Sri Guru Granth Sahib Ji

Search ਦਾਤਿ in Gurmukhi

गावै को दाति जाणै नीसाणु ॥
Gāvai ko ḏāṯ jāṇai nīsāṇ.
Some sing of His Gifts, and know His Sign and Insignia.
ਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ?
ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ।ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।
 
आखहि मंगहि देहि देहि दाति करे दातारु ॥
Ākẖahi mangahi ḏehi ḏehi ḏāṯ kare ḏāṯār.
People beg and pray, "Give to us, give to us", and the Great Giver gives His Gifts.
ਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: "ਸਾਨੂੰ ਖੈਰ ਪਾ, ਸਾਨੂੰ ਖੈਰ ਪਾ", ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
 
केती दाति जाणै कौणु कूतु ॥
Keṯī ḏāṯ jāṇai kouṇ kūṯ.
And what gifts! Who can know their extent?
ਕਿੱਡੀ ਵੱਡੀ ਹੈ ਤੇਰੀ ਬਖਸ਼ੀਸ਼? ਇਸ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
ਕੂਤੁ = ਮਾਪ, ਅੰਦਾਜ਼ਾ।ਬੇਅੰਤ ਉਸ ਦੀ ਦਾਤ ਹੈ। ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ?
 
नानक नदरी करमी दाति ॥२४॥
Nānak naḏrī karmī ḏāṯ. ||24||
O Nanak, by His Glance of Grace, He bestows His Blessings. ||24||
ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼।ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥
 
एहि भि दाति तेरी दातार ॥
Ėhi bẖė ḏāṯ ṯerī ḏāṯār.
Even these are Your Gifts, O Great Giver!
ਇਹ ਭੀ ਤੇਰੀਆਂ ਬਖਸ਼ੀਸ਼ਾਂ ਹਨ, ਹੇ ਦਾਤੇ!
ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ)।
 
जेवडु आपि तेवड तेरी दाति ॥
Jevad āp ṯevad ṯerī ḏāṯ.
As Great as You Yourself are, O Lord, so Great are Your Gifts.
ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ੳਡੀਆਂ ਵੱਡੀਆਂ ਹਨ ਤੇਰੀਆਂ ਬਖਸ਼ੀਸ਼ਾਂ।
ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ।(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।
 
ता मुखु होवै उजला लख दाती इक दाति ॥
Ŧā mukẖ hovai ujlā lakẖ ḏāṯī ik ḏāṯ.
and your face shall become radiant. This is the gift of 100,000 gifts.
ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।
ਉਜਲਾ = ਰੌਸ਼ਨ, ਸਾਫ਼-ਸੁਥਰਾ।ਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।
 
केतीआ तेरीआ कुदरती केवड तेरी दाति ॥
Keṯī▫ā ṯerī▫ā kuḏraṯī kevad ṯerī ḏāṯ.
You have so many Creative Powers, Lord; Your Bountiful Blessings are so Great.
ਕਿੰਨੀਆਂ ਕੁ ਹਨ ਤੇਰੀਆਂ ਅਪਾਰ ਸ਼ਕਤੀਆਂ ਅਤੇ ਕਿੱਡੀਆਂ ਵੱਡੀਆਂ ਤੇਰੀਆਂ ਬਖ਼ਸ਼ੀਸ਼ਾਂ, (ਹੇ ਸਾਂਈਂ?)।
ਕੁਦਰਤੀ = ਕੁਦਰਤਾਂ। ਦਾਤਿ = ਦਾਤਾਂ।ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ।
 
देवण वाले कै हथि दाति है गुरू दुआरै पाइ ॥
Ḏevaṇ vāle kai hath ḏāṯ hai gurū ḏu▫ārai pā▫e.
The Gift is in the Hands of the Great Giver. At the Guru's Door, in the Gurdwara, it is received.
ਬਖ਼ਸ਼ੀਸ਼ ਦਾਤੇ ਦੇ ਹੱਥ ਵਿੱਚ ਹੈ। ਸਾਨੂੰ ਇਹ ਗੁਰਾਂ ਦੇ ਬੂਹੇ ਤੋਂ ਪਰਾਪਤ ਹੁੰਦੀ ਹੈ।
ਕੈ ਹਥਿ = ਦੇ ਹੱਥ ਵਿਚ। ਗੁਰੂ ਦੁਆਰੈ = ਗੁ੍ਰੂਰ ਦੀ ਰਾਹੀਂ।(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ।
 
गुण निधानु नवतनु सदा पूरन जा की दाति ॥
Guṇ niḏẖān navṯan saḏā pūran jā kī ḏāṯ.
He is the Treasure of Excellence, the Ever-fresh Being. His Gift is Perfect and Complete.
ਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।
ਨਵਤਨੁ = ਨਵਾਂ ਨਿਰੋਆ।ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,
 
राम नामु धनु निरमलो गुरु दाति करे प्रभु सोइ ॥१॥ रहाउ ॥
Rām nām ḏẖan nirmalo gur ḏāṯ kare parabẖ so▫e. ||1|| rahā▫o.
The Lord's Name is the pure wealth; through the Guru, God bestows this gift. ||1||Pause||
ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ।
ਨਿਰਮਲੋ = ਪਵਿਤ੍ਰ। ਸੋਇ = ਉਹ ॥੧॥ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ॥੧॥ ਰਹਾਉ॥
 
देहु दरसु सुखदातिआ मै गल विचि लैहु मिलाइ जीउ ॥१५॥
Ḏeh ḏaras sukẖ▫ḏāṯi▫ā mai gal vicẖ laihu milā▫e jī▫o. ||15||
Grant me the Blessed Vision of Your Darshan, O Giver of Peace. Please, take me into Your Embrace. ||15||
ਹੇ ਆਰਾਮ ਬਖਸ਼ਣਹਾਰ! ਮੈਨੂੰ ਆਪਣਾ ਦੀਦਾਰ ਬਖਸ਼ ਤੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ।
xxx॥੧੫॥ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥
 
दाति करहु मेरे दातारा जीअ जंत सभि ध्रापे जीउ ॥२॥
Ḏāṯ karahu mere ḏāṯārā jī▫a janṯ sabẖ ḏẖarāpe jī▫o. ||2||
Bless us with Your Gifts, O my Great Giver. All beings and creatures are satisfied. ||2||
ਜਦ ਤੂੰ ਖੈਰਾਤਾਂ ਦਿੰਦਾ ਹੈ ਹੇ ਮੇਰੇ ਦਾਤੇ! ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ।
ਕਰਹੁ = ਤੁਸੀਂ ਕਰਦੇ ਹੋ। ਦਾਤਾਰਾ = ਹੇ ਦਾਤਾਰ! ਸਭਿ = ਸਾਰੇ। ਧ੍ਰਾਪੇ = ਰੱਜ ਜਾਂਦੇ ਹਨ ॥੨॥ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥
 
लहै भराति होवै जिसु दाति ॥२॥
Lahai bẖarāṯ hovai jis ḏāṯ. ||2||
Doubt departs from one who receives this gift. ||2||
ਜਿਸ ਨੂੰ ਬਖਸ਼ੀਸ਼ ਪਰਾਪਤ ਹੁੰਦੀ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ।
ਲਹੈ = ਲਹਿ ਜਾਂਦੀ ਹੈ। ਭਰਾਤਿ = ਮਨ ਦੀ ਭਟਕਣਾ ॥੨॥ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
 
ना जाणा करम केवड तेरी दाति ॥
Nā jāṇā karam kevad ṯerī ḏāṯ.
I do not know about karma, or how great Your gifts are.
ਮੈਂ ਨਹੀਂ ਜਾਣਦਾ ਕਿਡੀ ਵਡੀ ਹੈ ਤੇਰੀ ਬਖਸ਼ੀਸ਼ ਤੇ ਕਿੱਡਾ ਵਡਾ ਹੈ ਤੇਰਾ ਅਤੀਆ।
ਨਾ ਜਾਣਾ ਕਰਮ = ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ (ਕਰਮਾਂ ਦੀ ਸਹੀ ਕੀਮਤ ਨਹੀਂ ਪਾ ਸਕਦਾ, ਮੈਂ ਕੀਤੇ ਕਰਮਾਂ ਨੂੰ ਬਹੁਤ ਮਹੱਤਤਾ ਦੇ ਰਿਹਾ ਹਾਂ)। ਨਾ ਜਾਣਾ ਕੇਵਡ ਤੇਰੀ ਦਾਤਿ = ਹੇ ਪ੍ਰਭੂ! ਤੇਰੀਆਂ ਕਿਤਨੀਆਂ ਹੀ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਮੈਂ ਸਮਝ ਨਹੀਂ ਸਕਦਾ।ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ)।
 
आपे दाति करे दातारु ॥
Āpe ḏāṯ kare ḏāṯār.
The Giver Himself gives His Gifts,
ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ।ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,
 
सीतल भए कीनी प्रभ दाति ॥१॥
Sīṯal bẖa▫e kīnī parabẖ ḏāṯ. ||1||
A cooling peace prevails; God has granted this gift. ||1||
ਸਾਰੇ ਸ਼ਾਂਤ ਹੋ ਗਏ ਹਨ। ਸਾਹਿਬ ਨੇ ਆਪਣੀ ਬਖ਼ਸ਼ਸ਼ ਕੀਤੀ ਹੈ।
ਸੀਤਲ = ਠੰਡੇ ॥੧॥ਪਰਮਾਤਮਾ ਨੇ ਉਹਨਾਂ ਦੇ ਅੰਦਰ ਐਸੀ ਆਤਮਕ ਠੰਢ ਵਰਤਾ ਦਿੱਤੀ ਹੁੰਦੀ ਹੈ ਕਿ ਉਹਨਾਂ ਦੇ ਸਾਰੇ ਤਾਪ-ਕਲੇਸ਼ ਦੂਰ ਹੋ ਜਾਂਦੇ ਹਨ ॥੧॥
 
करि किरपा प्रभ अपनी दाति ॥
Kar kirpā parabẖ apnī ḏāṯ.
O God, grant Your Grace, and give me this gift.
ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,
ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈਂ,
 
जीअ प्राण सुखदातिआ निमख निमख बलिहारि जी ॥१॥
Jī▫a parāṇ sukẖ▫ḏāṯi▫ā nimakẖ nimakẖ balihār jī. ||1||
O Breath of Life of the soul, O Giver of peace, each and every instant I am a sacrifice to You. ||1||
ਮੇਰੇ ਮਾਨਣੀਯ ਮਾਲਕ! ਮੇਰੀ ਜਿੰਦੜੀ ਤੇ ਜਿੰਦ ਜਾਨ ਨੂੰ ਆਰਾਮ ਬਖਸ਼ਣਹਾਰ ਹਰ ਮੂਹਤ ਮੈਂ ਤੇਰੇ ਉਤੇ ਕੁਰਬਾਨ ਜਾਂਦਾ ਹਾਂ।
ਜੀਅ ਦਾਤਿਆ = ਹੇ ਜਿੰਦ ਦੇ ਦੇਣ ਵਾਲੇ! ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਬਲਿਹਾਰਿ = ਮੈਂ ਸਦਕੇ ਜਾਂਦਾ ਹਾਂ ॥੧॥ਮੈਂ ਤੈਥੋਂ ਨਿਮਖ ਨਿਮਖ ਕੁਰਬਾਨ ਜਾਂਦਾ ਹਾਂ ॥੧॥
 
गुरि नउ निधि नामु विखालिआ हरि दाति करी दइआलि ॥५॥
Gur na▫o niḏẖ nām vikẖāli▫ā har ḏāṯ karī ḏa▫i▫āl. ||5||
The Guru has shown me the nine treasures of the Naam. The Merciful Lord has bestowed this gift. ||5||
ਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।
ਗੁਰਿ = ਗੁਰੂ ਨੇ। ਨਉ ਨਿਧਿ = (ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ। ਦਇਆਲ ਨੇ ॥੫॥ਪਰਮਾਤਮਾ ਦਾ ਨਾਮ (ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ (ਹੈ) ਜਿਸ ਨੂੰ ਗੁਰੂ ਨੇ ਇਹ ਨਾਮ ਵਿਖਾਲ ਦਿੱਤਾ ਹੈ, ਦਇਆਲ ਪਰਮਾਤਮਾ ਨੇ ਉਸ ਮਨੁੱਖ ਉਤੇ (ਨਾਮ ਦੀ ਇਹ) ਬਖ਼ਸ਼ਸ਼ ਕਰ ਦਿੱਤੀ ਹੈ ॥੫॥