Sri Guru Granth Sahib Ji

Search ਤੇਰੈ in Gurmukhi

अवरि काज तेरै कितै न काम ॥
Avar kāj ṯerai kiṯai na kām.
Nothing else will work.
ਹੋਰ ਕਾਰਜ ਤੇਰੇ ਕਿਸੇ ਭੀ ਕੰਮ ਨਹੀਂ।
ਅਵਰਿ = ਹੋਰ ਸਾਰੇ {ਅਵਰੁ = ਇਕ-ਵਚਨ। ਅਵਰਿ = ਬਹੁ-ਵਚਨ}।(ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)।
 
क्रिपा जलु देहि नानक सारिंग कउ होइ जा ते तेरै नाइ वासा ॥४॥३॥
Kirpā jal ḏėh Nānak sāring ka▫o ho▫e jā ṯe ṯerai nā▫e vāsā. ||4||3||
Bestow the Water of Your Mercy upon Nanak, the thirsty song-bird, so that he may come to dwell in Your Name. ||4||3||
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ।੪।ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੩॥
 
भै तेरै डरु अगला खपि खपि छिजै देह ॥
Bẖai ṯerai dar aglā kẖap kẖap cẖẖijai ḏeh.
I am terrified by the Fear of You, God. Bothered and bewildered, my body is wasting away.
ਮੈਂ ਤੇਰੇ ਤ੍ਰਾਹ ਦੇ ਕਾਰਨ ਬਹੁਤ ਹੀ ਸਹਿਮਿਆਂ ਹੋਇਆ ਹਾਂ, (ਹੇ ਸਾਈਂ!) ਅਤੇ ਦੁਖਾਂਤ੍ਰ ਤੇ ਵਿਆਕੁਲ ਹੌ, ਮੇਰਾ ਸਰੀਰ ਨਾਸ ਹੋ ਰਿਹਾ ਹੈ।
ਭੈ ਤੇਰੈ = ਤੈਥੋਂ ਭਉ ਕੀਤਿਆਂ, ਤੈਥੋਂ ਦੂਰ ਦੂਰ ਰਿਹਾਂ। ਅਗਲਾ = ਬਹੁਤਾ। ਖਪਿ = ਖਪ ਕੇ, ਖਿੱਝ ਕੇ। ਦੇਹ = ਸਰੀਰ।(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,
 
करता सभु को तेरै जोरि ॥
Karṯā sabẖ ko ṯerai jor.
O Creator Lord, all are in Your Power.
ਹੇ ਮੇਰੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।
ਕਰਤਾ = ਹੇ ਕਰਤਾਰ! ਸਭੁ ਕੋ = ਹਰੇਕ ਜੀਵ। ਤੇਰੈ ਜੋਰਿ = ਤੇਰੇ ਜ਼ੋਰ ਵਿਚ, ਤੇਰੇ ਹੁਕਮ ਵਿਚ।ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ)।
 
जो कछु करी सु तेरै हदूरि ॥
Jo kacẖẖ karī so ṯerai haḏūr.
Whatever I do, I do in Your Presence.
ਜਿਹੜਾ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ।
ਕਰੀ = ਕਰੀਂ, ਮੈਂ ਕਰਦਾ ਹਾਂ। ਤੇਰੈ ਹਦੂਰਿ = ਤੇਰੀ ਹਾਜ਼ਰੀ ਵਿਚ, ਤੂੰ ਵੇਖ ਲੈਂਦਾ ਹੈਂ।(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।
 
तेरै कमि न तेरै नाइ ॥२॥
Ŧerai kamm na ṯerai nā▫e. ||2||
I have not worked for You, or Your Name. ||2||
ਮੈਂ ਤੇਰੇ ਘਾਲ ਨਹੀਂ ਕਮਾਈ ਤੇ ਨਾਂ ਹੀ ਮੈਂ ਤੇਰੇ ਨਾਮ ਦਾ ਅਰਾਧਨ ਕੀਤਾ ਹੈ।
ਤੇਰੈ ਕੰਮਿ = ਤੇਰੇ ਕੰਮ ਵਿਚ। ਤੇਰੈ ਨਾਇ = ਤੇਰੇ ਨਾਮ ਵਿਚ।੨।ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥
 
जीउ पिंडु सभु तेरै पासि ॥३॥
Jī▫o pind sabẖ ṯerai pās. ||3||
this body and soul are totally Yours. ||3||
ਮੇਰੀ ਜਿੰਦੜੀ ਤੇ ਸਰੀਰ ਸਮੂਹ ਤੇਰੇ ਹਵਾਲੇ ਹਨ।
ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ।੩।ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥
 
अंतरि तेरै हरि वसै गुर सेवा सुखु पाइ ॥ रहाउ ॥
Anṯar ṯerai har vasai gur sevā sukẖ pā▫e. Rahā▫o.
The Lord dwells within you; serving the Guru, you shall find peace. ||Pause||
ਤੇਰੇ ਅੰਦਰ ਵਾਹਿਗੁਰੂ ਨਿਵਾਸ ਰਖਦਾ ਹੈ। ਗੁਰਾਂ ਦੀ ਟਹਿਲ ਕਰਨ ਦੁਆਰਾ ਤੂੰ ਠੰਢ-ਚੈਨ ਪਰਾਪਤ ਕਰ। ਠਹਿਰਾਉ।
ਅੰਤਰਿ ਤੇਰੈ = ਤੇਰੇ ਅੰਦਰ।ਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ॥੧॥
 
हरि जी सचा सचु तू सभु किछु तेरै चीरै ॥
Har jī sacẖā sacẖ ṯū sabẖ kicẖẖ ṯerai cẖīrai.
O Dear Lord, You are the Truest of the True. All things are in Your Power.
ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ।ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।
 
मै धर तेरी पारब्रहम तेरै ताणि रहाउ ॥
Mai ḏẖar ṯerī pārbarahm ṯerai ṯāṇ rahā▫o.
I lean upon You as my Support, O Supreme Lord God. I exist only by Your Power.
ਮੈਨੂੰ ਤੇਰੀ ਓਟ ਦਾ ਸਹਾਰਾ ਹੈ, ਹੈ ਮੇਰੇ ਹੱਦ-ਬੰਨਾ-ਰਹਿਤ ਸਾਈਂ! ਅਤੇ ਤੇਰੀ ਸਤਿਆ ਦੁਆਰਾ ਹੀ ਮੈਂ ਜੀਉਂਦਾ ਹਾਂ।
ਮੈ = ਮੈਨੂੰ। ਧਰ = ਆਸਰਾ। ਤੇਰੈ ਤਾਣਿ = ਤੇਰੇ ਤਾਣ ਵਿਚ, ਤੇਰੇ ਆਸਰੇ। ਰਹਾਉ = ਰਹਾਉ, ਮੈਂ ਰਹਿੰਦਾ ਹਾਂ।ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ।
 
निमाणिआ प्रभु माणु तूं तेरै संगि समाउ ॥३॥
Nimāṇi▫ā parabẖ māṇ ṯūʼn ṯerai sang samā▫o. ||3||
O God, You are the Honor of the dishonored. I seek to merge with You. ||3||
ਨਿਪੱਤਿਆਂ ਦੀ ਤੂੰ ਪੱਤ ਹੈਂ, ਹੇ ਸਾਹਿਬ! ਮੈਂ ਤੇਰੇ ਨਾਲ ਅਭੇਦ ਹੋਣਾ ਲੋੜਦਾ ਹਾਂ।
ਪ੍ਰਭ = ਹੇ ਪ੍ਰਭੂ!।੩।ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥
 
तेरै भरोसै पिआरे मै लाड लडाइआ ॥
Ŧerai bẖarosai pi▫āre mai lād ladā▫i▫ā.
Relying on Your Mercy, Dear Lord, I have indulged in sensual pleasures.
ਤੇਰੀ ਰਹਿਮਤ ਦੇ ਇਤਬਾਰ ਤੇ, ਹੈ ਪ੍ਰੀਤਮ! ਮੈਂ ਬਾਲਕ ਵਰਗੀ ਪ੍ਰੀਤ ਅੰਦਰ ਕਲੋਲ ਕੀਤੇ ਹਨ।
ਲਾਡ ਲਡਾਇਆ = ਲਾਡ ਕਰਦਾ ਰਿਹਾ, ਲਾਡਾਂ ਵਿਚ ਦਿਨ ਕੱਟਦਾ ਰਿਹਾ।ਹੇ ਪਿਆਰੇ (ਪ੍ਰਭੂ-ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ।
 
तेरै हुकमे सावणु आइआ ॥
Ŧerai hukme sāvaṇ ā▫i▫ā.
By Your Command, the month of Saawan has come.
ਤੇਰੇ ਫੁਰਮਾਨ ਦੁਆਰਾ ਸਉਣ ਦਾ ਮਹੀਨਾ ਆਇਆ ਹੈ।
ਹੁਕਮੈ = ਹੁਕਮ ਵਿਚ। ਸਾਵਣੁ = ਨਾਮ-ਵਰਖਾ ਕਰਨ ਵਾਲਾ ਗੁਰੂ-ਮਿਲਾਪ।(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ,
 
इहु मोहु माइआ तेरै संगि न चालै झूठी प्रीति लगाई ॥
Ih moh mā▫i▫ā ṯerai sang na cẖālai jẖūṯẖī parīṯ lagā▫ī.
This emotional attachment to Maya shall not go with you; it is false to fall in love with it.
ਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ।ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।
 
मन पिआरिआ जी मित्रा हरि निबहै तेरै नाले ॥
Man pi▫āri▫ā jī miṯrā har nibhai ṯerai nāle.
O dear beloved mind, my friend, the Lord shall always be with you.
ਹੇ ਮਨੂਏ! ਮੇਰੇ ਮਿਠੜੇ ਯਾਰ, ਵਾਹਿਗੁਰੂ ਤੇਰਾ ਪੱਖ ਪੂਰੇਗਾ।
ਨਿਬਹੈ = ਤੋੜ ਸਾਥ ਨਿਬਾਹੇਗਾ। ਨਾਲੇ = ਨਾਲਿ।ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ।
 
नउ निधि तेरै अखुट भंडारा ॥
Na▫o niḏẖ ṯerai akẖut bẖandārā.
Your nine treasures are an inexhaustible storehouse.
ਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ।
ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ।ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।
 
नानक दास तेरै बलिहारै सभु तेरा खेलु दसाहरा जीउ ॥४॥२॥९॥
Nānak ḏās ṯerai balihārai sabẖ ṯerā kẖel ḏasāhrā jī▫o. ||4||2||9||
Slave Nanak is a sacrifice to You; Your Entire Play is self-evident, Lord. ||4||2||9||
ਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ!
ਦਸਾਹਰਾ = ਪਰਗਟ ॥੪॥ਹੇ ਦਾਸ ਨਾਨਕ! (ਆਖ ਕਿ ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥
 
आइ पइआ हरि तेरै दुआरै ॥
Ā▫e pa▫i▫ā har ṯerai ḏu▫ārai.
I have come and fallen at Your Door, O Lord.
ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।
ਆਇ = ਆ ਕੇ। ਹਰਿ = ਹੇ ਹਰੀ!ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,
 
दरसनि तेरै भवन पुनीता ॥
Ḏarsan ṯerai bẖavan punīṯā.
The body-temple is sanctified by the Blessed Vision of Your Darshan,
ਜਿਨ੍ਹਾਂ ਦਾ ਘਰ (ਦੇਹਿ) ਤੇਰੇ ਦੀਦਾਰ ਦੁਆਰਾ ਪਵਿੱਤ੍ਰ ਹੋ ਗਿਆ ਹੈ,
ਦਰਸਨਿ = ਦਰਸਨ ਨਾਲ। ਭਵਨ = {ਬਹੁ-ਵਚਨ} ਸ਼ਹਰ, ਸਰੀਰ-ਸ਼ਹਰ। ਪੁਨੀਤਾ = ਪਵਿਤ੍ਰ।ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ।
 
जो साहिब तेरै मनि भावै ॥
Jo sāhib ṯerai man bẖāvai.
who is pleasing to Your Mind, O my Lord and Master.
ਜਿਹੜਾ ਤੇਰੇ ਚਿੱਤ ਨੂੰ ਚੰਗਾ ਲੱਗਦਾ ਹੈ, ਹੇ ਪ੍ਰਭੂ!
ਸਾਹਿਬ = ਹੇ ਸਾਹਿਬ! ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।ਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ।