Sri Guru Granth Sahib Ji

Search ਦਇਆ in Gurmukhi

धौलु धरमु दइआ का पूतु ॥
Ḏẖoul ḏẖaram ḏa▫i▫ā kā pūṯ.
The mythical bull is Dharma, the son of compassion;
ਕਲਪਤ ਬਲਦ ਦਿਆਲਤਾ ਦਾ ਪੁੱਤਰ ਪਵਿੱਤ੍ਰਤਾ ਹੈ,
ਧੌਲੁ = ਬਲਦ। ਦਇਆ ਕਾ ਪੂਤੁ = ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ।(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ 'ਧਰਮ' ਰੂਪ ਨਿਯਮ ਬਣਾ ਦਿੱਤਾ ਹੈ)।
 
तीरथु तपु दइआ दतु दानु ॥
Ŧirath ṯap ḏa▫i▫ā ḏaṯ ḏān.
Pilgrimages, austere discipline, compassion and charity -
ਯਾਤਰਾ, ਤਪੱਸਿਆ, ਰਹਿਮ ਅਤੇ ਖੈਰਾਤ ਦੇਣੀ,
ਦਤੁ = ਦਿੱਤਾ ਹੋਇਆ।ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);
 
भुगति गिआनु दइआ भंडारणि घटि घटि वाजहि नाद ॥
Bẖugaṯ gi▫ān ḏa▫i▫ā bẖandāraṇ gẖat gẖat vājėh nāḏ.
Let spiritual wisdom be your food, and compassion your attendant. The Sound-current of the Naad vibrates in each and every heart.
ਬ੍ਰੱਹਮ ਗਿਆਤ ਨੂੰ ਆਪਣਾ ਭੋਜਨ ਅਤੇ ਰਹਿਮ ਨੂੰ ਆਪਣਾ ਮੋਦੀ ਬਣਾ ਅਤੇ ਈਸ਼ਵਰੀ ਰਾਗ ਜੋ ਹਰ ਦਿਲ ਅੰਦਰ ਹੁੰਦਾ ਹੈ, ਨੂੰ ਸਰਵਣ ਕਰ।
ਭੁਗਤਿ = ਚੂਰਮਾ। ਭੰਡਾਰਣਿ = ਭੰਡਾਰਾ ਵਰਤਾਣ ਵਾਲੀ। ਘਟਿ ਘਟਿ = ਹਰੇਕ ਸਰੀਰ ਵਿਚ। ਵਾਜਹਿ = ਵੱਜ ਰਹੇ ਹਨ। ਨਾਦ = ਸ਼ਬਦ। (ਜੋਗੀ ਭੰਡਾਰਾ ਖਾਣ ਵੇਲੇ ਇਕ ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ ਹੈ)।(ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ,
 
हम कीरे किरम सतिगुर सरणाई करि दइआ नामु परगासि ॥१॥
Ham kīre kiram saṯgur sarṇā▫ī kar ḏa▫i▫ā nām pargās. ||1||
I am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||
ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਮਿਹਰ ਧਾਰ ਮੈਨੂੰ ਹਰੀ ਨਾਮ ਦੀ ਰੌਸ਼ਨੀ ਪਰਦਾਨ ਕਰ ਹੇ ਸੱਚੇ ਗੁਰਦੇਵ ਜੀ!
ਸਤਿਗੁਰ ਸਰਣਾਈ = ਹੇ ਗੁਰੂ! ਤੇਰੀ ਸਰਨ। ਕੀਰੇ ਕਿਰਮ = ਨਿਮਾਣੇ ਦੀਨ ਜੀਵ। ਪਰਗਾਸਿ = ਪਰਗਟ ਕਰ, ਚਾਨਣ ਕਰ।੧।ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ। ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ ॥੧॥
 
नानक गुरमुखि पाईऐ दइआ करे हरि हीरु ॥४॥२१॥
Nānak gurmukẖ pā▫ī▫ai ḏa▫i▫ā kare har hīr. ||4||21||
O Nanak, the Gurmukh finds the Diamond of the Lord, by His Kindness and Compassion. ||4||21||
ਨਾਨਕ, ਜੇਕਰ ਵਾਹਿਗੁਰੂ ਹੀਰਾ ਆਪਦੀ ਮਿਹਰ ਧਾਰੇ, ਤਾਂ ਉਹ ਮੁਖੀ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
xxx(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥
 
जिस नउ आपि दइआलु होइ सो गुरमुखि नामि समाइ ॥२॥
Jis na▫o āp ḏa▫i▫āl ho▫e so gurmukẖ nām samā▫e. ||2||
That Gurmukh, unto whom the Lord shows His Kindness, is absorbed in the Naam, the Name of the Lord. ||2||
ਜਿਸ ਤੇ ਵਾਹਿਗੁਰੂ ਖੁਦ ਮਿਹਰਬਾਨ ਹੁੰਦਾ ਹੈ, ਉਹ, ਗੁਰਾਂ ਦੀ ਦਇਆ ਦੁਆਰਾ, ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
xxxਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ ॥੨॥
 
निरभउ सदा दइआलु है सभना करदा सार ॥
Nirbẖa▫o saḏā ḏa▫i▫āl hai sabẖnā karḏā sār.
The Fearless Lord is forever Merciful; He takes care of all.
ਭੈ-ਰਹਿਤ ਪ੍ਰਭੂ ਸਦੀਵ ਹੀ ਮਿਹਰਬਾਨ ਹੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ।
ਸਾਰ = ਸੰਭਾਲ।ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ।
 
आपे प्रभू दइआलु है आपे देइ बुझाइ ॥
Āpe parabẖū ḏa▫i▫āl hai āpe ḏe▫e bujẖā▫e.
God Himself is Merciful; He Himself bestows understanding.
ਸਾਹਿਬ ਆਪ ਹੀ ਮਿਹਰਬਾਨ ਹੈ ਤੇ ਆਪ ਹੀ ਸਮਝ ਪਰਦਾਨ ਕਰਦਾ ਹੈ।
ਬੁਝਾਇ ਦੇਇ = ਸਮਝਾ ਦੇਂਦਾ ਹੈ।ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।
 
हउ गुर सरणाई ढहि पवा करि दइआ मेले प्रभु सोइ ॥२॥
Ha▫o gur sarṇā▫ī dẖėh pavā kar ḏa▫i▫ā mele parabẖ so▫e. ||2||
I have come and collapsed in the Guru's Sanctuary. In His Kindness, He has united me with God. ||2||
ਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ।
ਪਵਾ = ਪਵਾਂ।੨।(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
 
आपि दइआ करि मेलसी गुर सतिगुर पीछै पाइ ॥
Āp ḏa▫i▫ā kar melsī gur saṯgur pīcẖẖai pā▫e.
In His Kindness, He unites us with Himself, as we follow the Guru, the True Guru.
ਬੰਦੇ ਨੂੰ ਵੱਡੇ ਸੱਚੇ ਗੁਰਾਂ ਦੇ ਮਗਰ ਲਾ ਕੇ ਆਪਣੀ ਮਿਹਰ ਸਦਕਾ ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਕਰਿ = ਕਰ ਕੇ। ਮੇਲਸੀ = ਮਿਲਾਵੇਗਾ। ਪਾਇ = ਪਾ ਕੇ।ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ।
 
गुरमुखीआ सोहागणी तिन दइआ पई मनि आइ ॥
Gurmukẖī▫ā sohāgaṇī ṯin ḏa▫i▫ā pa▫ī man ā▫e.
The Gurmukhs are the happy soul-brides; their minds are filled with kindness.
ਗੁਰੂ ਵਲ ਮੁਖ ਕਰਨ ਵਾਲੇ ਵਿਆਹੁਤਾ ਜੀਵਨ ਦੀ ਖੁਸ਼ੀ ਮਾਣਦੇ ਹਨ। ਉਨ੍ਹਾਂ ਦੇ ਦਿਲ ਰਹਿਮ ਨਾਲ ਪਸੀਜ ਜਾਂਦੇ ਹਨ।
ਗੁਰਮੁਖੀਆ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਮਨਿ = ਮਨ ਵਿਚ। ਦਇਆ = ਤਰਸ।ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ।
 
आपि दइआ करि देवसी गुरमुखि अम्रितु चोइ ॥
Āp ḏa▫i▫ā kar ḏevsī gurmukẖ amriṯ cẖo▫e.
In His Kindness, He blesses the Gurmukh with it; the Ambrosial Nectar of this Amrit trickles down.
ਆਪਣੀ ਰਹਿਮਤ ਧਾਰ ਕੇ ਹਰੀ ਆਪੇ ਹੀ ਨਾਮ-ਅੰਮ੍ਰਿਤ ਜਗਿਆਸੂ ਨੂੰ ਦਿੰਦਾ ਹੈ (ਅਤੇ ਉਸ ਦੇ ਮੂੰਹ ਵਿੱਚ) ਚੌਦਾਂ ਹੈ।
ਦੇਵਸੀ = ਦੇਵੇਗਾ।ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ।
 
जिन कउ आपि दइआलु होइ तिन उपजै मनि गिआनु ॥
Jin ka▫o āp ḏa▫i▫āl ho▫e ṯin upjai man gi▫ān.
Spiritual wisdom wells up in the minds of those unto whom the Lord Himself shows Mercy.
ਬ੍ਰਹਿਮ-ਬੋਧ ਉਨ੍ਹਾਂ ਦੇ ਚਿੱਤ ਅੰਦਰ ਪੁੰਗਰ ਆਉਂਦਾ ਹੈ, ਜਿਨ੍ਹਾਂ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ।
ਮਨਿ = ਮਨ ਵਿਚ। ਉਪਜੈ = ਪਰਗਟ ਹੁੰਦਾ ਹੈ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ।ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ।
 
राखि लेहु प्रभु करणहार जीअ जंत करि दइआ ॥
Rākẖ leho parabẖ karanhār jī▫a janṯ kar ḏa▫i▫ā.
Please preserve Your beings and creatures, God; O Creator Lord, please be merciful!
ਹੇ ਸਾਹਿਬ ਸਿਰਜਣਹਾਰ! ਮਇਆ ਧਾਰ ਕੇ ਇਨਸਾਨ ਤੇ ਹੋਰ ਜੀਵਾਂ ਦੀ ਰਖਿਆ ਕਰ।
ਪ੍ਰਭ = ਹੇ ਪ੍ਰਭੂ! ਕਰਿ = ਕਰ ਕੇ।(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ।
 
करे दइआ प्रभु आपणी इक निमख न मनहु विसारु ॥ रहाउ ॥
Kare ḏa▫i▫ā parabẖ āpṇī ik nimakẖ na manhu visār. Rahā▫o.
God Himself grants His Grace; do not forget Him, even for an instant. ||Pause||
ਆਪਣੇ ਚਿੱਤ ਅੰਦਰੋਂ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ। ਤਦ ਉਹ ਤੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰੇਗਾ ਠਹਿਰਾਉ।
ਨਿਸਖ = ਅੱਖ ਝਮਕਣ ਜਿਤਨਾ ਸਮਾ। {निमेष}।ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ। ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ॥੨॥
 
द्रिसटि धारि मनि तनि वसै दइआल पुरखु मिहरवानु ॥
Ḏarisat ḏẖār man ṯan vasai ḏa▫i▫āl purakẖ miharvān.
Blessing us with His Glance of Grace, the Kind and Compassionate, All-powerful Lord comes to dwell within the mind and body.
ਆਪਣੀ ਰਹਿਮਤ ਦੀ ਨਿਗ੍ਹਾ ਕਰਕੇ ਕ੍ਰਿਪਾਲੂ ਸਰਬ-ਸ਼ਕਤੀਵਾਨ ਅਤੇ ਮਇਆਵਾਨ ਮਾਲਕ ਮਨੁੱਖ ਦੇ ਹਿਰਦੇ ਤੇ ਦੇਹਿ ਅੰਦਰ ਟਿਕਦਾ ਹੈ।
ਧਾਰਿ = ਧਾਰ ਕੇ। ਮਨਿ = ਮਨ ਵਿਚ।(ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ।
 
करमि परापति तिसु होवै जिस नो होइ दइआलु ॥१॥
Karam parāpaṯ ṯis hovai jis no hou▫e ḏa▫i▫āl. ||1||
Those unto whom He is Merciful, receive His Grace. ||1||
ਜਿਸ ਉਤੇ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ।
ਕਰਮਿ = ਬਖ਼ਸ਼ਸ਼ ਦੀ ਰਾਹੀਂ। ਜਿਸ ਨੋ = {ਨੋਟ: ਲਫ਼ਜ਼ 'ਜਿਸ' ਦਾ ੁ ਉੱਡ ਗਿਆ ਹੈ}।੧।ਪ੍ਰਭੂ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ॥੧॥
 
सतु संतोखु दइआ कमावै एह करणी सार ॥
Saṯ sanṯokẖ ḏa▫i▫ā kamāvai eh karṇī sār.
Practice truth, contentment and kindness; this is the most excellent way of life.
ਤੂੰ ਸਚ, ਸੰਤੁਸ਼ਟਤਾ ਅਤੇ ਰਹਿਮ ਦੀ ਕਮਾਈ ਕਰ। ਪਰਮ-ਸਰੇਸ਼ਟ ਹੈ ਇਹ ਜੀਵਨ ਰਹੁ-ਰੀਤ।
ਸਤੁ = ਦਾਨ, ਸੇਵਾ। ਸਾਰ = ਸ੍ਰੇਸ਼ਟ।(ਜਿਹੜਾ ਭਾਗਾਂ ਵਾਲਾ ਮਨੁੱਖ) ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਇਹੋ ਹੀ ਸ੍ਰੇਸ਼ਟ ਕਰਣੀ ਹੈ।
 
सचा साहिबु मनि वुठा होआ खसमु दइआलु ॥
Sacẖā sāhib man vuṯẖā ho▫ā kẖasam ḏa▫i▫āl.
The True Lord and Master has come to dwell within my mind; my Lord and Master has become Merciful.
ਪਤੀ, ਸਚਾ ਸੁਆਮੀ, ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਚਿੱਤ ਅੰਦਰ ਉਸ ਨੇ ਨਿਵਾਸ ਕਰ ਲਿਆ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਵਿਚ। ਵੂਠਾ = ਆ ਵੱਸਿਆ ਹੈ।ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।
 
सतिगुर दइआल किरपाल भेटत हरे कामु क्रोधु लोभु मारिआ ॥
Saṯgur ḏa▫i▫āl kirpāl bẖetaṯ hare kām kroḏẖ lobẖ māri▫ā.
Through the Kind and Compassionate True Guru, I have met the Lord; I have conquered sexual desire, anger and greed.
ਮਇਆਵਾਨ ਤੇ ਮਿਹਰਬਾਨ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਨਾਸ ਕਰ ਦਿੱਤਾ ਹੈ।
ਭੇਟਤ = ਮਿਲਿਆਂ। ਸਤਿਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਰੇ = ਸਰਸੇ, ਆਤਮਕ ਜੀਵਨ ਵਾਲੇ।ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ।