Sri Guru Granth Sahib Ji

Search ਦੁਖੁ in Gurmukhi

दुखु परहरि सुखु घरि लै जाइ ॥
Ḏukẖ parhar sukẖ gẖar lai jā▫e.
Your pain shall be sent far away, and peace shall come to your home.
ਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ।
ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
 
जिउ जिउ चलहि चुभै दुखु पावहि जमकालु सहहि सिरि डंडा हे ॥२॥
Ji▫o ji▫o cẖalėh cẖubẖai ḏukẖ pāvahi jamkāl sahėh sir dandā he. ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ।੨।ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
 
हरि जन हरि हरि नामि समाणे दुखु जनम मरण भव खंडा हे ॥
Har jan har har nām samāṇe ḏukẖ janam maraṇ bẖav kẖanda he.
The humble servants of the Lord are absorbed in the Name of the Lord, Har, Har. The pain of birth and the fear of death are eradicated.
ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
ਨਾਮਿ = ਨਾਮ ਵਿਚ। ਸਮਾਣੇ = ਲੀਨ, ਮਸਤ। ਭਵ = ਸੰਸਾਰ। ਖੰਡਾ ਹੇ = ਨਾਸ ਕਰ ਲਿਆ ਹੈ।(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
 
नानक इहु मनु मारि मिलु भी फिरि दुखु न होइ ॥५॥१८॥
Nānak ih man mār mil bẖī fir ḏukẖ na ho▫e. ||5||18||
O Nanak, conquer and subdue this mind; meet with the Lord, and you shall never again suffer in pain. ||5||18||
ਨਾਨਕ ਇਸ ਮਨੁਏ ਨੂੰ ਕਾਬੂ ਕਰ ਅਤੇ ਮਾਲਕ ਨੂੰ ਮਿਲ। ਇੰਜ ਤੈਨੂੰ ਮੁੜ ਕੇ ਕਸ਼ਟ ਨਹੀਂ ਹੋਵੇਗਾ।
ਮਾਰਿ = ਮਾਰ ਕੇ, ਵੱਸ ਵਿਚ ਕਰ ਕੇ।੫।ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥
 
भरमे भूला दुखु घणो जमु मारि करै खुलहानु ॥
Bẖarme bẖūlā ḏukẖ gẖaṇo jam mār karai kẖulhān.
They wander lost and confused, deceived by doubt, suffering in terrible pain. The Messenger of Death shall beat them to a pulp.
ਉਹ ਵਹਿਮ ਅੰਦਰ ਭੰਬਲਭੂਸੇ ਖਾਂਦਾ ਹੈ ਅਤੇ ਬਹੁਤ ਕਸ਼ਟ ਉਠਾਉਂਦਾ ਹੈ। ਮੌਤ ਦੇ ਫ਼ਰਿਸ਼ਤੇ ਉਸ ਨੂੰ ਕੁਟ ਕੇ ਪੀਪੂ ਬਣਾ ਦਿੰਦੇ ਹਨ।
ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ।ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।
 
जा दुखु लागै ता तुझै समाली ॥१॥ रहाउ ॥
Jā ḏukẖ lāgai ṯā ṯujẖai samālī. ||1|| rahā▫o.
But when the pain comes, then I call upon You. ||1||Pause||
ਜਦ ਤਕਲੀਫ ਵਾਪਰਦੀ ਹੈ, ਤਦ ਮੈਂ ਤੈਨੂੰ ਯਾਂਦ ਕਰਦੀ ਹਾਂ। ਠਹਿਰਾਉ।
ਸਮਾਲੀ = ਸਮਾਲੀਂ, ਮੈਂ ਯਾਦ ਕਰਦੀ ਹਾਂ।੧।(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ॥
 
कूड़ा रंगु कसु्मभ का बिनसि जाइ दुखु रोइ ॥
Kūṛā rang kasumbẖ kā binas jā▫e ḏukẖ ro▫e.
The color of the world is false and weak; when it washes away, people cry out in pain.
ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
ਕੂੜਾ = ਝੂਠਾ, ਨਾਸਵੰਤ। ਰੋਇ = ਰੋਂਦਾ ਹੈ।੩।ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।
 
सबदु न चीनै सदा दुखु हरि दरगहि पति खोइ ॥
Sabaḏ na cẖīnai saḏā ḏukẖ har ḏargahi paṯ kẖo▫e.
They do not comprehend the Word of the Shabad. They suffer in pain forever, and lose their honor in the Court of the Lord.
ਉਹ ਸੁਆਮੀ ਦੇ ਨਾਮ ਨੂੰ ਨਹੀਂ ਸਮਝਦਾ, ਸਦੀਵ ਹੀ ਕਸ਼ਟ ਉਠਾਉਂਦਾ ਹੈ ਤੇ ਰੱਬ ਦੇ ਦਰਬਾਰ ਵਿੱਚ ਆਪਣੀ ਇੱਜ਼ਤ ਗੁਆ ਲੈਂਦਾ ਹੈ।
ਚੀਨੈ = ਪਛਾਣਦਾ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ।ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।
 
अंतरहु दुखु भ्रमु कटीऐ सुखु परापति होइ ॥
Anṯrahu ḏukẖ bẖaram katī▫ai sukẖ parāpaṯ ho▫e.
Suffering and doubt are cut out from within, and peace is obtained.
ਤਕਲੀਫ ਤੇ ਸੰਦੇਹ ਅੰਦਰੋਂ ਨਾਸ ਹੋ ਜਾਂਦੇ ਹਨ ਅਤੇ ਆਰਾਮ-ਚੈਨ ਹਾਸਲ ਹੋ ਜਾਂਦਾ ਹੈ।
ਭ੍ਰਮੁ = ਭਟਕਣਾ।(ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
 
गुर कै भाणै जो चलै दुखु न पावै कोइ ॥३॥
Gur kai bẖāṇai jo cẖalai ḏukẖ na pāvai ko▫e. ||3||
One who walks in harmony with the Guru's Will shall not suffer in pain. ||3||
ਜਿਹੈੜਾ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹੈ, ਉਹ ਕੋਈ ਤਕਲੀਫ ਨਹੀਂ ਉਠਾਉਂਦਾ।
xxxਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ ॥੩॥
 
दूजै भाइ दुखु लाइदा बहुती देइ सजाइ ॥
Ḏūjai bẖā▫e ḏukẖ lā▫iḏā bahuṯī ḏe▫e sajā▫e.
In the love of duality, people suffer in pain, condemned to terrible punishment.
ਮਨੂਆ ਮਨੁੱਖ ਨੂੰ ਦਵੈਤ-ਭਾਵ ਦੀ ਬੀਮਾਰੀ ਚਮੇੜ ਦਿੰਦਾ ਹੈ ਅਤੇ ਉਸ ਨੂੰ ਸਖਤ ਦੰਡ ਦਿੰਦਾ ਹੈ।
ਦੂਜੈ ਭਾਇ = ਮਾਇਆ ਦੇ ਪ੍ਰੇਮ ਵਿਚ (ਜੋੜ ਕੇ)।ਮਾਇਆ ਦੇ ਪਿਆਰ ਵਿਚ ਫਸਾ ਕੇ (ਮਨੁੱਖ ਨੂੰ) ਦੁੱਖ ਚੰਬੋੜ ਦੇਂਦਾ ਹੈ, ਤੇ ਬੜੀ ਸਜ਼ਾ ਦੇਂਦਾ ਹੈ।
 
जनम मरन दुखु परहरै सबदि रहिआ भरपूरि ॥१॥ रहाउ ॥
Janam maran ḏukẖ parharai sabaḏ rahi▫ā bẖarpūr. ||1|| rahā▫o.
He shall remove the pains of death and rebirth; the Word of the Shabad shall fill you to overflowing. ||1||Pause||
(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।
ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤ-ਸਾਲਾਹ ਦੀ ਬਾਣੀ ਵਿਚ।੧।ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ॥
 
गुर कै सबदि पछाणीऐ दुखु हउमै विचहु गवाइ ॥
Gur kai sabaḏ pacẖẖāṇī▫ai ḏukẖ ha▫umai vicẖahu gavā▫e.
Through the Word of the Guru's Shabad, He is realized, and the pain of egotism is eradicated from within.
ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਦਾ ਅਨੁਭਵ ਹੁੰਦਾ ਹੈ ਅਤੇ ਹੰਕਾਰ ਦੀ ਬੀਮਾਰੀ ਅੰਦਰੋਂ ਪੁੱਟੀ ਜਾਂਦੀ ਹੈ।
ਸਬਦਿ = ਸ਼ਬਦ ਦੀ ਰਾਹੀਂ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ।
 
अनदिनु नामे रतिआ दुखु बिखिआ विचहु जाइ ॥
An▫ḏin nāme raṯi▫ā ḏukẖ bikẖi▫ā vicẖahu jā▫e.
Night and day, remain attuned to the Naam, and the pain of corruption shall be dispelled from within.
ਹਰੀ ਨਾਮ ਨਾਲ ਰੈਣ ਦਿਹੁੰ, ਰੰਗੇ ਰਹਿਣ ਦੁਆਰਾ ਦੁਖਦਾਈ ਬਦੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
ਬਿਖਿਆ = ਮਾਇਆ। ਦੁਖੁ ਬਿਖਿਆ = ਮਾਇਆ ਦਾ ਮੋਹ-ਰੂਪ ਦੁੱਖ।(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।
 
मित्र घणेरे करि थकी मेरा दुखु काटै कोइ ॥
Miṯar gẖaṇere kar thakī merā ḏukẖ kātai ko▫e.
I have grown weary of making so many friends, hoping that someone might be able to end my suffering.
ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
ਘਨੇਰੇ = ਬਹੁਤੇ। ਕਰਿ = ਕਰ ਕੇ।(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ।
 
मिलि प्रीतम दुखु कटिआ सबदि मिलावा होइ ॥
Mil parīṯam ḏukẖ kati▫ā sabaḏ milāvā ho▫e.
Meeting with my Beloved, my suffering has ended; I have attained Union with the Word of the Shabad.
ਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ।
xxxਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।
 
गरबि अटीआ त्रिसना जलहि दुखु पावहि दूजै भाइ ॥
Garab atī▫ā ṯarisnā jalėh ḏukẖ pāvahi ḏūjai bẖā▫e.
Filled with arrogance, they burn with desire; they suffer in the pain of the love of duality.
ਹੰਗਤਾ ਨਾਲ ਭਰੀਆਂ ਹੋਈਆਂ ਉਹ ਖਾਹਿਸ਼ਾਂ ਵਿੱਚ ਸੜਦੀਆਂ ਹਨ ਤੇ ਦਵੈਤ-ਭਾਵ ਅੰਦਰ ਕਸ਼ਟ ਝੱਲਦੀਆਂ ਹਨ।
ਗਰਬਿ = ਅਹੰਕਾਰ ਵਿਚ। ਅਟੀਆ = ਅੱਟੀਆਂ, ਨਕਾ-ਨਕ ਭਰੀਆਂ ਹੋਈਆਂ। ਦੂਜੇ ਭਾਇ = ਹੋਰ ਦੇ ਪਿਆਰ ਵਿਚ।ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।
 
जगि हउमै मैलु दुखु पाइआ मलु लागी दूजै भाइ ॥
Jag ha▫umai mail ḏukẖ pā▫i▫ā mal lāgī ḏūjai bẖā▫e.
The world is polluted with the filth of egotism, suffering in pain. This filth sticks to them because of their love of duality.
ਹੰਕਾਰ ਦੀ ਗਿਲਾਜ਼ਤ ਨਾਲ ਲਿਬੜ ਜਾਣ ਕਰ ਕੇ ਦੁਨੀਆਂ ਤਕਲੀਫ ਉਠਾਉਂਦੀ ਹੈ। ਸੰਸਾਰੀ ਮਮਤਾ ਦੇ ਕਾਰਨ ਇਹ ਹੰਕਾਰ ਦੀ ਮੈਲ ਲਗਦੀ ਹੈ।
ਜਗਿ = ਜਗਤ ਨੇ, ਮਾਇਆ-ਮੋਹੇ ਜੀਵ ਨੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਭਾਉ = ਪਿਆਰ।ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।
 
माइआ जेवडु दुखु नही सभि भवि थके संसारु ॥
Mā▫i▫ā jevad ḏukẖ nahī sabẖ bẖav thake sansār.
There is no pain as great as the pain of Maya; it drives people to wander all around the world, until they become exhausted.
ਕੋਈ ਪੀੜ ਭੀ ਐਡੀ-ਵੱਡੀ ਨਹੀਂ, ਜਿੰਨੀ ਮਾਇਆ ਦੀ ਲਗਨ ਦੀ ਹੈ। ਇਸ ਦੇ ਨਾਲ ਭਰਿਸ਼ਟ ਹੋ ਕੇ ਆਦਮੀ ਸਾਰੇ ਜਹਾਨ ਅੰਦਰ ਟੱਕਰ ਮਾਰ ਕੇ ਹਾਰ-ਹੁਟ ਜਾਂਦਾ ਹੈ।
ਸਭਿ = ਸਾਰੇ ਜੀਵ। ਭਵਿ = ਭਟਕ ਭਟਕ ਕੇ।(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ।
 
जा देखा प्रभु आपणा प्रभि देखिऐ दुखु जाइ ॥
Jā ḏekẖā parabẖ āpṇā parabẖ ḏekẖi▫ai ḏukẖ jā▫e.
When I see my God, seeing God Himself, my pain is taken away.
ਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ।
ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ।ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ।