Sri Guru Granth Sahib Ji

Search ਤਰੈ in Gurmukhi

मंनै तरै तारे गुरु सिख ॥
Mannai ṯarai ṯāre gur sikẖ.
The faithful are saved, and carried across with the Sikhs of the Guru.
ਪ੍ਰਭੂ ਦਾ ਹੁਕਮ ਮੰਨਣ ਵਾਲਾ ਆਪਣੇ ਆਪ ਨੂੰ ਬਚਾ ਲੈਂਦਾ ਹੈ ਅਤੇ ਗੁਰੂ ਦੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਤਰੈ ਗੁਰੁ = ਗੁਰੂ ਆਪਿ ਤਰਦਾ ਹੈ। ਸਿਖ = ਸਿੱਖਾਂ ਨੂੰ। ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ।ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।
 
बिनु गुर मैलु न उतरै बिनु हरि किउ घर वासु ॥
Bin gur mail na uṯrai bin har ki▫o gẖar vās.
Without the Guru, this pollution is not removed. Without the Lord, how can there be any homecoming?
ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ?
ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ।ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।
 
जम जंदारु न लगई इउ भउजलु तरै तरासि ॥२॥
Jam janḏār na lag▫ī i▫o bẖa▫ojal ṯarai ṯarās. ||2||
The Messenger of Death will not touch you; in this way, you shall cross over the terrifying world-ocean, carrying others across with you. ||2||
ਮੌਤ ਦਾ ਦੂਤ ਤੈਨੂੰ ਛੁਹੇਗਾ ਨਹੀਂ ਅਤੇ ਇਸ ਤਰ੍ਹਾ ਤੂੰ ਭਿਆਨਕ ਜੀਵਨ ਸਮੁੰਦਰ ਤੋਂ ਆਪ ਤਰ ਜਾਵੇਗਾ ਅਤੇ ਹੋਰਨਾ ਨੂੰ ਤਾਰ ਲਵੇਗਾ।
ਜੰਦਾਰੁ = ਅਵੈੜਾ। ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ।੨।(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥
 
अंतरि मैलु न उतरै ध्रिगु जीवणु ध्रिगु वेसु ॥
Anṯar mail na uṯrai ḏẖarig jīvaṇ ḏẖarig ves.
If inner filth is not removed, one's life is cursed, and one's clothes are cursed.
ਭ੍ਰਸ਼ਟ ਹੈ ਜਿੰਦਗੀ ਤੇ ਲਾਹਨਤ ਮਾਰੀ ਹੈ ਉਸ ਦੀ ਧਾਰਮਕ ਪੁਸ਼ਾਕ, ਜਿਸ ਦੇ ਦਿਲ ਦੀ ਪਲੀਤੀ ਦੂਰ ਨਹੀਂ ਹੋਈ।
ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਯੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ।ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।
 
बिनु सबदै मैलु न उतरै मरि जमहि होइ खुआरु ॥
Bin sabḏai mail na uṯrai mar jamėh ho▫e kẖu▫ār.
Without the Shabad, this pollution is not washed off; through the cycle of death and rebirth, they waste away in misery.
ਰੱਬ ਦੇ ਨਾਮ ਬਾਝੋਂ ਪਲੀਤੀ ਧੋਤੀ ਨਹੀਂ ਜਾਂਦੀ ਅਤੇ ਪ੍ਰਾਣੀ ਜੰਮਣ ਮਰਣ ਅੰਦਰ ਅਵਾਜਾਰ ਹੁੰਦਾ ਹੈ।
ਮਰਿ ਜੰਮਹਿ = (ਆਤਮਕ ਮੌਤੇ) ਮਰ ਕੇ (ਮੁੜ ਮੁੜ) ਜੰਮਦੇ ਹਨ। ਹੋਇ = ਹੋ ਕੇ।ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
 
नानक रंगु न उतरै जो हरि धुरि छोडिआ लाइ ॥४॥१४॥४७॥
Nānak rang na uṯrai jo har ḏẖur cẖẖodi▫ā lā▫e. ||4||14||47||
O Nanak, that Primal Color which the Lord has applied, shall never fade away. ||4||14||47||
ਨਾਨਕ ਪ੍ਰੀਤ ਦੀ ਰੰਗਤ, ਜਿਹੜੀ ਵਾਹਿਗੁਰੂ ਨੇ ਐਨ ਆਰੰਭ ਤੋਂ ਚੜ੍ਹਾ ਛੱਡੀ ਹੈ, ਲਹਿੰਦੀ ਨਹੀਂ।
ਧੁਰਿ = ਧੁਰ ਤੋਂ ਆਪਣੇ ਹੁਕਮ ਵਿਚ।੪।ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ॥੪॥੧੪॥੪੭॥
 
मनमुख मैलु न उतरै जिचरु गुर सबदि न करे पिआरु ॥१॥
Manmukẖ mail na uṯrai jicẖar gur sabaḏ na kare pi▫ār. ||1||
The filth of the self-willed manmukhs is not washed off; they have no love for the Guru's Shabad. ||1||
ਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ।
ਸਬਦਿ = ਸ਼ਬਦ ਵਿਚ।੧।(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥
 
सचा रंगु न उतरै जो सचि रते लिव लाइ ॥
Sacẖā rang na uṯrai jo sacẖ raṯe liv lā▫e.
This True Color shall not fade away, for those who are attuned to His Love.
ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
ਸਚਾ = ਸਦਾ ਕਾਇਮ ਰਹਿਣ ਵਾਲਾ।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।
 
मलु हउमै धोती किवै न उतरै जे सउ तीरथ नाइ ॥
Mal ha▫umai ḏẖoṯī kivai na uṯrai je sa▫o ṯirath nā▫e.
This filth of egotism cannot be washed away, even by taking cleansing baths at hundreds of sacred shrines.
ਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ।
ਕਿਵੈ = ਕਿਸੇ ਤਰੀਕੇ ਨਾਲ ਭੀ। ਤੀਰਥ = ਤੀਰਥਾਂ ਉੱਤੇ। ਨਾਇ = ਨ੍ਹਾਇ, ਇਸ਼ਨਾਨ ਕਰੇ।ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।
 
पड़िऐ मैलु न उतरै पूछहु गिआनीआ जाइ ॥१॥
Paṛi▫ai mail na uṯrai pūcẖẖahu gi▫ānī▫ā jā▫e. ||1||
This filth is not removed by studying. Go ahead, and ask the wise ones. ||1||
ਇਲਮ ਹਾਸਲ ਕਰਨ ਦੁਆਰਾ ਮਲੀਨਤਾ ਕੱਟੀ ਨਹੀਂ ਜਾਂਦੀ। ਜਾਂ ਕੇ ਬ੍ਰਹਿਮ-ਵੇਤਿਆਂ ਤੋਂ ਪਤਾ ਕਰ ਲਓ।
ਪੜਿਐ = (ਵਿਦਿਆ) ਪੜ੍ਹਨ ਨਾਲ। ਜਾਇ = ਜਾ ਕੇ। ਗਿਆਨੀਆ = ਗਿਆਨ ਵਾਲਿਆਂ ਨੂੰ, ਪੜ੍ਹਿਆਂ ਨੂੰ।੧।(ਵਿੱ​ਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ॥੧॥
 
उन जनम जनम की मैलु उतरै निरमल नामु द्रिड़ाइ ॥
Un janam janam kī mail uṯrai nirmal nām driṛ▫ā▫e.
The filth of many incarnations is washed away, and the Immaculate Naam is implanted within.
ਉਨ੍ਹਾਂ ਦੀ ਅਨੇਕਾਂ-ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਅੰਦਰ ਪਵਿੱਤ੍ਰ ਨਾਮ ਪੱਕਾ ਹੋ ਜਾਂਦਾ ਹੈ।
ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਕੇ।(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
 
भगती रंगु न उतरै सहजे रहै समाइ ॥२॥
Bẖagṯī rang na uṯrai sėhje rahai samā▫e. ||2||
The color of devotional worship does not fade away; they remain intuitively absorbed in the Lord. ||2||
ਸੁਧਾ-ਪਰੇਮ ਦੀ ਰੰਗਤ ਲਹਿੰਦੀ ਨਹੀਂ ਅਤੇ ਉਹ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ।
ਸਹਜੇ = 'ਸਹਜ' ਵਿਚ ॥੨॥ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ॥੨॥
 
धोती मूलि न उतरै जे अठसठि तीरथ नाइ ॥
Ḏẖoṯī mūl na uṯrai je aṯẖsaṯẖ ṯirath nā▫e.
This filth cannot be washed off, even by bathing at the sixty-eight sacred shrines of pilgrimage.
ਧੋਪਣ ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ।
ਨਾਇ = ਨ੍ਹਾਇ, ਨ੍ਹਾ ਲੈਂਦਾ ਹੈ।ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।
 
त्रिखा न उतरै सांति न आवै बिनु दरसन संत पिआरे जीउ ॥१॥
Ŧarikẖā na uṯrai sāʼnṯ na āvai bin ḏarsan sanṯ pi▫āre jī▫o. ||1||
My thirst is not quenched, and I can find no peace, without the Blessed Vision of the Beloved Saint. ||1||
ਮੇਰੀ ਤ੍ਰੇਹ ਨਹੀਂ ਬੁਝਦੀ, ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ, ਬਗੈਰ ਪੂਜਯ ਸਾਧੂ ਪ੍ਰੀਤਮ ਦੇ ਦੀਦਾਰ ਦੇ।
ਤ੍ਰਿਖਾ = ਤ੍ਰੇਹ ॥੧॥ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
 
आपि तरै कुल सगले तारे गुरमुखि जनमु सवारणिआ ॥३॥
Āp ṯarai kul sagle ṯāre gurmukẖ janam savārṇi▫ā. ||3||
They save themselves, and save all their families and ancestors as well. The Gurmukhs redeem their lives. ||3||
ਨੇਕ ਬੰਦਾ ਖੁਦ ਪਾਰ ਉਤਰ ਜਾਂਦਾ ਹੈ, ਆਪਣੀ ਸਮੂਹ ਵੰਸ਼ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਭੀ ਸੁਧਾਰ ਲੈਂਦਾ ਹੈ।
xxx॥੩॥ਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ ॥੩॥
 
आपि तरै सगले कुल तारै हरि नामु मंनि वसावणिआ ॥१॥
Āp ṯarai sagle kul ṯārai har nām man vasāvaṇi▫ā. ||1||
They save themselves, and save all their families and ancestors as well, when they enshrine the Lord's Name in the mind. ||1||
ਜੋ ਰੱਬ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਤੇ ਆਪਣੀ ਸਮੂਹ ਵੰਸ਼ ਨੂੰ ਭੀ ਪਾਰ ਕਰ ਦਿੰਦਾ ਹੈ।
xxx॥੧॥ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੧॥
 
आपि तरै सगले कुल तारे तिसु दरगह ठाक न पावणिआ ॥७॥
Āp ṯarai sagle kul ṯāre ṯis ḏargėh ṯẖāk na pāvṇi▫ā. ||7||
They themselves swim across, and they save all their ancestors and families as well. In the Court of the Lord, they meet with no obstruction. ||7||
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ ਨੂੰ ਭੀ ਪਾਰ ਕਰ ਲੈਂਦਾ ਹੈ। ਸਾਈਂ ਦੇ ਦਰਬਾਰ ਅੰਦਰ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ।
ਠਾਕ = ਰੁਕਾਵਟ ॥੭॥ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ ॥੭॥
 
तिन दुखु न कबहू उतरै से जम कै वसि पड़ीआह ॥
Ŧin ḏukẖ na kabhū uṯrai se jam kai vas paṛī▫āh.
Their pain never departs, and they fall into the grip of the Messenger of Death.
ਉਨ੍ਹਾਂ ਦੀ ਤਕਲੀਫ ਕਦਾਚਿੱਤ ਦੁਰ ਨਹੀਂ ਹੁੰਦੀ ਅਤੇ ਉਹ ਮੌਤ ਦੇ ਦੂਤ ਦੇ ਪੰਜੇ ਵਿੱਚ ਫਸ ਜਾਂਦੇ ਹਨ।
xxxਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
 
जनम करम मलु उतरै मन ते जाइ गुमानु ॥
Janam karam mal uṯrai man ṯe jā▫e gumān.
In this way, the filth of lifetimes of karma shall be removed, and egotistical pride shall vanish from your mind.
ਇਸ ਤਰ੍ਹਾਂ ਤੇਰੀ ਅਨੇਕਾਂ ਜਨਮਾਂ ਦੀ ਮੰਦੇ ਅਮਲਾ ਦੀ ਗਿਲਾਜਤ ਲਹਿ ਜਾਉਗੀ ਅਤੇ ਹੰਕਾਰ ਤੇਰੇ ਦਿਲ ਤੋਂ ਦੂਰ ਹੋ ਜਾਵੇਗੀ।
ਜਨਮ ਕਰਮ ਮਲੁ = ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ। ਗੁਮਾਨੁ = ਅਹੰਕਾਰ।(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।
 
जमकालु सिरहु न उतरै त्रिबिधि मनसा ॥
Jamkāl sirahu na uṯrai ṯaribaḏẖ mansā.
The Messenger of Death hangs over their heads, and they cannot escape the three-phased desire.
ਜੰਮਣ ਤੇ ਮਰਣ ਉਨ੍ਹਾਂ ਦੇ ਮੂੰਡ ਉਤੇ ਮੰਡਲਾਉਣ ਤੋਂ ਨਹੀਂ ਹਟਦੇ ਅਤੇ ਉਹ ਤਿੰਨਾਂ ਹਾਲਤਾ ਵਾਲੀ ਖਾਹਿਸ਼ ਦੇ ਸ਼ਿਕਾਰ ਹਨ।
ਤ੍ਰਿਬਿਧਿ = ਤਿੰਨ ਕਿਸਮ ਦੀ, ਤ੍ਰਿਗੁਣੀ। ਮਨਸਾ = ਵਾਸਨਾ।(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।