Sri Guru Granth Sahib Ji

Search ਤੁਟੈ in Gurmukhi

किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
नानक गुरमुखि हउमै तुटै ता हरि हरि नामु धिआवै ॥
Nānak gurmukẖ ha▫umai ṯutai ṯā har har nām ḏẖi▫āvai.
O Nanak, the egotism of the Gurmukhs is broken, and then, they meditate on the Name of the Lord, Har, Har.
ਨਾਨਕ, ਜਦ ਗੁਰਾਂ ਦੀ ਅਗਵਾਈ ਤਾਬੇ ਹੰਕਾਰ ਦੂਰ ਹੋ ਜਾਂਦਾ ਹੈ, ਤਦ ਆਦਮੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ।
xxxਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,
 
कैहा कंचनु तुटै सारु ॥
Kaihā kancẖan ṯutai sār.
When pieces of bronze or gold or iron break,
ਜਦ ਕਾਂਸੀ, ਸੋਨਾ ਤੇ ਲੋਹਾ ਟੁਟ ਜਾਂਦੇ ਹਨ,
ਕੰਚਨੁ = ਸੋਨਾ। ਸਾਰੁ = ਲੋਹਾ।ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ,
 
गोरी सेती तुटै भतारु ॥
Gorī seṯī ṯutai bẖaṯār.
If a husband leaves his wife,
ਵਹੁਟੀ ਨਾਲ ਜਦ ਖਸਮ ਰੁੱਸ ਜਾਂਦਾ ਹੈ,
ਗੋਰੀ = ਇਸਤ੍ਰੀ, ਵਹੁਟੀ।ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ,
 
तउ किरपा ते हउमै तुटै ॥१॥
Ŧa▫o kirpā ṯe ha▫umai ṯutai. ||1||
By Your Grace, egotism is eradicated. ||1||
ਤੇਰੀ ਰਹਿਮਤ ਸਦਕਾ ਹੰਕਾਰ ਦੂਰ ਹੋ ਜਾਂਦਾ ਹੈ।
xxx॥੧॥ਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ॥੧॥
 
ना एहु तुटै न मलु लगै ना एहु जलै न जाइ ॥
Nā ehu ṯutai nā mal lagai nā ehu jalai na jā▫e.
It does not break, it cannot be soiled by filth, it cannot be burnt, or lost.
ਇਹ ਟੁੱਟਦਾ ਨਹੀਂ, ਨਾਂ ਹੀ ਇਸ ਨੂੰ ਮੈਲ ਚਿਮੜਦੀ ਹੈ। ਇਹ ਨਾਂ ਸੜਦਾ ਹੈ, ਤੇ ਨਾਂ ਹੀ ਗਵਾਚਦਾ ਹੈ।
ਨ ਜਾਇ = ਨਾ ਹੀ ਇਹ ਜਨੇਊ ਗੁਆਚਦਾ ਹੈ।(ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।
 
जब लगु तुटै नाही मन भरमा तब लगु मुकतु न कोई ॥
Jab lag ṯutai nāhī man bẖarmā ṯab lag mukaṯ na ko▫ī.
As long as the doubts of the mind are not removed, liberation is not found.
ਜਦ ਤਾਂਈਂ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਤਦ ਤੱਕ ਤਾਂਈਂ ਮੋਖਸ਼ ਪ੍ਰਾਪਤ ਨਹੀਂ ਹੁੰਦੀ।
ਜਬ ਲਗੁ = ਜਦੋਂ ਤਕ। ਭਰਮਾ = ਭਟਕਣਾ। ਮੁਕਤੁ = (ਲੋਭ ਤੋਂ) ਆਜ਼ਾਦ।ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ।
 
राम नाम बिनु मुकति न होई है तुटै नाही अभिमानै ॥२॥
Rām nām bin mukaṯ na ho▫ī hai ṯutai nāhī abẖimānai. ||2||
Just so, without the Lord's Name, no one is liberated, nor is egotistical pride eradicated. ||2||
ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੇ ਬਗੇਰ ਬੰਦੇ ਦੀ ਕਲਿਆਣ ਨਹੀਂ ਹੁੰਦੀ, ਨਾਂ ਹੀ ਉਸ ਦਾ ਹੰਕਾਰ ਦੂਰ ਹੁੰਦਾ ਹੈ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੨॥(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ (ਹਿਰਦੇ ਵਿਚ ਬੀਜਣ) ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਹੁੰਦੀ, ਉਸ ਦੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ ॥੨॥
 
साधिक सिध सगल की पिआरी तुटै न काहू तोरी ॥१॥ रहाउ ॥
Sāḏẖik siḏẖ sagal kī pi▫ārī ṯutai na kāhū ṯorī. ||1|| rahā▫o.
She is the Beloved of all the Siddhas and seekers; no one can fend her off. ||1||Pause||
ਉਹ ਸਾਰਿਆਂ ਅਭਿਆਸੀਆਂ ਅਤੇ ਪੁਰਨ ਪੁਰਸ਼ਾ ਦੀ ਦਿਲਬਰ ਹੈ। ਕਿਸੇ ਜਣੇ ਦੇ ਪਰੇ ਹਟਾਉਣ ਦੁਆਰਾ, ਉਹ ਪਰੇ ਨਹੀਂ ਹਟਦੀ। ਠਹਿਰਾਉ।
ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕਾਹੂ = ਕਿਸੇ ਪਾਸੋਂ। ਤੋਰੀ = ਤੋੜੀ ਹੋਈ ॥੧॥ ਰਹਾਉ ॥ਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ-(ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ ॥੧॥ ਰਹਾਉ ॥
 
नानक अगहु हउमै तुटै तां को लिखीऐ लेखै ॥१॥
Nānak agahu ha▫umai ṯutai ṯāʼn ko likī▫ai lekẖai. ||1||
O Nanak, if the mortal shatters his ego before he departs, as it is pre-ordained, then he is approved. ||1||
ਜੇਕਰ ਮਰਣ ਤੋਂ ਪਹਿਲਾਂ ਬੰਦੇ ਦੀ ਹੰਤਾ ਨਵਿਰਤ ਹੋ ਜਾਵੇ, ਹੇ ਨਾਨਕ! ਤਦ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
ਅਗਹੁ = ਪਹਿਲਾਂ। ਕੋ = ਕੋਈ, ਜੀਵ। ਲਿਖੀਐ ਲੇਖੈ = ਲੇਖੇ ਵਿਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ ॥੧॥ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥
 
चिकड़ि लाइऐ किआ थीऐ जां तुटै पथर बंधु ॥
Cẖikaṛ lā▫i▫ai ki▫ā thī▫ai jāʼn ṯutai pathar banḏẖ.
Why make a dam with mud and plaster? Even a dam made of stones gives way.
ਜਦ ਪਥਰਾਂ ਦਾ ਬੰਨ੍ਹ ਭੀ ਟੁਟ ਜਾਂਦਾ ਹੈ ਤਦ ਗਾਰੇ ਨਾਲ ਲਿੱਪਣ ਦੁਆਰਾ ਕੀ ਹੋ ਸਕਦਾ ਹੈ?
ਪਥਰ ਬੰਧੁ = ਪੱਥਰਾਂ ਦਾ ਬੰਨ੍ਹ; (ਭਾਵ,) ਪ੍ਰਭੂ ਦੇ ਨਾਮ ਦੀ ਵਿਚਾਰ। ਚਿਕੜਿ ਲਾਇਐ = ਜੇ ਚਿੱਕੜ ਲਾਇਆ ਜਾਏ।ਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ)।
 
किचरु झति लघाईऐ छपरि तुटै मेहु ॥१८॥
Kicẖar jẖaṯ lagẖā▫ī▫ai cẖẖapar ṯutai mehu. ||18||
How long can one remain in a thatched hut which leaks when it rains? ||18||
ਟੁਟੀ ਹੋਈ ਛਪਰੀ ਅੰਦਰ ਮੀਂਹ ਵਿੱਚ ਇਨਸਾਨ ਕਿੰਨਾ ਕੁ ਚਿਰ ਵੇਲਾ ਗੁਜਾਰ ਸਕਦਾ ਹੈ।
ਕਿਚਰੁ = ਕਿਤਨਾ ਚਿਰ? ਝਤਿ = ਸਮਾ। ਛਪਰਿ = ਛੱਪਰ ਉਤੇ। ਛਪਰਿ ਤੂਟੇ = ਟੁੱਟੇ ਹੋਏ ਛੱਪਰ ਉਤੇ। ਮੇਹੁ = ਮੀਂਹ ॥੧੮॥ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥
 
चला त भिजै क्मबली रहां त तुटै नेहु ॥२४॥
Cẖalā ṯa bẖijai kamblī rahāʼn ṯa ṯutai nehu. ||24||
If I go out, my blanket will get soaked, but if I remain at home, then my heart will be broken. ||24||
ਜੇਕਰ ਮੈਂ ਜਾਵਾਂ, ਤਦ ਮੇਰੀ ਲੋਈ ਭਿਜ ਜਾਊਗੀ ਤੇ ਜੇਕਰ ਮੈਂ ਘਰ ਹੀ ਰਹਾਂ, ਤਦ ਮੇਰਾ ਪਿਆਰ ਟੁਟ ਜਾਵੇਗਾ।
ਰਹਾਂ = ਜੇ ਮੈਂ ਰਹਿ ਪਵਾਂ, (ਭਾਵ,) ਜੇ ਮੈਂ ਨਾਹ ਜਾਵਾਂ। ਤ = ਤਾਂ। ਤੁਟੈ = ਟੁੱਟਦਾ ਹੈ। ਨੇਹੁ = ਪਿਆਰ ॥੨੪॥ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ॥੨੪॥