Sri Guru Granth Sahib Ji

Search ਦੀ in Gurmukhi

सुणिऐ दीप लोअ पाताल ॥
Suṇi▫ai ḏīp lo▫a pāṯāl.
Listening-the oceans, the lands of the world and the nether regions of the underworld.
ਸਾਈਂ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਆਦਮੀ ਨੂੰ ਮਹਾ-ਦੀਪਾਂ, ਪੁਰੀਆਂ ਅਤੇ ਹੇਠਲਿਆਂ ਲੋਆਂ ਦੀ ਗਿਆਤ ਹੋ ਜਾਂਦੀ ਹੈ।
ਦੀਪ = ਧਰਤੀ ਦੀ ਵੰਡ ਦੇ ਸਤ ਦੀਪ। ਲੋਅ = ਲੋਕ, ਭਵਣ।ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।
 
वखतु न पाइओ कादीआ जि लिखनि लेखु कुराणु ॥
vakẖaṯ na pā▫i▫o kāḏī▫ā jė likẖan lekẖ kurāṇ.
That time is not known to the Qazis, who study the Koran.
ਨਾਂ ਹੀ ਕਾਜ਼ੀ, ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ, ਸਮੇ ਨੂੰ ਜਾਣਦੇ ਹਨ।
ਵਖਤੁ = ਸਮਾ, ਜਦੋਂ ਜਗਤ ਬਣਿਆ। ਨ ਪਾਇਓ = ਨਾਹ ਲੱਭਾ। ਕਾਦੀਆ = ਕਾਜ਼ੀਆਂ ਨੇ। ਅਰਬੀ ਦੇ ਅਖੱਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ 'ਦ' ਨਾਲ ਹੁੰਦਾ ਹੈ। ਲਫ਼ਜ਼ 'ਕਾਗਜ਼' ਦਾ 'ਕਾਗਦ', 'ਨਜ਼ਰ' ਦਾ 'ਨਦਰਿ' 'ਹਜ਼ੂਰ' ਦਾ 'ਹਦੂਰਿ' ਉਚਾਰਨ ਹੈ। ਇਸ ਤਰ੍ਹਾਂ 'ਕਾਜ਼ੀ' ਦਾ 'ਕਾਦੀ' ਉਚਾਰਨ ਭੀ ਹੈ। ਜਿ = ਨਹੀ ਤਾਂ। ਲਿਖਨਿ = (ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ = ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ)।ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।
 
नदीआ अतै वाह पवहि समुंदि न जाणीअहि ॥
Naḏī▫ā aṯai vāh pavahi samunḏ na jāṇī▫ahi.
the streams and rivers flowing into the ocean do not know its vastness.
ਕਿ ਉਸਦੀ ਵਿਸ਼ਾਲਤਾ ਨੂੰ ਜਾਣ ਲੈਣਾ ਹੈ ਇਸ ਤਰਾਂ ਹੈ ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਨਾਲੇ ਤੇ ਦਰਿਆ ਇਸਦੇ ਵਿਸਥਾਰ ਨੂੰ ਨਹੀਂ ਸਮਝਦੇ।
ਅਤੈ = ਅਤੇ, ਤੇ। ਵਾਹ = ਵਹਿਣ, ਨਾਲੇ। ਪਵਹਿ = ਪੈਂਦੇ ਹਨ। ਸਮੁੰਦਿ = ਸਮੁੰਦਰ ਵਿਚ। ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)।ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)।
 
अमुलु धरमु अमुलु दीबाणु ॥
Amul ḏẖaram amul ḏībāṇ.
Priceless is the Divine Law of Dharma, Priceless is the Divine Court of Justice.
ਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ।
ਧਰਮੁ = ਨੀਯਮ, ਕਾਨੂੰਨ। ਦੀਬਾਣੁ = ਕਚਹਿਰੀ, ਰਾਜ-ਦਰਬਾਰ।ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ।
 
करि करि वेखै कीता आपणा जिव तिस दी वडिआई ॥
Kar kar vekẖai kīṯā āpṇā jiv ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰੱਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੇ ਕੀਤੇ ਕੰਮ ਨੂੰ ਦੇਖਦਾ ਹੈ।
ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
 
इकु संसारी इकु भंडारी इकु लाए दीबाणु ॥
Ik sansārī ik bẖandārī ik lā▫e ḏībāṇ.
One, the Creator of the World; One, the Sustainer; and One, the Destroyer.
ਇਕ (ਬ੍ਰਹਮਾ) ਸੰਸਾਰ ਰਚਨਵਾਲਾ, ਇਕ (ਵਿਸ਼ਨੂ ਜਾਂ ਮੋਦੀ) ਰੋਜ਼ੀ ਦੇਣ ਵਾਲਾ, ਤੇ ਇਕ (ਸ਼ਿਵ) ਨੂੰ ਲਯ ਕਰਨ ਦੀ ਵਾਦੀ ਹੈ।
ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ।ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।
 
लखु लखु गेड़ा आखीअहि एकु नामु जगदीस ॥
Lakẖ lakẖ geṛā ākẖī▫ahi ek nām jagḏīs.
I would repeat, hundreds of thousands of times, the Name of the One, the Lord of the Universe.
ਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ।
ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।
 
करि करि देखै कीता आपणा जिउ तिस दी वडिआई ॥
Kar kar ḏekẖai kīṯā āpṇā ji▫o ṯis ḏī vadi▫ā▫ī.
Having created the creation, He watches over it Himself, by His Greatness.
ਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।
ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।
 
सोहिला रागु गउड़ी दीपकी महला १
Sohilā rāg ga▫oṛī ḏīpkī mėhlā 1
Sohilaa ~ The Song Of Praise. Raag Gauree Deepakee, First Mehl:
ਉਸਤਤੀ ਦਾ ਗੀਤ ਰਾਗ ਗਊੜੀ ਦੀਪਕੀ, ਪਹਿਲੀ ਪਾਤਸ਼ਾਹੀ।
xxxਰਾਗ ਗਉੜੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋਹਿਲਾ'।
 
गगन मै थालु रवि चंदु दीपक बने तारिका मंडल जनक मोती ॥
Gagan mai thāl rav cẖanḏ ḏīpak bane ṯārikā mandal janak moṯī.
Upon that cosmic plate of the sky, the sun and the moon are the lamps. The stars and their orbs are the studded pearls.
ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ।ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।
 
रता पैनणु मनु रता सुपेदी सतु दानु ॥
Raṯā painaṇ man raṯā supeḏī saṯ ḏān.
My mind is imbued with the Lord's Love; it is dyed a deep crimson. Truth and charity are my white clothes.
ਚਿੱਤ ਦਾ (ਪ੍ਰਭੂ ਦੀ ਪ੍ਰੀਤ ਨਾਲ) ਰੰਗੀਜਣਾ ਸੂਹੀ ਅਤੇ ਸਚਾਈ ਤੇ ਸਖਾਵਤ ਮੇਰੀ ਚਿੱਟੀ ਪੁਸ਼ਾਕ ਹੈ।
ਰਤਾ = ਰੰਗਿਆ ਹੋਇਆ। ਸੁਪੇਦੀ = ਚਿੱਟਾ ਕੱਪੜਾ। ਸਤੁ = ਦਾਨ।ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।
 
जब लगु सबदि न भेदीऐ किउ सोहै गुरदुआरि ॥
Jab lag sabaḏ na bẖeḏī▫ai ki▫o sohai gurḏu▫ār.
Until she has been pierced through with the Shabad, how can she look beautiful at Guru's Gate?
ਜਦ ਤਾਈਂ ਉਹ ਰੱਬ ਦੇ ਨਾਮ ਨਾਲ ਵਿੰਨ੍ਹੀ ਨਹੀਂ ਜਾਂਦੀ, ਉਹ ਉਸ ਵੱਡੇ ਵਾਹਿਗੁਰੂ ਦੇ ਦਰਬਾਰ ਅੰਦਰ ਕਿਸ ਤਰ੍ਹਾਂ ਸੁੰਦਰ ਲੱਗ ਸਕਦੀ ਹੈ?
xxxਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ।
 
भाहि बलंदी विझवी धूउ न निकसिओ काइ ॥
Bẖāhi balanḏī vijẖvī ḏẖū▫o na niksi▫o kā▫e.
The burning fire of life is extinguished, and the smoke of the breath no longer emerges.
ਮੱਚਦੀ ਹੋਈ ਅੱਗ ਬੁਝ ਗਈ ਹੈ ਅਤੇ ਹੁਣ ਕੋਈ ਸੁਆਸ ਦਾ ਧੂੰਆਂ ਨਹੀਂ ਨਿਕਲਦਾ।
ਭਾਹਿ = ਅੱਗ (ਜੀਵਨ-ਸੱਤਾ)। ਵਿਝਵੀ = ਬੁੱਝ ਗਈ। ਧੂਉ = ਧੂੰਆਂ (ਸੁਆਸ)।ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ।
 
तनु मनु गुर पहि वेचिआ मनु दीआ सिरु नालि ॥
Ŧan man gur pėh vecẖi▫ā man ḏī▫ā sir nāl.
I have sold my body and mind to the Guru, and I have given my mind and head as well.
ਮੈਂ ਆਪਣੀ ਦੇਹ ਤੇ ਆਤਮਾ ਗੁਰਾਂ ਕੋਲਿ ਵੇਚ ਛੱਡੇ ਹਨ ਅਤੇ ਆਪਣਾ ਦਿਲ ਤੇ ਸੀਸ ਭੀ ਸਾਥ ਹੀ ਦੇ ਦਿਤੇ ਹਨ।
ਪਹਿ = ਪਾਸ। ਵੇਚਿਆ = (ਨਾਮ ਦੇ ਵੱਟੇ) ਹਵਾਲੇ ਕਰ ਦਿੱਤਾ। ਨਾਲਿ = ਭੀ।ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ,
 
निति अहिनिसि हरि प्रभु सेविआ सतगुरि दीआ नामु ॥२॥
Niṯ ahinis har parabẖ sevi▫ā saṯgur ḏī▫ā nām. ||2||
Day and night, continually serve the Lord God; the True Guru has given the Naam. ||2||
ਜਿਸ ਨੂੰ ਸੱਚੇ ਗੁਰਾਂ ਨੇ ਨਾਮ ਦਿੱਤਾ ਹੈ, ਉਹ ਦਿਨ ਰਾਤ ਹਮੇਸ਼ਾਂ ਵਾਹਿਗੁਰੂ ਸੁਆਮੀ ਦੀ ਟਹਿਲ ਕਮਾਉਂਦਾ ਹੈ।
ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ।੨।(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥
 
तिसु सिउ नेहु न कीजई जो दीसै चलणहारु ॥
Ŧis si▫o nehu na kīj▫ī jo ḏīsai cẖalaṇhār.
Do not make love with one who is just a passing show.
ਉਸ ਨਾਲ ਪਿਆਰ ਨਾਂ ਪਾ, ਜਿਹਡਾ ਕਿ ਟੁਰ-ਜਾਣ ਵਾਲਾ ਨਜ਼ਰੀ ਪੈਂਦਾ ਹੈ।
ਨ ਕੀਜਈ = ਨਹੀਂ ਕਰਨਾ ਚਾਹੀਦਾ।ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।
 
बिनु तेल दीवा किउ जलै ॥१॥ रहाउ ॥
Bin ṯel ḏīvā ki▫o jalai. ||1|| rahā▫o.
Without the oil, how can the lamp be lit? ||1||Pause||
ਤੇਲ ਤੋਂ ਬਿਨਾ ਦੀਵਾ ਕਿਵੇਂ ਬਲ ਸਕਦਾ ਹੈ? ਠਹਿਰਾਉ।
ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ।੧।(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ ਰਹਾਉ॥
 
इहु तेलु दीवा इउ जलै ॥
Ih ṯel ḏīvā i▫o jalai.
Use this oil to light this lamp.
ਇਸ ਤੇਲ ਨਾਲ ਇੰਞ (ਤੇਰਾ) ਦੀਵਾ ਬਲੇਗਾ।
xxxਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਿਕਦਾ ਹੈ।
 
सतगुर की सेवा गाखड़ी सिरु दीजै आपु गवाइ ॥
Saṯgur kī sevā gākẖ▫ṛī sir ḏījai āp gavā▫e.
It is very difficult to serve the True Guru. Surrender your head; give up your selfishness.
ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ।
ਗਾਖੜੀ = ਔਖੀ, ਕਠਨ। ਦੀਜੈ = ਦੇਣਾ ਪੈਂਦਾ ਹੈ। ਆਪੁ = ਆਪਾ-ਭਾਵ। ਗਵਾਇ = ਗਵਾ ਕੇ, ਦੂਰ ਕਰਕੇ।(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।
 
कुलु उधारहि आपणा धंनु जणेदी माइ ॥
Kul uḏẖārėh āpṇā ḏẖan jaṇeḏī mā▫e.
Their families are saved; blessed are the mothers who gave birth to them.
ਉਹ ਆਪਣੇ ਪਰਵਾਰ ਨੂੰ ਬਚਾਅ ਲੈਂਦੇ ਹਨ। ਮੁਬਾਰਕ ਹੈ ਉਨ੍ਹਾਂ ਦੀ ਮਾਤਾ ਜਿਸ ਨੇ ਉਨ੍ਹਾਂ ਨੂੰ ਜਨਮ ਦਿੱਤਾ ਸੀ।
ਕੁਲੁ = ਖ਼ਾਨਦਾਨ। ਧੰਨੁ = ਭਾਗਾਂ ਵਾਲੀ। ਜਣੇਦੀ ਮਾਇ = ਜੰਮਣ ਵਾਲੀ ਮਾਂ।ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ।