Sri Guru Granth Sahib Ji

Search ਤਿਆਗਿ in Gurmukhi

साधू की होहु रेणुका अपणा आपु तिआगि ॥
Sāḏẖū kī hohu reṇukā apṇā āp ṯi▫āg.
Become the dust of the Saints; renounce your selfishness and conceit.
ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
ਰੇਣੁਕਾ = ਚਰਨ-ਧੂੜ। ਆਪੁ = ਆਪਾ-ਭਾਵ, ਅਹੰਕਾਰ।(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ।
 
अवगण तिआगि समाईऐ गुरमति पूरा सोइ ॥१॥ रहाउ ॥
Avgaṇ ṯi▫āg samā▫ī▫ai gurmaṯ pūrā so▫e. ||1|| rahā▫o.
Renouncing wrongful actions, following the Guru's Teachings, you shall be absorbed into the Perfect One. ||1||Pause||
ਜੋ ਗੁਰਾਂ ਦੀ ਸਿੱਖ-ਮਤ ਤਾਬੇ ਬੁਰਾਈਆਂ ਨੂੰ ਛੱਡ ਦਿੰਦੀ ਹੈ, ਉਹ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
ਤਿਆਗਿ = ਤਿਆਗ ਕੇ। ਸਮਾਈਐ = ਲੀਨ ਹੋਈਦਾ ਹੈ। ਸੋਇ = ਉਹ ਪਰਮਾਤਮਾ ॥੧॥ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ ॥੧॥ ਰਹਾਉ॥
 
जगजीवन पुरखु तिआगि कै माणस संदी आस ॥
Jagjīvan purakẖ ṯi▫āg kai māṇas sanḏī ās.
They have forsaken God the Primal Being, the Life of the World, and they have come to rely upon mere mortals.
ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ।
ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ। ਸੰਦੀ = ਦੀ।ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।
 
आपु तिआगि बिनती करहि लेहु प्रभू लड़ि लाइ ॥
Āp ṯi▫āg binṯī karahi leho parabẖū laṛ lā▫e.
They renounce their selfishness and conceit, and they pray, "God, please attach me to the hem of Your robe".
ਸਵੈ-ਹੰਗਤਾ ਨੂੰ ਨਵਿਰਤ ਕਰਕੇ, ਉਹ ਪ੍ਰਾਰਥਨਾ ਕਰਦੇ ਹਨ, ਹੇ ਸੁਆਮੀ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ।
ਆਪੁ = ਆਪਾ-ਭਾਵ। ਲੜਿ = ਲੜ ਵਿਚ, ਪੱਲੇ।ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।
 
आपु तिआगि सरणी पवां मुखि बोली मिठड़े वैण ॥
Āp ṯi▫āg sarṇī pavāʼn mukẖ bolī miṯẖ▫ṛe vaiṇ.
Renouncing selfishness and conceit, I seek His Sanctuary, and speak sweet words to Him.
ਆਪਣੀ ਸਵੈ-ਹੰਗਤਾ ਨੂੰ ਨਵਿਰਤ ਕਰਕੇ ਮੈਂ ਸਾਈਂ ਦੀ ਪਨਾਹ ਲੈਂਦਾ ਹਾਂ ਤੇ ਆਪਣੇ ਮੂੰਹ ਨਾਲ ਮਿਠੇ ਬਚਨ ਉਚਾਰਦਾ ਹਾਂ।
ਆਪੁ = ਆਪਾ-ਭਾਵ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਾਂ। ਵੈਣ = {वचन, वअण} ਬੋਲ।ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,
 
तिआगि मानु झूठु अभिमानु ॥
Ŧi▫āg mān jẖūṯẖ abẖimān.
Abandon pride, falsehood and arrogance.
ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।
xxxਮਾਣ, ਝੂਠ ਤੇ ਅਹੰਕਾਰ ਛੱਡ ਦੇਹ।
 
आपु तिआगि मिटै आवण जाणा ॥
Āp ṯi▫āg mitai āvaṇ jāṇā.
Renouncing selfishness and conceit, coming and going come to an end.
ਆਪਣੀ ਹੰਗਤਾ ਨਵਿਰਤ ਕਰਨ ਦੁਆਰਾ ਆਦਮੀ ਦਾ ਆਗਮਨ ਤੇ ਗਮਨ ਮੁਕ ਜਾਂਦੇ ਹਨ।
ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।ਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
 
सगल तिआगि गुर सरणी आइआ ॥
Sagal ṯi▫āg gur sarṇī ā▫i▫ā.
Renouncing everything, I have come to the Guru's Sanctuary.
ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
ਸਗਲ = ਸਾਰੇ (ਆਸਰੇ)।ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ,
 
प्रभू तिआगि लागत अन लोभा ॥
Parabẖū ṯi▫āg lāgaṯ an lobẖā.
Forsaking God, she is attached to other desires.
ਉਹ ਸੁਆਮੀ ਨੂੰ ਛੱਡ ਦਿੰਦੀ ਹੈ ਅਤੇ ਹੋਰਨਾ ਦੀ ਚਾਹਨਾ ਨਾਲ ਚਿਮੜੀ ਹੋਈ ਹੈ।
ਤਿਆਗਿ = ਤਿਆਗਿ ਕੇ।ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ,
 
तिआगि चलिओ है मूड़ नंग ॥२॥
Ŧi▫āg cẖali▫o hai mūṛ nang. ||2||
leaving these behind, the fool must depart naked. ||2||
ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ।
ਮੂੜ = ਮੂਰਖ ॥੨॥ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ॥੨॥
 
भावनु तिआगिओ री तिआगिओ ॥
Bẖāvan ṯi▫āgi▫o rī ṯi▫āgi▫o.
I have renounced my desires; I have renounced them.
ਹੇ ਮੇਰੀ ਸਖੀ, ਆਪਣੀਆਂ ਖਾਹਿਸ਼ਾਂ ਮੈਂ ਛੱਡ ਤੇ ਤਿਆਗ ਦਿਤੀਆਂ ਹਨ।
ਭਾਵਨੁ = (ਸੁਖ ਦੇ ਗ੍ਰਹਣ ਕਰਨ ਤੇ ਦੁੱਖ ਦੇ ਤਿਆਗ ਦਾ) ਸੰਕਲਪ। ਰੀ = ਹੇ ਭੈਣ!ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ,
 
तिआगिओ मै गुर मिलि तिआगिओ ॥
Ŧi▫āgi▫o mai gur mil ṯi▫āgi▫o.
I have renounced them; meeting the Guru, I have renounced them.
ਗੁਰਾਂ ਨੂੰ ਮਿਲਣ ਦੁਆਰਾ ਮੈਂ ਉਹਨਾਂ ਨੂੰ ਤਲਾਂਜਲੀ ਤੇ ਛੁੱਟੀ ਦੇ ਦਿੱਤੀ ਹੈ।
ਗੁਰ ਮਿਲਿ = ਗੁਰੂ ਨੂੰ ਮਿਲ ਕੇ।ਸਦਾ ਲਈ ਛੱਡ ਦਿੱਤਾ ਹੈ।
 
रसु संग्रहि बिखु परहरि तिआगिआ ॥
Ras sangrahi bikẖ parhar ṯi▫āgi▫ā.
I have gathered in the Lord's sublime essence, and cast out the poison.
ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।
ਸੰਗ੍ਰਹਿ = ਇਕੱਠਾ ਕਰ ਕੇ। ਪਰਹਰਿ = ਦੂਰ ਕਰ ਕੇ।(ਆਤਮਕ) ਆਨੰਦ (ਆਪਣੇ ਅੰਦਰ) ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਦੂਰ ਕਰ ਕੇ (ਸਦਾ ਲਈ) ਤਿਆਗ ਦਿੱਤਾ ਹੈ।
 
नामु तिआगि करे अन काज ॥
Nām ṯi▫āg kare an kāj.
One who renounces the Naam and engages in other occupations,
ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,।
ਅਨ ਕਾਜ = ਹੋਰ ਹੋਰ ਕੰਮ।(ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ,
 
मानु तिआगि करि भगति ठगउरी मोहह साधू मंतै ॥
Mān ṯi▫āg kar bẖagaṯ ṯẖag▫urī mohah sāḏẖū manṯai.
Renouncing our pride, let's charm Him with the potion of devotional worship, and the mantra of the Holy Saints.
ਆਪਣੀ ਹੰਗਤਾ ਮੇਟਣ ਅਤੇ ਸ਼ਰਧਾ-ਪਰੇਮ ਤੇ ਸੰਤਾਂ ਦੀ ਕਲਾਮ ਦਾ ਮੰਤਰ ਪਿਲਾਉਣ ਦੁਆਰਾ, ਆਓ ਆਪਾਂ ਉਸ ਨੂੰ ਫਰੇਫਤਾ ਕਰ ਲਈਏ।
ਤਿਆਗਿ = ਛੱਡ ਕੇ। ਕਰਿ = ਬਣਾ ਕੇ। ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ ਲੈਂਦਾ ਹੈ। ਮੋਹਹ = ਅਸੀਂ ਮੋਹ ਲਈਏ। ਸਾਧੂ ਮੰਤੈ = ਗੁਰੂ ਦੇ ਉਪਦੇਸ਼ ਨਾਲ।ਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ।
 
तिसहि तिआगि सुख सहजे सोऊ ॥
Ŧisėh ṯi▫āg sukẖ sėhje so▫ū.
Give them up, and sleep in intuitive peace and poise.
ਇਨ੍ਹਾਂ ਨੂੰ ਛੱਡ ਦੇ ਅਤੇ ਆਰਾਮ ਅਤੇ ਅਡੋਲਤਾ ਅੰਦਰ ਸੌਂ।
ਤਿਸਹਿ = ਇਸ (ਦੁਰਮਤ) ਨੂੰ। ਸੋਊ = ਟਿਕੋਗੇ।ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ।
 
जो सगल तिआगि एकहि लपटाही ॥
Jo sagal ṯi▫āg ekėh laptāhī.
who have abandoned all else and who cling to the One Lord alone.
ਜਿਹੜੇ ਸਾਰਾ ਕੁਛ ਛੱਡ ਕੇ, ਅਦੁੱਤੀ ਪੁਰਖ ਨਾਲ ਜੁੜੇ ਹਨ।
xxxਜੋ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ।
 
उकति सिआनप सगल तिआगि नानक लए समाइ ॥१॥
Ukaṯ si▫ānap sagal ṯi▫āg Nānak la▫e samā▫e. ||1||
Give up all your clever tricks, O Nanak, and He shall absorb you into Himself. ||1||
ਆਪਣੀਆਂ ਸਾਰੀਆਂ ਯੁਕਤੀਆਂ ਅਤੇ ਚਤਰਾਈਆਂ ਛੱਡ ਦੇ, ਅਤੇ ਵਾਹਿਗੁਰੂ ਤੈਨੂੰ ਆਪਣੇ ਅੰਦਰ ਲੀਨ ਕਰ ਲਵੇਗਾ, ਹੇ ਨਾਨਕ!
ਉਕਤਿ = ਦਲੀਲ-ਬਾਜ਼ੀ ॥੧॥ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ॥੧॥
 
सगल तिआगि बन मधे फिरिआ ॥
Sagal ṯi▫āg ban maḏẖe firi▫ā.
the renunciation of everything and wandering around in the wilderness;
ਹਰ ਵਸਤੂ ਦਾ ਛੱਡ ਦੇਦਾ ਅਤੇ ਜੰਗਲ ਅੰਦਰ ਭਟਕਣਾ।
ਤਿਆਗਿ = ਛੱਡ ਕੇ। ਮਧੇ = ਵਿਚ।(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;
 
तिसहि तिआगि अवर संगि रचना ॥
Ŧisėh ṯi▫āg avar sang racẖnā.
and yet, you forsake Him and attach yourself to others.
ਤੂੰ ਉਸ ਨੂੰ ਛੱਡ ਕੇ ਹੋਰਾਂ ਨਾਲ ਜੁੜਦਾ ਹੈਂ।
ਤਿਸਹੁ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ, ਵਿਸਾਰ ਕੇ। ਰਚਨਾ = ਰੁੱਝਾ ਹੋਇਆ ਹੈਂ, ਮਗਨ ਹੈਂ।ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ।