Sri Guru Granth Sahib Ji

Search ਤਾਰ in Gurmukhi

चुपै चुप न होवई जे लाइ रहा लिव तार ॥
Cẖupai cẖup na hova▫ī je lā▫e rahā liv ṯār.
By remaining silent, inner silence is not obtained, even by remaining lovingly absorbed deep within.
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
 
आखहि मंगहि देहि देहि दाति करे दातारु ॥
Ākẖahi mangahi ḏehi ḏehi ḏāṯ kare ḏāṯār.
People beg and pray, "Give to us, give to us", and the Great Giver gives His Gifts.
ਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: "ਸਾਨੂੰ ਖੈਰ ਪਾ, ਸਾਨੂੰ ਖੈਰ ਪਾ", ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
 
मंनै तरै तारे गुरु सिख ॥
Mannai ṯarai ṯāre gur sikẖ.
The faithful are saved, and carried across with the Sikhs of the Guru.
ਪ੍ਰਭੂ ਦਾ ਹੁਕਮ ਮੰਨਣ ਵਾਲਾ ਆਪਣੇ ਆਪ ਨੂੰ ਬਚਾ ਲੈਂਦਾ ਹੈ ਅਤੇ ਗੁਰੂ ਦੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਤਰੈ ਗੁਰੁ = ਗੁਰੂ ਆਪਿ ਤਰਦਾ ਹੈ। ਸਿਖ = ਸਿੱਖਾਂ ਨੂੰ। ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ।ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।
 
असंख सती असंख दातार ॥
Asaʼnkẖ saṯī asaʼnkẖ ḏāṯār.
Countless the holy, countless the givers.
ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।
ਸਤੀ = ਸਤ ਧਰਮ ਵਾਲੇ ਮਨੁੱਖ। ਦਾਤਾਰ = ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।ਅਨੇਕਾਂ ਹੀ ਦਾਨੀ ਤੇ ਦਾਤੇ ਹਨ।
 
असंख मोनि लिव लाइ तार ॥
Asaʼnkẖ mon liv lā▫e ṯār.
Countless silent sages, vibrating the String of His Love.
ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।
ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
 
एहि भि दाति तेरी दातार ॥
Ėhi bẖė ḏāṯ ṯerī ḏāṯār.
Even these are Your Gifts, O Great Giver!
ਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ!
ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ)।
 
सभि जीअ तुमारे जी तूं जीआ का दातारा ॥
Sabẖ jī▫a ṯumāre jī ṯūʼn jī▫ā kā ḏāṯārā.
All living beings are Yours-You are the Giver of all souls.
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
ਦਾਤਾਰਾ = ਰਾਜ਼ਕ।ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।
 
गगन मै थालु रवि चंदु दीपक बने तारिका मंडल जनक मोती ॥
Gagan mai thāl rav cẖanḏ ḏīpak bane ṯārikā mandal janak moṯī.
Upon that cosmic plate of the sky, the sun and the moon are the lamps. The stars and their orbs are the studded pearls.
ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ।ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।
 
रस कस आपु सलाहणा ए करम मेरे करतार ॥१॥
Ras kas āp salāhṇā e karam mere karṯār. ||1||
I am caught in these tastes and flavors, and in self-conceited praise. These are my actions, O my Creator! ||1||
ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ।੧।ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥
 
मनहठि मती बूडीऐ गुरमुखि सचु सु तारि ॥१॥
Manhaṯẖ maṯī būdī▫ai gurmukẖ sacẖ so ṯār. ||1||
Through stubborn-mindedness, the intellect is drowned; one who becomes Gurmukh and truthful is saved. ||1||
ਮਨੂਏ ਦੀ ਜ਼ਿੱਦ ਰਾਹੀਂ ਅਕਲ ਵਾਲਾ ਆਦਮੀ ਡੁੱਬ ਜਾਂਦਾ ਹੈ ਅਤੇ ਗੁਰਾਂ ਦੇ ਰਾਹੀਂ ਸੱਚਾ ਆਦਮੀ ਬਚ ਜਾਂਦਾ ਹੈ।
ਮਨ ਹਠਿ = ਮਨ ਦੇ ਹਠ ਵਿਚ। ਮਨ ਹਠਿ ਮਤੀ = ਹਠੀ ਮੱਤ ਨਾਲ, ਆਪਣੀ ਅਕਲ ਦੇ ਹਠ ਤੇ ਤੁਰਿਆਂ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦਾ ਆਸਰਾ ਲੈਂਦਾ ਹੈ। ਤਾਰਿ = ਤਾਰੈ, ਤਾਰ ਲੈਂਦਾ ਹੈ।੧।ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥
 
अंतर की गति जाणीऐ गुर मिलीऐ संक उतारि ॥
Anṯar kī gaṯ jāṇī▫ai gur milī▫ai sank uṯār.
Know the state of your inner being; meet with the Guru and get rid of your skepticism.
ਵਹਿਮ ਦੂਰ ਕਰ ਦੇ, ਗੁਰਦੇਵ ਜੀ ਨੂੰ ਮਿਲ ਅਤੇ ਤੂੰ ਆਪਣੇ ਅੰਦਰਵਾਰ ਦੀ ਹਾਲਤ ਨੂੰ ਜਾਣ ਲਵੇਗਾ।
ਗਤਿ = ਹਾਲਤ। ਗੁਰ ਮਿਲੀਐ = ਗੁਰੂ ਨੂੰ ਮਿਲਣਾ ਚਾਹੀਦਾ ਹੈ। ਸੰਕ ਉਤਾਰਿ = ਸ਼ੰਕਾ ਉਤਾਰ ਕੇ, ਪੂਰੀ ਸਰਧਾ ਨਾਲ।ਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।
 
गुरमुखि रवहि सोहागणी सो प्रभु सेज भतारु ॥३॥
Gurmukẖ ravėh sohāgaṇī so parabẖ sej bẖaṯār. ||3||
The Gurmukh is ravished like the pure and happy bride on the Bed of God, her Husband. ||3||
ਉਹ ਸੁਆਮੀ ਕੰਤ, ਆਪਣੇ ਪਲੰਘ ਉਤੇ, ਪਵਿੱਤਰ ਤੇ ਪਾਕ-ਦਾਮਨ ਪਤਨੀਆਂ ਨੂੰ ਭੋਗਦਾ ਹੈ।
ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸੇਜ ਭਤਾਰੁ = (ਹਿਰਦਾ-) ਸੇਜ ਦਾ ਪਤੀ।੩।ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ॥੩॥
 
आपे होवै चोलड़ा आपे सेज भतारु ॥१॥
Āpe hovai cẖolṛā āpe sej bẖaṯār. ||1||
He Himself is the Bride in her dress, He Himself is the Bridegroom on the bed. ||1||
ਉਹ ਆਪ ਚੌਲੀ (ਪਤਨੀ) ਹੈ ਅਤੇ ਆਪ ਹੀ ਪਲੰਘ ਤੇ ਪਤੀ।
ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।੧।ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ॥੧॥
 
दस अठार मै अपर्मपरो चीनै कहै नानकु इव एकु तारै ॥३॥२६॥
Ḏas aṯẖār mai aprampro cẖīnai kahai Nānak iv ek ṯārai. ||3||26||
See the Infinite Lord in the ten directions, and in all the variety of nature. Says Nanak, in this way, the One Lord shall carry you across. ||3||26||
ਦਸਾਂ ਹੀ ਪਾਸਿਆਂ ਅਤੇ ਅਠਾਰਾਂ (ਭਾਵ ਬਨਾਸਪਤੀ) ਵਿੱਚ ਹੱਦ-ਬੰਨਾ ਰਹਿਤ ਸੁਆਮੀ ਨੂੰ ਵੇਖ। ਨਾਨਕ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਇਕ ਮਾਲਕ ਤੈਨੂੰ ਪਾਰ ਦੇਵੇਗਾ!
ਦਸ = ਚਾਰ ਵੇਦ ਅਤੇ ਛੇ ਸ਼ਾਸਤ੍ਰ। ਅਠਾਰਮੈ = ਅਠਾਰਾਂ ਪੁਰਾਣਾਂ ਵਿਚ। ਅਪਰੰਪਰੋ = ਅਪਰੰਪਰੁ, ਪਰਮਾਤਮਾ। ਚੀਨੈ = ਖੋਜੇ, ਪਛਾਣੇ। ਇਵ = ਇਸ ਤਰ੍ਹਾਂ। ਏਕੁ = ਪ੍ਰਭੂ।੩।ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥੨੬॥
 
भी करतारहु डरणा ॥१॥ रहाउ ॥
Bẖī karṯārahu darṇā. ||1|| rahā▫o.
so live in the Fear of God the Creator. ||1||Pause||
ਤਾਹਮ, ਸਾਜਣ-ਹਾਰ ਦੇ ਭੈ ਅੰਦਰ ਰਹੁ। ਠਹਿਰਾਉ।
ਭੀ = ਤਾਂ ਤੇ। ਕਰਤਾਰਹੁ = ਕਰਤਾਰ ਤੋਂ।੧।ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ॥੧॥ ਰਹਾਉ॥
 
धाणक रूपि रहा करतार ॥१॥
Ḏẖāṇak rūp rahā karṯār. ||1||
I live as a wild hunter, O Creator! ||1||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੈ ਸਿਰਜਣਹਾਰ!
ਧਾਣਕ = ਸਾਂਹਸੀ। ਰੂਪਿ = ਰੂਪ ਵਾਲਾ, ਵੇਸ ਵਾਲਾ।੧।ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥
 
तेरा एकु नामु तारे संसारु ॥
Ŧerā ek nām ṯāre sansār.
Your Name alone, Lord, saves the world.
ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
xxxਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।
 
धाणक रूपि रहा करतार ॥२॥
Ḏẖāṇak rūp rahā karṯār. ||2||
I live as a wild hunter, O Creator! ||2||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
xxxਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥
 
धाणक रूपि रहा करतार ॥३॥
Ḏẖāṇak rūp rahā karṯār. ||3||
I live as a wild hunter, O Creator! ||3||
ਮੈਂ ਸ਼ਿਕਾਰੀ ਦੇ ਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
xxxਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥
 
धाणक रूपि रहा करतार ॥४॥२९॥
Ḏẖāṇak rūp rahā karṯār. ||4||29||
I live as a wild hunter, O Creator! ||4||29||
ਮੈਂ ਸ਼ਿਕਾਰੀ ਦੇ ਸਰੂਪ ਵਿੱਚ ਰਹਿੰਦਾ ਹਾਂ, ਹੇ ਸਿਰਜਣਹਾਰ!
xxxਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥