Sri Guru Granth Sahib Ji

Search ਤੂੰ in Gurmukhi

सभि जीअ तुमारे जी तूं जीआ का दातारा ॥
Sabẖ jī▫a ṯumāre jī ṯūʼn jī▫ā kā ḏāṯārā.
All living beings are Yours-You are the Giver of all souls.
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
ਦਾਤਾਰਾ = ਰਾਜ਼ਕ।ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।
 
तूं घट घट अंतरि सरब निरंतरि जी हरि एको पुरखु समाणा ॥
Ŧūʼn gẖat gẖat anṯar sarab niranṯar jī har eko purakẖ samāṇā.
You are constant in each and every heart, and in all things. O Dear Lord, you are the One.
ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ।
ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ।ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।
 
तूं आपे दाता आपे भुगता जी हउ तुधु बिनु अवरु न जाणा ॥
Ŧūʼn āpe ḏāṯā āpe bẖugṯā jī ha▫o ṯuḏẖ bin avar na jāṇā.
You Yourself are the Giver, and You Yourself are the Enjoyer. I know no other than You.
ਤੂੰ ਆਪ ਹੀ ਦੇਣ ਵਾਲਾ ਹੈ ਤੇ ਆਪ ਹੀ ਭੋਗਣ ਵਾਲਾ। ਤੇਰੇ ਬਗ਼ੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਭੁਗਤਾ = ਭੋਗਣ ਵਾਲਾ, ਵਰਤਣ ਵਾਲਾ। ਹਉ = ਹਉਂ, ਮੈਂ।(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)।
 
तूं पारब्रहमु बेअंतु बेअंतु जी तेरे किआ गुण आखि वखाणा ॥
Ŧūʼn pārbarahm be▫anṯ be▫anṯ jī ṯere ki▫ā guṇ ākẖ vakẖāṇā.
You are the Supreme Lord God, Limitless and Infinite. What Virtues of Yours can I speak of and describe?
ਤੂੰ ਅਨੰਤ ਤੇ ਬੇ-ਓੜਕ ਸ਼ਰੋਮਣੀ ਸਾਹਿਬ ਹੈ। ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ, ਮੈਂ ਵਰਣਨ ਤੇ ਬਿਆਨ ਕਰਾਂ?
ਆਖਿ = ਆਖ ਕੇ। ਵਖਾਣਾ = ਮੈਂ ਬਿਆਨ ਕਰਾਂ।ਤੂੰ ਬੇਅੰਤ ਪਾਰਬ੍ਰਹਮ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ?
 
तूं आदि पुरखु अपर्मपरु करता जी तुधु जेवडु अवरु न कोई ॥
Ŧūʼn āḏ purakẖ aprampar karṯā jī ṯuḏẖ jevad avar na ko▫ī.
You are the Primal Being, the Most Wonderful Creator. There is no other as Great as You.
ਤੂੰ ਪਰਾਪੂਰਬਲੀ ਹਸਤੀ, ਪ੍ਰਮ ਸ਼ੇਸ਼ਟ ਸਿਰਜਨਹਾਰ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
ਆਦਿ = ਮੁੱਢ। ਅਪਰੰਪਰੁ = ਅ-ਪਰੰ = ਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਤੁਧੁ ਜੇਵਡੁ = ਤੇਰੇ ਜੇਡਾ, ਤੇਰੇ ਬਰਾਬਰ ਦਾ। ਅਵਰੁ = ਹੋਰ।ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
 
तूं जुगु जुगु एको सदा सदा तूं एको जी तूं निहचलु करता सोई ॥
Ŧūʼn jug jug eko saḏā saḏā ṯūʼn eko jī ṯūʼn nihcẖal karṯā so▫ī.
Age after age, You are the One. Forever and ever, You are the One. You never change, O Creator Lord.
ਯੁਗਾਂ ਯੁਗਾਂ ਤੋਂ ਤੂੰ ਇੰਨ ਬਿੰਨ ਉਹੀ ਹੈ। ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਉਹੀ ਹੈ। ਇਹੋ ਜਿਹਾ ਸਦੀਵੀ ਸਥਿਰ ਸਿਰਜਣਹਾਰ ਤੂੰ ਹੈ।
ਜੁਗੁ ਜੁਗੁ = ਹਰੇਕ ਜੁਗੁ ਵਿਚ। ਏਕੋ = ਇਕ ਆਪ ਹੀ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਵਰਤੈ = ਹੁੰਦਾ ਹੈ।ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।
 
तुधु आपे भावै सोई वरतै जी तूं आपे करहि सु होई ॥
Ŧuḏẖ āpe bẖāvai so▫ī varṯai jī ṯūʼn āpe karahi so ho▫ī.
Everything happens according to Your Will. You Yourself accomplish all that occurs.
ਜੋ ਕੁਛ ਤੈਨੂੰ ਖੁਦ ਚੰਗਾ ਲੱਗਦਾ ਹੈ, ਉਹ ਹੋ ਆਉਂਦਾ ਹੈ। ਜੋ ਤੂੰ ਆਪ ਕਰਦਾ ਹੈ, ਉਹ, ਹੋ ਜਾਂਦਾ ਹੈ।
ਸੁ = ਉਹ।ਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
 
तूं करता सचिआरु मैडा सांई ॥
Ŧūʼn karṯā sacẖiār maidā sāʼn▫ī.
You are the True Creator, my Lord and Master.
ਹੇ ਵਾਹਿਗੁਰੂ! ਤੂੰ ਸੱਚਾ ਸਿਰਜਣਹਾਰ, ਮੇਰਾ ਮਾਲਕ ਹੈਂ।
ਸਚਿਆਰੁ = {ਸਚ-ਆਲਯ} ਥਿਰਤਾ ਦਾ ਘਰ, ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ, ਮਾਲਕ।(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ।
 
जो तउ भावै सोई थीसी जो तूं देहि सोई हउ पाई ॥१॥ रहाउ ॥
Jo ṯa▫o bẖāvai so▫ī thīsī jo ṯūʼn ḏėh so▫ī ha▫o pā▫ī. ||1|| rahā▫o.
Whatever pleases You comes to pass. As You give, so do we receive. ||1||Pause||
ਕੇਵਲ ਉਹੀ ਹੁੰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਮੈਂ ਉਹੀ ਕੁਝ ਪਰਾਪਤ ਕਰਦਾ ਹਾਂ, ਜੋ ਕੁਝ ਤੂੰ ਮੈਨੂੰ ਦਿੰਦਾ ਹੈਂ। ਠਹਿਰਾਉ।
ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ।੧।(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ॥
 
सभ तेरी तूं सभनी धिआइआ ॥
Sabẖ ṯerī ṯūʼn sabẖnī ḏẖi▫ā▫i▫ā.
All belong to You, all meditate on you.
ਸਾਰੇ ਹੀ ਤੇਰੇ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।
ਸਭ = ਸਾਰੀ (ਸ੍ਰਿਸ਼ਟੀ)। ਤੂੰ = ਤੈਨੂੰ।(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ।
 
तूं दरीआउ सभ तुझ ही माहि ॥
Ŧūʼn ḏarī▫ā▫o sabẖ ṯujẖ hī māhi.
You are the River of Life; all are within You.
ਤੂੰ ਦਰਿਆ ਹੈ ਅਤੇ ਸਾਰੇ ਤੇਰੇ ਅੰਦਰ ਹਨ।
ਮਾਹਿ = ਵਿਚ।(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ।
 
नानक नामु सलाहि तूं अंतु न पारावारु ॥४॥२४॥५७॥
Nānak nām salāhi ṯūʼn anṯ na pārāvār. ||4||24||57||
O Nanak, sing the Praises of the Naam, the Name of the Lord; He has no end or limitation. ||4||24||57||
ਹੇ ਨਾਨਕ! ਤੂੰ ਹਰੀ ਦੇ ਨਾਮ ਦੀ ਕੀਰਤੀ ਗਾਇਨ ਕਰ, ਜਿਸ ਦਾ ਓੜਕ ਐਹ ਤੇ ਉਹ ਕਿਨਾਰਾ ਕੋਈ ਨਹੀਂ ਜਾਣਦਾ!
ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ।੪।ਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੨੪॥੫੭॥
 
सभना तेरी आस प्रभु सभ जीअ तेरे तूं रासि ॥
Sabẖnā ṯerī ās parabẖ sabẖ jī▫a ṯere ṯūʼn rās.
O God, You are the Hope of all. All beings are Yours; You are the Wealth of all.
ਮੇਰੇ ਮਾਲਕ! ਤੂੰ ਸਮੂਹ ਦੀ ਆਸ ਉਮੀਦ ਹੈਂ। ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦੀ ਰਾਸ-ਪੂੰਜੀ ਹੈਂ।
ਪ੍ਰਭ = ਹੇ ਪ੍ਰਭੂ! ਰਾਸ-ਪੂੰਜੀ, ਸਰਮਾਇਆ।ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ।
 
लैदा बद दुआइ तूं माइआ करहि इकत ॥
Laiḏā baḏ ḏu▫ā▫e ṯūʼn mā▫i▫ā karahi ikaṯ.
Gathering the wealth of Maya, you earn an evil reputation.
ਤੂੰ ਦੁਰਸੀਸਾਂ ਲੈਂਦਾ ਹੈਂ ਅਤੇ ਦੌਲਤ ਜਮ੍ਹਾਂ ਕਰਦਾ ਹੈਂ।
ਬਦ ਦੁਆਇ = ਬਦ ਅਸੀਸਾਂ। ਇਕਤ = ਇਕਤ੍ਰ, ਇਕੱਠੀ।(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ।
 
जिस नो तूं पतीआइदा सो सणु तुझै अनित ॥
Jis no ṯūʼn paṯī▫ā▫iḏā so saṇ ṯujẖai aniṯ.
Those whom you work to please shall pass away along with you.
ਜਿਸ ਨੂੰ ਤੂੰ ਖੁਸ਼ ਕਰਦਾ ਹੈ, ਉਹ ਸਣੇ ਤੇਰੇ ਨਾਸਵੰਤ ਹੈ।
ਜਿਸ ਨੋ = ਜਿਸ (ਕੁਟੰਬ) ਨੂੰ। ਪਤੀਆਇਦਾ = ਖ਼ੁਸ਼ ਕਰਦਾ ਹੈਂ। ਸਣੁ = ਸਮੇਤ। ਸਣੁ ਤੁਝੈ = ਤੇਰੇ ਸਮੇਤ। ਅਨਿਤ = ਨਾਹ ਨਿੱਤ ਰਹਿਣ ਵਾਲਾ, ਨਾਸਵੰਤ।(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ।
 
प्राणी तूं आइआ लाहा लैणि ॥
Parāṇī ṯūʼn ā▫i▫ā lāhā laiṇ.
O mortal, you came here to earn a profit.
ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ।
ਲਾਹਾ = ਲਾਭ। ਲੈਣਿ = ਲੈਣ ਵਾਸਤੇ।ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ।
 
अंधे तूं बैठा कंधी पाहि ॥
Anḏẖe ṯūʼn baiṯẖā kanḏẖī pāhi.
You are sitting on the collapsing riverbank-are you blind?
ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
ਕੰਧੀ = ਨਦੀ ਦਾ ਕੰਡਾ। ਪਾਹਿ = ਪਾਸ।ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।
 
जिसु तूं रखहि हथ दे तिसु मारि न सकै कोइ ॥
Jis ṯūʼn rakẖėh hath ḏe ṯis mār na sakai ko▫e.
No one can kill that one unto whom You, Lord, give Your Hand and protect.
ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
ਦੇ = ਦੇ ਕੇ।ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।
 
आठ पहर प्रभु धिआइ तूं गुण गोइंद नित गाउ ॥१॥ रहाउ ॥
Āṯẖ pahar parabẖ ḏẖi▫ā▫e ṯūʼn guṇ go▫inḏ niṯ gā▫o. ||1|| rahā▫o.
Twenty-four hours a day, meditate on God. Constantly sing the Glories of the Lord of the Universe. ||1||Pause||
ਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ।
xxxਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ॥੧॥ ਰਹਾਉ॥
 
निमाणिआ प्रभु माणु तूं तेरै संगि समाउ ॥३॥
Nimāṇi▫ā parabẖ māṇ ṯūʼn ṯerai sang samā▫o. ||3||
O God, You are the Honor of the dishonored. I seek to merge with You. ||3||
ਨਿਪੱਤਿਆਂ ਦੀ ਤੂੰ ਪੱਤ ਹੈਂ, ਹੇ ਸਾਹਿਬ! ਮੈਂ ਤੇਰੇ ਨਾਲ ਅਭੇਦ ਹੋਣਾ ਲੋੜਦਾ ਹਾਂ।
ਪ੍ਰਭ = ਹੇ ਪ੍ਰਭੂ!।੩।ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥