Sri Guru Granth Sahib Ji

Search ਤੋਟਿ in Gurmukhi

कथना कथी न आवै तोटि ॥
Kathnā kathī na āvai ṯot.
There is no shortage of those who preach and teach.
ਗੋਬਿੰਦ ਦੀਆਂ ਗਿਆਨ ਗੋਸ਼ਟਾਂ ਵਿਚਾਰਨ ਵਾਲਿਆਂ ਪੁਰਸ਼ਾਂ ਦੀ ਕੋਈ ਕਮੀ ਨਹੀਂ।
ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ।ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);
 
मसू तोटि न आवई लेखणि पउणु चलाउ ॥
Masū ṯot na āvī lekẖaṇ pa▫uṇ cẖalā▫o.
and if ink were never to fail me, and if my pen were able to move like the wind -
ਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
ਮਸੂ = (ਲਫ਼ਜ਼ 'ਮਸੁ' ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ। ਨ ਆਵਈ = ਨ ਆਵੈ। ਲੇਖਣਿ = ਕਲਮ। ਪਵਣੁ = ਹਵਾ। ਚਲਾਉ = ਚਲਾਵਾਂ, ਮੈਂ ਚਲਾਵਾਂ।ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,
 
केता आखणु आखीऐ आखणि तोटि न होइ ॥
Keṯā ākẖaṇ ākẖī▫ai ākẖaṇ ṯot na ho▫e.
How can we describe Him with words? There is no end to the descriptions of Him.
ਉਸ ਦੀ ਵਿਆਖਿਆ ਕਿਥੋ ਤਾਈ ਕੀਤੀ ਜਾ ਸਕਦੀ ਹੈ? ਵਾਹਿਗੁਰੂ ਦੇ ਵਰਨਣ ਦਾ ਕੋਈ ਹੱਦ ਬੰਨਾ ਨਹੀਂ।
ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।
 
नानक तोटि न आवई तेरे जुगह जुगह भंडार ॥७॥१॥
Nānak ṯot na āvī ṯere jugah jugah bẖandār. ||7||1||
O Nanak, there is no deficiency; Your Storehouses are filled to overflowing, age after age. ||7||1||
ਨਾਨਕ: ਹੇ ਸਾਹਬਿ! ਤੇਰੇ ਖ਼ਜ਼ਾਨੇ ਹਰ ਜੁਗ ਅੰਦਰ ਪਰੀ ਪੂਰਨ ਹਨ ਅਤੇ ਕਾਚਿੱਤ ਉਨ੍ਹਾਂ ਵਿੱਚ ਕਮੀ ਨਹੀਂ ਵਾਪਰਦੀ।
ਭੰਡਾਰ = ਖ਼ਜ਼ਾਨੇ ॥੭॥੧॥ਹੇ ਨਾਨਕ! (ਆਖ ਕਿ ਹੇ ਪ੍ਰਭੂ!) ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ ॥੭॥੧॥
 
नानक तोटि न आवई दीए देवणहारि ॥१०॥६॥२३॥
Nānak ṯot na āvī ḏī▫e ḏevaṇhār. ||10||6||23||
O Nanak, when the Great Giver gives, nothing at all is lacking. ||10||6||23||
ਨਾਨਕ, ਜਦ ਦੇਣ ਵਾਲਾ ਦਿੰਦਾ ਹੈ, ਤਦ ਕੋਈ ਕਮੀ ਨਹੀਂ ਵਾਪਰਦੀ।
ਦੇਵਣਹਾਰਿ = ਦੇਵਣਹਾਰ ਨੇ ॥੧੦॥੬॥੨੩॥ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥
 
देदे तोटि नाही प्रभ रंगा ॥
Ḏeḏe ṯot nāhī parabẖ rangā.
God is Bountiful and Beautiful; He never comes up empty.
ਇਸ ਤਰ੍ਹਾਂ ਦੇਣ ਨਾਲ ਪ੍ਰਭੂ ਪਾਤਸ਼ਾਹ ਨੂੰ ਕੋਈ ਕਮੀ ਨਹੀਂ ਵਾਪਰਦੀ।
ਤੋਟਿ = ਘਾਟਾ। ਪ੍ਰਭ ਰੰਗਾ = ਪ੍ਰਭੂ ਦੇ ਪਦਾਰਥਾਂ (ਵਿਚ)।ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।
 
गुण गावहि पूरन अबिनासी कहि सुणि तोटि न आवणिआ ॥४॥
Guṇ gāvahi pūran abẖināsī kahi suṇ ṯot na āvaṇi▫ā. ||4||
I sing the Glorious Praises of the Perfect, Immortal Lord. By speaking and hearing these Praises, they are not used up. ||4||
ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।
ਸੁਣਿ = ਸੁਣ ਕੇ ॥੪॥ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। (ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ॥੪॥
 
तोटि नाही तुधु भगति भंडार ॥
Ŧot nāhī ṯuḏẖ bẖagaṯ bẖandār.
The treasure of Your devotional worship is never exhausted.
ਕਿ ਤੇਰੇ ਸਿਮਰਨ ਦੇ ਖਜਾਨੇ ਕਦੇ ਘਟ ਨਹੀਂ ਹੁੰਦੇ।
ਭੰਡਾਰ = ਖ਼ਜਾਨੇ।ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ।
 
अखुटु नाम धनु हरि तोटि न होई ॥
Akẖut nām ḏẖan har ṯot na ho▫ī.
The wealth of the Lord's Name is inexhaustible; it shall never be exhausted.
ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।
xxx(ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ) ਕਦੇ ਨਾਹ ਮੁਕਣ ਵਾਲਾ ਹਰਿ-ਨਾਮ-ਧਨ (ਇਕੱਠਾ ਕਰ ਲੈਂਦਾ ਹੈ, ਉਸ ਧਨ ਵਿਚ ਕਦੇ) ਘਾਟਾ ਨਹੀਂ ਪੈਂਦਾ।
 
इकि खावहि बखस तोटि न आवै इकना फका पाइआ जीउ ॥
Ik kẖāvėh bakẖas ṯot na āvai iknā fakā pā▫i▫ā jī▫o.
Some partake of the bounty of the Lord's favor, which never runs out, while others receive only a handful.
ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ।ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ।
 
तोटि न आवै वधदो जाई ॥३॥
Ŧot na āvai vaḏẖ▫ḏo jā▫ī. ||3||
but these resources do not diminish; they continue to increase. ||3||
ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।
xxx॥੩॥ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
 
देंदे तोटि नाही तिसु करते पूरि रहिओ रतनागरु रे ॥३॥
Ḏeʼnḏe ṯot nāhī ṯis karṯe pūr rahi▫o raṯnāgar re. ||3||
While giving so generously, the Creator does not diminish at all. The Source of jewels, He is All-pervading. ||3||
ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।
ਤੋਟਿ = ਘਾਟਿ, ਕਮੀ। ਰਤਨਾਗਰੁ = {ਰਤਨ-ਆਕਰੁ। ਆਕਰੁ = ਖਾਣ}। ਰਤਨਾਂ ਦੀ ਖਾਣ ॥੩॥(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ॥੩॥
 
अखुटु खजाना सतिगुरि दीआ तोटि नही रे मूके ॥२॥
Akẖut kẖajānā saṯgur ḏī▫ā ṯot nahī re mūke. ||2||
The True Guru has given me the inexhaustible treasure; it never decreases, and never runs out. ||2||
ਅਮੁੱਕ ਨਿਧਾਨ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ, ਨਾਂ ਇਹ ਘਟ ਹੁੰਦਾ ਹੈ ਅਤੇ ਨਾਂ ਹੀ ਮੁਕਦਾ ਹੈ।
ਸਤਿਗੁਰਿ = ਸਤਿਗੁਰੂ ਨੇ। ਰੇ = ਹੇ ਭਾਈ! ਮੂਕੇ = ਮੁੱਕਦਾ ॥੨॥ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ ॥੨॥
 
देंदे तोटि न आवई अगनत भरे भंडार ॥
Ḏeʼnḏe ṯot na āvī agnaṯ bẖare bẖandār.
There is no limit to His Giving. His countless warehouses are filled to overflowing.
ਉਸ ਦੇ ਦੇਣ ਵਿੱਚ ਕਮੀ ਨਹੀਂ। ਅਨਗਿਣਤ ਹਨ ਉਸ ਦੇ ਪਰੀਪੂਰਨ ਖ਼ਜ਼ਾਨੇ।
ਅਗਨਤ = ਅ-ਗਨਤ, ਜੋ ਗਿਣੇ ਨਾ ਜਾ ਸਕਣ।ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿਚ ਤੋਟ ਨਹੀਂ ਆਉਂਦੀ।
 
तोटि न आवै निखुटि न जाइ ॥
Ŧot na āvai nikẖut na jā▫e.
It does not run short, and it does not run out.
ਇਸ ਨੂੰ ਕਮੀ ਨਹੀਂ ਵਾਪਰਦੀ ਅਤੇ ਨਾਂ ਇਹ ਮੁੱਕਦੀ ਹੈ।
ਤੋਟਿ = ਘਾਟਾ।(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ।
 
तोटि न आवै जपि निरंकार ॥
Ŧot na āvai jap nirankār.
I meditate on the Formless Lord, and so they never run short.
ਰੂਪ-ਰਹਿਤ ਵਾਹਿਗੁਰੂ ਨੂੰ ਚੇਤੇ ਕਰਨ ਦੁਆਰਾ ਉਹ ਮੁਕਦੇ ਨਹੀਂ।
ਜਪਿ = ਜਪ ਕੇ।ਪਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ।
 
आपे दे वडिआईआ दे तोटि न होई ॥३॥
Āpe ḏe vaḏi▫ā▫ī▫ā ḏe ṯot na ho▫ī. ||3||
He Himself grants greatness; His Gifts are never exhausted. ||3||
ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ।
ਦੇ = ਦੇਂਦਾ ਹੈ। ਦੇ = ਦੇ ਕੇ। ਤੋਟਿ = ਘਾਟਾ ॥੩॥(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥
 
तिन फल तोटि न आवै जा तिसु भावै जे जुग केते जाहि जीउ ॥
Ŧin fal ṯot na āvai jā ṯis bẖāvai je jug keṯe jāhi jī▫o.
Their blessings are not exhausted, if it pleases the Lord, even though numerous ages may pass.
ਜੇਕਰ ਉਸ ਨੂੰ ਚੰਗਾ ਲੱਗੇ ਉਨ੍ਹਾਂ ਨੂੰ ਸਾਈਂ ਦੀਆਂ ਬਖਸ਼ੀਸ਼ਾਂ ਦੀ ਕੋਈ ਕਮੀ ਨਹੀਂ ਵਾਪਰਦੀ ਭਾਵੇਂ ਅਨੇਕਾਂ ਹੀ ਜੁੱਗ ਬੀਤ ਜਾਣ।
ਕੇਤੇ = ਅਨੇਕਾਂ ਹੀ। ਜਾਹਿ = ਗੁਜ਼ਰ ਜਾਣ।ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ।
 
जे जुग केते जाहि सुआमी तिन फल तोटि न आवै ॥
Je jug keṯe jāhi su▫āmī ṯin fal ṯot na āvai.
Even though numerous ages may pass, O Lord Master, their blessings are not exhausted.
ਭਾਵੇਂ ਕਈ ਇਕ ਜੁੱਗ ਗੁਜ਼ਰ ਜਾਣ, ਉਨ੍ਹਾਂ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਹੇ ਪ੍ਰਭੂ!
xxxਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ।
 
जन नानक हरि पुंनु बीजिआ फिरि तोटि न आवै हरि पुंन केरी ॥३॥
Jan Nānak har punn bīji▫ā fir ṯot na āvai har punn kerī. ||3||
Servant Nanak has planted the Seed of the Lord's Goodness; this Goodness of the Lord shall never be exhausted. ||3||
ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦੀ ਨੇਕੀ ਬੀਜੀ ਹੈ, ਅਤੇ ਮੁੜ ਵਾਹਿਗੁਰੂ ਦੇ ਨਾਮ ਦੀ ਨੇਕੀ ਨਿਖੁਟਦੀ ਨਹੀਂ।
ਹਰਿ ਪੁੰਨੁ = ਨਾਮ ਸਿਮਰਨ ਦਾ ਭਲਾ ਬੀਜ। ਤੋਟਿ = ਕਮੀ, ਘਾਟ। ਕੇਰੀ = ਦੀ। ਪੁੰਨ ਕੇਰੀ = ਭਲੇ ਕੰਮ ਦੀ ॥੩॥ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥