Sri Guru Granth Sahib Ji

Search ਦੁਰਗੰਧ in Gurmukhi

लागि परे दुरगंध सिउ नानक माइआ बंध ॥१॥
Lāg pare ḏurganḏẖ si▫o Nānak mā▫i▫ā banḏẖ. ||1||
Bound down by Maya, O Nanak, a foul odor clings to them. ||1||
ਮੋਹਨੀ ਦੇ ਨਰੜੇ ਹੋਏ ਉਹ ਮੰਦੀ ਵਾਸ਼ਨਾ ਨੂੰ ਚਿਮੜੇ ਹੋਏ ਹਨ।
ਦੁਰਗੰਧ = ਗੰਦਗੀ, ਮੰਦੇ ਕੰਮ। ਬੰਧ = ਬੰਧਨ ॥੧॥ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ॥੧॥
 
मुखि आवत ता कै दुरगंध ॥
Mukẖ āvaṯ ṯā kai ḏurganḏẖ.
From his mouth, a foul smell issues forth.
ਉਸ ਦੇ ਮੂੰਹ ਵਿੱਚੋ ਗੰਦੀ ਮੁਸ਼ਕ ਆਉਂਦੀ ਹੈ।
ਮੁਖਿ = ਮੂੰਹ ਵਿਚੋਂ। ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ। ਦੁਰਗੰਧ = ਬਦ-ਬੂ।(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।
 
खिनु आवै खिनु जावै दुरगंध मड़ै चितु लाइआ राम ॥
Kẖin āvai kẖin jāvai ḏurganḏẖ maṛai cẖiṯ lā▫i▫ā rām.
They attach their consciousness to the foul-smelling pile of filth, which comes for a moment, and departs in an instant.
ਉਹ ਆਪਣੇ ਮਨ ਨੂੰ ਬਦਬੂ ਦੇਣ ਵਾਲੇ ਢੇਰ ਨਾਲ ਜੋੜਦੇ ਹਨ, ਜੋ ਇਕ ਮੁਹਤ ਭਰ ਲਈ ਆਉਂਦਾ ਹੈ ਅਤੇ ਇਕ ਮੁਹਤ ਵਿੱਚ ਚਲਿਆ ਜਾਂਦਾ ਹੈ।
ਆਵੈ = (ਉਹਨਾਂ ਦਾ ਮਨ) ਕਦੇ ਹੌਸਲਾ ਫੜਦਾ ਹੈ, ਕਦੇ ਜੀਊ ਪੈਂਦਾ ਹੈ। ਜਾਵੈ = ਕਦੇ ਢਹਿ ਪੈਂਦਾ ਹੈ, ਹੌਸਲਾ ਹਾਰ ਬਹਿੰਦਾ ਹੈ। ਮੜੈ = ਮੜ੍ਹ ਵਿਚ, ਸਰੀਰ ਵਿਚ।ਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।
 
लाइआ दुरगंध मड़ै चितु लागा जिउ रंगु कसु्मभ दिखाइआ ॥
Lā▫i▫ā ḏurganḏẖ maṛai cẖiṯ lāgā ji▫o rang kasumbẖ ḏikẖā▫i▫ā.
They attach their consciousness to the foul-smelling pile of filth, which is transitory, like the fading color of the safflower.
ਉਹ ਆਪਣੇ ਮਨ ਨੂੰ ਗੰਦੇ ਮੁਸ਼ਕ ਦੀ ਢੇਰੀ ਨਾਲ ਜੋੜਦੇ ਤੇ ਚਮੇੜਦੇ ਹਨ, ਜੋ ਕਸੁੰਭੇ ਦੇ ਫੁੱਲ ਦੀ ਰੰਗਤ ਦੀ ਮਾਨਿੰਦ ਉੱਡ ਪੁੱਡ ਜਾਣ ਵਾਲਾ ਦਿਸਦਾ ਹੈ।
ਦੁਰਗੰਧ = ਬਦ-ਬੋ ਭਰੇ। ਰੰਗੁ ਕਸੁੰਭ = ਕਸੁੰਭੇ ਦੇ ਫੁੱਲ ਦਾ ਰੰਗ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ। ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ),
 
दुरगंध अपवित्र अपावन भीतरि जो दीसै सो छारा ॥१॥ रहाउ ॥
Ḏurganḏẖ apviṯar apāvan bẖīṯar jo ḏīsai so cẖẖārā. ||1|| rahā▫o.
Whatever is seen in this foul, impure and filthy world, is only ashes. ||1||Pause||
ਜੋ ਕੁਛ ਭੀ ਇਸ ਕੁਚੀਲ, ਪਲੀਤ ਅਤੇ ਮਲੀਨ ਦੁਨੀਆਂ ਵਿੱਚ ਦਿਸਦਾ ਹੈ, ਉਹ ਕੇਵਲ ਸੁਆਹ ਹੀ ਹੈ। ਠਹਿਰਾਉ।
ਦੁਰਗੰਧ = ਬਦ-ਬੋ। ਅਪਾਵਨ = ਗੰਦਾ। ਭੀਤਰਿ = (ਤੇਰੇ ਸਰੀਰ ਦੇ) ਅੰਦਰ। ਛਾਰਾ = ਨਾਸਵੰਤ ॥੧॥(ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ ॥੧॥ ਰਹਾਉ॥
 
जो दूजै भाइ साकत कामना अरथि दुरगंध सरेवदे सो निहफल सभु अगिआनु ॥२॥
Jo ḏūjai bẖā▫e sākaṯ kāmnā arath ḏurganḏẖ sarevḏe so nihfal sabẖ agi▫ān. ||2||
The faithless cynics in their love of duality and sensual desires, harbor foul-smelling urges. They are totally useless and ignorant. ||2||
ਮਾਇਆ ਦੇ ਉਪਾਸ਼ਕ, ਜਿਹੜੇ ਆਪਣੀਆ ਖਾਹਿਸ਼ਾਂ ਅਤੇ ਹੋਰਸ ਦੀ ਪ੍ਰੀਤ ਦੀ ਖਾਤਰ ਮੰਦੀਆਂ ਵਾਸ਼ਨਾਂ ਨੂੰ ਪਾਲਦੇ-ਪੋਸਦੇ ਹਨ, ਉਹ ਸਾਰੇ ਨਿਕੰਮੇ ਅਤੇ ਬੇਸਮਝ ਹਨ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਾਮਨਾ ਅਰਥਿ = ਮਨ ਦੀਆਂ ਵਾਸਨਾਂ ਦੀ ਖ਼ਾਤਰ। ਦੁਰਗੰਧ = ਵਿਸ਼ੇ ਵਿਕਾਰ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ ॥੨॥ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥
 
भरि जोबनि लागा दुरगंध ॥
Bẖar joban lāgā ḏurganḏẖ.
In the fullness of youth, he is involved in foul-smelling sins.
ਪੂਰੀ ਜੁਆਨੀ ਅੰਦਰ ਉਹ ਘੋਰ ਪਾਪਾਂ ਨਾਲ ਨਾਲ ਜੁੜ ਜਾਂਦਾ ਹੈ।
ਭਰਿ ਜੋਬਨਿ = ਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧ = ਗੰਦੇ ਕੰਮਾਂ ਵਿਚ, ਵਿਕਾਰਾਂ ਵਿਚ।ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,
 
ओइ आवहि जाहि भवाईअहि बहु जोनी दुरगंध भाखु ॥३॥
O▫e āvahi jāhi bẖavā▫ī▫ah baho jonī ḏurganḏẖ bẖākẖ. ||3||
They come and go, and are consigned to wander through uncounted incarnations, eating stinking rot. ||3||
ਉਹ ਆਉਂਦੇ ਤੇ ਜਾਂਦੇ ਹਨ ਅਤੇ ਘਣੇਰੀਆਂ ਜੂਨੀਆਂ ਵਿੱਚ ਧੱਕੇ ਜਾਂਦੇ ਹਨ। ਉਹ ਬਦਬੂਦਾਰ ਗੰਦਗੀ ਨੂੰ ਖਾਂਦੇ ਹਨ।
ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਆਵਹਿ = ਆਉਂਦੇ ਹਨ, ਜੰਮਦੇ ਹਨ। ਜਾਹਿ = ਜਾਂਦੇ ਹਨ, ਮਰਦੇ ਹਨ। ਭਵਾਈਅਹਿ = ਭਵਾਏ ਜਾਂਦੇ ਹਨ। ਦੁਰਗੰਧ = ਗੰਦ। ਭਾਖੁ = ਭੱਖ, ਖ਼ੁਰਾਕ ਹੈ ॥੩॥ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ (ਵਿਕਾਰਾਂ ਦਾ) ਗੰਦ (ਉਹਨਾਂ ਦੀ ਸਦਾ) ਖ਼ੁਰਾਕ ਹੈ ॥੩॥
 
असति चरम बिसटा के मूंदे दुरगंध ही के बेढे ॥१॥ रहाउ ॥
Asaṯ cẖaram bistā ke mūnḏe ḏurganḏẖ hī ke bedẖe. ||1|| rahā▫o.
You are nothing more than a bundle of bones, wrapped in skin, filled with manure; you give off such a rotten smell! ||1||Pause||
ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।
ਅਸਤਿ = {ਸੰ. अस्थि} ਹੱਡੀ। ਚਰਮ = ਚੰਮੜੀ। ਮੂੰਦੇ = ਭਰੇ ਹੋਏ। ਬੇਢੇ = ਵੇੜ੍ਹੇ ਹੋਏ, ਲਿੱਬੜੇ ਹੋਏ ॥੧॥ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ॥
 
जह दुरगंध तहा तू बैसहि महा बिखिआ मद चाखी ॥१॥ रहाउ ॥
Jah ḏurganḏẖ ṯahā ṯū baisėh mahā bikẖi▫ā maḏ cẖākẖī. ||1|| rahā▫o.
Wherever it stinks, you land there; you suck in the most toxic stench. ||1||Pause||
ਜਿਥੇ ਬਦਬੂ ਹੈ, ਉਥੇ ਹੀ ਤੂੰ ਬੈਠਦੀ ਹੈ ਅਤੇ ਤੂੰ ਪਰਮ ਜ਼ਹਿਰੀਲੇ ਰਸਾਂ ਨੂੰ ਚੱਖਦੀ ਹੈ। ਠਹਿਰਾਉ।
ਜਹ = ਜਿੱਥੇ। ਦੁਰਗੰਧ = ਬੋ, (ਗੰਦ ਦੀ ਬੋ), (ਵਿਕਾਰਾਂ ਦੀ ਬੋ)। ਬੈਸਹਿ = ਬੈਠਦੀ ਹੈ। ਬਿਖਿਆ = ਹੇ ਮਾਇਆ! ਮਹਾ ਮਦ ਚਾਖੀ = ਤੂ ਵੱਡਾ ਨਸ਼ਾ ਚੱਖਦੀ ਹੈਂ ॥੧॥ ਰਹਾਉ ॥(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥