Sri Guru Granth Sahib Ji

Search ਤਬ in Gurmukhi

जब लगु जोबनि सासु है तब लगु इहु तनु देह ॥
Jab lag joban sās hai ṯab lag ih ṯan ḏeh.
As long as there is youth and breath, give this body to Him.
ਜਦ ਤਾਈ ਜੁਆਨੀ ਤੇ ਸਾਹ ਹੈ, ਉਦੋਂ ਤਾਈ ਇਸ ਸਰੀਰ ਨੂੰ (ਸੁਆਮੀ ਦੀ ਸੇਵਾ ਵਿੱਚ) ਦੇ ਦੇ।
ਜੋਬਨਿ = ਜੁਆਨੀ ਵਿਚ। ਜਬ ਲਗੁ = ਜਦੋਂ ਤਕ। ਦੇਹ = ਸਰੀਰ।ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ।
 
तब लगु महलु न पाईऐ जब लगु साचु न चीति ॥
Ŧab lag mahal na pā▫ī▫ai jab lag sācẖ na cẖīṯ.
As long as Truth does not enter into the consciousness, the Mansion of the Lord's Presence is not found.
ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
ਚੀਤਿ = ਚਿੱਤ ਵਿਚ।ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
 
धरम राइ जब पकरसि बवरे तब किआ जबाबु करेइ ॥
Ḏẖaram rā▫e jab pakras bavre ṯab ki▫ā jabāb kare▫i.
When the Righteous Judge seizes you and interrogates you, O madman, what answer will you give him then?
ਜਦ ਧਰਮਰਾਜ ਤੈਨੂੰ ਪਕੜ ਕੇ ਪੁਛੇਗਾ, ਹੇ ਪਗਲੇ ਪੁਰਸ਼! ਤੂੰ ਉਦੋਂ ਉਸ ਨੂੰ ਕੀ ਉਤਰ ਦੇਵੇਗਾ?
ਪਕਰਸਿ = ਫੜੇਗਾ। ਬਵਰੇ = ਕਮਲੇ ਜੀਵ ਨੂੰ। ਕਰੇਇ = ਕਰਦਾ ਹੈ, ਕਰੇਗਾ।(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?
 
जब लगु जोबनि सासु है तब लगु नामु धिआइ ॥
Jab lag joban sās hai ṯab lag nām ḏẖi▫ā▫e.
As long as there is youth and health, meditate on the Naam.
ਜਦ ਤੋੜੀ ਜੁਆਨੀ, ਨਹੀਂ ਸਗੋਂ ਸੁਆਸ ਹੈ, ਉਦੋਂ ਤੋੜੀ ਤੂੰ ਨਾਮ ਦਾ ਅਰਾਧਨ ਕਰੀ ਜਾ।
ਜਬ ਲਗੁ = ਜਦੋਂ ਤਕ। ਜੋਬਨਿ = ਜੁਆਨੀ ਵਿਚ। ਸਾਸੁ = ਸਾਹ।ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਔਖਾ ਹੋ ਜਾਏਗਾ)।
 
माइआ मोहु तब बिसरि गइआ जां तजीअले संसारं ॥३॥
Mā▫i▫ā moh ṯab bisar ga▫i▫ā jāʼn ṯajī▫ale saʼnsāraʼn. ||3||
Your emotional attachment to Maya will be forgotten, when you have to leave this world. ||3||
ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।
ਤਜੀਅਲੇ = ਛੱਡਿਆ ॥੩॥ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥
 
अपणे करतब आपे जाणहि आपे तुधु समालीऐ जीउ ॥३॥
Apṇe karṯab āpe jāṇėh āpe ṯuḏẖ samālī▫ai jī▫o. ||3||
You Yourself know Your Own Ways; You dwell upon Yourself. ||3||
ਆਪਣੇ ਹੁਨਰ ਤੂੰ ਆਪ ਖੁਦ ਹੀ ਜਾਣਦਾ ਹੈ। ਤੂੰ ਆਪ ਹੀ ਆਪਣਾ ਸਿਮਰਨ ਕਰਦਾ ਹੈ।
ਸਮਾਲੀਐ = ਸੰਭਾਲਦਾ ॥੩॥ਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ ॥੩॥
 
तुमरे करतब तुम ही जाणहु तुमरी ओट गोपाला जीउ ॥१॥
Ŧumre karṯab ṯum hī jāṇhu ṯumrī ot gopālā jī▫o. ||1||
You alone know Your Ways; I grasp Your Support, Lord of the World. ||1||
ਤੇਰੇ ਕੰਮ ਤੂੰ ਹੀ ਜਾਣਦਾ ਹੈ। ਮੈਨੂੰ ਤੇਰਾ ਹੀ ਆਸਰਾ ਹੈ, ਹੇ ਸ੍ਰਿਸ਼ਟੀ ਦੇ ਪ੍ਰਤਿਪਾਲਕ!
ਕਰਤਬ = {कर्तव्य} ਫ਼ਰਜ਼। ਓਟ = ਆਸਰਾ। ਗਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ੁ ਅਤੇ ੋ। ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥ਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ ॥੧॥
 
तबलबाज बीचार सबदि सुणाइआ ॥
Ŧabalbāj bīcẖār sabaḏ suṇā▫i▫ā.
The Drummer, the Guru, has announced the Lord's meditation, through the Word of the Shabad.
ਗੁਰੂ-ਨਗਾਰਚੀ ਨੇ ਗੁਰਬਾਣੀ ਦੇ ਜ਼ਰੀਏ, ਇਸ ਸਾਹਿਬ ਦੇ ਸਿਮਰਨ ਦੀ ਦੇਹੀ ਫੇਰੀ ਹੈ।
ਤਬਲਬਾਜ = ਨਗਾਰਚੀ (ਗੁਰੂ)।ਨਗਾਚਰੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ (ਭਾਵ, ਗੁਰੂ ਨੇ ਸ਼ਬਦ ਦੀ ਰਾਹੀਂ ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ)।
 
निंदा चिंदा करहि पराई झूठी लाइतबारी ॥
Ninḏā cẖinḏā karahi parā▫ī jẖūṯẖī lā▫iṯbārī.
You slander, and then praise others; you indulge in lies and gossip.
ਤੂੰ ਹੋਰਨਾਂ ਦੀ ਬਦਖੋਈ ਅਤੇ ਉਸਤਤੀ ਕਰਦੀ ਹੈਂ ਅਤੇ ਕੂੜੀਆਂ ਚੁਗਲੀਆਂ ਖਾਂਦੀ ਹੈਂ।
ਨਿੰਦਾ ਚਿੰਦਾ = ਨਿੰਦਾ ਦਾ ਚਿੰਤਨ। ਲਾਇਤਬਾਰੀ = ਇਤਬਾਰ ਦੂਰ ਕਰਨ ਵਾਲਾ ਉੱਦਮ, ਚੁਗ਼ਲੀ।ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ।
 
जब गुरु मिलिआ तब मनु वसि आइआ ॥
Jab gur mili▫ā ṯab man vas ā▫i▫ā.
When one meets the Guru, then the mind becomes centered.
ਜਦ ਗੁਰੂ ਜੀ ਮਿਲ ਪੈਂਦੇ ਹਨ, ਤਦ ਮਨੂਆ ਕਾਬੂ ਵਿੱਚ ਆ ਜਾਂਦਾ ਹੈ!
ਵਸਿ = ਵੱਸ ਵਿਚ।ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ।
 
तुमरे गुण किआ कहा मेरे सतिगुरा जब गुरु बोलह तब बिसमु होइ जाइ ॥
Ŧumre guṇ ki▫ā kahā mere saṯigurā jab gur bolah ṯab bisam ho▫e jā▫e.
What Glorious Virtues of Yours can I describe, O my True Guru? When the Guru speaks, I am transfixed with wonder.
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।
ਕਹਾ = ਕਹਾਂ, ਮੈਂ ਆਖਾਂ। ਗੁਰੁ ਬੋਲਹ = ਅਸੀਂ 'ਗੁਰੂ ਗੁਰੂ' ਬੋਲਦੇ ਹਾਂ। ਬਿਸਮੁ = ਅਸਚਰਜ ਆਤਮਕ ਹਾਲਤ।ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ।
 
मीत के करतब कुसल समाना ॥१॥
Mīṯ ke karṯab kusal samānā. ||1||
My Friend's actions are pleasing to me. ||1||
ਮੇਰੇ ਮਿਤ੍ਰ ਦੇ ਕੰਮ ਮੈਨੂੰ ਖੁਸ਼ੀ ਦੇ ਤੁੱਲ ਹਨ।
ਕੁਸਲ = ਸੁਖ। ਕੁਸਲ ਸਮਾਨਾ = ਸੁਖ ਵਰਗੇ, ਸੁਖ-ਰੂਪ ॥੧॥ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ ॥੧॥
 
तब ते धावतु मनु त्रिपताइआ ॥१॥
Ŧab ṯe ḏẖāvaṯ man ṯaripṯā▫i▫ā. ||1||
Since then, my restless mind has been satisfied. ||1||
ਉਦੋਂ ਤੋਂ ਮੇਰਾ ਭਟਕਦਾ ਹੋਇਆ ਮਨੂਆਂ ਰੱਜ ਗਿਆ ਹੈ।
ਤਬ ਤੇ = ਤਦੋਂ ਤੋਂ। ਧਾਵਤੁ = ਭਟਕਦਾ। ਤ੍ਰਿਪਤਾਇਆ = ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ ॥੧॥ਤਦੋਂ ਤੋਂ (ਮਾਇਆ ਦੀ ਖ਼ਾਤਰ) ਦੌੜਨ ਵਾਲਾ (ਮੇਰਾ) ਮਨ ਤ੍ਰਿਪਤ ਹੋ ਗਿਆ ਹੈ ॥੧॥
 
ऊच असथानु तब सहजे पाइओ ॥३॥
Ūcẖ asthān ṯab sėhje pā▫i▫o. ||3||
Since then, I have found the highest celestial home. ||3||
ਉਦੋਂ ਤੋਂ ਮੈਂ ਪਰਮ-ਬੁਲੰਦ ਟਿਕਾਣੇ ਨੂੰ ਸੁਖ਼ੈਨ ਹੀ ਪ੍ਰਾਪਤ ਕਰ ਲਿਆ ਹੈ।
ਸਹਜੇ = ਆਤਮਕ ਅਡੋਲਤਾ ਵਿਚ ॥੩॥ਤਦੋਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਹ ਸਭ (ਟਿਕਾਣਿਆਂ ਤੋਂ) ਉੱਚਾ ਟਿਕਾਣਾ ਪਰਾਪਤ ਕਰ ਲਿਆ ॥੩॥
 
तब ढूंढन कहा को जाइआ ॥
Ŧab dẖūdẖan kahā ko jā▫i▫ā.
then where should he go to look for Him?
ਤਦ, ਉਹ ਉਸ ਨੂੰ ਲੱਭਣ ਲਈ ਕਿਸ ਜਗ੍ਹਾਂ ਨੂੰ ਜਾਵੇ?
ਕਹਾ = ਕਿੱਥੇ? ਕੋ = ਕੋਈ।ਤਦੋਂ ਉਹ (ਬਾਹਰ ਜੰਗਲਾਂ ਪਹਾੜਾਂ ਆਦਿਕ ਵਿਚ ਉਸ ਨੂੰ) ਲੱਭਣ ਲਈ ਨਹੀਂ ਜਾਂਦਾ।
 
दस बैरागनि आगिआकारी तब निरमल जोगी थीए ॥२॥
Ḏas bairāgan āgi▫ākārī ṯab nirmal jogī thī▫e. ||2||
When the ten hermits become obedient to the Lord, then I became an immaculate Yogi. ||2||
ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ।
ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ ॥੨॥(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮੱਤ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ॥੨॥
 
जउ साधू करु मसतकि धरिओ तब हम मुकत भए ॥२॥
Ja▫o sāḏẖū kar masṯak ḏẖari▫o ṯab ham mukaṯ bẖa▫e. ||2||
When the Holy Saint placed His Hand upon my forehead, then I was liberated. ||2||
ਜਦ ਸੰਤਾਂ (ਗੁਰਾਂ) ਨੇ ਆਪਣਾ ਹੱਥ ਮੇਰੇ ਮੱਥੇ ਉਤੇ ਧਰ ਦਿੱਤਾ, ਤਾਂ ਮੈਂ ਮੁਕਤ ਹੋ ਗਿਆ।
ਸਾਧੂ = ਗੁਰੂ (ਨੇ)। ਕਰੁ = ਹੱਥ। ਮਸਤਕਿ = ਮੱਥੇ ਉਤੇ। ਮੁਕਤ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ॥੨॥ਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ॥੨॥
 
मनु तनु बुधि अरपी ठाकुर कउ तब हम सहजि सोए ॥३॥
Man ṯan buḏẖ arpī ṯẖākur ka▫o ṯab ham sahj so▫e. ||3||
But when I dedicated my mind, body and intellect to my Lord and Master, then I began to sleep in peace. ||3||
ਜਦ ਮੈਂ ਆਪਣਾ ਚਿੱਤ ਜਿਸਮ ਅਤੇ ਅਕਲ ਸੁਆਮੀ ਨੂੰ ਸੋਪ ਦਿੱਤੀ, ਤਦ ਮੈਂ ਆਰਾਮ ਅੰਦਰ ਸੌਂ ਗਿਆ।
ਬੁਧਿ = ਅਕਲ। ਅਰਪੀ = ਭੇਟਾ ਕਰ ਦਿੱਤੀ। ਕਉ = ਨੂੰ ॥੩॥(ਹੁਣ ਗੁਰੂ ਦੀ ਕਿਰਪਾ ਨਾਲ) ਮੈਂ ਆਪਣੀ ਚਤੁਰਾਈ ਆਪਣਾ ਮਨ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹਾਂ ॥੩॥
 
तब इहु कहा कमावन परिआ जब इहु कछू न होता ॥
Ŧab ih kahā kamāvan pari▫ā jab ih kacẖẖū na hoṯā.
What did this person do, when he did not exist?
ਉਦੋਂ ਇਹ ਆਦਮੀ ਕੀ ਕੰਮ ਕਰਦਾ ਸੀ, ਜਦ ਇਸ ਸਦੀ ਹੋਦਂ ਹੀ ਨਹੀਂ ਸੀ?
ਕਹਾ = ਕਿਥੇ? ਕਮਾਵਨ ਪਰਿਆ = ਕਮਾਣ ਜੋਗਾ ਸੀ।ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)
 
अपने करतब आपे जानै जिनि इहु रचनु रचाइआ ॥
Apne karṯab āpe jānai jin ih racẖan racẖā▫i▫ā.
He alone knows His actions; He created this creation.
ਜਿਸ ਨੇ ਇਹ ਸੰਸਾਰ ਸਾਜਿਆ ਹੈ, ਆਪਣੇ ਕੰਮਾਂ ਨੂੰ ਉਹ ਆਪ ਹੀ ਜਾਣਦਾ ਹੈ।
ਆਪੇ = (ਪ੍ਰਭੂ) ਆਪ ਹੀ। ਜਿਨਿ = ਜਿਸ (ਪ੍ਰਭੂ) ਨੇ।ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ)।