Sri Guru Granth Sahib

Search in Gurmukhi

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
ੴ ਉੱਚਾਰਨ ਵੇਲੇ ਇਸ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ: ੧, ਓ ਅਤੇ  ; ਇਸ ਦਾ ਪਾਠ ਹੈ 'ਇਕ ਓਅੰਕਾਰ'। ਤਿੰਨ ਹਿੱਸੇ ਵੱਖੋ ਵੱਖਰੇ ਉੱਚਾਰਿਆਂ ਇਉਂ ਬਣਦੇ ਹਨ: ੧ = ਇੱਕ। ਓ = ਓਅੰ।  = ਕਾਰ। 'ਓ' ਸੰਸਕ੍ਰਿਤ ਦਾ ਸ਼ਬਦ ਹੈ। ਅਮਰ ਕੋਸ਼ ਅਨੁਸਾਰ ਇਸ ਦੇ ਤਿੰਨ ਅਰਥ ਹਨ: (੧) ਵੇਦ ਆਦਿ ਧਰਮ = ਪੁਸਤਕਾਂ ਦੇ ਅਰੰਭ ਅਤੇ ਅਖ਼ੀਰ ਵਿਚ, ਅਰਦਾਸ ਜਾਂ ਕਿਸੇ ਪਵਿੱਤਰ ਧਰਮ-ਕਾਰਜ ਦੇ ਅਰੰਭ ਵਿਚ ਅੱਖਰ 'ਓਂ' ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ। (੨) ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿਚ ਆਦਰ ਅਤੇ ਸਤਿਕਾਰ ਨਾਲ 'ਜੀ ਹਾਂ' ਆਖਣਾ। ਸੋ, 'ਓਂ' ਦਾ ਅਰਥ ਹੈ 'ਜੀ ਹਾਂ'। (੩) ਓਂ = ਬ੍ਰਹਮ। ਇਹਨਾਂ ਵਿਚੋਂ ਕਿਹੜਾ ਅਰਥ ਇਸ ਸ਼ਬਦ ਦਾ ਇੱਥੇ ਲਿਆ ਜਾਣਾ ਹੈ: ਇਸ ਨੂੰ ਦ੍ਰਿੜ੍ਹ ਕਰਨ ਲਈ ਸ਼ਬਦ 'ਓਂ' ਦੇ ਪਹਿਲਾਂ '੧' ਲਿਖ ਦਿੱਤਾ ਹੈ। ਇਸ ਦਾ ਭਾਵ ਇਹ ਹੈ ਕਿ ਇੱਥੇ 'ਓਂ' ਦਾ ਅਰਥ ਹੈ 'ਉਹ ਹਸਤੀ ਜੋ ਇਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ।' ਤੀਜਾ ਹਿੱਸਾ  ਹੈ, ਜਿਸ ਦਾ ਉੱਚਾਰਨ ਹੈ 'ਕਾਰ'। 'ਕਾਰ' ਸੰਸਕ੍ਰਿਤ ਦਾ ਇਕ ਪਿਛੇਤਰ ਹੈ। ਆਮ ਤੌਰ ਤੇ ਇਹ ਪਿਛੇਤਰ 'ਨਾਂਵ' ਦੇ ਅਖ਼ੀਰ ਵਿਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ 'ਇਕ-ਰਸ, ਜਿਸ ਵਿਚ ਤਬਦੀਲੀ ਨਾ ਆਵੇ।' ਇਸ 'ਪਿਛੇਤਰ' ਦੇ ਲਾਣ ਨਾਲ 'ਨਾਂਵ' ਦੇ ਲਿੰਗ ਵਿਚ ਕੋਈ ਫ਼ਰਕ ਨਹੀਂ ਪੈਂਦਾ; ਭਾਵ, ਜੇ 'ਨਾਂਵ' ਪਹਿਲਾਂ ਪੁਲਿੰਗ ਹੈ, ਤਾਂ ਇਸ 'ਪਿਛੇਤਰ' ਦੇ ਲਗਾਇਆਂ ਭੀ ਪੁਲਿੰਗ ਹੀ ਰਹਿੰਦਾ ਹੈ, ਜੇ ਪਹਿਲਾਂ ਇਸਤ੍ਰੀ ਲਿੰਗ ਹੋਵੇ ਤਾਂ ਇਸ ਪਿਛੇਤਰ ਦੇ ਸਮੇਤ ਭੀ ਇਸਤ੍ਰੀ ਲਿੰਗ ਹੀ ਰਹਿੰਦਾ ਹੈ; ਜਿਵੇਂ: ਪੁਲਿੰਗ: ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ। ਜੈ ਜੈਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ।੯।੨।੫। (ਸੂਹੀ ਮ: ੧)। ਇਸਤ੍ਰੀ ਲਿੰਗ: ਮੇਘ ਸਮੈ ਮੋਰ ਨਿਰਤਿਕਾਰ। ਚੰਦੁ ਦੇਖਿ ਬਿਗਸਹਿ ਕਉਲਾਰ।੪।੨। (ਬਸੰਤ ਮ: ੫)। ਇਸ ਪਿਛੇਤਰ ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ: ਨੰਨਾਕਾਰੁ = ਇਕ-ਰਸ ਇਨਕਾਰ, ਸਦਾ ਲਈ ਇਨਕਾਰ। ਜੈਕਾਰੁ = ਲਗਾਤਾਰ 'ਜੈ ਜੈ' ਦੀ ਗੂੰਜ। ਨਿਰਤਿਕਾਰ = ਇਕ ਰਸ ਨਾਚ। ਝਨਤਕਾਰ = ਇਕ-ਰਸ ਸੋਹਣੀ ਆਵਾਜ਼। ਪਿਛੇਤਰ 'ਕਾਰ' ਦੇ ਲਾਣ ਤੋਂ ਬਿਨਾ ਅਤੇ ਲਗਾਣ ਨਾਲ, ਦੋਹਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਹਠ ਲਿਖੇ ਪ੍ਰਮਾਣ ਤੋਂ ਸਪੱਸ਼ਟ ਹੋ ਜਾਂਦਾ ਹੈ: ਪੰਚ ਸਬਦਿ ਧੁਨਿਕਾਰ ਧੁਨਿ, ਤਹ ਬਾਜੈ ਸਬਦੁ ਨੀਸਾਣੁ।੧।੨੭। ਧੁਨਿ = ਆਵਾਜ਼। ਧੁਨਿਕਾਰ = ਲਗਾਤਾਰ ਨਾਦ, ਅਤੁੱਟ ਆਵਾਜ਼। ਇਸੇ ਤਰ੍ਹਾਂ: ਏਕੰਕਾਰੁ-ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ। ਸੋ, "ੴ" ਦਾ ਉੱਚਾਰਨ ਹੈ " ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ"। ਸਤਿਨਾਮੁ = ਜਿਸ ਦਾ ਨਾਮ 'ਸਤਿ' ਹੈ। ਲਫ਼ਜ਼ 'ਸਤਿ' ਦਾ ਸੰਸਕ੍ਰਿਤ ਸਰੂਪ 'ਸਤਯ' ਹੈ, ਇਸ ਦਾ ਅਰਥ ਹੈ 'ਹੋਂਦ ਵਾਲਾ'। ਇਸ ਦਾ ਧਾਤੂ 'ਅਸ' ਹੈ, ਜਿਸ ਦਾ ਅਰਥ ਹੈ 'ਹੋਣਾ'। ਸੋ 'ਸਤਿਨਾਮ' ਦਾ ਅਰਥ ਹੈ "ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ"। ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, 'ਪੂਰਿ ਸ਼ੇਤੇ ਇਤਿ ਪੁਰੁਸ਼ਹ', ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ'। ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ 'ਮਨੁੱਖ'। ਭਗਵਤ ਗੀਤਾ ਵਿਚ 'ਪੁਰਖੁ' 'ਆਤਮਾ' ਦੇ ਅਰਥਾਂ ਵਿਚ ਵਰਤਿਆ ਗਿਆ ਹੈ। 'ਰਘੂਵੰਸ਼' ਵਿਚ ਇਹ ਸ਼ਬਦ 'ਬ੍ਰਹਮਾਂਡ ਵਾ ਆਤਮਾ' ਦੇ ਅਰਥਾਂ ਵਿਚ ਆਇਆ ਹੈ, ਇਸੇ ਤਰ੍ਹਾਂ ਪੁਸਤਕ "ਸ਼ਿਸ਼ੂਪਾਲ ਵਧ" ਵਿਚ ਭੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪੁਰਖੁ' ਦਾ ਅਰਥ ਹੈ 'ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ'। 'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ। ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ, 'ਅਕਾਲ' ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ', 'ਨਿਰਭਉ', ਨਿਰਵੈਰੁ' ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ (ੁ) ਹੁੰਦਾ। ਲਫ਼ਜ਼ 'ਮੂਰਤੁ' ਸੰਸਕ੍ਰਿਤ ਦਾ ਲਫ਼ਜ਼ 'ਮੁਹੂਰਤ' ਹੈ। ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ। {ਨੋਟ: ਸ਼ਬਦ 'ਮੂਰਤਿ' ਤੇ 'ਮੂਰਤੁ' ਦਾ ਭੇਦ ਜਾਨਣਾ ਜ਼ਰੂਰੀ ਹੈ। 'ਮੂਰਤਿ' ਸਦਾ (ਿ) ਨਾਲ ਲਿਖੀਦਾ ਹੈ ਅਤੇ ਇਸਤ੍ਰੀ ਲਿੰਗ ਹੈ। ਇਸ ਦਾ ਅਰਥ ਹੈ 'ਸਰੂਪ'। ਸੰਸਕ੍ਰਿਤ ਦਾ ਸ਼ਬਦ ਹੈ}। ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ। ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ। ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ 'ੴ' ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ)।ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ❀ ਨੋਟ: ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ 'ਜਪੁ'। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ। ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ। 'ਜਪੁ' ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ ਤੇ ਇਕ ਸਲੋਕ ਉਚਾਰਿਆ ਗਿਆ ਹੈ। ਫਿਰ 'ਜਪੁ' ਸਾਹਿਬ ਦੀਆਂ ੩੮ ਪਉੜੀਆਂ ਹਨ।
 
चुपै चुप न होवई जे लाइ रहा लिव तार ॥
Cẖupai cẖup na hova▫ī je lā▫e rahā liv ṯār.
By remaining silent, inner silence is not obtained, even by remaining lovingly absorbed deep within.
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
 
भुखिआ भुख न उतरी जे बंना पुरीआ भार ॥
Bẖukẖi▫ā bẖukẖ na uṯrī je bannā purī▫ā bẖār.
The hunger of the hungry is not appeased, even by piling up loads of worldly goods.
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ।ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ।
 
सहस सिआणपा लख होहि त इक न चलै नालि ॥
Sahas si▫āṇpā lakẖ hohi ṯa ik na cẖalai nāl.
Hundreds of thousands of clever tricks, but not even one of them will go along with you in the end.
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
 
किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
हुकमी उतमु नीचु हुकमि लिखि दुख सुख पाईअहि ॥
Hukmī uṯam nīcẖ hukam likẖ ḏukẖ sukẖ pā▫ī▫ah.
By His Command, some are high and some are low; by His Written Command, pain and pleasure are obtained.
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
 
नानक हुकमै जे बुझै त हउमै कहै न कोइ ॥२॥
Nānak hukmai je bujẖai ṯa ha▫umai kahai na ko▫e. ||2||
O Nanak, one who understands His Command, does not speak in ego. ||2||
ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥
 
गावै को ताणु होवै किसै ताणु ॥
Gāvai ko ṯāṇ hovai kisai ṯāṇ.
Some sing of His Power-who has that Power?
ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?
ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ।ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)।
 
गावै को दाति जाणै नीसाणु ॥
Gāvai ko ḏāṯ jāṇai nīsāṇ.
Some sing of His Gifts, and know His Sign and Insignia.
ਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ?
ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ।ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।
 
गावै को साजि करे तनु खेह ॥
Gāvai ko sāj kare ṯan kẖeh.
Some sing that He fashions the body, and then again reduces it to dust.
ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।
ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ।ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'।
 
कथना कथी न आवै तोटि ॥
Kathnā kathī na āvai ṯot.
There is no shortage of those who preach and teach.
ਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਨ ਵਾਲਿਆਂ ਪੁਰਸ਼ਾਂ ਦੀ ਕੋਈ ਕਮੀ ਨਹੀਂ।
ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ।ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);
 
जुगा जुगंतरि खाही खाहि ॥
Jugā juganṯar kẖāhī kẖāhi.
Throughout the ages, consumers consume.
ਸਮੂਹ ਜੁਗਾਂ ਅੰਦਰ ਖਾਣ ਵਾਲੇ ਉਸ ਦੇ ਪਦਾਰਥਾਂ ਨੂੰ ਖਾਂਦੇ ਹਨ।
ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।
 
आखहि मंगहि देहि देहि दाति करे दातारु ॥
Ākẖahi mangahi ḏehi ḏehi ḏāṯ kare ḏāṯār.
People beg and pray, "Give to us, give to us", and the Great Giver gives His Gifts.
ਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: "ਸਾਨੂੰ ਖੈਰ ਪਾ, ਸਾਨੂੰ ਖੈਰ ਪਾ", ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
 
फेरि कि अगै रखीऐ जितु दिसै दरबारु ॥
Fer kė agai rakẖī▫ai jiṯ ḏisai ḏarbār.
So what offering can we place before Him, by which we might see the Darbaar of His Court?
ਤਾਂ, ਉਸ ਦੇ ਅਗੇ ਕੀ ਧਰਿਆ ਜਾਵੇ ਜਿਸ ਦੁਆਰਾ ਉਸ ਦੀ ਦਰਗਾਹ ਦਾ ਦਰਸ਼ਨ ਹੋ ਜਾਵੇ?
ਫੇਰਿ = (ਜੇ ਸਾਰੀਆਂ ਦਾਤਾਂ ਉਹ ਆਪ ਹੀ ਕਰ ਰਿਹਾ ਹੈ ਤਾਂ) ਫਿਰ। ਕਿ = ਕਿਹੜੀ ਭੇਟਾ। ਅਗੈ = ਰੱਬ ਦੇ ਅੱਗੇ। ਰਖੀਐ = ਰੱਖੀ ਜਾਏ, ਅਸੀਂ ਰੱਖੀਏ। ਜਿਤੁ = ਜਿਸ ਭੇਟਾ ਦਾ ਸਦਕਾ। ਦਿਸੈ = ਦਿੱਸ ਪਏ।(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?
 
मुहौ कि बोलणु बोलीऐ जितु सुणि धरे पिआरु ॥
Muhou kė bolaṇ bolī▫ai jiṯ suṇ ḏẖare pi▫ār.
What words can we speak to evoke His Love?
ਅਸੀਂ ਆਪਣੇ ਮੁੱਖਾਂ ਤੇ ਕੇਹੜੇ ਬਚਨ ਉਚਾਰਨ ਕਰੀਏ ਜਿੰਨ੍ਹਾਂ ਨੂੰ ਸਰਵਣ ਕਰਕੇ, ਉਹ ਸਾਡੇ ਨਾਲ ਮੁਹੱਬਤ ਕਰਨ ਲੱਗ ਜਾਵੇ?
ਮੁਹੌ = ਮੂੰਹ ਤੋਂ। ਕਿ ਬੋਲਣੁ = ਕਿਹੜਾ ਬਚਨ? ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ। ਧਰੇ = ਟਿਕਾ ਦੇਵੇ, ਕਰੇ। ਜਿਤੁ = ਜਿਸ ਬੋਲ ਦੀ ਰਾਹੀਂ।ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।
 
अम्रित वेला सचु नाउ वडिआई वीचारु ॥
Amriṯ velā sacẖ nā▫o vadi▫ā▫ī vīcẖār.
In the Amrit Vaylaa, the ambrosial hours before dawn, chant the True Name, and contemplate His Glorious Greatness.
ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
 
थापिआ न जाइ कीता न होइ ॥
Thāpi▫ā na jā▫e kīṯā na ho▫e.
He cannot be established, He cannot be created.
ਉਹ ਕਿਸੇ ਦਾ ਨਾਂ ਅਸਥਾਪਨ ਕੀਤਾ ਅਤੇ ਨਾਂ ਹੀ ਬਣਾਇਆ ਹੋਇਆ ਹੈ।
ਥਾਪਿਆ ਨਾ ਜਾਇ = ਥਾਪਿਆ ਨਹੀਂ ਜਾ ਸਕਦਾ, ਨਿੰਮਿਆ ਨਹੀਂ ਜਾ ਸਕਦਾ। ਸੰਸਕ੍ਰਿਤ ਧਾਤੂ स्था (ਸਥਾ) ਦਾ ਅਰਥ ਹੈ 'ਖਲੋਣਾ'। ਇਸ ਤੋਂ ਪ੍ਰੇਰਣਾਰਥਕ ਧਾਤੂ (Causative root) ਹੈ स्थापय (ਸਥਾਪਯ), ਜਿਸ ਦਾ ਅਰਥ ਹੈ 'ਖੜਾ ਕਰਨਾ' ਖਲਿਆਰਨਾ, ਨੀਂਹ ਰੱਖਣੀ'। ਇਸ 'ਪ੍ਰੇਰਣਾਰਥਕ ਧਾਤੂ' ਤੋਂ 'ਨਾਂਵ' ਹੈ स्थापन (ਸਥਾਪਨ), ਜਿਸ ਦਾ ਅਰਥ ਹੈ 'ਪੁੰਸਵਨ ਸੰਸਕਾਰ'। ਇਸਤ੍ਰੀ ਦੇ ਗਰਭਵਤੀ ਹੋਣ ਦੀਆਂ ਜਦੋਂ ਪਹਿਲੀਆਂ ਨਿਸ਼ਾਨੀਆਂ ਪਰਗਟ ਹੁੰਦੀਆਂ ਹਨ, ਤਦੋਂ ਹਿੰਦੂ ਘਰਾਂ ਵਿੱਚ ਇਹ ਸੰਸਕਾਰ ਕਰੀਦਾ ਹੈ, ਤਾਕਿ ਪੁੱਤਰ ਜਨਮੇ। स्थापय (ਸਥਾਪਯ) ਤੋਂ ਪਹਿਲਾਂ ਅਗੇਤਰ उद् (ਉਦ) ਲਗਾਇਆਂ ਇਹ ਬਣ ਜਾਂਦਾ ਹੈ, उत्थापय (ਉੱਥਾਪਯ), ਜਿਸ ਦਾ ਅਰਥ ਉਸ ਦੇ ਉਲਟ ਹੈ, ਉਖੇੜਨਾ, ਨਾਸ ਕਰਨਾ', ਜਿਵੇਂ: ਆਪੇ ਦੇਖਿ ਦਿਖਾਵੈ ਆਪੇ। ਆਪੇ ਥਾਪਿ ਉਥਾਪੇ ਆਪੇ। (ਮ: ੧)। ਕੀਤਾ ਨਾ ਹੋਇ = (ਸਾਡਾ) ਬਣਾਇਆ ਨਹੀਂ ਬਣਦਾ। ਨਾ ਹੋਇ = ਹੋਂਦ ਵਿੱਚ ਨਹੀਂ ਆਉਂਦਾ।ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
 
जिनि सेविआ तिनि पाइआ मानु ॥
Jin sevi▫ā ṯin pā▫i▫ā mān.
Those who serve Him are honored.
ਜਿਨ੍ਹਾਂ ਨੇ ਉਸ ਦੀ ਟਹਿਲ ਸੇਵਾ ਕਮਾਈ, ਉਨ੍ਹਾਂ ਨੂੰ ਇਜ਼ਤ ਪਰਾਪਤ ਹੋਈ।
ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ।ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।
 
गुरु ईसरु गुरु गोरखु बरमा गुरु पारबती माई ॥
Gur īsar gur gorakẖ barmā gur pārbaṯī mā▫ī.
The Guru is Shiva, the Guru is Vishnu and Brahma; the Guru is Paarvati and Lakhshmi.
ਗੁਰੂ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾਂ, ਗੁਰੂ ਹੀ ਸ਼ਿਵ ਦੀ ਪਤਨੀ-ਪਾਰਬਤੀ, ਵਿਸ਼ਨੂੰ ਦੀ ਪਤਨੀ ਲਖਸ਼ਮੀ ਅਤੇ ਬ੍ਰਹਮਾ ਦੀ ਪਤਨੀ-ਸੁਰਸਵਤੀ ਹੈ।
ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
 
सभना जीआ का इकु दाता सो मै विसरि न जाई ॥५॥
Sabẖnā jī▫ā kā ik ḏāṯā so mai visar na jā▫ī. ||5||
there is only the One, the Giver of all souls. May I never forget Him! ||5||
ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁਲੇ।
ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਬੁਝਾਈ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਇਕੁ' ਪੁਲਿੰਗ ਹੈ ਤੇ ਲਫ਼ਜ਼ 'ਦਾਤਾ' ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ)।ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥