Sri Guru Granth Sahib Ji

Search ਜੰਤ in Gurmukhi

सैल पथर महि जंत उपाए ता का रिजकु आगै करि धरिआ ॥१॥
Sail pathar mėh janṯ upā▫e ṯā kā rijak āgai kar ḏẖari▫ā. ||1||
From rocks and stones He created living beings; He places their nourishment before them. ||1||
ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ।੧।ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥
 
हरि आपे ठाकुरु हरि आपे सेवकु जी किआ नानक जंत विचारा ॥१॥
Har āpe ṯẖākur har āpe sevak jī ki▫ā Nānak janṯ vicẖārā. ||1||
The Lord Himself is the Master, the Lord Himself is the Servant. O Nanak, the poor beings are wretched and miserable! ||1||
ਵਾਹਿਗੁਰੂ ਖ਼ੁਦ ਸੁਆਮੀ ਹੈ ਅਤੇ ਖ਼ੁਦ ਹੀ ਟਹਿਲੂਆਂ। ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ।
ਠਾਕੁਰੁ = ਮਾਲਕ।੧।ਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ॥੧॥
 
जीअ जंत सभि तेरा खेलु ॥
Jī▫a janṯ sabẖ ṯerā kẖel.
All living beings are Your playthings.
ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।
ਸਭਿ = ਸਾਰੇ।ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ।
 
अनहता सबद वाजंत भेरी ॥१॥ रहाउ ॥
Anhaṯā sabaḏ vājanṯ bẖerī. ||1|| rahā▫o.
The Unstruck Sound-current of the Shabad is the vibration of the temple drums. ||1||Pause||
ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।੧।(ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ॥੧॥ ਰਹਾਉ॥
 
केते तेरे जीअ जंत सिफति करहि दिनु राति ॥
Keṯe ṯere jī▫a janṯ sifaṯ karahi ḏin rāṯ.
So many of Your beings and creatures praise You day and night.
ਅਣਗਿਣਤ ਹਨ ਤੇਰੇ ਜੀਵ-ਜੰਤੂ ਜਿਹੜੇ ਦਿਨ ਰੈਣ (ਤੇਰਾ) ਜੱਸ ਉਚਾਰਨ ਕਰਦੇ ਹਨ।
ਕੇਤੇ = ਬੇਅੰਤ।ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ।
 
जीअ जंत ए किआ वेचारे किआ को आखि सुणाए ॥
Jī▫a janṯ e ki▫ā vecẖāre ki▫ā ko ākẖ suṇā▫e.
So what about all these poor beings and creatures? What can anyone say?
ਇਹ ਨਿਰਬਲ ਜੀਵ ਜੰਤੂ ਕੀ ਹਨ? ਕੋਈ ਜਣਾ ਕੀ ਕਹਿ ਤੇ ਸੁਣਾ ਸਕਦਾ ਹੈ?
xxx(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।
 
जीअ जंत सभि जिनि कीए आठ पहर तिसु जापि ॥
Jī▫a janṯ sabẖ jin kī▫e āṯẖ pahar ṯis jāp.
Meditate twenty-four hours a day on the One who created all beings and creatures.
ਅੱਠੇ ਪਹਿਰ ਉਸ ਦਾ ਅਰਾਧਨ ਕਰ, ਜਿਸ ਨੇ ਸਾਰੇ ਮਨੁਸ਼ ਤੇ ਹੋਰ ਜੀਵ ਬਣਾਏ ਹਨ।
ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ।ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ।
 
राखि लेहु प्रभु करणहार जीअ जंत करि दइआ ॥
Rākẖ leho parabẖ karanhār jī▫a janṯ kar ḏa▫i▫ā.
Please preserve Your beings and creatures, God; O Creator Lord, please be merciful!
ਹੇ ਸਾਹਿਬ ਸਿਰਜਣਹਾਰ! ਮਇਆ ਧਾਰ ਕੇ ਇਨਸਾਨ ਤੇ ਹੋਰ ਜੀਵਾਂ ਦੀ ਰਖਿਆ ਕਰ।
ਪ੍ਰਭ = ਹੇ ਪ੍ਰਭੂ! ਕਰਿ = ਕਰ ਕੇ।(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ।
 
लोभी जंतु न जाणई भखु अभखु सभ खाइ ॥
Lobẖī janṯ na jāṇ▫ī bẖakẖ abẖakẖ sabẖ kẖā▫e.
the greedy person, unaware, consumes everything, edible and non-edible alike.
ਏਸੇ ਤਰ੍ਹਾਂ ਲਾਲਚੀ ਜੀਵ ਕੁਛ ਭੀ ਖ਼ਿਆਲ ਨਹੀਂ ਕਰਦਾ ਅਤੇ ਖਾਣ-ਯੋਗ ਤੇ ਨਾਂ ਖਾਣ ਯੋਗ ਸਮੂਹ ਹੜੱਪ ਕਰ ਜਾਂਦਾ ਹੈ।
ਅਭਖੁ = ਜੋ ਚੀਜ਼ ਖਾਣ ਦੇ ਲਾਇਕ ਨਹੀਂ।(ਤਿਵੇਂ) ਲੋਭੀ ਜੀਵ ਨੂੰ ਭੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ।
 
नानक जो तिसु भावै सो थीऐ इना जंता वसि किछु नाहि ॥८॥४॥
Nānak jo ṯis bẖāvai so thī▫ai inā janṯā vas kicẖẖ nāhi. ||8||4||
O Nanak, whatever pleases His Will comes to pass. Nothing is in the hands of these beings. ||8||4||
ਨਾਨਕ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਇਨ੍ਹਾਂ ਜੀਵਾਂ ਦੇ ਅਖ਼ਤਿਆਰ ਵਿੱਚ ਕੁਝ ਨਹੀਂ।
xxx॥੮॥੪॥ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥
 
जीअ जंत ए किआ वेचारे किआ को आखि सुणाए ॥
Jī▫a janṯ e ki▫ā vecẖāre ki▫ā ko ākẖ suṇā▫e.
What are these poor beings and creatures? What can they speak and say?
ਕੀ ਹਨ ਇਹ ਗਰੀਬ ਪ੍ਰਾਣਧਾਰੀ? ਉਹ ਕੀ ਕਹਿ ਤੇ ਸਮਝ ਸੁਣਾ ਸਕਦੇ ਹਨ?
ਆਖਿ = ਆਖ ਕੇ।(ਨਹੀਂ ਤਾਂ) ਇਹ ਜੀਵ ਜੰਤ ਵਿਚਾਰੇ ਕੀਹ ਹਨ? (ਭਾਵ, ਇਹਨਾਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਆਪਣੇ ਉੱਦਮ ਨਾਲ ਪ੍ਰਭੂ-ਚਰਨਾਂ ਵਿਚ ਜੁੜ ਸਕਣ, ਆਪਣੇ ਕਿਸੇ ਅਜਿਹੇ ਉੱਦਮ ਦੀ ਬਾਬਤ) ਕੋਈ ਜੀਵ ਕੀਹ ਆਖ ਕੇ (ਕਿਸੇ ਨੂੰ) ਸੁਣਾ ਸਕਦਾ ਹੈ?
 
सभि तुझै धिआवहि जीअ जंत हरि सारग पाणा ॥
Sabẖ ṯujẖai ḏẖi▫āvahi jī▫a janṯ har sārag pāṇā.
All beings and creatures meditate on You, Lord. You hold the earth in Your Hands.
ਸਮੂਹ ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ, ਹੈ ਧਰਤੀ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ!
ਸਾਰਗ = ਧਨੁਖ। ਪਾਣਾ = ਪਾਣਿ, ਹੱਥ। ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ।ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।
 
जीअ जंत सगले प्रतिपारे ॥
Jī▫a janṯ sagle parṯipāre.
He cherishes and nurtures all beings and creatures.
ਅਤੇ ਸਮੂਹ ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ।
ਪ੍ਰਤਿਪਾਰੇ = ਰੱਖਿਆ ਕੀਤੀ। ਸਗਲੇ = ਸਾਰੇ।ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।
 
जीअ जंत सभि तुधु उपाए ॥
Jī▫a janṯ sabẖ ṯuḏẖ upā▫e.
You have created all beings and creatures.
ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ।
ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ।(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।
 
दाति करहु मेरे दातारा जीअ जंत सभि ध्रापे जीउ ॥२॥
Ḏāṯ karahu mere ḏāṯārā jī▫a janṯ sabẖ ḏẖarāpe jī▫o. ||2||
Bless us with Your Gifts, O my Great Giver. All beings and creatures are satisfied. ||2||
ਜਦ ਤੂੰ ਖੈਰਾਤਾਂ ਦਿੰਦਾ ਹੈ ਹੇ ਮੇਰੇ ਦਾਤੇ! ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ।
ਕਰਹੁ = ਤੁਸੀਂ ਕਰਦੇ ਹੋ। ਦਾਤਾਰਾ = ਹੇ ਦਾਤਾਰ! ਸਭਿ = ਸਾਰੇ। ਧ੍ਰਾਪੇ = ਰੱਜ ਜਾਂਦੇ ਹਨ ॥੨॥ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥
 
अपुने जीअ जंत प्रतिपारे ॥
Apune jī▫a janṯ parṯipāre.
He cherishes all His beings and creatures,
ਉਹ ਆਪਣੇ ਪ੍ਰਾਣਧਾਰੀ ਜੀਵਾਂ ਦੀ ਇੰਜ ਪਾਲਣਾ ਕਰਦਾ ਹੈ,
ਪ੍ਰਤਿਪਾਰੇ = ਪਾਲਦਾ ਹੈ, ਰੱਖਿਆ ਕਰਦਾ ਹੈ।ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ,
 
जीअ जंत सभि सुखी वसाइआ ॥
Jī▫a janṯ sabẖ sukẖī vasā▫i▫ā.
All beings and creatures dwell in peace.
ਉਸ ਨੇ ਸਮੂਹ ਇਨਸਾਨਾਂ ਅਤੇ ਹੋਰ ਜੀਵਾਂ ਨੂੰ ਆਰਾਮ ਵਿੱਚ ਵਸਾ ਦਿਤਾ ਹੈ।
ਸਭਿ = ਸਾਰੇ।ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ।
 
जीअ जंत्र सभि तेरे थापे ॥
Jī▫a janṯar sabẖ ṯere thāpe.
All beings and creatures were created by You.
ਸਾਰੇ ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਹੋਏ ਹਨ।
ਸਭਿ = ਸਾਰੇ। ਥਾਪੇ = ਪੈਦਾ ਕੀਤੇ ਹੋਏ।ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ।
 
जीअ जंत सभि सरणि तुमारी ॥
Jī▫a janṯ sabẖ saraṇ ṯumārī.
All beings and creatures are in the Protection of Your Sanctuary.
ਸਾਰੇ ਇਨਸਾਨ ਤੇ ਹੋਰ ਪ੍ਰਾਣਧਾਰੀ ਜੀਵ ਤੇਰੀ ਪਨਾਹ ਹੇਠਾਂ ਹਨ।
ਸਭਿ = ਸਾਰੇ।(ਹੇ ਪ੍ਰਭੂ! ਜਗਤ ਦੇ) ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ।
 
पिछो दे तैं जंतु उपाहा ॥
Picẖẖo ḏe ṯaiʼn janṯ upāhā.
then, You created the living beings.
ਮਗਰੋਂ ਤੈ ਜੀਵ ਪੈਦਾ ਕੀਤੇ।
ਉਪਾਹਾ = ਪੈਦਾ ਕੀਤਾ।ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ।