Sri Guru Granth Sahib Ji

Search ਤਾਣੁ in Gurmukhi

गावै को ताणु होवै किसै ताणु ॥
Gāvai ko ṯāṇ hovai kisai ṯāṇ.
Some sing of His Power-who has that Power?
ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?
ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ।ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)।
 
केता ताणु सुआलिहु रूपु ॥
Keṯā ṯāṇ su▫ālihu rūp.
What power! What fascinating beauty!
ਤੇਰੀ ਕਿੰਨੀ ਸ਼ਕਤੀ ਅਤੇ ਮਨਮੋਹਣੀ ਸੁੰਦ੍ਰਤਾ ਹੈ, ਹੇ ਸਾਹਿਬ?
ਸੁਆਲਿਹੁ = ਸੁੰਦਰ।ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ,
 
हउ माणु ताणु करउ तेरा हउ जानउ आपा ॥
Ha▫o māṇ ṯāṇ kara▫o ṯerā ha▫o jān▫o āpā.
I stand tall; You are my Strength. I know that You are mine.
ਮੈਂ ਤੇਰੇ ਉਤੇ ਫ਼ਖ਼ਰ ਕਰਦਾ ਹਾਂ ਕਿਉਂਕਿ ਤੂੰ ਮੇਰਾ ਬਲ ਹੈ ਅਤੇ ਮੈਂ ਤੈਨੂੰ ਆਪਣਾ ਨਿਜ ਦਾ ਕਰਕੇ ਜਾਣਦਾ ਹਾਂ।
ਹਉ ਕਰਉ = ਮੈਂ ਕਰਦਾ ਹਾਂ। ਜਾਨਉ ਆਪਾ = ਤੈਨੂੰ ਆਪਣਾ ਜਾਣਦਾ ਹਾਂ।(ਹੇ ਪ੍ਰਭੂ)! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ), ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ।
 
साहिबु निताणिआ का ताणु ॥
Sāhib niṯāṇi▫ā kā ṯāṇ.
Our Lord and Master is the Power of the powerless.
ਮਾਲਕ ਨਿਰਬਲਾਂ ਦਾ ਬਲ ਹੈ।
xxxਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ,
 
माणु ताणु तजि मोहु अंधेरा ॥
Māṇ ṯāṇ ṯaj moh anḏẖerā.
I have renounced my pride in my own strength, and the darkness of emotional attachment.
ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
ਤਜਿ = ਤਿਆਗ ਕੇ।(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ।)
 
तेरा माणु ताणु प्रभ तेरा ॥
Ŧerā māṇ ṯāṇ parabẖ ṯerā.
Yours is the Honor, God, and Yours is the Power.
ਤੇਰੀ ਹੀ ਹੈ ਮੇਰੀ ਇਜ਼ਤ ਤੇ ਤੇਰੀ ਹੀ ਹੈ, ਹੇ ਮੇਰੇ ਸਾਈਂ! ਮੇਰੀ ਤਾਕਤ।
ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ।
 
एता ताणु होवै मन अंदरि करी भि आखि कराई ॥
Ėṯā ṯāṇ hovai man anḏar karī bẖė ākẖ karā▫ī.
and if I were to possess so much power within my mind that I could cause others to do my bidding-so what?
ਜੇਕਰ ਮੇਰੇ ਚਿੱਤ ਅੰਦਰ ਐਨਾ ਬਲ ਹੋਵੇ ਕਿ ਇਹੋ ਜੇਹੀਆਂ ਗੱਲਾਂ ਮੈਂ ਕਰਾਂ ਅਤੇ ਆਪਣੇ ਕਹਿਣ ਦੁਆਰਾ ਹੋਰਨਾਂ ਤੋਂ ਭੀ ਕਰਾਵਾਂ, ਪਰ ਇਹ ਸਾਰਾ ਕੁਝ ਬੇਫਾਇਦਾ ਹੈ।
xxxਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।
 
तेरा ताणु नाम की वडिआई ॥
Ŧerā ṯāṇ nām kī vadi▫ā▫ī.
All Power is Yours, through the greatness of Your Name.
ਮੇਰੀ ਸਤਿਆ ਤੇਰੇ ਵਿੱਚ ਹੈ, ਤੇ ਮੇਰੀ ਵਿਸ਼ਾਲਤਾ ਤੇਰੇ ਨਾਮ ਵਿੱਚ।
ਤਾਣੁ = ਤਾਕਤ, ਆਸਰਾ।(ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।
 
आसा माणु ताणु धनु एक ॥
Āsā māṇ ṯāṇ ḏẖan ek.
The One Lord is my hope, honor, power and wealth.
ਇਕ ਸਾਈਂ ਹੀ ਮੇਰੀ ਊਮੇਦ, ਇੱਜ਼ਤ, ਜ਼ੋਰ ਅਤੇ ਦੌਲਤ ਹੈ।
ਏਕ = ਇਕ ਪਰਮਾਤਮਾ ਦੀ।ਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ।
 
नानक तकीआ तुही ताणु ॥४॥५॥१४३॥
Nānak ṯakī▫ā ṯuhī ṯāṇ. ||4||5||143||
You are Nanak's strength and support. ||4||5||143||
ਤੂੰ ਹੀ ਨਾਨਕ ਦਾ ਆਸਰਾ ਅਤੇ ਤਾਕਤ ਹੈ।
ਤਕੀਆ = ਸਹਾਰਾ। ਤਾਣੁ = ਬਲ, ਤਾਕਤ ॥੪॥ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ॥੪॥੫॥੧੪੩॥
 
हरि नामु ताणु हरि नामु दीबाणु हरि नामो रख करावै ॥
Har nām ṯāṇ har nām ḏībāṇ har nāmo rakẖ karāvai.
The Lord's Name is His power, and the Lord's Name is His Royal Court; the Lord's Name protects Him.
ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਬਲ ਹੈ ਤੇ ਵਾਹਿਗੁਰੂ ਦਾ ਨਾਮ ਹੀ ਆਸਰਾ। ਕੇਵਲ ਵਾਹਿਗੁਰੂ ਦਾ ਨਾਮ ਹੀ ਉਨ੍ਹਾਂ ਦੀ ਰਖਿਆ ਕਰਦਾ ਹੈ।
ਤਾਣੁ = ਬਲ। ਦੀਬਾਣੁ = ਆਸਰਾ। ਰਖ = ਰੱਖਿਆ।ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ।
 
ओना अंदरि सचु मुख उजले सचु बोलनि सचे तेरा ताणु ॥
Onā anḏar sacẖ mukẖ ujle sacẖ bolan sacẖe ṯerā ṯāṇ.
Within them is the Truth; their faces are radiant, and they speak the Truth. O True Lord, You are their strength.
ਉਨ੍ਹਾਂ ਦੇ ਅੰਦਰ ਸੱਚ ਹੈ, ਉਨ੍ਹਾਂ ਦੇ ਚਿਹਰੇ ਰੋਸ਼ਨ ਹਨ, ਉਹ ਸੱਚ ਬੋਲਦੇ ਹਨ ਅਤੇ ਤੂੰ ਹੇ ਸਤਿਪੁਰਖ ਉਨ੍ਹਾਂ ਦੀ ਸੱਤਿਆ ਹੈਂ।
ਉਜਲੇ = ਖਿੜੇ ਹੋਏ।ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ।
 
गुर सतिगुर ताणु दीबाणु हरि तिनि सभ आणि निवाई ॥
Gur saṯgur ṯāṇ ḏībāṇ har ṯin sabẖ āṇ nivā▫ī.
The Lord is the Power and Support of the Guru, the True Guru; all come to bow before Him.
ਵੱਡੇ ਸੱਚੇ ਗੁਰਾਂ ਦਾ ਵਾਹਿਗੁਰੂ ਬਲ ਅਤੇ ਆਸਰਾ ਹੈ। ਸਾਰਿਆਂ ਨੂੰ ਲਿਆ ਕੇ ਉਸ ਨੇ ਉਨ੍ਹਾਂ ਮੂਹਰੇ ਨਿਵਾ ਦਿੱਤਾ ਹੈ।
ਤਾਣੁ = ਤਾਕਤ। ਦੀਬਾਣੁ = ਆਸਰਾ। ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ।ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ।
 
संत संगि सागरु तरे जन नानक सचा ताणु ॥१॥
Sanṯ sang sāgar ṯare jan Nānak sacẖā ṯāṇ. ||1||
In the Society of the Saints, he crosses over the world-ocean; O servant Nanak, he has the strength and support of the True Lord. ||1||
ਸਾਧ ਸੰਗਤ ਨਾਲ ਜੁੜਨ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਅਤੇ ਹੇ ਗੋਲੇ ਨਾਨਕ ਉਸ ਨੂੰ ਇਕ ਹਰੀ ਦਾ ਹੀ ਸੱਚਾ ਆਸਰਾ ਹੈ।
ਤਾਣੁ = ਆਸਰਾ, ਬਲ। ਜਨਮ ਮਰਨ ਦੁਖੁ = ਜਨਮ ਤੋਂ ਮਰਨ ਤਕ ਸਾਰੀ ਉਮਰ ਦਾ ਦੁੱਖ-ਕਲੇਸ਼ ॥੧॥ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ ॥੧॥
 
तेरा ताणु तूहै दीबाणु ॥
Ŧerā ṯāṇ ṯūhai ḏībāṇ.
The Power is Yours; You are my only Support.
ਤੈਡੀਂ ਹੀ ਸਤਿਆ ਹੈ ਅਤੇ ਤੂੰ ਹੀ ਆਸਰਾ ਹੈ।
ਤਾਣੁ = ਤਾਕਤ। ਦੀਬਾਣੁ = ਆਸਰਾ।(ਹੇ ਪ੍ਰਭੂ!) ਗੁਰਮੁਖਿ ਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਆਸਰਾ ਹੈ,
 
जो किछु करी सु तेरा ताणु ॥
Jo kicẖẖ karī so ṯerā ṯāṇ.
Whatever I do, is by Your Almighty Power.
ਜਿਹੜਾ ਕੁਝ ਮੈਂ ਕਰਦਾ ਹਾਂ ਉਹ ਤੇਰੇ ਹੀ ਬਲ ਦੇ ਜ਼ਰਿਏ ਹੈ।
ਕਰੀ = ਕਰੀਂ, ਮੈਂ ਕਰਦਾ ਹਾਂ। ਤਾਣੁ = ਬਲ।(ਇਸ ਵਾਸਤੇ ਹੇ ਪ੍ਰਭੂ!) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ,
 
हरि मेरी ओट मै हरि का ताणु ॥
Har merī ot mai har kā ṯāṇ.
The Lord is my Support; the Lord is my Power.
ਵਾਹਿਗੁਰੂ ਮੇਰਾ ਆਸਰਾ ਹੈ ਅਤੇ ਵਾਹਿਗੁਰੂ ਹੀ ਮੈਡਾਂ ਜੋਰ।
ਤਾਣੁ = ਬਲ, ਜ਼ੋਰ। ਮੈ = ਮੈਨੂੰ।(ਹੇ ਭਾਈ!) ਪਰਮਾਤਮਾ ਹੀ ਮੇਰੀ ਓਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ,
 
नानक के प्रभ सदा सुखदाते मै ताणु तेरा इकु नाउ ॥४॥७॥४६॥
Nānak ke parabẖ saḏā sukẖ▫ḏāṯe mai ṯāṇ ṯerā ik nā▫o. ||4||7||46||
The Lord God of Nanak is forever the Giver of peace; Your Name is my only strength. ||4||7||46||
ਨਾਨਕ ਦਾ ਸੁਆਮੀ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਮੇਰੀ ਤਾਕਤ ਕੇਵਲ ਤੇਰਾ ਨਾਮ ਹੀ ਹੈ।
ਤਾਣੁ = ਬਲ, ਸਹਾਰਾ ॥੪॥੭॥੪੬॥ਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ॥੪॥੭॥੪੬॥
 
तू समरथु मै तेरा ताणु ॥३॥
Ŧū samrath mai ṯerā ṯāṇ. ||3||
You are All-powerful, You are my strength. ||3||
ਤੂੰ ਸਰਬ-ਸ਼ਕਤੀਵਾਨ ਹੈ, ਤੂੰ ਹੀ ਮੇਰੀ ਸੱਤਿਆ ਹੈ।
ਸਮਰਥੁ = ਤਾਕਤਾਂ ਦਾ ਮਾਲਕ ॥੩॥ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥
 
संत ओट प्रभ तेरा ताणु ॥४॥३४॥८५॥
Sanṯ ot parabẖ ṯerā ṯāṇ. ||4||34||85||
O God, You are the Support and the Strength of the Saints. ||4||34||85||
ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ!
ਸੰਤ = ਸੰਤਾਂ ਨੂੰ ॥੪॥੩੪॥੮੫॥ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ॥੪॥੩੪॥੮੫॥