Sri Guru Granth Sahib Ji

Search ਤਨੁ in Gurmukhi

गावै को साजि करे तनु खेह ॥
Gāvai ko sāj kare ṯan kẖeh.
Some sing that He fashions the body, and then again reduces it to dust.
ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।
ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ।ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'।
 
भरीऐ हथु पैरु तनु देह ॥
Bẖarī▫ai hath pair ṯan ḏeh.
When the hands and the feet and the body are dirty,
ਜਦੋਂ ਹਥ ਪੈਰ ਅਤੇ ਸਰੀਰ ਦੇ ਹੋਰ ਹਿਸੇ ਘੱਟੇ ਨਾਲ ਭਰ ਜਾਣ ਤਾਂ,
ਭਰੀਐ = ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ = ਸਰੀਰ। ਦੇਹ = ਸਰੀਰ।ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,
 
जिस नो क्रिपा करहि तिनि नाम रतनु पाइआ ॥
Jis no kirpā karahi ṯin nām raṯan pā▫i▫ā.
Those who are blessed with Your Mercy obtain the Jewel of the Naam, the Name of the Lord.
ਜਿਸ ਉਤੇ ਤੂੰ ਦਇਆ ਧਾਰਦਾ ਹੈ, ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।
ਤਿਨਿ = ਉਸ (ਮਨੁੱਖ) ਨੇ।ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ।
 
जितु खाधै तनु पीड़ीऐ मन महि चलहि विकार ॥१॥ रहाउ ॥
Jiṯ kẖāḏẖai ṯan pīṛī▫ai man mėh cẖalėh vikār. ||1|| rahā▫o.
Eating them, the body is ruined, and wickedness and corruption enter into the mind. ||1||Pause||
ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।
ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ। ਪੀੜੀਐ = ਔਖਾ ਹੁੰਦਾ ਹੈ। ਚਲਹਿ = ਚੱਲ ਪੈਂਦੇ ਹਨ।੧।ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ॥
 
जितु पैधै तनु पीड़ीऐ मन महि चलहि विकार ॥१॥ रहाउ ॥
Jiṯ paiḏẖai ṯan pīṛī▫ai man mėh cẖalėh vikār. ||1|| rahā▫o.
Wearing them, the body is ruined, and wickedness and corruption enter into the mind. ||1||Pause||
ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।
xxxਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ॥
 
जितु चड़िऐ तनु पीड़ीऐ मन महि चलहि विकार ॥१॥ रहाउ ॥
Jiṯ cẖaṛi▫ai ṯan pīṛī▫ai man mėh cẖalėh vikār. ||1|| rahā▫o.
By such rides, the body is ruined, and wickedness and corruption enter into the mind. ||1||Pause||
ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।
xxxਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ॥
 
जितु सुतै तनु पीड़ीऐ मन महि चलहि विकार ॥१॥ रहाउ ॥४॥७॥
Jiṯ suṯai ṯan pīṛī▫ai man mėh cẖalėh vikār. ||1|| rahā▫o. ||4||7||
By such sleep, the body is ruined, and wickedness and corruption enter into the mind. ||1||Pause||4||7||
ਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।
ਜਿਤੁ ਸੁਤੈ = ਜਿਸ ਐਸ਼-ਇਸ਼ਰਤ ਦੀ ਰਾਹੀਂ।ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ॥੪॥੭॥
 
तनु जलि बलि माटी भइआ मनु माइआ मोहि मनूरु ॥
Ŧan jal bal mātī bẖa▫i▫ā man mā▫i▫ā mohi manūr.
The body is burnt to ashes; by its love of Maya, the mind is rusted through.
ਸਰੀਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਅਤੇ ਮੋਹਨੀ ਦੀ ਮੁਹੱਬਤ ਕਾਰਨ ਮਨੂਏ ਨੂੰ ਵਿਕਾਰ ਦਾ ਜੰਗਾਲ ਲੱਗ ਗਿਆ ਹੈ।
ਮੋਹਿ = ਮੋਹ ਵਿਚ। ਮਨੂਰੁ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ।(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ), ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ।
 
तनु सूचा सो आखीऐ जिसु महि साचा नाउ ॥
Ŧan sūcẖā so ākẖī▫ai jis mėh sācẖā nā▫o.
That body is said to be pure, in which the True Name abides.
ਜਿਸ ਦੇਹ ਅੰਦਰ ਸਤਿਨਾਮ ਵਸਦਾ ਹੈ, ਉਹ ਪਵਿੱਤਰ ਕਹੀ ਜਾਂਦੀ ਹੈ।
ਸੂਚਾ = ਸੁੱਚਾ, ਪਵਿੱਤਰ।ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ।
 
मनु तनु तेरा तू धणी गरबु निवारि समेउ ॥३॥
Man ṯan ṯerā ṯū ḏẖaṇī garab nivār same▫o. ||3||
Mind and body are Yours; You are my Master. Please rid me of my pride, and let me merge with You. ||3||
ਮੇਰੀ ਜਿੰਦੜੀ ਤੇ ਜਿਸਮ ਤੈਡੇਂ ਹਨ ਅਤੇ ਤੂੰ ਮੇਰਾ ਮਾਲਕ ਹੈਂ। ਮੇਰਾ ਹੰਕਾਰ ਦੂਰ ਕਰਕੇ ਮੈਨੂੰ ਆਪਣੇ ਵਿੱਚ ਲੀਨ ਕਰ ਲੈ।
ਧਣੀ = ਮਾਲਕ, ਖਸਮ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ। ਸਮੇਉ = ਸਮਾ ਜਾਵਾਂ, ਲੀਨ ਰਹਾਂ।੩।(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥
 
जब लगु जोबनि सासु है तब लगु इहु तनु देह ॥
Jab lag joban sās hai ṯab lag ih ṯan ḏeh.
As long as there is youth and breath, give this body to Him.
ਜਦ ਤਾਈ ਜੁਆਨੀ ਤੇ ਸਾਹ ਹੈ, ਉਦੋਂ ਤਾਈ ਇਸ ਸਰੀਰ ਨੂੰ (ਸੁਆਮੀ ਦੀ ਸੇਵਾ ਵਿੱਚ) ਦੇ ਦੇ।
ਜੋਬਨਿ = ਜੁਆਨੀ ਵਿਚ। ਜਬ ਲਗੁ = ਜਦੋਂ ਤਕ। ਦੇਹ = ਸਰੀਰ।ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ।
 
बिनु गुण कामि न आवई ढहि ढेरी तनु खेह ॥१॥
Bin guṇ kām na āvī dẖėh dẖerī ṯan kẖeh. ||1||
Without virtue, it is useless; the body shall crumble into a pile of dust. ||1||
ਨੇਕੀ ਦੇ ਬਾਝੋਂ ਇਹ ਕਿਸੇ ਕੰਮ ਦਾ ਨਹੀਂ ਡਿਗ ਕੇ ਸਰੀਰ ਮਿੱਟੀ ਦਾ ਅੰਬਾਰ ਹੋ ਜਾਏਗਾ।
ਆਵਈ = ਆਵੈ, ਆਉਂਦਾ। ਢਹਿ = ਢਹਿ ਕੇ। ਢੇਰੀ ਖੇਹੁ = ਖੇਹੁ ਦੀ ਡੇਰੀ।੧।ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ॥੧॥
 
तनु मनु गुर पहि वेचिआ मनु दीआ सिरु नालि ॥
Ŧan man gur pėh vecẖi▫ā man ḏī▫ā sir nāl.
I have sold my body and mind to the Guru, and I have given my mind and head as well.
ਮੈਂ ਆਪਣੀ ਦੇਹ ਤੇ ਆਤਮਾ ਗੁਰਾਂ ਕੋਲਿ ਵੇਚ ਛੱਡੇ ਹਨ ਅਤੇ ਆਪਣਾ ਦਿਲ ਤੇ ਸੀਸ ਭੀ ਸਾਥ ਹੀ ਦੇ ਦਿਤੇ ਹਨ।
ਪਹਿ = ਪਾਸ। ਵੇਚਿਆ = (ਨਾਮ ਦੇ ਵੱਟੇ) ਹਵਾਲੇ ਕਰ ਦਿੱਤਾ। ਨਾਲਿ = ਭੀ।ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ,
 
मन महि माणकु लालु नामु रतनु पदारथु हीरु ॥
Man mėh māṇak lāl nām raṯan paḏārath hīr.
Within the mind are emeralds and rubies, the Jewel of the Naam, treasures and diamonds.
ਚਿੱਤ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਮਣੀਆਂ ਜਵੇਹਰ, ਮੋਤੀ, ਵਡਮੁੱਲੇ ਵੱਖਰ ਤੇ ਸਬਜ਼ੇ-ਪੰਨੇ ਹਨ।
ਹੀਰੁ = ਹੀਰਾ।ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।
 
खोटै वणजि वणंजिऐ मनु तनु खोटा होइ ॥
Kẖotai vaṇaj vaṇanji▫ai man ṯan kẖotā ho▫e.
By dealing their deals of falsehood, their minds and bodies become false.
ਕੂੜੇ ਵਪਾਰ ਦਾ ਵਪਾਰ ਕਰਨ ਦੁਆਰਾ ਆਤਮਾ ਤੇ ਦੇਹਿ ਕੂੜੇ ਹੋ ਜਾਂਦੇ ਹਨ।
ਖੋਟੈ = ਖੋਟੇ ਦੀ ਰਾਹੀਂ। ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ। ਵਣੰਜਿਐ = ਵਣਜੇ ਹੋਏ ਦੀ ਰਾਹੀਂ।ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)।
 
इहु तनु धरती बीजु करमा करो सलिल आपाउ सारिंगपाणी ॥
Ih ṯan ḏẖarṯī bīj karmā karo salil āpā▫o sāringpāṇī.
Make this body the field, and plant the seed of good actions. Water it with the Name of the Lord, who holds all the world in His Hands.
ਇਸ ਦੇਹਿ ਨੂੰ ਪੈਲੀ ਤੇ ਚੰਗੇ ਅਮਲਾ ਨੂੰ ਬੀ ਬਣਾ, ਅਤੇ ਧਰਤੀ ਨੂੰ ਹੱਥਾਂ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਪਾਣੀ ਨਾਲ ਇਸ ਨੂੰ ਸਿੰਜ।
ਕਰਮਾ = ਰੋਜ਼ਾਨਾ ਕੰਮ। ਕਰੋ = ਕਰੁ, ਬਣਾ। ਸਲਿਲ = ਪਾਣੀ। ਆਪਾਉ = ਸਿੰਜਣਾ। ਸਲਿਲ ਆਪਾਉ = ਪਾਣੀ ਦਾ ਸਿੰਜਣਾ। ਸਾਰਿੰਗਪਾਣੀ = ਪਰਮਾਤਮਾ (ਦਾ ਨਾਮ)।ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ।
 
अनदिनु भगती रतिआ मनु तनु निरमलु होइ ॥
An▫ḏin bẖagṯī raṯi▫ā man ṯan nirmal ho▫e.
Night and day, they are steeped in devotion; their minds and bodies become pure.
ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
ਅਨਦਿਨੁ = ਹਰ ਰੋਜ਼।ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।
 
मनु तनु सउपे आगै धरे हउमै विचहु मारि ॥
Man ṯan sa▫upe āgai ḏẖare ha▫umai vicẖahu mār.
Placing mind and body in offering before the Lord, they conquer and eradicate egotism from within.
ਆਪਣੀ ਆਤਮਾ ਤੇ ਦੇਹ ਨੂੰ ਸਮਰਪਣ ਕਰਕੇ, ਉਹ ਉਨ੍ਹਾਂ ਨੂੰ ਸਾਹਿਬ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਆਪਣੇ ਅੰਦਰੋ ਹੰਕਾਰ ਦੀ ਜੜ੍ਹ ਪੁੱਟ ਸੁੱਟਦਾ ਹੈ।
ਸਉਪੇ = ਭੇਟਾ ਕਰੇ। ਵਿਚਹੁ = (ਆਪਣੇ) ਅੰਦਰੋਂ।ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।
 
मनमुख मनु तनु अंधु है तिस नउ ठउर न ठाउ ॥
Manmukẖ man ṯan anḏẖ hai ṯis na▫o ṯẖa▫ur na ṯẖā▫o.
The minds and bodies of the self-willed manmukhs are filled with darkness; they find no shelter, no place of rest.
ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।
ਅੰਧੁ = ਅੰਨ੍ਹਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।
 
जा पिरु जाणै आपणा तनु मनु अगै धरेइ ॥
Jā pir jāṇai āpṇā ṯan man agai ḏẖare▫e.
If you know that He is your Husband Lord, offer your body and mind to Him.
ਜੇਕਰ ਤੂੰ ਉਸ ਨੂੰ ਆਪਣਾ ਪਤੀ ਅਨੁਭਵ ਕਰਦੀ ਹੈ ਤਾਂ ਆਪਣੀ ਦੇਹਿ ਤੇ ਆਤਮਾ ਉਹਦੇ ਮੁਹਰੇ ਰੱਖ ਦੇ।
ਜਾ = ਜਦੋਂ। ਪਿਰੁ ਜਾਣੈ = ਪ੍ਰਭੂ-ਪਤੀ ਨੂੰ ਜਾਣ ਲੈਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਅਗੈ ਧਰੇਇ = ਹਵਾਲੇ ਕਰ ਦੇਂਦੀ ਹੈ।ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵਲੋਂ ਹਟ ਜਾਂਦੇ ਹਨ)।