Sri Guru Granth Sahib Ji

Search ਦੁਆਰੁ in Gurmukhi

करमी आवै कपड़ा नदरी मोखु दुआरु ॥
Karmī āvai kapṛā naḏrī mokẖ ḏu▫ār.
By the karma of past actions, the robe of this physical body is obtained. By His Grace, the Gate of Liberation is found.
ਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। (ਜਿਵੇਂ: ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯। ਨਾਨਕ ਨਦਰੀ ਕਰਮੀ ਦਾਤਿ। ਪਉੜੀ ੧੪।) ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ:"ਸਿਫ਼ਤਿ ਸਰਮ ਕਾ ਕਪੜਾ ਮਾਗਉ"।੪।੭। ਪ੍ਰਭਾਤੀ ਮ: ੧। ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ।(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
 
मंनै पावहि मोखु दुआरु ॥
Mannai pāvahi mokẖ ḏu▫ār.
The faithful find the Door of Liberation.
ਪ੍ਰਭੂ ਦੀ ਆਗਿਆ ਦਾ ਪਾਲਣ ਕਰਨ ਵਾਲਾ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ।
ਪਾਵਹਿ = ਲੱਭ ਲੈਂਦੇ ਹਨ। ਮੋਖੁ ਦੁਆਰੁ = ਮੁਕਤੀ ਦਾ ਦਰਵਾਜ਼ਾ, 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ।ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ।
 
नानक गुरमुखि बुझीऐ पाईऐ मोख दुआरु ॥५॥३॥३६॥
Nānak gurmukẖ bujẖī▫ai pā▫ī▫ai mokẖ ḏu▫ār. ||5||3||36||
O Nanak, the Gurmukh understands, and finds the Door of Liberation. ||5||3||36||
ਹੇ ਨਾਨਕ! ਗੁਰਾਂ ਦੇ ਰਾਹੀਂ ਉਸ ਨੂੰ ਸਮਝਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ।੫।ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ ॥੫॥੩॥੩੬॥
 
सतगुरि मिलिऐ त्रिकुटी छूटै चउथै पदि मुकति दुआरु ॥२॥
Saṯgur mili▫ai ṯarikutī cẖẖūtai cẖa▫uthai paḏ mukaṯ ḏu▫ār. ||2||
Meeting the Guru, the bondage of the three qualities is cut away, and in the fourth state, the Door of Liberation is attained. ||2||
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਸੁਭਾਵਾਂ ਦੀ ਕੈਦ ਤੋਂ ਛੁਟਕਾਰਾ ਪਾ ਜਾਂਦਾ ਹੈ ਅਤੇ ਚੋਥੀ ਅਵਸਥਾ ਅੰਦਰ ਮੋਖ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
ਤ੍ਰਿਕੁਟੀ = {त्रि कुटी = ਤਿੰਨ ਵਿੰਗੀਆਂ ਲਕੀਰਾਂ} ਮੱਥੇ ਦੀ ਤਿਊੜੀ, ਅੰਦਰ ਦੀ ਖਿੱਝ। ਚਉਥੈ ਪਦਿ = ਉਸ ਆਤਮਕ ਦਰਜੇ ਵਿਚ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ।੨।ਜੇ ਸਤਿਗੁਰੂ ਮਿਲ ਪਏ ਤਾਂ (ਮਾਇਆ-ਮੋਹ ਦੇ ਕਾਰਨ ਪੈਦਾ ਹੋਈ ਅੰਦਰਲੀ) ਖਿੱਝ ਦੂਰ ਹੋ ਜਾਂਦੀ ਹੈ, ਮਾਇਆ ਦੇ ਤਿੰਨ ਗੁਣਾਂ ਤੋਂ ਉਤਲੇ ਆਤਮਕ ਦਰਜੇ ਵਿਚ (ਪਹੁੰਚਿਆਂ) (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੨॥
 
सबदि मरै ता उधरै पाए मोख दुआरु ॥
Sabaḏ marai ṯā uḏẖrai pā▫e mokẖ ḏu▫ār.
If one dies through the Shabad, then salvation is obtained, and one finds the Door of Liberation.
ਜੇ ਆਦਮੀ ਵਾਹਿਗੁਰੂ ਦੇ ਨਾਮ ਦੁਆਰਾ ਮਰ ਜਾਵੇ, ਤਦ ਉਹ ਬਚ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਧਰੈ = ਬਚ ਜਾਂਦਾ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।ਜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
 
मनि निरमल नामु धिआईऐ ता पाए मोख दुआरु ॥२॥
Man nirmal nām ḏẖi▫ā▫ī▫ai ṯā pā▫e mokẖ ḏu▫ār. ||2||
Meditating on the Naam with a pure mind, the Door of Liberation is found. ||2||
ਜੇਕਰ ਪ੍ਰਾਨੀ ਸ਼ੁੱਧ-ਆਤਮਾ ਨਾਲ ਨਾਮ ਦਾ ਚਿੰਤਨ ਕਰੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਅੱਪੜ ਪੈਦਾ ਹੈ।
ਮਨਿ = ਮਨ ਦੀ ਰਾਹੀਂ। ਧਿਆਈਐ = ਸਿਮਰਿਆ ਜਾ ਸਕਦਾ ਹੈ।੨।ਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੨॥
 
गुर परसादी बुझीऐ ता पाए मोख दुआरु ॥
Gur parsādī bujẖī▫ai ṯā pā▫e mokẖ ḏu▫ār.
By Guru's Grace, understanding comes, and then the Door of Liberation is found.
ਜੇਕਰ ਬੰਦਾ, ਗੁਰਾਂ ਦੀ ਦਇਆ ਦੁਆਰਾ, ਇਸ ਨੂੰ ਸਮਝ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਰਸਾਦ = ਕਿਰਪਾ (प्रसाद)। ਬੁਝੀਐ = ਸਮਝ ਆਉਂਦੀ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।ਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
 
चंदनु चीति वसाइआ मंदरु दसवा दुआरु ॥
Cẖanḏan cẖīṯ vasā▫i▫ā manḏar ḏasvā ḏu▫ār.
Like the essence of sandalwood, He permeates her consciousness, and the Temple of the Tenth Gate is opened.
ਸੁਆਮੀ ਨੂੰ ਚਿੱਤ ਵਿੱਚ ਟਿਕਾਉਣ ਨੂੰ ਚੰਨਣ (ਦਾ ਮੱਥੇ ਤੇ ਟਿਕਾ) ਅਤੇ ਦਸਵੇ-ਦਰ ਨੂੰ ਆਪਣਾ ਮਹਿਲ ਬਣਾਉਂਦੀ ਹੈ।
ਚੀਤਿ = ਚਿੱਤ ਵਿਚ। ਦੀਪਕੁ = ਦੀਵਾ। ਸਬਦਿ = ਗੁਰੂ ਦੇ ਸ਼ਬਦ ਵਿਚ। ਵਿਗਾਸਿਆ = (ਆਪਣਾ ਹਿਰਦਾ) ਹੁਲਾਰੇ ਵਿਚ ਲਿਆਂਦਾ ਹੈ।ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਇਆ ਹੈ (ਤੇ, ਇਹ, ਮਾਨੋ, ਉਸ ਨੇ ਮੱਥੇ ਉਤੇ) ਚੰਦਨ (ਦਾ ਟਿੱਕਾ ਲਾਇਆ) ਹੈ, ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ।
 
गुर परसादी जिनि बुझिआ तिनि पाइआ मोख दुआरु ॥
Gur parsādī jin bujẖi▫ā ṯin pā▫i▫ā mokẖ ḏu▫ār.
By Guru's Grace, they understand Him, and they find the gate of salvation.
ਜਿਹੜੇ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਮਝਦੇ ਹਨ, ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
ਮੋਖ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ।
 
पूरै गुरि पाईऐ मोख दुआरु ॥
Pūrai gur pā▫ī▫ai mokẖ ḏu▫ār.
Through the Perfect Guru, the gate of salvation is found.
ਪੂਰਨ ਗੁਰਾਂ ਦੇ ਰਾਹੀਂ ਮੁਕਤੀ ਦਾ ਦਰਵਾਜਾ ਪ੍ਰਾਪਤ ਹੁੰਦਾ ਹੈ।
ਗੁਰਿ = ਗੁਰੂ ਦੀ ਰਾਹੀਂ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ।
 
गुरमुखि पाए मोख दुआरु ॥
Gurmukẖ pā▫e mokẖ ḏu▫ār.
The Gurmukh finds the gate of salvation.
ਗੁਰਾਂ ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ।ਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
 
से जन सचे पावहि मोख दुआरु ॥
Se jan sacẖe pāvahi mokẖ ḏu▫ār.
The true ones find the gate of salvation.
ਉਹ ਸੱਚੇ ਪੁਰਸ਼ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ।ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ।
 
नउ दरवाजे दसवा दुआरु ॥
Na▫o ḏarvāje ḏasvā ḏu▫ār.
It has nine doors, and then there is the Tenth Gate.
ਇਸ ਦੇ ਨੌ ਬੂਹੇ ਹਨ ਅਤੇ ਦਸਵਾ ਦੁਆਰਾ,
ਨਉ ਦਰਵਾਜ਼ੇ = ਅੱਖਾਂ, ਕੰਨ, ਨੱਕ, ਮੂੰਹ ਆਦਿਕ ਨੌ ਗੌਲਕਾਂ। ਦੁਆਰੁ = ਦਰਵਾਜ਼ਾ। ਦਸਵਾ ਦੁਆਰੁ = ਦਸਵਾਂ ਦਰਵਾਜ਼ਾ (ਜਿਸ ਰਾਹੀਂ ਬਾਹਰਲੇ ਜਗਤ ਨਾਲ ਮਨੁੱਖ ਦੇ ਅੰਦਰਲੇ ਦੀ ਜਾਣ-ਪਛਾਣ ਬਣੀ ਰਹਿੰਦੀ ਹੈ), ਦਿਮਾਗ਼।(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ,
 
सचु सालाही धंनु गुरदुआरु ॥
Sacẖ sālāhī ḏẖan gurḏu▫ār.
Blessed is that Gurdwara, the Guru's Gate, where the Praises of the True Lord are sung.
ਮੁਬਾਰਕ ਹੈ, ਗੁਰਾਂ ਦਾ ਦਰਬਾਰ, ਜਿਥੇ ਸੱਚੇ ਸਾਹਿਬ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ।
ਸਾਲਾਹੀ = ਮੈਂ ਸਾਲਾਹ ਸਕਦਾ ਹਾਂ। ਧੰਨੁ = {धन्य = excellent} ਸ੍ਰੇਸ਼ਟ।(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
 
गुर ते पाए मुकति दुआरु ॥१॥
Gur ṯe pā▫e mukaṯ ḏu▫ār. ||1||
Through the Guru, the Gate of Liberation is found. ||1||
ਗੁਰਾਂ ਪਾਸੋਂ ਮੋਖਸ਼ ਦਾ ਦਰਵਾਜ਼ਾ ਪਾਇਆ ਜਾਂਦਾ ਹੈ।
xxx॥੧॥ਉਹ ਮਨੁੱਖ ਗੁਰੂ ਪਾਸੋਂ (ਵਿਕਾਰਾਂ ਤੋਂ) ਖ਼ਲਾਸੀ (ਹਾਸਲ ਕਰਨ) ਦਾ ਦਰਵਾਜ਼ਾ ਲੱਭ ਲੈਂਦਾ ਹੈ ॥੧॥
 
गुर कै दरसनि मोख दुआरु ॥
Gur kai ḏarsan mokẖ ḏu▫ār.
Through the Guru's system, the Door of Salvation is obtained.
ਗੁਰਾਂ ਦੇ ਮੱਤ ਦੁਆਰਾ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।
ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਦਰਵਾਜ਼ਾ।ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।
 
हरि भगती राते मोख दुआरु ॥८॥२॥२४॥
Har bẖagṯī rāṯe mokẖ ḏu▫ār. ||8||2||24||
Imbued with devotion to the Lord, the gate of salvation is found. ||8||2||24||
ਵਾਹਿਗੁਰੂ ਦੀ ਉਪਾਸ਼ਨਾ ਨਾਲ ਰੰਗੀਜਣ ਦੁਆਰਾ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।
ਮੋਖ ਦੁਆਰ = ਮੁਕਤੀ ਦਾ ਦਰਵਾਜ਼ਾ ॥੮॥੨॥੨੪॥ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥੨੪॥
 
हरि सरणाई भजि पउ पाइहि मोख दुआरु ॥३॥
Har sarṇā▫ī bẖaj pa▫o pā▫ihi mokẖ ḏu▫ār. ||3||
So run to the Lord's Sanctuary, and find the gate of salvation. ||3||
ਤੂੰ ਦੌੜ ਕੇ ਵਾਹਿਗੁਰੂ ਦੀ ਪਨਾਹ ਲੈ ਲੈ। ਇਸ ਤਰ੍ਹਾਂ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾਂ।
ਮੋਖੁ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ॥੩॥ਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭ ਲਏਂਗਾ ॥੩॥
 
धावतु थम्हिआ सतिगुरि मिलिऐ दसवा दुआरु पाइआ ॥
Ḏẖāvaṯ thamiĥ▫ā saṯgur mili▫ai ḏasvā ḏu▫ār pā▫i▫ā.
The outgoing, wandering soul, upon meeting the True Guru, opens the Tenth Gate.
ਸੱਚੇ ਗੁਰਾਂ ਨੂੰ ਭੇਟ ਕੇ ਬਾਹਰ ਜਾਂਦੀ ਹੋਈ ਆਤਮਾ ਸਥਿਰ ਹੋ ਜਾਂਦੀ ਹੈ ਅਤੇ ਦਸਮੇ ਦੁਆਰ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।
ਧਾਵਤੁ = ਭਟਕਦਾ (ਮਨ)। ਥੰਮ੍ਹ੍ਹਿਆ = (ਭਟਕਣ ਵਲੋਂ) ਰੋਕ ਲਿਆ ਜਾਂਦਾ ਹੈ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਦਸਵਾ ਦੁਆਰੁ = ਨੌ ਗੋਲਕਾਂ ਦੇ ਪ੍ਰਭਾਵ ਵਿਚੋਂ ਨਿਕਲ ਕੇ ਉਹ ਦਸਵਾਂ ਦਰਵਾਜ਼ਾ ਜਿਥੇ ਭਟਕਣਾ ਮੁੱਕ ਜਾਂਦੀ ਹੈ।(ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ)।
 
भै विचि राजा धरम दुआरु ॥
Bẖai vicẖ rājā ḏẖaram ḏu▫ār.
In the Fear of God, the Righteous Judge of Dharma stands at His Door.
ਸਾਈਂ ਦੇ ਡਰ ਵਿੱਚ ਧਰਮ ਰਾਜ ਉਸ ਦੇ ਬੂਹੇ ਤੇ ਖੜਾ ਹੈ।
ਰਾਜਾ ਧਰਮ ਦੁਆਰੁ = ਧਰਮ ਰਾਜੇ ਦਾ ਦੁਆਰ।ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।