Sri Guru Granth Sahib Ji

Search ਦਾਸੁ in Gurmukhi

नानक दासु इहै सुखु मागै मो कउ करि संतन की धूरे ॥४॥५॥
Nānak ḏās ihai sukẖ māgai mo ka▫o kar sanṯan kī ḏẖūre. ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।੪।ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥
 
हरि सेती मनु रवि रहिआ घर ही माहि उदासु ॥
Har seṯī man rav rahi▫ā gẖar hī māhi uḏās.
When the mind is permeated with the Lord, one remains detached within the home of the heart.
(ਗੁਰਮੁੱਖ) ਮਾਨਸਕ ਤੌਰ ਤੇ ਸੰਸਾਰ ਵਲੋਂ ਉਪਰਾਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹਿੰਦੀ ਹੈ।
ਸੇਤੀ = ਨਾਲ। ਰਵਿ ਰਹਿਆ = ਇਕ-ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹਿ = ਘਰ ਵਿਚ ਹੀ। ਉਦਾਸੁ = ਨਿਰਲੇਪ, ਉਪਰਾਮ।ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।
 
मन रे ग्रिह ही माहि उदासु ॥
Man re garih hī māhi uḏās.
O mind, remain detached in the midst of your household.
ਆਪਣੇ ਘਰ ਵਿੱਚ ਹੀ, ਹੈ ਮੇਰੀ ਆਤਮਾ! ਸੰਸਾਰ ਵਲੋ ਉਪ੍ਰਾਮ ਰਹੁ।
xxxਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।
 
जिउ भावै तिउ राखु तूं नानकु तेरा दासु ॥२॥
Ji▫o bẖāvai ṯi▫o rākẖ ṯūʼn Nānak ṯerā ḏās. ||2||
Please protect me, by the Pleasure of Your Will. Nanak is Your slave. ||2||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ।
xxx॥੨॥(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥
 
नानक दासु सदा गुण गावै इक भोरी नदरि निहालीऐ जीउ ॥४॥२१॥२८॥
Nānak ḏās saḏā guṇ gāvai ik bẖorī naḏar nihālī▫ai jī▫o. ||4||21||28||
Slave Nanak sings Your Glorious Praises forever. Please, just for a moment, bless him with Your Glance of Grace. ||4||21||28||
ਨਫਰ ਨਾਨਕ ਸਦੀਵ ਹੀ ਤੇਰੀ ਕੀਰਤੀ ਗਾਇਨ ਕਰਦਾ ਹੈ। ਇਕ ਮੁਹਤ ਲਈ ਉਸ ਵਲ ਆਪਣੀ ਦਹਿਆ ਦ੍ਰਿਸ਼ਟੀ ਨਾਲ ਤੱਕ।
ਇਕ ਭੋਰੀ = ਰਤਾ ਕੁ ਸਮਾ ਹੀ। ਨਿਹਾਲੀਐ = ਵੇਖੋ ॥੪॥ਦਾਸ ਨਾਨਕ ਸਦਾ ਤੇਰੇ ਗੁਣ ਗਾਂਦਾ ਹੈ। ਹੇ ਪ੍ਰਭੂ! ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ॥੪॥੨੧॥੨੮॥
 
नानकु दासु कहै बेनंती आठ पहर तुधु धिआई जीउ ॥४॥३४॥४१॥
Nānak ḏās kahai benanṯī āṯẖ pahar ṯuḏẖ ḏẖi▫ā▫ī jī▫o. ||4||34||41||
Servant Nanak utters this prayer: may I meditate on You twenty-four hours a day. ||4||34||41||
ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।
ਧਿਆਈ = ਮੈਂ ਧਿਆਉਂਦਾ ਹਾਂ ॥੪॥ਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ ॥੪॥੩੪॥੪੧॥
 
द्रिसटि धारि अपना दासु सवारिआ ॥
Ḏarisat ḏẖār apnā ḏās savāri▫ā.
Bestowing His Glance of Grace, He has adorned His slave.
ਆਪਣੀ ਮਿਹਰ ਦੀ ਨਜ਼ਰ ਪਾ ਕੇ, ਸੁਆਮੀ ਨੇ ਆਪਣੇ ਗੋਲੇ ਨੂੰ ਆਪਣੇ ਪਰਾਇਣ ਕੀਤਾ ਹੈ।
ਦ੍ਰਿਸਟਿ = ਮਿਹਰ ਦੀ ਨਜ਼ਰ। ਧਾਰਿ = ਧਾਰ ਕੇ।(ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ,
 
तूं साचा साहिबु दासु तेरा गोला ॥
Ŧūʼn sācẖā sāhib ḏās ṯerā golā.
You are my True Lord and Master. I am Your servant and slave.
ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।
ਸਾਚਾ = ਸਦਾ-ਥਿਰ ਰਹਿਣ ਵਾਲਾ। ਗੋਲਾ = ਗ਼ੁਲਾਮ।ਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)। ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ।
 
जनु नानकु हरि का दासु है हरि की वडिआई ॥४॥२॥८॥४६॥
Jan Nānak har kā ḏās hai har kī vadi▫ā▫ī. ||4||2||8||46||
Servant Nanak is the slave of the Lord; contemplate the Glorious Greatness of the Lord||4||2||8||46||
ਨੋਕਰ ਨਾਨਕ! ਵਾਹਿਗੁਰੂ ਦਾ ਗੁਲਾਮ ਹੈ ਅਤੇ ਕੇਵਲ ਪ੍ਰਭੂ ਦਾ ਹੀ ਜਸ ਕਰਦਾ ਹੈ।
xxx॥੪॥ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ॥੪॥੨॥੮॥੪੬॥
 
जो जो चितवै दासु हरि माई ॥
Jo jo cẖiṯvai ḏās har mā▫ī.
Whatever the Lord's slave wishes, O mother,
ਜੋ ਕੁਛ ਭੀ ਵਾਹਿਗੁਰੂ ਦਾ ਗੋਲਾ ਚਾਹੁੰਦਾ ਹੈ ਹੇ ਮਾਤਾ!
ਦਾਸੁ ਹਰਿ = ਹਰੀ ਦਾ ਦਾਸ। ਮਾਈ = ਹੇ ਮਾਂ!ਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ,
 
नानकु दासु इही सुखु मागै मो कउ करि संतन की धूरे ॥४॥३॥१२४॥
Nānak ḏās ihī sukẖ māgai mo ka▫o kar sanṯan kī ḏẖūre. ||4||3||124||
Nanak, Your slave, begs for this happiness: let me be the dust of the feet of the Saints. ||4||3||124||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!
ਮੋ ਕਉ = ਮੈਨੂੰ। ਧੂਰੇ = ਧੂਰਿ, ਚਰਨ-ਧੂੜ ॥੪॥ਤੇਰਾ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ-ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ ॥੪॥੩॥੧੨੪॥
 
नानकु दासु ता की सरणाई जा ते ब्रिथा न कोई रे ॥४॥१६॥१३७॥
Nānak ḏās ṯā kī sarṇā▫ī jā ṯe baritha na ko▫ī re. ||4||16||137||
Slave Nanak has entered His Sanctuary; no one returns from Him empty-handed. ||4||16||137||
ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ।
ਤਾ ਕੀ = ਉਸ ਪ੍ਰਭੂ ਦੀ। ਜਾ ਤੇ = ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ, ਨਿਰਾਸ ॥੪॥ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ॥੪॥੧੬॥੧੩੭॥
 
दासनि दासु नामु जपि लेवा जीउ ॥
Ḏāsan ḏās nām jap levā jī▫o.
I am the slave of Your slaves; I chant Your Name.
ਮੈਂ ਤੇਰੇ ਗੋਲਿਆਂ ਦੀ ਬਾਂਦੀ ਹਾਂ ਅਤੇ ਤੇਰੇ ਨਾਮ ਦਾ ਸਿਮਰਣ ਕਰਦੀ ਹਾਂ।
xxx(ਕਿ) ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰਾ ਨਾਮ ਜਪਦਾ ਰਹਾਂ-
 
ऐसो दासु मिलै सुखु होई ॥
Aiso ḏās milai sukẖ ho▫ī.
Meeting such a slave, peace is obtained.
ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,
ਦਾਸੁ = ਹਰੀ ਦਾ ਦਾਸ (ਗੁਰੂ)।(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ।
 
दासनि दास नित होवहि दासु ॥
Ḏāsan ḏās niṯ hovėh ḏās.
They become the constant slaves of the slaves of the Lord's slaves.
ਉਹ ਸਦਾ ਆਪਣੇ ਸਾਹਿਬ ਦੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਹੁੰਦਾ ਹੈ।
xxxਉਹ ਸਦਾ ਪਰਮਾਤਮਾ ਦੇ ਸੇਵਕਾਂ ਦੇ ਸੇਵਕ ਬਣੇ ਰਹਿੰਦੇ ਹਨ।
 
ग्रिह कुट्मब महि सदा उदासु ॥२॥
Garih kutamb mėh saḏā uḏās. ||2||
Within their households and families, they remain always detached. ||2||
ਆਪਣੇ ਘਰ ਅਤੇ ਪਰਵਾਰ ਅੰਦਰ ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
ਗ੍ਰਿਹ = ਘਰ। ਕੁਟੰਬ = ਪਰਵਾਰ ॥੨॥ਉਹ ਮਨੁੱਖ ਗ੍ਰਿਹਸਤ ਜੀਵਨ ਵਿਚ ਰਹਿੰਦੇ ਹੋਏ ਪਰਵਾਰ ਵਿਚ ਰਹਿੰਦੇ ਹੋਏ ਭੀ (ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦੇ ਹਨ ॥੨॥
 
हरि दासन को दासु सुखु पाए ॥
Har ḏāsan ko ḏās sukẖ pā▫e.
The slave of the Lord's slave attains peace.
ਵਾਹਿਗੁਰੂ ਦੇ ਨੌਕਰਾਂ ਦਾ ਨੌਕਰ ਆਰਾਮ ਪਾਉਂਦਾ ਹੈ।
ਕੋ = ਦਾ।ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
 
हरि का दासु नीच कुलु सुणहि ॥
Har kā ḏās nīcẖ kul suṇėh.
The Lord's slave may be born of humble origins,
ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ,
ਨੀਚ ਕੁਲੁ = ਨੀਵੀਂ ਕੁਲ ਵਾਲਾ, ਨੀਵੀਂ ਕੁਲ ਵਿਚ ਜੰਮਿਆ ਹੋਇਆ। ਸੁਣਹਿ = ਲੋਕ ਸੁਣਦੇ ਹਨ।(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ,
 
महा उदासु तपीसरु थीवै ॥
Mahā uḏās ṯapīsar thīvai.
you may become a great ascetic and a master of disciplined meditation
ਉਹ ਭਾਰਾ ਨਿਰਬਾਣ ਤੇ ਤਪੀ ਹੋ ਜਾਵੇ,
ਤਪੀਸਰੁ = ਵੱਡਾ ਤਪੀ। ਥੀਵੈ = ਹੋ ਜਾਏ।(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
 
तिस का नामु सति रामदासु ॥
Ŧis kā nām saṯ Rāmḏās.
his name is truly Ram Das, the Lord's servant.
ਉਸ ਦਾ ਨਾਮ ਸੁਆਮੀ ਦਾ ਸੱਚਾ ਸੇਵਕ ਹੈ।
ਸਤਿ = {सत्य = true, real, genuine.} ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ।ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;