Sri Guru Granth Sahib Ji

Search ਦਾਸ in Gurmukhi

असंख जोग मनि रहहि उदास ॥
Asaʼnkẖ jog man rahahi uḏās.
Countless Yogis, whose minds remain detached from the world.
ਅਣਗਿਣਤ ਹਨ ਯੋਗੀ ਚਿੱਤ ਵਿੱਚ, ਜੋ ਦੁਨੀਆਂ ਵਲੋਂ ਉਪਰਾਮ ਰਹਿੰਦੇ ਹਨ।
ਜੋਗ = ਜੋਗ ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਉਦਾਸ ਰਹਹਿ = ਉਪਰਾਮ ਰਹਿੰਦੇ ਹਨ।ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋਂ) ਉਪਰਾਮ ਰਹਿੰਦੇ ਹਨ।
 
गावहि इंद इदासणि बैठे देवतिआ दरि नाले ॥
Gāvahi inḏ iḏāsaṇ baiṯẖe ḏeviṯi▫ā ḏar nāle.
Indra, seated upon His Throne, sings with the deities at Your Door.
ਆਪਣੇ ਤਖਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜੇ ਤੇ ਸੁਰਾਂ ਸਮੇਤ, ਤੈਨੂੰ ਗਾਉਂਦਾ ਹੈ।
ਇੰਦ = ਇੰਦਰ ਦੇਵਤੇ। ਇਦਾਸਣਿ = (ਇਦ-ਆਸਣਿ), ਇੰਦਰ ਦੇ ਆਸਣ ਉੱਤੇ। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆਂ ਨਾਲੇ = ਦੇਵਤਿਆਂ ਸਮੇਤ।ਕਈ ਇੰਦਰ ਆਪਣੇ ਤਖ਼ਤ 'ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ 'ਤੇ ਤੈਨੂੰ ਸਲਾਹ ਰਹੇ ਹਨ।
 
नानक दासु इहै सुखु मागै मो कउ करि संतन की धूरे ॥४॥५॥
Nānak ḏās ihai sukẖ māgai mo ka▫o kar sanṯan kī ḏẖūre. ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।੪।ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥
 
जिउ अगनि मरै जलि पाइऐ तिउ त्रिसना दासनि दासि ॥
Ji▫o agan marai jal pā▫i▫ai ṯi▫o ṯarisnā ḏāsan ḏās.
Just as fire is extinguished by pouring on water, desire becomes the slave of the Lord's slaves.
ਜਿਸ ਤਰ੍ਹਾਂ ਪਾਣੀ ਪਾਉਣ ਦੁਆਰਾ ਅੱਗ ਬੁਝ ਜਾਂਦੀ ਹੈ, ਉਸੇ ਤਰ੍ਹਾਂ ਖ਼ਾਹਿਸ਼ੀ ਹਰੀ ਦੇ ਗੋਲਿਆਂ ਦੁਆਰਾ ਗੋਲੀ (ਨਾਸ) ਹੋ ਜਾਂਦੀ ਹੈ।
ਜਲਿ = ਜਲ ਦੀ ਰਾਹੀਂ। ਪਾਇਐ = ਪਾਏ ਹੋਏ ਦੀ ਰਾਹੀਂ। ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ। ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ)।ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।
 
नानकु एक कहै अरदासि ॥
Nānak ek kahai arḏās.
Nanak offers this one prayer:
ਨਾਨਕ ਇਕ ਪ੍ਰਾਰਥਨਾ ਕਰਦਾ ਹੈ,
xxxਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ
 
हरि सेती मनु रवि रहिआ घर ही माहि उदासु ॥
Har seṯī man rav rahi▫ā gẖar hī māhi uḏās.
When the mind is permeated with the Lord, one remains detached within the home of the heart.
(ਗੁਰਮੁੱਖ) ਮਾਨਸਕ ਤੌਰ ਤੇ ਸੰਸਾਰ ਵਲੋਂ ਉਪਰਾਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹਿੰਦੀ ਹੈ।
ਸੇਤੀ = ਨਾਲ। ਰਵਿ ਰਹਿਆ = ਇਕ-ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹਿ = ਘਰ ਵਿਚ ਹੀ। ਉਦਾਸੁ = ਨਿਰਲੇਪ, ਉਪਰਾਮ।ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।
 
मन रे ग्रिह ही माहि उदासु ॥
Man re garih hī māhi uḏās.
O mind, remain detached in the midst of your household.
ਆਪਣੇ ਘਰ ਵਿੱਚ ਹੀ, ਹੈ ਮੇਰੀ ਆਤਮਾ! ਸੰਸਾਰ ਵਲੋ ਉਪ੍ਰਾਮ ਰਹੁ।
xxxਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।
 
मनमुखु मोहि विआपिआ बैरागु उदासी न होइ ॥
Manmukẖ mohi vi▫āpi▫ā bairāg uḏāsī na ho▫e.
The self-willed manmukhs are engrossed in emotional attachment; they are not balanced or detached.
ਪ੍ਰਤੀਕੂਲ ਪੁਰਸ਼ ਸੰਸਾਰੀ ਮਮਤਾ ਅੰਦਰ ਖਚਤ ਹੈ ਅਤੇ ਪ੍ਰਭੂ ਦੀ ਪ੍ਰੀਤ ਅਤੇ ਸੰਸਾਰ ਉਪਰਾਮਤਾ ਧਾਰਨ ਨਹੀਂ ਕਰਦਾ।
ਮਨਮੁਖੁ = ਆਪਣੇ ਮਨ ਵਲ ਮੂੰਹ ਰੱਖਣ ਵਾਲਾ ਬੰਦਾ। ਵਿਆਪਿਆ = ਫਸਿਆ ਹੋਇਆ। ਉਦਾਸੀ = ਉਪਰਾਮਤਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ।
 
सतगुरु सेवि मोहु परजलै घर ही माहि उदासा ॥१॥ रहाउ ॥
Saṯgur sev moh parjalai gẖar hī māhi uḏāsā. ||1|| rahā▫o.
Serve the True Guru, and your emotional attachment shall be totally burnt away; remain detached within the home of your heart. ||1||Pause||
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੀ ਹੈ ਤੇ ਬੰਦਾ ਆਪਣੇ ਗ੍ਰਿਹ ਵਿੱਚ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।
ਸੇਵਿ = ਸੇਵਾ ਕਰ ਕੇ। ਪਰਜਲੈ = {प्रज्वलति} ਚੰਗੀ ਤਰ੍ਹਾਂ ਸੜਦਾ ਹੈ।੧।(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ॥
 
बिखु भउजल डुबदे कढि लै जन नानक की अरदासि ॥४॥१॥६५॥
Bikẖ bẖa▫ojal dubḏe kadẖ lai jan Nānak kī arḏās. ||4||1||65||
In the terrifying world-ocean of poison, people are drowning-please lift them up and save them! This is servant Nanak's humble prayer. ||4||1||65||
ਨਫਰ ਨਾਲਕ ਇਕ ਪ੍ਰਾਰਥਨਾ ਕਰਦਾ ਹੈ, ਇਨਸਾਨ ਪਾਪਾਂ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਹੇ ਹਨ, ਤੂੰ ਉਹਨਾਂ ਨੂੰ ਬਾਹਰ ਧੂਹ ਲੈ।
ਬਿਖੁ = (ਬਿਕਾਰਾਂ ਦੀ) ਜ਼ਹਰ। ਭਉਜਲ = ਸੰਸਾਰ-ਸਮੁੰਦਰ।੪।ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ ॥੪॥੧॥੬੫॥
 
तिन की संगति देहि प्रभ मै जाचिक की अरदासि ॥
Ŧin kī sangaṯ ḏėh parabẖ mai jācẖik kī arḏās.
Grant me their company, God-I am a beggar; this is my prayer.
ਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ।
ਪ੍ਰਭ = ਹੇ ਪ੍ਰ੍ਰਭੂ! ਜਾਚਕਿ = ਮੰਗਤਾ।ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤ ਬਖ਼ਸ਼।
 
सुखदाता भै भंजनो तिसु आगै करि अरदासि ॥
Sukẖ▫ḏāṯa bẖai bẖanjno ṯis āgai kar arḏās.
So offer your prayers to Him, the Giver of Peace, the Destroyer of fear.
ਉਸ ਮੂਹਰੇ ਪ੍ਰਾਰਥਨਾ ਕਰ, ਜੋ ਖੁਸ਼ੀ ਬਖਸ਼ਣਹਾਰ ਅਤੇ ਡਰ ਦੂਰ ਕਰਨ ਵਾਲਾ ਹੈ।
ਭੈ ਭੰਜਨੋ = ਸਾਰੇ ਡਰ ਨਾਸ ਕਰਨ ਵਾਲਾ।(ਹੇ ਮਨ! ਸਾਧ ਸੰਗਤ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।
 
दासा के बंधन कटिआ साचै सिरजणहारि ॥
Ḏāsā ke banḏẖan kati▫ā sācẖai sirjaṇhār.
The True Creator Lord breaks the bonds of His slave.
ਸੱਚੇ ਸਾਜਣ-ਵਾਲੇ ਨੇ ਆਪਣੇ ਸੇਵਕਾਂ ਦੀਆਂ ਬੇੜੀਆਂ ਵੱਢ ਛੱਡੀਆਂ ਹਨ।
ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਸਿਰਜਣਹਾਰਿ = ਸਿਰਜਨਹਾਰ ਨੇ।ਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ।
 
तिसु आगै अरदासि करि जो मेले करतारु ॥
Ŧis āgai arḏās kar jo mele karṯār.
Offer your prayers to Him, who shall unite you with the Creator.
ਕਿਸ ਗੁਰੁ ਮੂਹਰੇ ਪ੍ਰਾਰਥਨਾ ਕਰ, ਜਿਹੜਾ ਤੈਨੂੰ ਸਿਰਜਣਹਾਰ ਨਾਲ ਮਿਲਾ ਦੇਵੇ।
ਤਿਸੁ ਆਗੈ = ਉਸ (ਗੁਰੂ) ਦੇ ਅੱਗੇ।(ਹੇ ਮੇਰੇ ਮਨ!) ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ, ਜੇਹੜਾ ਕਰਤਾਰ (ਨੂੰ) ਮਿਲਾ ਸਕਦਾ ਹੈ।
 
दुइ कर जोड़ि खड़ी तकै सचु कहै अरदासि ॥
Ḏu▫e kar joṛ kẖaṛī ṯakai sacẖ kahai arḏās.
With her palms pressed together, she stands, waiting on Him, and offers her True prayers to Him.
ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ।
ਕਰ = ਹੱਥ। ਖੜੀ = ਖਲੋਤੀ ਹੋਈ, ਸਾਵਧਾਨ ਹੋ ਕੇ, ਸੁਚੇਤ ਰਹਿ ਕੇ।ਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ,
 
साची दरगह बैसई भगति सची अरदासि ॥
Sācẖī ḏargėh bais▫ī bẖagaṯ sacẖī arḏās.
In the Court of the True One, you shall sit in truthful devotion and prayer.
ਪ੍ਰੇਮ-ਮਈ ਸਿਮਰਨ ਅਤੇ ਸੱਚੀ ਪ੍ਰਾਰਥਨਾ ਦੁਆਰਾ ਇਨਸਾਨ ਸੁਆਮੀ ਦੇ ਸੱਚੇ ਦਰਬਾਰ ਅੰਦਰ ਬੈਠ ਜਾਂਦਾ ਹੈ।
ਬੈਸਈ = ਬੈਠਦਾ ਹੈ।ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ।
 
सतिगुर अगै अरदासि करि साजनु देइ मिलाइ ॥
Saṯgur agai arḏās kar sājan ḏe▫e milā▫e.
Offer your most sincere prayers to the True Guru, so that He may unite you with your Best Friend.
ਸੱਚੇ ਗੁਰਾਂ ਮੂਹਰੇ ਪ੍ਰਾਰਥਨਾ ਕਰ, ਤਾਂ ਜੋ ਉਹ ਤੈਨੂੰ ਮਿੱਤ੍ਰ ਨਾਲ ਮਿਲਾ ਦੇਣ।
ਦੇਇ ਮਿਲਾਇ = ਮਿਲਾ ਦੇਂਦਾ ਹੈ।(ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ।
 
मुंधे गुण दासी सुखु होइ ॥
Munḏẖe guṇ ḏāsī sukẖ ho▫e.
O young bride, be a slave to virtue, and you shall find peace.
ਹੇ ਮੁਟਿਆਰ ਪਤਨੀਏ! ਨੇਕੀ ਦੇ ਬਾਂਦੀ ਹੋਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
ਮੁੰਧੇ = ਹੇ ਭੋਲੀ ਜੀਵ-ਇਸਤ੍ਰੀ!ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ।
 
भाई रे दासनि दासा होइ ॥
Bẖā▫ī re ḏāsan ḏāsā ho▫e.
O Siblings of Destiny, be the slaves of the Lord's slaves.
ਹੇ ਵੀਰ! ਤੂੰ ਰੱਬ ਦੇ ਗੋਲਿਆਂ ਦਾ ਗੋਲਾ ਹੋ ਜਾ।
xxxਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ,
 
उदासी उदासि राता ॥३॥
Uḏāsī uḏās rāṯā. ||3||
and the Udaasees abide in detachment. ||3||
ਤਿਆਗੀ ਵੈਰਾਗ ਅੰਦਰ ਰੰਗਿਆ ਹੋਹਿਆ ਹੈ।
ਉਦਾਸਿ = ਉਦਾਸੀ ਭੇਖ ਵਿਚ ।੩।ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ ।੩।