Sri Guru Granth Sahib Ji

Search ਤਨਿ in Gurmukhi

सुणिऐ जोग जुगति तनि भेद ॥
Suṇi▫ai jog jugaṯ ṯan bẖeḏ.
Listening-the technology of Yoga and the secrets of the body.
ਹਰੀ ਦਾ ਨਾਮ ਸੁਣਨ ਦੁਆਰਾ ਜੀਵ ਸਾਹਿਬ ਨਾਲ ਜੁੜਨ ਦੇ ਰਸਤੇ ਅਤੇ ਸਰੀਰ ਦੇ ਭੇਤਾਂ ਨੂੰ ਜਾਣ ਲੈਂਦਾ ਹੈ।
ਜੋਗ ਜੁਗਤਿ = ਜੋਗ ਦੀ ਜੁਗਤੀ, ਜੋਗ ਦੇ ਸਾਧਨ। ਤਨਿ = ਸਰੀਰ ਵਿਚ ਦੇ। ਭੇਦ = ਗੱਲਾਂ।(ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,
 
नाउ नीरु चंगिआईआ सतु परमलु तनि वासु ॥
Nā▫o nīr cẖang▫ā▫ī▫ā saṯ parmal ṯan vās.
Bathe in the waters of Goodness and apply the scented oil of Truth to your body,
ਨੇਕੀਆਂ ਦੇ ਪਾਣੀ ਅੰਦਰ ਇਸ਼ਨਾਨ ਕਰ ਅਤੇ ਈਮਾਨਦਾਰੀ ਦੇ ਚੰਨਣ ਦੀ ਸੁੰਗਧੀ ਆਪਣੀ ਦੇਹ ਨੂੰ ਮਲ,
ਨਾਉ = ਪ੍ਰਭੂ ਦਾ ਨਾਮ। ਨੀਰੁ = (ਇਸ਼ਨਾਨ ਵਾਸਤੇ) ਪਾਣੀ। ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤ-ਸਾਲਾਹ। ਸਤੁ = ਉੱਚਾ ਆਚਰਨ। ਪਰਮਲੁ = ਸੁਗੰਧੀ। ਤਨਿ = ਤਨ ਉੱਤੇ, ਤਨ ਵਿਚ। ਵਾਸੁ = ਸੁਗੰਧੀ।ਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।
 
कुंगू की कांइआ रतना की ललिता अगरि वासु तनि सासु ॥
Kungū kī kāʼn▫i▫ā raṯnā kī laliṯā agar vās ṯan sās.
With the body of saffron, and the tongue a jewel, and the breath of the body pure fragrant incense;
ਜਿਸ ਦੇ ਦਿਲ ਅੰਦਰ ਈਸ਼ਵਰੀ ਗਿਆਤ ਦਾ ਪ੍ਰਕਾਸ਼ ਹੈ, ਉਸ ਇਨਸਾਨ ਦੀ ਦੇਹ ਕੇਸਰ ਵਰਗੀ ਮੁਬਾਰਕ, ਜੀਭ ਜਵੇਹਰ ਵਰਗੀ ਅਮੋਲਕ ਅਤੇ ਸਰੀਰ ਦਾ ਸੁਆਸ ਚੋਏ ਦੀ ਲੱਕੜ ਦੀ ਸੁੰਗਧੀ ਜਿਹਾ ਪਵਿੱਤ੍ਰ ਹੈ।
ਕੁੰਗੂ = ਕੇਸਰ। ਕਾਂਇਆ = ਸਰੀਰ। ਰਤਨ = (ਭਾਵ) ਪ੍ਰਭੂ ਦੀ ਸਿਫ਼ਤ-ਸਾਲਾਹ। ਲਲਿਤਾ = ਜੀਭ। ਅਗਰਿ = ਊਦ ਦੀ ਲਕੜੀ ਨਾਲ। ਵਾਸੁ = ਸੁਗੰਧੀ। ਤਨਿ = ਸਰੀਰ ਵਿਚ। ਸਾਸੁ = (ਹਰੇਕ) ਸੁਆਸ।ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),
 
ऐब तनि चिकड़ो इहु मनु मीडको कमल की सार नही मूलि पाई ॥
Aib ṯan cẖikṛo ih man mīdko kamal kī sār nahī mūl pā▫ī.
The defect of the body which leads to sin is the mud puddle, and this mind is the frog, which does not appreciate the lotus flower at all.
ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
ਤਨਿ = ਸਰੀਰ ਵਿਚ। ਮੀਡਕੋ = ਮੀਡਕੁ, ਡੱਡੂ। ਸਾਰ = ਕਦਰ। ਮੂਲਿ = ਬਿਲਕੁਲ, ਉੱਕਾ ਹੀ।(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।
 
कामु क्रोधु तनि वसहि चंडाल ॥
Kām kroḏẖ ṯan vasėh cẖandāl.
Unfulfilled sexual desire and unresolved anger dwell in my body, like the outcasts who cremate the dead.
ਵਿਸ਼ੇ-ਭੋਗ ਤੇ ਰੋਹ, ਕਮੀਣ ਮੇਰੀ ਦੇਹ ਵਿੱਚ ਰਹਿੰਦੇ ਹਨ।
ਤਨਿ = ਤਨ ਵਿਚ, ਸਰੀਰ ਵਿਚ।ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।
 
भउ वटी इतु तनि पाईऐ ॥
Bẖa▫o vatī iṯ ṯan pā▫ī▫ai.
be the oil and the Fear of God be the wick for the lamp of this body.
ਤੇਲ ਅਤੇ ਸੁਆਮੀ ਦੇ ਡਰ ਦੀ ਬੱਤੀ ਇਸ ਦੇਹਿ (ਦੇ ਦੀਵੇ) ਵਿੱਚ ਪਾ।
ਇਤੁ = ਇਸ ਵਿਚ। ਤਨਿ = ਤਨ ਵਿਚ। ਇਤੁ ਤਨਿ = ਇਸ ਤਨ ਵਿਚ।ਪਰਮਾਤਮਾ ਦਾ ਡਰ ਦੀ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,
 
इतु तनि लागै बाणीआ ॥
Iṯ ṯan lāgai bāṇī▫ā.
This body is softened with the Word of the Guru's Bani;
ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ,
ਬਾਣੀਆ = ਗੁਰੂ ਦੀ ਬਾਣੀ। ਲਾਗੈ = ਅਸਰ ਕਰੇ।੩।(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,
 
मनमुख करम कमावणे जिउ दोहागणि तनि सीगारु ॥
Manmukẖ karam kamāvṇe ji▫o ḏohāgaṇ ṯan sīgār.
The self-willed manmukh performs religious rituals, like the unwanted bride decorating her body.
ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।
ਕਰਮ = (ਧਾਰਮਿਕ) ਕੰਮ। ਦੋਹਾਗਾਣਿ = {दुभागिनी} ਮੰਦ-ਭਾਗਣ ਇਸਤ੍ਰੀ, ਛੁੱਟੜ। ਤਨਿ = ਸਰੀਰ ਉਤੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ।
 
मै मनि तनि बिरहु अति अगला किउ प्रीतमु मिलै घरि आइ ॥
Mai man ṯan birahu aṯ aglā ki▫o parīṯam milai gẖar ā▫e.
Within my mind and body is the intense pain of separation; how can my Beloved come to meet me in my home?
ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?
ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ।ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।
 
जिसु पेखत किलविख हिरहि मनि तनि होवै सांति ॥
Jis pekẖaṯ kilvikẖ hirėh man ṯan hovai sāʼnṯ.
Seeing Him, our evil inclinations vanish; mind and body become peaceful and tranquil.
ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
ਕਿਲਵਿਖ = ਪਾਪ। ਹਿਰਹਿ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਤਨਿ = ਸਰੀਰ ਵਿਚ।ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,
 
द्रिसटि धारि मनि तनि वसै दइआल पुरखु मिहरवानु ॥
Ḏarisat ḏẖār man ṯan vasai ḏa▫i▫āl purakẖ miharvān.
Blessing us with His Glance of Grace, the Kind and Compassionate, All-powerful Lord comes to dwell within the mind and body.
ਆਪਣੀ ਰਹਿਮਤ ਦੀ ਨਿਗ੍ਹਾ ਕਰਕੇ ਕ੍ਰਿਪਾਲੂ ਸਰਬ-ਸ਼ਕਤੀਵਾਨ ਅਤੇ ਮਇਆਵਾਨ ਮਾਲਕ ਮਨੁੱਖ ਦੇ ਹਿਰਦੇ ਤੇ ਦੇਹਿ ਅੰਦਰ ਟਿਕਦਾ ਹੈ।
ਧਾਰਿ = ਧਾਰ ਕੇ। ਮਨਿ = ਮਨ ਵਿਚ।(ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ।
 
मेरै मनि तनि भुख अति अगली कोई आणि मिलावै माइ ॥
Merai man ṯan bẖukẖ aṯ aglī ko▫ī āṇ milāvai mā▫e.
Within my mind and body, there is such a great hunger; if only someone would come and unite me with Him, O my mother!
ਮੇਰੀ ਆਤਮਾ ਤੇ ਦੇਹਿ ਅੰਦਰ ਵਾਹਿਗੁਰੂ ਲਈ ਪਰਮ ਭਾਰੀ ਖੁਦਿਆ (ਤਾਂਘ) ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮੇਰੀ ਮਾਤਾ।
ਅਗਲੀ = ਬਹੁਤ। ਆਣਿ = ਲਿਆ ਕੇ। ਮਾਇ = ਹੇ ਮਾਂ!(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ। (ਹੇ ਮਾਂ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ।
 
मनि तनि मिठा तिसु लगै जिसु मसतकि नानक लेख ॥४॥१९॥८९॥
Man ṯan miṯẖā ṯis lagai jis masṯak Nānak lekẖ. ||4||19||89||
O Nanak, God's Flavor is sweet to the minds and bodies of those who have such blessed destiny written on their foreheads. ||4||19||89||
ਨਾਨਕ, ਸਾਹਿਬ, ਉਸ ਦੀ ਆਤਮਾ ਤੇ ਦੇਹਿ ਨੂੰ ਮਿੱਠੜਾ ਲੱਗਦਾ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ।
ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ।੪।(ਪਰ ਜੀਵ ਦੇ ਭੀ ਕੀਹ ਵੱਸ?) ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ (ਚੰਗੇ ਭਾਗਾਂ ਦਾ) ਲੇਖ (ਉੱਘੜ ਪਏ), ਉਸ ਨੂੰ (ਪਰਮਾਤਮਾ) ਮਨ ਵਿਚ ਹਿਰਦੇ ਵਿਚ ਪਿਆਰਾ ਲੱਗਦਾ ਹੈ ॥੪॥੧੯॥੮੯॥
 
गुरु परमेसुरु पूजीऐ मनि तनि लाइ पिआरु ॥
Gur parmesur pūjī▫ai man ṯan lā▫e pi▫ār.
Worship the Guru, the Transcendent Lord, with your mind and body attuned to love.
ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।
ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ।ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ।
 
तितु तनि मैलु न लगई सच घरि जिसु ओताकु ॥
Ŧiṯ ṯan mail na lag▫ī sacẖ gẖar jis oṯāk.
Filth does not stick to the body of one who has secured a dwelling in his True Home.
ਉਸ ਦੀ ਦੇਹਿ ਨੂੰ ਮਲੀਨਤਾ ਨਹੀਂ ਚੰਬੜਦੀ, ਜਿਸ ਨੇ ਸੱਚੇ ਗ੍ਰਹਿ ਅੰਦਰ ਟਿਕਾਣਾ ਕਰ ਲਿਆ ਹੈ।
ਤਿਤੁ ਤਨਿ = ਉਸ ਸਰੀਰ ਵਿਚ। ਓਤਾਕੁ = ਬੈਠਕ, ਟਿਕਾਣਾ।(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ।
 
मनि जूठै तनि जूठि है जिहवा जूठी होइ ॥
Man jūṯẖai ṯan jūṯẖ hai jihvā jūṯẖī ho▫e.
If the mind is polluted, then the body is polluted, and the tongue is polluted as well.
ਜੋ ਆਤਮਾ ਅਪਵਿੱਤ੍ਰ ਹੈ ਤਾਂ ਦੇਹਿ ਅਪਵਿੱਤ੍ਰ ਹੈ ਅਤੇ ਅਪਵਿਤ੍ਰ ਹੋ ਜਾਂਦੀ ਹੈ ਜ਼ਬਾਨ।
ਮਨਿ = ਮਨ ਦੀ ਰਾਹੀਂ। ਜੂਠੈ = ਜੂਠੇ ਦੀ ਰਾਹੀਂ। ਮਨਿ ਜੂਠੈ = ਜੂਠੇ ਮਨ ਦੀ ਰਾਹੀਂ, ਜੇ ਮਨ ਜੂਠਾ ਹੈ {ਨੋਟ: ਲਫ਼ਜ਼ 'ਜੂਠੈ' ਲਫ਼ਜ਼ 'ਜੂਠਾ' ਤੋਂ ਬਣਿਆ ਹੈ, ਇਹ 'ਜੂਠਾ' ਵਿਸ਼ੇਸ਼ਣ ਹੈ। ਲਫ਼ਜ਼ 'ਜੂਠਿ' ਨਾਂਵ ਹੈ}। ਤਨਿ = ਸਰੀਰ ਵਿਚ। ਜਿਹਵਾ = ਜੀਭ।ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ।
 
तनि सोहै मनु मोहिआ रती रंगि निहालि ॥
Ŧan sohai man mohi▫ā raṯī rang nihāl.
The body is beautified, and the mind is fascinated. Imbued with His Love, we are enraptured.
ਉਸ ਨੂੰ ਤੱਕ ਕੇ ਤੇਰੀ ਦੇਹਿ ਸੁਭਾਇਮਾਨ ਤੇ ਆਤਮਾ ਮੋਹਿਤ ਹੋ ਗਈ ਹੈ ਅਤੇ ਤੂੰ ਉਸ ਦੀ ਪ੍ਰੀਤ ਨਾਲ ਰੰਗੀ ਗਈ ਹੈ।
ਤਨਿ = ਤਨ ਵਿਚ। ਨਿਹਾਲਿ = ਨਿਹਾਲੇ, ਵੇਖਦੀ ਹੈ।(ਜੇਹੜੀ ਜੀਵ-ਇਸਤ੍ਰੀ ਸਿਫ਼ਤ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ।
 
जिउ अधिकउ तिउ सुखु घणो मनि तनि सांति सरीर ॥
Ji▫o aḏẖika▫o ṯi▫o sukẖ gẖaṇo man ṯan sāʼnṯ sarīr.
The more the water, the more the happiness, and the greater the peace of mind and body.
ਜਿੰਨਾ ਬਹੁਤਾ ਪਾਣੀ ਉਨੀ ਬਹੁਤੀ ਖੁਸ਼ੀ ਅਤੇ ਓਨੀ ਜਿਆਦਾ ਆਤਮਾ, ਦੇਹਿ ਤੇ ਜਿਸਮ ਦੀ ਠੰਢ-ਚੈਨ (ਮਛੀ ਮਹਿਸੂਸ ਕਰਦੀ ਹੈ)।
ਅਧਿਕਉ = ਬਹੁਤਾ। ਘਣੋ = ਬਹੁਤ। ਮਨਿ = ਮਨ ਵਿਚ।ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ।
 
जितु तनि नामु न भावई तितु तनि हउमै वादु ॥
Jiṯ ṯan nām na bẖāv▫ī ṯiṯ ṯan ha▫umai vāḏ.
That body which does not appreciate the Naam-that body is infested with egotism and conflict.
ਜਿਸ ਸਰੀਰ ਨੂੰ ਨਾਮ ਚੰਗਾ ਨਹੀਂ ਲਗਦਾ, ਉਹ ਸਰੀਰ ਹੰਕਾਰ ਤੇ ਝਗੜੇ-ਟੰਟੇ ਦਾ ਸਤਾਇਆ ਹੋਇਆ ਹੈ।
ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ। ਵਾਦੁ = ਝਗੜਾ।ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵਧਦਾ ਹੈ।
 
मै मनि तनि प्रभू धिआइआ ॥
Mai man ṯan parabẖū ḏẖi▫ā▫i▫ā.
Within my mind and body, I meditate on God.
ਆਪਣੀ ਆਤਮਾ ਤੇ ਦੇਹਿ ਨਾਲ ਮੈਂ ਸੁਆਮੀ ਦਾ ਅਰਾਧਨ ਕੀਤਾ ਹੈ।
ਮਨਿ = ਮਨ ਦੀ ਰਾਹੀਂ, ਮਨ ਵਿਚ। ਤਨਿ = ਤਨ ਵਿਚ, ਤਨ ਦੀ ਰਾਹੀਂ।ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।