Sri Guru Granth Sahib Ji

Search ਦੁਰਤੁ in Gurmukhi

संत प्रतापि दुरतु सभु नसै ॥
Sanṯ parṯāp ḏuraṯ sabẖ nasai.
By the Saints' kind intervention, all guilt is dispelled.
ਸਾਧੂ ਦੇ ਤਪ ਤੇਜ ਦੁਆਰਾ ਸਾਰਾ ਪਾਪ ਦੌੜ ਜਾਂਦਾ ਹੈ।
ਦੁਰਤੁ = ਪਾਪ।(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
 
दुरमति मैलु सभु दुरतु गवाइआ ॥४॥५॥४४॥
Ḏurmaṯ mail sabẖ ḏuraṯ gavā▫i▫ā. ||4||5||44||
thus the filth of evil-mindedness and sin shall all be washed away. ||4||5||44||
ਇਸ ਤਰ੍ਹਾਂ ਤੇਰੀ ਮੰਦੀ ਅਕਲ ਅਤੇ ਪਾਪ ਦੀ ਸਾਰੀ ਗੰਦਗੀ ਧੋਤੀ ਜਾਊਗੀ।
ਦੁਰਤੁ = ਪਾਪ ॥੪॥੫॥੪੪॥ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ ॥੪॥੫॥੪੪॥
 
जनम जनम चूके भै भारे दुरतु बिनासिओ भरमु बीओ ॥१॥
Janam janam cẖūke bẖai bẖāre ḏuraṯ bināsi▫o bẖaram bī▫o. ||1||
The fearful load of sins from countless incarnations has vanished; doubt and duality are also dispelled. ||1||
ਅਨੇਕਾਂ ਜਨਮਾਂ ਦੇ ਪਾਪਾਂ ਦਾ ਭਿਆਨਕ ਬੋਝ ਨਾਸ ਹੋ ਗਿਆ ਹੈ ਅਤੇ ਦਵੈਤ ਭਾਵ ਦਾ ਵਹਿਮ ਭੀ ਚਲਿਆ ਗਿਆ ਹੈ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭਾਰੇ = ਬੋਝ, ਜ਼ਿੰਮੇਵਾਰੀਆਂ। ਦੁਰਤੁ = ਪਾਪ। ਬੀਓ = ਦੂਜਾ ॥੧॥(ਜਿਸ ਨੇ ਪੀਤਾ ਉਸ ਦੇ) ਜਨਮਾਂ ਜਨਮਾਂਤਰਾਂ ਦੇ ਡਰ ਤੇ (ਕੀਤੇ ਵਿਕਾਰਾਂ ਦੇ) ਭਾਰ ਮੁੱਕ ਗਏ, (ਉਸ ਦੇ ਅੰਦਰੋਂ) ਪਾਪ ਨਾਸ ਹੋ ਗਿਆ (ਉਸ ਦੇ ਅੰਦਰੋਂ) ਦੂਜੀ ਭਟਕਣਾ (ਮਾਇਆ ਦੀ ਭਟਕਣਾ) ਦੂਰ ਹੋ ਗਈ ॥੧॥
 
दुरतु गइआ गुरि गिआनु द्रिड़ाई ॥१॥ रहाउ ॥
Ḏuraṯ ga▫i▫ā gur gi▫ān ḏariṛā▫ī. ||1|| rahā▫o.
Vice departed, and the Guru's spiritual wisdom was implanted within me. ||1||Pause||
ਪਾਪ ਦੂਰ ਹੋ ਗਿਆ ਅਤੇ ਗੁਰਾਂ ਨੇ ਮੇਰੇ ਅੰਦਰ ਬ੍ਰਹਮ ਗਿਆਤ ਅਸਥਾਪਨ ਕਰ ਦਿੱਤੀ। ਠਹਿਰਾਓ।
ਦੁਰਤੁ = ਪਾਪ। ਗੁਰਿ = ਗੁਰੂ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜਾਈ = ਪੱਕੀ ਕਰ ਦਿੱਤੀ ॥੧॥ਤੇ ਉਸ ਦੇ ਅੰਦਰੋਂ ਵਿਕਾਰ-ਪਾਪ ਦੂਰ ਹੋ ਗਿਆ, ਜਦੋਂ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ ॥੧॥ ਰਹਾਉ॥
 
हाथ देइ राखे परमेसरि सगला दुरतु मिटाइआ ॥१॥
Hāth ḏe▫e rākẖe parmesar saglā ḏuraṯ mitā▫i▫ā. ||1||
Giving me His hand, the Transcendent Lord has saved me, and erased all my sins. ||1||
ਆਪਣਾ ਹੱਥ ਬੰਨ੍ਹ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਮੂਹ ਪਾਪ ਮੇਟ ਛਡੇ ਹਨ।
ਦੇਇ = ਦੇ ਕੇ। ਪਰਮੇਸਰਿ = ਪਰਮੇਸ਼ਰ ਨੇ। ਰਾਖੇ = ਰੱਖ ਲਿਆ ਹੈ। ਦੁਰਤੁ = ਪਾਪ ॥੧॥ਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ ॥੧॥
 
हाथु देइ राखे परमेसुरि सगला दुरतु मिटाइआ ॥१॥
Hāth ḏe▫e rākẖe parmesur saglā ḏuraṯ mitā▫i▫ā. ||1||
Giving me His hand, the Transcendent Lord has eradicated all my sins. ||1||
ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਪਾਪ ਨਸ਼ਟ ਕਰ ਦਿੱਤੇ ਹਨ।
ਪਰਮੇਸੁਰਿ = ਪਰਮੇਸਰ ਨੇ। ਦੁਰਤਿ = {दुरित} ਪਾਪ ॥੧॥ਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲਿਆ, (ਉਹਨਾਂ ਦਾ ਪਿਛਲਾ ਕੀਤਾ) ਸਾਰਾ ਪਾਪ ਦੂਰ ਕਰ ਦਿੱਤਾ ॥੧॥
 
दुरतु गवाइआ हरि प्रभि आपे सभु संसारु उबारिआ ॥
Ḏuraṯ gavā▫i▫ā har parabẖ āpe sabẖ sansār ubāri▫ā.
The Lord God Himself has rid the whole world of its sins, and saved it.
ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਵਿਰਤ ਕਰ ਕੇ ਇਸ ਨੂੰ ਬਚਾ ਲਿਆ ਹੈ।
ਦੁਰਤੁ = {दुरित} ਪਾਪ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਸਭੁ = ਸਾਰਾ। ਉਬਾਰਿਆ = (ਪਾਪਾਂ ਤੋਂ) ਬਚਾਇਆ ਹੈ।(ਹੇ ਭਾਈ! ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਉਣ ਵਾਲਾ ਹੈ। ਪ੍ਰਭੂ ਨੇ (ਮਨੁੱਖ ਦਾ ਪਿਛਲਾ ਕੀਤਾ) ਪਾਪ (ਉਸ ਮਨੁੱਖ ਦੇ ਅੰਦਰੋਂ) ਦੂਰ ਕਰ ਦਿੱਤਾ,
 
दुरतु गइआ हरि नामु धिआए ॥१॥ रहाउ ॥
Ḏuraṯ ga▫i▫ā har nām ḏẖi▫ā▫e. ||1|| rahā▫o.
The sins are eradicated, meditating on the Name of the Lord. ||1||Pause||
ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਮਿਟ ਜਾਂਦੇ ਹਨ। ਠਹਿਰਾਉ।
ਦੁਰਤੁ = ਪਾਪ ॥੧॥ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ॥
 
बिनठी दुरमति दुरतु सोइ कूड़ावीआ ॥
Binṯẖī ḏurmaṯ ḏuraṯ so▫e kūṛāvī▫ā.
Evil-mindedness has been dispelled, along with sin and my bad reputation.
ਮੇਰੀ ਖੋਟੀ ਸਮਝ, ਪਾਪ ਅਤੇ ਝੂਠੀ ਸ਼ੁਹਰਤ ਦੂਰ ਹੋ ਗਏ ਹਨ।
ਬਿਨਠੀ = ਨਾਸ ਹੋ ਗਈ। ਦੁਰਤੁ = ਪਾਪ। ਸੋਇ ਕੂੜਾਵੀਆ = ਕੂੜ ਦੀ ਸੋਇ, ਨਾਸਵੰਤ ਪਦਾਰਥਾਂ ਦੀ ਝਾਕ।(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ।
 
संत मंडल महि दुरतु सभु नसै ॥
Sanṯ mandal mėh ḏuraṯ sabẖ nasai.
In the Realm of the Saints, all sins run away.
ਸੰਤ ਸਮਾਗਮ ਦੇ ਰਾਹੀਂ ਸਾਰੇ ਕਸਮਲ ਦੌੜ ਜਾਂਦੇ ਹਨ।
ਦੁਰਤੁ = {दुरित} ਪਾਪ।ਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ।
 
हउमै दुरतु गइआ सभु नीकरि जिउ साबुनि कापरु करिआ ॥३॥
Ha▫umai ḏuraṯ ga▫i▫ā sabẖ nīkar ji▫o sābun kāpar kari▫ā. ||3||
All the sins and egotism are washed away, like soap washing dirty clothes. ||3||
ਅਤੇ ਜਿਸ ਤਰ੍ਹਾਂ ਸਾਬਣ ਕਪੜਿਆਂ ਨੂੰ ਸਾਫ ਕਰ ਦਿੰਦਾ ਹੈ ਏਸੇ ਤਰ੍ਹਾਂ ਹੀ ਸਵੈ-ਹੰਗਤਾ ਦੇ ਸਾਰੇ ਪਾਪ ਧੋਤੇ ਜਾਂਦੇ ਹਨ।
ਦੁਰਤੁ = ਪਾਪ। ਗਇਆ ਨੀਕਰਿ = ਨਿਕਲ ਗਿਆ। ਸਾਬੁਨਿ = ਸਾਬਣ ਨਾਲ। ਕਾਪਰੁ = ਕੱਪੜਾ। ਕਰਿਆ = (ਮਲ-ਰਹਿਤ) ਕਰ ਲਈਦਾ ਹੈ ॥੩॥ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥
 
करि किरपा अपनी सेवा लाए सगला दुरतु मिटाइआ ॥१॥
Kar kirpā apnī sevā lā▫e saglā ḏuraṯ mitā▫i▫ā. ||1||
In His Mercy, He has enjoined me to His service, and has purged me of all my sins. ||1||
ਆਪਣੀ ਮਿਹਰ ਧਾਰ, ਸਾਈਂ ਨੇ ਮੈਨੂੰ ਆਪਣੀ ਟਹਿਲ ਵਿੱਚ ਜੋੜ ਲਿਆ ਹੈ ਅਤੇ ਮੇਰੇ ਸਾਰੇ ਪਾਪ ਨਵਿਰਤ ਕਰ ਦਿਤੇ ਹਨ।
ਕਰਿ = ਕਰ ਕੇ। ਸੇਵਾ = ਭਗਤੀ। ਦੁਰਤੁ = ਪਾਪ ॥੧॥(ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ ॥੧॥
 
मिलत सांति उपजै दुरतु दूरंतरि नासै ॥
Milaṯ sāʼnṯ upjai ḏuraṯ ḏūranṯar nāsai.
Meeting with You, a tranquil peace wells up, and sins run far away.
ਤੇਰੇ ਨਾਲ ਮਿਲਣ ਦੁਆਰਾ ਠੰਡ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਪਾਪ ਪ੍ਰਾਣੀ ਦੇ ਮਨ ਤੋਂ ਦੂਰ ਦੌੜ ਜਾਂਦਾ ਹੈ।
ਮਿਲਤ = (ਗੁਰੂ ਅਮਰਦਾਸ ਜੀ ਨੂੰ) ਮਿਲਿਆਂ। ਸਾਂਤਿ = ਠੰਡ। ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ। ਨਾਸੈ = ਨਾਸ ਹੋ ਜਾਂਦਾ ਹੈ।(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।
 
जिन्ह कउ गुरु सुप्रसंनु दुरतु दूरंतरि नासै ॥
Jinĥ ka▫o gur suparsan ḏuraṯ ḏūranṯar nāsai.
Sins run far away from those who are pleasing to the Guru.
ਜਿਨ੍ਹਾਂ ਨਾਲ ਗੁਰੂ ਜੀ ਪਰਮ ਪ੍ਰਸੰਨ ਹਨ, ਉਨ੍ਹਾਂ ਪਾਸੋ ਪਾਪ ਬਹੁਤ ਦੂਰ ਭਜ ਜਾਂਦੇ ਹਨ।
ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ।ਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ।