Sri Guru Granth Sahib Ji

Search ਤਿਨਾ in Gurmukhi

जिना रासि न सचु है किउ तिना सुखु होइ ॥
Jinā rās na sacẖ hai ki▫o ṯinā sukẖ ho▫e.
Those who do not have the Assets of Truth-how can they find peace?
ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ?
xxxਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
 
राम नाम रंगि रतिआ भारु न भरमु तिनाह ॥
Rām nām rang raṯi▫ā bẖār na bẖaram ṯināh.
Those who are imbued with the love of the Name of the Lord are not loaded down by doubt.
ਜਿਹੜੇ ਵਿਆਪਕ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਾਂ ਹੀ ਪਾਪਾਂ ਦਾ ਬੋਝ ਹੁੰਦਾ ਹੈ ਅਤੇ ਨਾਂ ਹੀ ਸੰਦੇਹ।
ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ।ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।
 
तिना पिछै रिधि सिधि फिरै ओना तिलु न तमाइ ॥४॥
Ŧinā picẖẖai riḏẖ siḏẖ firai onā ṯil na ṯamā▫e. ||4||
wealth and supernatural spiritual powers follow them, but they do not care for such things at all. ||4||
ਜਿਹੜੇ ਗਲੇ ਵਿੱਚ ਵਾਹਿਗੁਰੂ ਦੀ ਮਾਲਾ ਪਹਿਨਦੇ ਹਨ ਅਤੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ।੪।ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥
 
जिनी सुणि कै मंनिआ तिना निज घरि वासु ॥
Jinī suṇ kai mani▫ā ṯinā nij gẖar vās.
Those who hear and believe, find the home of the self deep within.
ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
ਨਿਜ ਘਰਿ = ਆਪਣੇ ਘਰ ਵਿਚ, ਅੰਤਰ ਆਤਮੇ।ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।
 
तिना अनंदु सदा सुखु है जिना सचु नामु आधारु ॥
Ŧinā anand saḏā sukẖ hai jinā sacẖ nām āḏẖār.
Those who have the Support of the True Name are in ecstasy and peace forever.
ਕੇਵਲ ਉਨ੍ਹਾਂ ਨੂੰ ਹੀ ਖੁਸ਼ੀ ਅਤੇ ਸਦੀਵੀ ਆਰਾਮ ਹੈ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਸਰਾ ਹੈ।
ਆਧਾਰੁ = ਆਸਾਰਾ।ਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ।
 
सदा पिरु रावहि आपणा तिना सुखे सुखि विहाइ ॥२॥
Saḏā pir rāvėh āpṇā ṯinā sukẖe sukẖ vihā▫e. ||2||
They enjoy their Husband Lord forever, and their life-night passes in the most blissful peace. ||2||
ਉਹ ਸਦੀਵ ਹੀ ਆਪਣੇ ਪਤੀ ਨੂੰ ਮਾਣਦੀਆਂ ਹਨ। ਉਨ੍ਹਾਂ ਦੀ ਜੀਵਨ-ਰਾਤ੍ਰੀ ਪ੍ਰਮ-ਅਨੰਦ ਅੰਦਰ ਬੀਤਦੀ ਹੈ।
ਵਿਹਾਇ = (ਉਮਰ) ਬੀਤਦੀ ਹੈ।੨।ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥
 
जिनी गुरमुखि नामु सलाहिआ तिना सभ को कहै साबासि ॥
Jinī gurmukẖ nām sahāli▫ā ṯinā sabẖ ko kahai sābās.
Those Gurmukhs who praise the Naam are applauded by everyone.
ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।
ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।
 
नानक भाग वडे तिना गुरमुखा जिन अंतरि नामु परगासि ॥४॥३३॥३१॥६॥७०॥
Nānak bẖāg vade ṯinā gurmukẖā jin anṯar nām pargās. ||4||33||31||6||70||
O Nanak, great is the good fortune of those Gurmukhs, who are filled with the Light of the Naam within. ||4||33||31||6||70||
ਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ।
ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ।੪।ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥
 
तिना पिछै छुटीऐ जिन अंदरि नामु निधानु ॥
Ŧinā picẖẖai cẖẖutī▫ai jin anḏar nām niḏẖān.
Those who have the Treasure of the Naam within emancipate others as well as themselves.
ਜਿਨ੍ਹਾਂ ਦੇ ਅੰਤਰ-ਆਤਮੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਮਗਰ ਲੱਗ ਕੇ ਪ੍ਰਾਣੀ ਖਲਾਸੀ ਪਾ ਜਾਂਦਾ ਹੈ।
ਪਿਛੈ = ਅਨੁਸਾਰ ਹੋ ਕੇ, ਸਰਨੀ ਪੈ ਕੇ। ਛੁਟੀਐ = (ਵਿਕਾਰਾਂ ਤੋਂ) ਬਚੀਦਾ ਹੈ। ਨਿਧਾਨੁ = ਖ਼ਜ਼ਾਨਾ।ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ।
 
धुरि पूरबि करतै लिखिआ तिना गुरमति नामि समाइ ॥१॥ रहाउ ॥
Ḏẖur pūrab karṯai likẖi▫ā ṯinā gurmaṯ nām samā▫e. ||1|| rahā▫o.
Those who are so pre-destined by the Creator are absorbed into the Naam, through the Guru's Teachings. ||1||Pause||
ਜਿਨ੍ਹਾਂ ਲਈ ਵਾਹਿਗੁਰੂ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
ਧੁਰਿ = ਧੁਰੋਂ। ਪੂਰਬਿ = ਪਹਿਲੇ ਜਨਮ ਵਿਚ। ਕਰਤੈ = ਕਰਤਾਰ ਨੇ। ਸਮਾਇ = ਸਮਾਈ ॥੧॥(ਨਾਮ ਬੜੀ ਦੁਰਲੱਭ ਦਾਤ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ॥੧॥ ਰਹਾਉ॥
 
तिना निज घरि वासा पाइआ सचै महलि रहंनि ॥
Ŧinā nij gẖar vāsā pā▫i▫ā sacẖai mahal rahann.
They attain their dwelling in the home of their own inner being, and they abide in the Mansion of Truth.
ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ ਅਤੇ ਮੰਦਰ ਅੰਦਰ ਵਸਦੇ ਹਨ।
ਮਹਲਿ = ਮਹਲ ਵਿਚ। ਸਚੈ ਮਹਲਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਰਹੰਨਿ = ਰਹਿੰਦੇ ਹਨ।ਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।
 
मैले वेस तिना कामणी दुखी रैणि विहाइ जीउ ॥७॥
Maile ves ṯinā kāmṇī ḏukẖī raiṇ vihā▫e jī▫o. ||7||
The clothes of those brides are filthy-they pass their life-night in agony. ||7||
ਗੰਦਾ ਹੈ ਪਹਿਰਾਵਾ ਉਨ੍ਰਾਂ ਪਤਲੀਆਂ ਦਾ ਅਤੇ ਉਨ੍ਹਾਂ ਦੀ ਰਾਤ ਕਸ਼ਟ ਅੰਦਰ ਬੀਤਦੀ ਹੈ।
ਤਿਨਾ ਕਾਮਣੀ = ਉਹਨਾਂ ਇਸਤ੍ਰੀਆਂ ਦੇ। ਰੈਣਿ = {रजनि} ਜ਼ਿੰਦਗੀ ਦੀ ਰਾਤ। ਵਿਹਾਇ = ਬੀਤਦੀ ਹੈ ॥੭॥ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥
 
सभु सफलिओ जनमु तिना दा गुरमुखि जिना मनु जिणि पासा ढालिआ ॥
Sabẖ safli▫o janam ṯinā ḏā gurmukẖ jinā man jiṇ pāsā dẖāli▫ā.
Fruitful are the lives of those who, as Gurmukh, have conquered their minds-they have won the game of life.
ਲਾਭਦਾਇਕ ਹਨ ਉਨ੍ਹਾਂ ਦੇ ਸਮੂਹ ਜੀਵਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨਾਂ ਨੂੰ ਨਾਮ ਦੀਆਂ ਨਰਦਾ ਸੁੱਟ ਕੇ ਜਿੱਤਿਆ ਹੈ।
ਸਭੁ = ਸਾਰਾ। ਸਫਲਿਓ = ਕਾਮਯਾਬ। ਜਿਣਿ = ਜਿੱਤ ਕੇ, ਵੱਸ ਵਿਚ ਕਰ ਕੇ। ਪਾਸਾ ਢਾਲਿਆ = ਨਰਦਾਂ ਸੁੱਟੀਆਂ ਹਨ, ਜ਼ਿੰਦਗੀ-ਰੂਪ ਚੌਪੜ ਦੀ ਬਾਜ਼ੀ ਖੇਡੀ ਹੈ।ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।
 
जो तउ कीने आपणे तिना कूं मिलिओहि ॥
Jo ṯa▫o kīne āpṇe ṯinā kūʼn mili▫ohi.
O Lord, You meet and merge with those whom you have made Your Own.
ਤੂੰ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਹੇ ਸੁਆਮੀ!
ਜੋ = ਜਿਨ੍ਹਾਂ ਮਨੁੱਖਾਂ ਨੂੰ। ਤਉ = ਤੂੰ। ਕੂੰ = ਨੂੰ। ਮਿਲਿਓਹਿ = ਤੂੰ ਮਿਲ ਪਿਆ ਹੈਂ।(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ।
 
मनि प्रीति लगी तिना गुरमुखा हरि नामु जिना रहरासि ॥१॥ रहाउ ॥१॥
Man parīṯ lagī ṯinā gurmukẖā har nām jinā rahrās. ||1|| rahā▫o. ||1||
The Gurmukhs embrace the Love of the Lord in their minds; they are continually occupied with the Lord's Name. ||1||Pause||1||
ਜਿਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ ਰੀਤੀ ਹਰੀ ਦੇ ਨਾਮ ਦਾ ਸਿਮਰਨ ਹੈ, ਉਨ੍ਹਾਂ ਦੇ ਚਿੱਤ ਅੰਦਰ ਸਾਹਿਬ ਦਾ ਪਿਆਰ ਪੈ ਜਾਂਦਾ ਹੈ। ਠਹਿਰਾਉ।
ਮਨਿ = ਮਨ ਵਿਚ। ਰਹਰਾਸਿ = ਜੀਵਨ-ਰਾਹ ਦੀ ਰਾਸ-ਪੂੰਜੀ ॥੧॥ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ ॥੧॥ ਰਹਾਉ॥
 
रीसा करिह तिनाड़ीआ जो सेवहि दरु खड़ीआह ॥
Rīsā karih ṯināṛī▫ā jo sevėh ḏar kẖaṛī▫āh.
We imitate those who stand and serve at the Lord's Door.
ਅਸੀਂ ਉਨ੍ਰਾਂ ਦੀ ਬਰਾਬਰੀ ਕਰਦੀਆਂ ਹਾਂ ਜੋ ਸਾਹਿਬ ਦੇ ਬੂਹੇ ਖਲੋਤੀਆਂ ਟਹਿਲ ਕਮਾਉਂਦੀਆਂ ਹਨ।
ਿਤਨਾੜੀਆ = ਉਹਨਾਂ ਦੀਆਂ। ਸੇਵਹਿ ਦਰੁ = ਬੂਹਾ ਮੱਲੀ ਬੈਠੀਆਂ ਹਨ।(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।
 
इकना सचु बुझाइओनु तिना अतुट भंडार देवाइआ ॥
Iknā sacẖ bujẖā▫i▫on ṯinā aṯut bẖandār ḏevā▫i▫ā.
Some understand Truthfulness; they are given the inexhaustible treasure.
ਕਈਆਂ ਨੂੰ ਤੂੰ ਸੱਚਾਈ ਦਰਸਾਈ ਹੈ ਅਤੇ ਉਨ੍ਰਾਂ ਨੂੰ ਉਸ ਦੇ ਅਮੁੱਕ ਖ਼ਜ਼ਾਨੇ ਦਿੱਤੇ ਹਨ।
ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ।ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।
 
हरि चेति खाहि तिना सफलु है अचेता हथ तडाइआ ॥८॥
Har cẖeṯ kẖāhi ṯinā safal hai acẖeṯā hath ṯadā▫i▫ā. ||8||
Those who eat by remembering the Lord are prosperous, while those who do not remember Him stretch out their hands in need. ||8||
ਫਲ-ਦਾਇਕ ਹੈ ਉਨ੍ਹਾਂ ਦਾ ਆਗਮਨ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਖਾਂਦੇ ਹਨ। ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ ਉਹ ਮੰਗਣ ਲਈ ਹੱਥ ਅੱਡਦੇ ਹਨ।
ਚੇਤਿ = ਚੇਤ ਕੇ, ਸਿਮਰ ਕੇ ॥੮॥(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥
 
सतिगुरु जिनी न सेविओ तिना बिरथा जनमु गवाइ ॥
Saṯgur jinī na sevi▫o ṯinā birthā janam gavā▫e.
Those who do not serve the True Guru waste away their lives in vain.
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਘਾਲਦੇ, ਉਹ ਆਪਣਾ ਜੀਵਨ ਬੇ-ਅਰਥ ਗੁਆ ਲੈਂਦਾ ਹਨ।
xxxਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।
 
नानक हरि भगति तिना कै मनि वसै जिन मसतकि लिखिआ धुरि पाइ ॥२॥
Nānak har bẖagaṯ ṯinā kai man vasai jin masṯak likẖi▫ā ḏẖur pā▫e. ||2||
O Nanak, devotion to the Lord abides within the minds of those who have such pre-ordained destiny written on their foreheads. ||2||
ਨਾਨਕ, ਵਾਹਿਗੁਰੂ ਦੀ ਬੰਦਗੀ ਉਨ੍ਹਾਂ ਦੇ ਦਿਲ ਅੰਦਰ ਵਸਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਕਿਸਮਤ ਐਨ ਪ੍ਰਾਰੰਭ ਤੋਂ ਉਕਰੀ ਹੋਈ ਪਾਈ ਜਾਂਦੀ ਹੈ।
xxx॥੨॥ਹੇ ਨਾਨਕ! ਹਰੀ ਦੀ (ਇਹੋ ਜਿਹੀ) ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ (ਪਿਛਲੇ ਭਗਤੀ ਭਾਵ ਵਾਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਤੋਂ (ਭਗਤੀ ਵਾਲੇ ਸੰਸਕਾਰ) ਲਿਖੇ ਪਏ ਹਨ ॥੨॥