O Lord and Master,
ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ (ਮਾਲਕ) ਹੈਂ।
ਤੋਹਿ = ਤੂੰ।ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।
 
नानक नामु धिआईऐ सभना जीआ का आधारु ॥४॥७॥४०॥
Nānak nām ḏẖi▫ā▫ī▫ai sabẖnā jī▫ā kā āḏẖār. ||4||7||40||
O Nanak, meditate on the Naam, the Name of the Lord, the Support of all beings. ||4||7||40||
ਨਾਨਕ, ਪ੍ਰਭੂ ਦੇ ਨਾਮ ਦਾ ਚਿੰਤਨ ਕਰ, ਜੋ ਸਮੂਹ ਜੀਵਾਂ ਦਾ ਆਸਰਾ ਹੈ।
ਆਧਾਰੁ = ਆਸਰਾ।੪।ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ ॥੪॥੭॥੪੦॥
 
सो किउ मनहु विसारीऐ सभ जीआ का आधारु ॥६॥
So ki▫o manhu visārī▫ai sabẖ jī▫ā kā āḏẖār. ||6||
How could we ever forget Him from our minds? He is the Support of all beings. ||6||
ਆਪਣੇ ਚਿੱਤ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਸਮੂਹ ਜੀਵਾਂ ਦਾ ਆਸਰਾ ਹੈ?
ਆਧਾਰੁ = ਆਸਰਾ ॥੬॥ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥
 
सभना जीआ का इकु दाता जोती जोति मिलावणहारु ॥
Sabẖnā jī▫ā kā ik ḏāṯā joṯī joṯ milāvaṇhār.
There is only the One Giver of all beings. He blends our light with His Light.
ਸਮੂਹ ਜੀਵਾਂ ਦਾ ਕੇਵਲ ਇਕੋ ਹੀ ਦਾਤਾਰ ਹੈ! ਪ੍ਰਕਾਸ਼ਵਾਨ ਪ੍ਰਭੂ ਮਨੁੱਖੀ ਚਾਨਣ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
xxxਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।
 
सभना जीआ इका छाउ ॥
Sabẖnā jī▫ā ikā cẖẖā▫o.
The One Lord gives shade to all beings.
ਕੇਵਲ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਸਾਇਆ ਦਿੰਦਾ ਹੈ।
ਛਾਉ = ਸਾਦ੍ਰਿਸ਼ਟਤਾ, ਨੁਹਾਰ।(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ)।
 
सरब जीआ कउ देवणहारा ॥
Sarab jī▫ā ka▫o ḏevaṇhārā.
He is the Giver of all souls.
ਸੁਆਮੀ ਸਾਰਿਆਂ ਜੀਵਾਂ ਨੂੰ ਦੇਣਵਾਲਾ ਹੈ।
ਕਊ = ਨੂੰ।ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ,
 
सदा अलिपतु जीआ का दाता को विरला आपु पछाणै जीउ ॥२॥
Saḏā alipaṯ jī▫ā kā ḏāṯā ko virlā āp pacẖẖāṇai jī▫o. ||2||
He is always detached; He is the Giver of souls. How rare is that person who understands his own self. ||2||
ਉਹ ਹਮੇਸ਼ਾਂ ਨਿਰਲੇਪ ਹੈ ਤੇ ਜੀਵਾਂ ਨੂੰ ਦੇਣ ਵਾਲਾ ਹੈ। ਕੋਈ ਟਾਂਵਾਂ ਪੁਰਸ਼ ਹੀ ਆਪਣੇ ਆਪੇ ਨੂੰ ਸਮਝਦਾ ਹੈ।
ਅਲਿਪਤੁ = ਨਿਰਲੇਪ। ਆਪੁ = ਆਪਣੇ ਆਪ ਨੂੰ ॥੨॥(ਫਿਰ ਭੀ) ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਉਹ ਸਭ ਦੀ ਜਿੰਦ-ਜਾਨ ਹੈ ਸਭ ਦਾ ਆਤਮਾ ਹੈ, ਸਭ ਦਾ ਆਪਾ ਹੈ) ਉਸ (ਸਭ ਦੇ) ਆਪੇ (ਪ੍ਰਭੂ) ਨੂੰ ਕੋਈ ਵਿਰਲਾ ਮਨੁੱਖ ਪਛਾਣਦਾ ਹੈ ॥੨॥
 
सभना जीआ का एको दाता सबदे मारि जीवावणिआ ॥५॥
Sabẖnā jī▫ā kā eko ḏāṯā sabḏe mār jīvāvṇi▫ā. ||5||
He alone is the Giver of all beings. The Lord kills with the Word of His Shabad, and then revives. ||5||
ਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਹੈ। ਆਦਮੀ ਨੂੰ ਆਪਣੇ ਈਸ਼ਵਰੀ ਬਚਨ ਨਾਲ ਮਾਰ ਕੇ ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ।
ਸਬਦੇ = ਸਬਦਿ, ਸ਼ਬਦ ਵਿਚ ਜੋੜ ਕੇ। ਮਾਰਿ = (ਵਿਕਾਰਾਂ ਵਲੋਂ) ਮਾਰ ਕੇ ॥੫॥ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ ॥੫॥
 
तउ नानक सरब जीआ मिहरमति होइ त मुसलमाणु कहावै ॥१॥
Ŧa▫o Nānak sarab jī▫ā mihramaṯ ho▫e ṯa musalmāṇ kahāvai. ||1||
And when, O Nanak, he is merciful to all beings, only then shall he be called a Muslim. ||1||
ਇਸ ਲਈ ਜੇਕਰ ਉਹ ਸਮੂਹ ਪ੍ਰਾਣ-ਧਾਰੀਆਂ ਉਤੇ ਮਿਹਰਬਾਨ ਹੋਵੇ, ਹੇ ਨਾਨਕ! ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ।
ਮਿਹਰੰਮਤਿ = ਮਿਹਰ, ਤਰਸ ॥੧॥ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥
 
अखी देखि न रजीआ गुण गाहक इक वंन ॥
Akẖī ḏekẖ na rajī▫ā guṇ gāhak ik vann.
The eyes are not satisfied by seeing-each organ seeks out one sensory quality.
ਨੇਤ੍ਰ ਵੇਖਣ ਨਾਲ ਤ੍ਰਿਪਤ ਨਹੀਂ ਹੁੰਦੇ। ਹਰ ਅੰਗ ਇੱਕ ਕਿਸਮ ਦੀ ਖੂਬੀ ਦਾ ਖ੍ਰੀਦਦਾਰ ਹੈ।
ਇਕ ਵੰਨ = ਇਕ ਰੰਗ ਦੇ, ਇਕ ਇਕ ਕਿਸਮ ਦੇ।ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ)।
 
जीआ मारि जीवाले सोई अवरु न कोई रखै ॥
Jī▫ā mār jīvāle so▫ī avar na ko▫ī rakẖai.
The Lord alone kills and restores to life; no one else can protect anyone from Him.
ਪ੍ਰਾਣ ਧਾਰੀਆਂ ਨੂੰ ਕੇਵਲ ਓਹੀ ਸੁਆਮੀ ਮਾਰਦਾ ਹੈ ਤੇ ਸੁਰਜੀਤ ਕਰਦਾ ਹੈ। ਹੋਰ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਦਾ।
xxx(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।
 
वुठै होइऐ होइ बिलावलु जीआ जुगति समाणी ॥
vuṯẖai ho▫i▫ai ho▫e bilāval jī▫ā jugaṯ samāṇī.
When it rains, there is happiness. Water is the key to all life.
ਜਦ ਪਾਣੀ ਵੱਸਦਾ ਹੈ, ਖੁਸ਼ੀ ਹੁੰਦੀ ਹੈ। ਜੀਵਾਂ ਦੀ ਜਿੰਦਗੀ ਦੀ ਕੁੰਜੀ ਪਾਣੀ ਵਿੱਚ ਸਮਾਈ ਹੋਈ ਹੈ।
ਵੁਠੇ = ਮੀਂਹ ਪਿਆਂ। ਸੁਰਹੀ = ਗਾਈਆਂ। ਬਿਲਾਵਲੁ = ਖ਼ੁਸ਼ੀ, ਚਾਉ।(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।
 
जीआं कुहत न संगै पराणी ॥३॥
Jī▫āʼn kuhaṯ na sangai parāṇī. ||3||
and yet he does not hesitate to take the lives of others. ||3||
ਫਾਨੀ ਬੰਦਾ ਪ੍ਰਾਣ-ਧਾਰੀਆਂ ਨੂੰ ਮਾਰਨੋ ਸੰਕੋਚ ਨਹੀਂ ਕਰਦਾ।
ਕੁਹਤ = ਮਾਰਦਿਆਂ। ਜੀਆਂ ਕੁਹਤ = ਜੀਵਾਂ ਨੂੰ ਕੁਂਹਦਿਆਂ, ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ। ਨ ਸੰਗੈ = ਨਹੀਂ ਸੰਗਦਾ, ਨਹੀਂ ਝਕਦਾ ॥੩॥ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ ॥੩॥
 
मिलहु पिआरे जीआ ॥
Milhu pi▫āre jī▫ā.
Meet with me, O my Dear Beloved.
ਤੂੰ ਮੈਨੂੰ ਦਰਸ਼ਨ ਦੇ ਹੇ ਮੇਰੇ ਦਿਲੀ ਪ੍ਰੀਤਮ।
ਪਿਆਰੇ ਜੀਆ = ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ!ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ।
 
भइओ प्रगासु सरब उजीआरा गुर गिआनु मनहि प्रगटाइओ ॥
Bẖa▫i▫o pargās sarab ujī▫ārā gur gi▫ān manėh paragtā▫i▫o.
The Divine Light has dawned, and everything is illuminated; the Guru has revealed this spiritual wisdom to my mind.
ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।
ਮਨਹਿ = ਮਨ ਵਿਚ।ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।