Sri Guru Granth Sahib Ji

Search ਜੀਉ in Gurmukhi

काहे रे मन चितवहि उदमु जा आहरि हरि जीउ परिआ ॥
Kāhe re man cẖiṯvahi uḏam jā āhar har jī▫o pari▫ā.
Why, O mind, do you plot and plan, when the Dear Lord Himself provides for your care?
ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫ਼ਿਕਰ ਵਿੱਚ ਲਗਾ ਹੋਇਆ ਹੈ?
ਕਾਹੇ = ਕਿਉਂ? ਚਿਤਵਹਿ = ਤੂੰ ਸੋਚਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਜ਼ਿਕਰ ਕਰਦਾ ਹੈਂ। ਜਾ ਆਹਰਿ = ਜਿਸ ਆਹਰ ਵਿਚ। ਪਰਿਆ = ਪਿਆ ਹੋਇਆ ਹੈ।ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?
 
हरि बिनु जीउ जलि बलि जाउ ॥
Har bin jī▫o jal bal jā▫o.
Without the Lord, my soul is scorched and burnt.
ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।
xxxਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।
 
खेहू खेह रलाईऐ ता जीउ केहा होइ ॥
Kẖehū kẖeh ralā▫ī▫ai ṯā jī▫o kehā ho▫e.
When the body mingles with dust, what happens to the soul?
ਜਦ ਦੇਹ ਮਿੱਟੀ ਨਾਲ ਮਿਲਾ ਦਿੱਤੀ ਜਾਏਗੀ ਤਦ ਆਤਮਾ ਨਾਲ ਕੀ ਵਾਪਰੇਗੀ?
ਖੇਹ = ਮਿੱਟੀ। ਜੀਉ = ਜਿੰਦ। ਕੇਹਾ ਹੋਇ = ਭੈੜੀ ਹਾਲਤ ਹੁੰਦੀ ਹੈ।(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।
 
सुंञी देह डरावणी जा जीउ विचहु जाइ ॥
Suñī ḏeh darāvaṇī jā jī▫o vicẖahu jā▫e.
The empty body is dreadful, when the soul goes out from within.
ਜਦ ਭੌਰ ਅੰਦਰੋਂ ਚਲਿਆ ਜਾਂਦਾ ਹੈ ਤਾਂ ਸੁੰਨਸਾਨ ਸਰੀਰ ਭੈ-ਦਾਇਕ ਹੋ ਜਾਂਦਾ ਹੈ।
ਸੁੰਞੀ = ਸੱਖਣੀ, ਉੱਜੜੀ ਹੋਈ। ਦੇਹ = ਕਾਂਇਆਂ, ਸਰੀਰ। ਜਾ = ਜਦੋਂ। ਜੀਉ = ਜਿੰਦ।ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ, ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ।
 
नानक नामि संतोखीआ जीउ पिंडु प्रभ पासि ॥५॥१६॥
Nānak nām sanṯokẖī▫ā jī▫o pind parabẖ pās. ||5||16||
O Nanak, they are contented with the Naam, the Name of the Lord. They offer their bodies and souls to God. ||5||16||
ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ।
ਸੰਤੋਖੀਆ = ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੀਉ = ਜਿੰਦ। ਪਿੰਡੁ = ਸਰੀਰ। ਪ੍ਰਭ ਪਾਸਿ = ਪ੍ਰਭੂ ਦੇ ਹਵਾਲੇ ਕਰਦੇ (ਹਨ)।੫।ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥
 
इहु माणकु जीउ निरमोलु है इउ कउडी बदलै जाइ ॥३॥
Ih māṇak jī▫o nirmol hai i▫o ka▫udī baḏlai jā▫e. ||3||
This jewel of the soul is priceless, and yet it is being squandered like this, in exchange for a mere shell. ||3||
ਇਹ ਹੀਰਾ ਆਤਮਾ ਅਮੋਲਕ ਹੈ। ਇਸ ਤਰ੍ਹਾਂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਹਥੋਂ ਨਿਕਲ ਰਹੀ ਹੈ।
xxx(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥
 
जीउ पिंडु सभु तेरै पासि ॥३॥
Jī▫o pind sabẖ ṯerai pās. ||3||
this body and soul are totally Yours. ||3||
ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ।
ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ।੩।ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥
 
जिउ साहिबु राखै तिउ रहै इसु लोभी का जीउ टल पलै ॥१॥
Ji▫o sāhib rākẖai ṯi▫o rahai is lobẖī kā jī▫o tal palai. ||1||
As our Lord and Master keeps us, so do we exist. The soul of this greedy person is tossed this way and that. ||1||
ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ।
ਸਾਹਿਬੁ = ਮਾਲਕ ਪ੍ਰਭੂ। ਟਲਪਲੈ = ਡੋਲਦਾ ਹੈ।੧।ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥
 
हरि जीउ सदा धिआइ तू गुरमुखि एकंकारु ॥१॥ रहाउ ॥
Har jī▫o saḏā ḏẖi▫ā▫e ṯū gurmukẖ ekankār. ||1|| rahā▫o.
Become Gurmukh, and meditate forever on the Dear Lord, the One and Only Creator. ||1||Pause||
ਗੁਰਾਂ ਦੇ ਰਾਹੀਂ ਤੂੰ ਸਦੀਵ ਹੀ ਪੂਜਯ ਪ੍ਰਭੂ ਅਦੁੱਤੀ ਵਿਅਕਤੀ ਦਾ ਚਿੰਤਨ ਕਰ। ਠਹਿਰਾਉ।
ਏਕੰਕਾਰੁ = ਇਕ ਵਿਆਪਕ ਪ੍ਰਭੂ ਨੂੰ।੧।ਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ॥
 
हरि जीउ साचा साची बाणी सबदि मिलावा होई ॥१॥
Har jī▫o sācẖā sācẖī baṇī sabaḏ milāvā ho▫ī. ||1||
The Dear Lord is True, and True is the Word of His Bani. Through the Shabad, we merge with Him. ||1||
ਸਚਾ ਹੈ ਵਾਹਿਗੁਰੂ ਮਹਾਰਾਜ ਅਤੇ ਸਚੀ ਹੈ ਉਸ ਦੀ ਬਾਣੀ। ਗੁਰ ਸ਼ਬਦ ਰਾਹੀਂ ਹੀ ਬੰਦੇ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।
ਸਾਚਾ = ਸਦਾ-ਥਿਰ। ਬਾਣੀ = ਸਿਫ਼ਤ-ਸਾਲਾਹ। ਸਬਦਿ = ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆਂ)।੧।ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥
 
हरि जीउ दाता भगति वछलु है करि किरपा मंनि वसाई ॥
Har jī▫o ḏāṯā bẖagaṯ vacẖẖal hai kar kirpā man vasā▫ī.
The Dear Lord is the Giver, the Lover of His devotees. By His Grace, He comes to dwell in the mind.
ਪੂਜਨੀਯ ਵਾਹਿਗੁਰੂ ਦਾਤਾਰ, ਅਨੁਰਾਗੀ ਸੇਵਾ ਦਾ ਪਿਆਰਾ ਹੈ। ਆਪਣੀ ਰਹਿਮਤ ਧਾਰ ਕੇ ਉਹ ਮਨੁੱਖ ਦੇ ਮਨ ਅੰਦਰ ਆ ਟਿਕਦਾ ਹੈ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮੰਨਿ = ਮਨਿ, ਮਨ ਵਿਚ।ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ।
 
हरि जीउ आपणी क्रिपा करे ता लागै नाम पिआरु ॥
Har jī▫o āpṇī kirpā kare ṯā lāgai nām pi▫ār.
When the Dear Lord Himself grants His Grace, they are inspired to love the Naam.
ਜੇਕਰ ਵਾਹਿਗੁਰੂ ਮਹਾਰਾਜ ਆਪਣੀ ਦਇਆ ਧਾਰੇ ਤਦ ਆਦਮੀ ਦੀ ਪ੍ਰੀਤ ਨਾਮ ਨਾਲ ਲੱਗ ਜਾਂਦੀ ਹੈ।
xxxਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।
 
भै भाइ भगति करहि दिनु राती हरि जीउ वेखै सदा हदूरि ॥
Bẖai bẖā▫e bẖagaṯ karahi ḏin rāṯī har jī▫o vekẖai saḏā haḏūr.
One who fears, loves, and is devoted to the Dear Lord day and night, sees Him always close at hand.
ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
 
जीउ पिंडु सभु तिस दा तिसै दा आधारु ॥
Jī▫o pind sabẖ ṯis ḏā ṯisai ḏā āḏẖār.
Body and soul all belong to Him; He is the Support of all.
ਆਤਮਾ ਤੇ ਸਰੀਰ ਸਭ ਉਸੇ ਦੀ ਮਲਕੀਅਤ ਹਨ ਅਤੇ ਉਸੇ ਦਾ ਹੀ ਆਸਰਾ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਤਿਸੁ ਦਾ = ਉਸ (ਪਰਮਾਤਮਾ) ਦਾ। ਆਧਾਰੁ = ਆਸਰਾ।ਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ,
 
हरि जीउ बखसे बखसि लए सूख सदा सरीरै ॥
Har jī▫o bakẖse bakẖas la▫e sūkẖ saḏā sarīrai.
When the Dear Lord grants His Forgiveness, this human body finds lasting peace.
ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।
ਸਰੀਰੈ = ਸਰੀਰ ਵਿਚ।ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
 
कद ही चिति न आइओ जिनि जीउ पिंडु दीआ ॥३॥
Kaḏ hī cẖiṯ na ā▫i▫o jin jī▫o pind ḏī▫ā. ||3||
The thought of the One who bestows body and soul never enters the mind. ||3||
ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
ਚਿਤਿ = ਚਿੱਤ ਵਿਚ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।੩।ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥
 
साधसंगति कउ वारिआ जीउ कीआ कुरबाणु ॥
Sāḏẖsangaṯ ka▫o vāri▫ā jī▫o kī▫ā kurbāṇ.
I am devoted to the Saadh Sangat, the Company of the Holy; I sacrifice my soul to them.
ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
ਵਾਰਿਆ = ਕੁਰਬਾਨ, ਸਦਕੇ।ਹੇ ਨਾਨਕ! ਮੈਂ ਸਾਧ ਸੰਗਤ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,
 
इकस की मनि टेक है जिनि जीउ पिंडु दिता ॥
Ikas kī man tek hai jin jī▫o pind ḏiṯā.
The One is the Support of the mind; He has given us body and soul.
ਮੇਰੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਹੀ ਆਸਰਾ ਹੈ, ਜਿਸ ਨੇ ਮੈਨੂੰ ਆਤਮਾ ਤੇ ਦੇਹਿ ਬਖਸ਼ੇ ਹਨ।
ਟੇਕ = ਸਹਾਰਾ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।(ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ।
 
जीउ पिंडु सभु तिस का जो तिसु भावै सु होइ ॥
Jī▫o pind sabẖ ṯis kā jo ṯis bẖāvai so ho▫e.
Soul and body all belong to Him; whatever pleases His Will come to pass.
ਆਤਮਾ ਤੇ ਦੇਹਿ ਸਮੂਹ ਉਸ ਦੇ ਹਨ। ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
ਤਿਸ ਕਾ {ਲਫ਼ਜ਼ 'ਤਿਸੁ' ਦਾ ੁ'ਸੰਬੰਧਕ' 'ਕਾ' ਦੇ ਕਾਰਨ ਉੱਡ ਗਿਆ ਹੈ।}(ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ।
 
जीउ प्राण मनु तनु हरे साचा एहु सुआउ ॥
Jī▫o parāṇ man ṯan hare sācẖā ehu su▫ā▫o.
Your soul, breath of life, mind and body shall blossom forth in lush profusion; this is the true purpose of life.
ਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।
ਹਰੇ = ਆਤਮਕ ਜੀਵਨ ਵਾਲੇ। ਸਾਚਾ = ਸਦਾ-ਥਿਰ। ਸੁਆਉ = ਮਨੋਰਥ।(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।