Sri Guru Granth Sahib Ji

Search ਦਾਤਾਰੁ in Gurmukhi

आखहि मंगहि देहि देहि दाति करे दातारु ॥
Ākẖahi mangahi ḏehi ḏehi ḏāṯ kare ḏāṯār.
People beg and pray, "Give to us, give to us", and the Great Giver gives His Gifts.
ਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: "ਸਾਨੂੰ ਖੈਰ ਪਾ, ਸਾਨੂੰ ਖੈਰ ਪਾ", ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
 
माइआ मोहि विसारिआ सुखदाता दातारु ॥
Mā▫i▫ā mohi visāri▫ā sukẖ▫ḏāṯa ḏāṯār.
In emotional attachment to Maya, they have forgotten the Great Giver, the Giver of Peace.
ਧਨ-ਦੌਲਤ ਦੀ ਲਗਨ ਅੰਦਰ ਜਗਤ ਨੇ ਆਰਾਮ ਦੇਣ ਵਾਲੇ, ਮਹਾਂ ਦਾਤੇ ਨੂੰ ਭੁਲਾ ਛੱਡਿਆ ਹੈ।
ਮੋਹਿ = ਮੋਹ ਵਿਚ (ਫਸ ਕੇ)।ਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।
 
नानक गुरमुखि सेवीऐ सदा सदा दातारु ॥
Nānak gurmukẖ sevī▫ai saḏā saḏā ḏāṯār.
O Nanak, become Gurmukh and serve Him, who is forever and ever the Giver.
ਗੁਰਾਂ ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ।
xxxਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।
 
नानक सच दातारु सिनाखतु कुदरती ॥८॥
Nānak sacẖ ḏāṯār sinākẖaṯ kuḏraṯī. ||8||
O Nanak, the True One is the Giver of all; He is revealed through His All-powerful Creative Nature. ||8||
ਨਾਨਕ, ਸਤਿ ਹੈ ਬਖਸ਼ਸ਼ਾ ਕਰਨ ਵਾਲਾ ਸੁਆਮੀ ਜੋ ਆਪਣੀ ਅਪਾਰ ਸ਼ਕਤੀ ਦੁਆਰਾ ਪਛਾਣਿਆਂ ਜਾਂਦਾ ਹੈ।
ਸਿਨਾਖਤੁ = ਪਛਾਣ। ਸਚੁ = ਸਦਾ ਕਾਇਮ ਰਹਿਣ ਵਾਲਾ ॥੮॥ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥
 
तूं सचा दातारु नित देवहि चड़हि सवाइआ ॥
Ŧūʼn sacẖā ḏāṯār niṯ ḏevėh cẖaṛėh savā▫i▫ā.
You are the True Giver; You give continually. Your Gifts continue to increase.
ਤੂੰ ਸੱਚਾ ਦਾਤਾ ਹੈਂ ਅਤੇ ਸਦੀਵ ਹੀ ਦਿੰਦਾ ਹੈਂ। ਤੇਰੀਆਂ ਦਾਤਾਂ ਵਧੇਰੇ ਹੀ ਵਧੇਰੇ ਹੁੰਦੀਆਂ ਜਾਂਦੀਆਂ ਹਨ।
xxxਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।
 
आपे दाति करे दातारु ॥
Āpe ḏāṯ kare ḏāṯār.
The Giver Himself gives His Gifts,
ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ।ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,
 
जे को होइ बहै दातारु ॥
Je ko ho▫e bahai ḏāṯār.
One who brags about giving to charities -
ਜੇਕਰ ਕੋਈ ਜਣਾ ਦਾਨੀ ਬਣ ਬੈਠੇ,
ਹੋਇ ਬਹੈ = ਬਣ ਬੈਠੇ।ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ,
 
भउजलि डुबदिआ कढि लए हरि दाति करे दातारु ॥
Bẖa▫ojal dubḏi▫ā kadẖ la▫e har ḏāṯ kare ḏāṯār.
The drowning person is lifted up and out of the terrifying world-ocean; the Great Giver gives the gift of the Lord's Name.
ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ।
xxxxxxਦਾਤਾਂ ਦੇਣ ਵਾਲਾ ਹਰੀ (ਨਾਮ ਦੀ ਇਹ) ਦਾਤਿ ਬਖ਼ਸ਼ਦਾ ਹੈ ਤੇ (ਨਾਮ) ਸੰਸਾਰ-ਸਾਗਰ ਵਿਚ ਡੁਬੱਦੇ ਨੂੰ ਕੱਢ ਲੈਂਦਾ ਹੈ।
 
देवणहारु दातारु मै नित चितारिआ ॥
Ḏevaṇhār ḏāṯār mai niṯ cẖiṯāri▫ā.
O Great Giver, O Giving Lord, my consciousness is continually centered on You.
ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।
ਚਿਤਾਰਿਆ = ਚੇਤੇ ਕਰਦਾ ਹਾਂ।ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ।
 
एकु दातारु सगल है जाचिक दूसर कै पहि जावउ ॥१॥
Ėk ḏāṯār sagal hai jācẖik ḏūsar kai pėh jāva▫o. ||1||
There is only One Giver; all others are beggars. Who else can we turn to? ||1||
ਕੇਵਲ ਇਕੋ ਹੀ ਦਾਤਾ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ?
ਸਗਲ = ਸਾਰੀ ਸ੍ਰਿਸ਼ਟੀ। ਜਾਚਿਕ = ਮੰਗਣ ਵਾਲੀ। ਕੈ ਪਹਿ = ਕਿਸ ਦੇ ਪਾਸ? ॥੧॥(ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸ੍ਰਿਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ ॥੧॥
 
दातारु सदा दइआलु सुआमी काइ मनहु विसारीऐ ॥
Ḏāṯār saḏā ḏa▫i▫āl su▫āmī kā▫e manhu visārī▫ai.
The Great Giver is always merciful. Why should we forget the Lord Master from our minds?
ਸਖੀ, ਪ੍ਰਭੂ ਹਮੇਸ਼ਾਂ ਹੀ ਮਿਹਰਬਾਨ ਹੈ। ਅਸੀਂ ਆਪਣੇ ਚਿੱਤੋਂ ਕਿਉਂ ਉਸ ਨੂੰ ਭੁਲਾਈਏ?
ਕਾਇ = ਕਿਉਂ? ਮਨਹੁ = ਮਨ ਤੋਂ।ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
 
सभसै दे दातारु जेत उपारीऐ ॥
Sabẖsai ḏe ḏāṯār jeṯ upārī▫ai.
The Great Giver gives sustenance to all those He has created.
ਦਾਤਾ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਜਿਨ੍ਹਾਂ ਨੂੰ ਉਸ ਨੇ ਪੈਦਾ ਕੀਤਾ ਹੈ।
ਦੇ = ਦੇਂਦਾ ਹੈ। ਜੇਤ = ਜਿਤਨੀ (ਸ੍ਰਿਸ਼ਟੀ)।(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;
 
सिमरि सिमरि दातारु मनोरथ पूरिआ ॥
Simar simar ḏāṯār manorath pūri▫ā.
Meditating, meditating in remembrance of the Great Giver, one's heart's desires are fulfilled.
ਦਰਿਆ ਦਿਲ ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਨਾਲ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
xxxਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ,
 
तू भंनण घड़ण समरथु दातारु हहि तुधु अगै मंगण नो हथ जोड़ि खली सभ होई ॥
Ŧū bẖannaṇ gẖaṛaṇ samrath ḏāṯār hėh ṯuḏẖ agai mangaṇ no hath joṛ kẖalī sabẖ ho▫ī.
You are all-powerful to destroy and create, O Great Giver; with palms pressed together, all stand begging before You.
ਮੇਰੇ ਸਖੀ ਸੁਆਮੀ! ਤੂੰ ਉਸਾਰਨ ਅਤੇ ਢਾਉਣ ਵਾਲਾ ਸਰਬ-ਸ਼ਕਤੀਵਾਨ ਹੈ। ਹੱਥ ਬੰਨ੍ਹ ਸਾਰੇ ਤੇਰੇ ਮੂਹਰੇ ਖੈਰ ਮੰਗਣ ਨੂੰ ਖੜੋਤੇ ਹਨ।
xxxਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
 
तुधु जेवडु दातारु मै कोई नदरि न आवई तुधु सभसै नो दानु दिता खंडी वरभंडी पाताली पुरई सभ लोई ॥३॥
Ŧuḏẖ jevad ḏāṯār mai ko▫ī naḏar na āvī ṯuḏẖ sabẖsai no ḏān ḏiṯā kẖandī varbẖandī pāṯālī pur▫ī sabẖ lo▫ī. ||3||
I see none as great as You, O Great Giver; You give in charity to the beings of all the continents, worlds, solar systems, nether regions and universes. ||3||
ਤੇਰੇ ਜਿੱਡਾ ਵੱਡਾ ਦਾਨੀ ਮੈਨੂੰ ਕੋਈ ਦਿੱਸ ਨਹੀਂ ਆਉਂਦਾ। ਤੂੰ ਸਾਰਿਆਂ ਮਹਾਂ ਦੀਪਾਂ, ਬ੍ਰਹਮੰਡਾਂ, ਪਤਾਲਾ, ਸੰਸਾਰਾ ਆਲਮਾਂ ਦੇ ਸਮੂਹ ਜੀਵਾਂ ਨੂੰ ਦਾਨ ਦਿੰਦਾ ਹੈਂ।
ਪੁਰਈ = ਪੁਰੀਆਂ ਵਿਚ। ਲੋਈ = (੧੪) ਲੋਕਾਂ ਵਿਚ ॥੩॥ਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥
 
होरु दातारु न सुझई तू देवणहारु ॥२१॥१॥ सुधु ॥
Hor ḏāṯār na sujẖ▫ī ṯū ḏevaṇhār. ||21||1|| suḏẖ.
I cannot see any other Giver; You alone are the Giver, O Lord. ||21||1|| Sudh||
ਮੈਨੂੰ ਹੋਰ ਕੋਈ ਦਾਤਾ ਨਜ਼ਰੀਂ ਨਹੀਂ ਪੈਂਦਾ। ਕੇਵਲ ਤੂੰ ਹੀ ਦੇਣ ਵਾਲਾ ਹੈਂ।
xxx ॥੨੧॥੧॥ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ ॥੨੧॥੧॥ਸੁਧੁ ॥
 
तू दाता दातारु तेरा दिता खावणा ॥
Ŧū ḏāṯā ḏāṯār ṯerā ḏiṯā kẖāvṇā.
You are the Giver, the Great Giver; we eat whatever You give us.
ਕੇਵਲ ਤੂੰ ਹੀ ਸਖੀ ਅਤੇ ਦੇਣ ਵਾਲਾ ਹੈਂ, ਅਤੇ ਜੋ ਕੁਝ ਦਿੰਦਾ ਹੈਂ ਓਹੀ ਅਸੀਂ ਖਾਂਦੇ ਹਾਂ।
xxxਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ,
 
दूख विसारणु सेविआ सदा सदा दातारु ॥१॥
Ḏūkẖ visāraṇ sevi▫ā saḏā saḏā ḏāṯār. ||1||
I serve Him, who makes me forget my pains; He is the Giver, forever and ever. ||1||
ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜੋ ਮੈਨੂੰ ਮੇਰੇ ਦੁੱਖੜੇ ਭੁਲਾ ਦਿੰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਦੇਣਹਾਰ ਹੈ।
ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ ॥੧॥(ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥
 
साहिबु मेरा नीत नवा सदा सदा दातारु ॥१॥ रहाउ ॥
Sāhib merā nīṯ navā saḏā saḏā ḏāṯār. ||1|| rahā▫o.
My Lord and Master is forever new; He is the Giver, forever and ever. ||1||Pause||
ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ।
ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ)। ਦਾਤਾਰੁ = ਦਾਤਾਂ ਦੇਣ ਵਾਲਾ ॥੧॥(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ॥
 
तू दाता दातारु सरब दुख भंजनो जीउ ॥
Ŧū ḏāṯā ḏāṯār sarab ḏukẖ bẖanjno jī▫o.
You are the Giver, the Great Giver, the Dispeller of all sorrow.
ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ।
ਭੰਜਨੋ = ਨਾਸ ਕਰਨ ਵਾਲਾ।ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ।