Sri Guru Granth Sahib Ji

Search ਦੂਖ in Gurmukhi

सुणिऐ दूख पाप का नासु ॥८॥
Suṇi▫ai ḏūkẖ pāp kā nās. ||8||
Listening-pain and sin are erased. ||8||
ਮਾਲਕ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਕਸ਼ਟ ਤੇ ਕਸਮਲ ਤਬਾਹ ਥੀ ਵੰਞਦੇ (ਤਬਾਹ ਹੋ ਜਾਂਦੇ) ਹਨ।
xxx(ਕਿੳਂਕਿ) ਉਸ ਦੀ ਸਿਫ਼ਤ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੮॥
 
सुणिऐ दूख पाप का नासु ॥९॥
Suṇi▫ai ḏūkẖ pāp kā nās. ||9||
Listening-pain and sin are erased. ||9||
ਸੁਆਮੀ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਬੀਮਾਰੀ ਤੇ ਗੁਨਾਹ ਦੂਰ ਹੋ ਜਾਂਦੇ ਹਨ।
xxx(ਕਿਉਂਕਿ) ਰੱਬ ਦੀ ਸਿਫ਼ਤ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ॥੯॥
 
सुणिऐ दूख पाप का नासु ॥१०॥
Suṇi▫ai ḏūkẖ pāp kā nās. ||10||
Listening-pain and sin are erased. ||10||
ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ।
xxx(ਕਿਉਂਕਿ) ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੦॥
 
सुणिऐ दूख पाप का नासु ॥११॥
Suṇi▫ai ḏūkẖ pāp kā nās. ||11||
Listening-pain and sin are erased. ||11||
ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ।
xxx(ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੧॥
 
केतिआ दूख भूख सद मार ॥
Keṯi▫ā ḏūkẖ bẖūkẖ saḏ mār.
So many endure distress, deprivation and constant abuse.
ਘਣੇ ਹੀ ਤਕਲੀਫ ਫਾਕਾ-ਕਸ਼ੀ ਅਤੇ ਹਮੇਸ਼ਾਂ ਦੀ ਕੁਟਫਾਟ ਸਹਾਰਦੇ ਹਨ।
ਕੇਤਿਆ = ਕਈ ਜੀਵਾਂ ਨੂੰ। ਦੂਖ = ਕਈ ਦੁੱਖ ਕਲੇਸ਼। ਭੂਖ = ਭੂੱਖ (ਭਾਵ, ਖਾਣ ਨੂੰ ਭੀ ਨਹੀਂ ਮਿਲਦਾ)। ਸਦ = ਸਦਾ।ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ)।
 
उतु भूखै खाइ चलीअहि दूख ॥१॥
Uṯ bẖūkẖai kẖā▫e cẖalī▫ahi ḏūkẖ. ||1||
that hunger shall consume his pain. ||1||
ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਏਗੀ।
ਉਤੁ = {ਲਫ਼ਜ਼ 'ਉਸ' ਤੋਂ ਕਰਣ ਕਾਰਕ। 'ਜਿਸ' ਤੋਂ 'ਜਿਤੁ'}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ।੧।ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥
 
हरि धिआवहु संतहु जी सभि दूख विसारणहारा ॥
Har ḏẖi▫āvahu sanṯahu jī sabẖ ḏūkẖ visāraṇhārā.
Meditate on the Lord, O Saints; He is the Dispeller of all sorrow.
ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
xxxਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
 
दूख तिसै पहि आखीअहि सूख जिसै ही पासि ॥३॥
Ḏūkẖ ṯisai pėh ākẖī▫ahi sūkẖ jisai hī pās. ||3||
Tell your troubles to the One who is the Source of all comfort. ||3||
ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।
ਆਖੀਅਹਿ = ਆਖੇ ਜਾਂਦੇ ਹਨ।੩।ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥
 
बिनु सबदै सुखु ना थीऐ पिर बिनु दूखु न जाइ ॥१॥
Bin sabḏai sukẖ nā thī▫ai pir bin ḏūkẖ na jā▫e. ||1||
Without the Word of the Shabad, peace does not come. Without her Husband Lord, her suffering does not end. ||1||
ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ।
xxx(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥
 
बिनु संगति साध न ध्रापीआ बिनु नावै दूख संतापु ॥
Bin sangaṯ sāḏẖ na ḏẖarāpī▫ā bin nāvai ḏūkẖ sanṯāp.
still, without the Saadh Sangat, the Company of the Holy, he will not feel satisfied. Without the Name, all suffer in sorrow.
ਪਰ ਸੰਤਾ ਦੇ ਸਮਾਗਮ ਬਗੈਰ ਉਸ ਨੂੰ ਰੱਜ ਨਹੀਂ ਆਉਂਦਾ ਤੇ ਨਾਮ ਦੇ ਬਾਝੋਂ ਉਹ ਕਸ਼ਟ ਤੇ ਗਮ ਸਹਾਰਦਾ ਹੈ।
ਧ੍ਰਾਪੀਆ = ਰੱਜਦਾ, ਤਸੱਲੀ ਹੁੰਦੀ। ਬਿਨੁ ਨਾਵੈ = ਪ੍ਰਭੂ ਦਾ ਨਾਮ ਜਪਣ ਤੋਂ ਬਿਨਾ। ਸੰਤਾਪੁ = ਕਲੇਸ਼।ਗੁਰੂ ਦੀ ਸੰਗਤ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ।
 
फाही फाथे मिरग जिउ दूखु घणो नित रोइ ॥२॥
Fāhī fāthe mirag ji▫o ḏūkẖ gẖaṇo niṯ ro▫e. ||2||
Like the deer caught in the trap, they suffer in terrible agony; they continually cry out in pain. ||2||
ਫੰਧੇ ਵਿੱਚ ਫਸੇ ਹੋਏ ਹਰਣ ਦੀ ਤਰ੍ਹਾਂ ਉਹ ਘਨੇਰਾ ਕਸ਼ਟ ਪਾਉਂਦੇ ਹਨ ਅਤੇ ਸਦਾ ਹੀ ਵਿਰਲਾਪ ਕਰਦੇ ਹਨ।
ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ।੨।ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ॥੨॥
 
बिनु नावै ठउरु न पाइनी जमपुरि दूख सहाहि ॥३॥
Bin nāvai ṯẖa▫ur na pā▫inī jam pur ḏūkẖ sahāhi. ||3||
Without the Name, they find no place of rest. In the City of Death, they suffer in agony. ||3||
ਸਾਈਂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਉਹ ਮੌਤ ਦੇ ਸ਼ਹਿਰ ਅੰਦਰ ਤਕਲੀਫ ਉਠਾਉਂਦੇ ਹਨ।
ਠਉਰੁ = ਥਾਂ, ਸ਼ਾਂਤੀ। ਪਾਇਨੀ = ਪਾਇਨਿ, ਪਾਂਦੇ। ਜਮਪੁਰਿ = ਜਮ ਦੀ ਪੁਰੀ ਵਿਚ। ਸਹਾਹਿ = ਸਹਹਿ, ਸਹਿੰਦੇ ਹਨ।੩।ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥
 
गुर सबदी सचु पाइआ दूख निवारणहारु ॥
Gur sabḏī sacẖ pā▫i▫ā ḏūkẖ nivāraṇhār.
Through the Word of the Guru's Shabad, they obtain the True One, the Destroyer of pain.
ਗੁਰਾਂ ਦੇ ਉਪਦੇਸ਼ ਦੁਆਰਾ ਉਨ੍ਹਾਂ ਨੇ ਕਸ਼ਟ ਨਾਸ ਕਰਨ ਵਾਲੇ ਸਤਿਪੁਰਖ ਨੂੰ ਪਾ ਲਿਆ ਹੈ।
ਸਚੁ = ਸਦਾ-ਥਿਰ ਰਹਿਣ ਵਾਲਾ। ਨਿਵਾਰਣਹਾਰੁ = ਦੂਰ ਕਰਨ ਦੀ ਤਾਕਤ ਰੱਖਣ ਵਾਲਾ।(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।
 
दूखु संतापु न लगई जिसु हरि का नामु अधारु ॥
Ḏūkẖ sanṯāp na lag▫ī jis har kā nām aḏẖār.
Suffering and sorrow do not touch those who have the Support of the Name of the Lord.
ਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
ਲਗਈ = ਲਗਏ, ਲੱਗੇ। ਅਧਾਰੁ = ਆਸਰਾ।ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।
 
प्रभ सरणाई सदा रहु दूखु न विआपै कोइ ॥१॥ रहाउ ॥
Parabẖ sarṇā▫ī saḏā rahu ḏūkẖ na vi▫āpai ko▫e. ||1|| rahā▫o.
Remain in God's Sanctuary forever, and no suffering shall afflict you. ||1||Pause||
ਸਦੀਵ ਹੀ ਸੁਆਮੀ ਦੀ ਪਨਾਹ ਵਿੱਚ ਵਿਚਰ ਅਤੇ ਤੈਨੂੰ ਕੋਈ ਅਪਦਾ ਨਹੀਂ ਵਾਪਰੇਗੀ। ਠਹਿਰਾਉ।
ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।੧।ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ। ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ॥੧॥ ਰਹਾਉ॥
 
पउ संत सरणी लागु चरणी मिटै दूखु अंधारु ॥२॥
Pa▫o sanṯ sarṇī lāg cẖarṇī mitai ḏūkẖ anḏẖār. ||2||
Seek the Sanctuary of the Saints, and fall at their feet; your suffering and darkness shall be removed. ||2||
ਤੂੰ ਗੁਰੂ ਦੀ ਸ਼ਰਣਾਗਤ ਸੰਭਾਲ, ਉਨ੍ਹਾਂ ਦੇ ਪੈਰੀਂ ਪਉ ਤਾਂ ਕਿ ਤੇਰੀ ਅਪਣਾ ਤੇ ਆਤਮਕ ਅਨ੍ਹੇਰਾ ਦੂਰ ਹੋ ਜਾਣ।
ਅੰਧਾਰੁ = ਘੁੱਪ ਹਨੇਰਾ।੨।(ਇਹਨਾਂ ਵਿਕਾਰਾਂ ਤੋਂ ਬਚਣ ਲਈ,) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ॥੨॥
 
दूखु घणो दोहागणी किउ थिरु रहै सुहागु ॥१॥
Ḏūkẖ gẖaṇo ḏuhāgaṇī ki▫o thir rahai suhāg. ||1||
The deserted wife suffers terrible pain. How can her Husband Lord remain with her forever? ||1||
ਬਦਕਿਸਮਤ ਵਹੁਟੀ ਬਹੁਤਾ ਕਸ਼ਟ ਉਠਾਉਂਦੀ ਹੈ। ਉਸ ਦਾ ਪਤੀ (ਪਰਮੇਸ਼ਰ) ਕਿਸ ਤਰ੍ਹਾਂ ਮੁਸਤ-ਕਿਲ ਉਸ ਦੇ ਨਾਲ ਰਹਿ ਸਕਦਾ ਹੈ?
ਦੋਹਾਗਣੀ = ਮੰਦੇ ਭਾਗਾਂ ਵਾਲੀ ॥੧॥(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥
 
दूखु घणो दोहागणी ना घरि सेज भतारु ॥१॥
Ḏūkẖ gẖaṇo ḏuhāgaṇī nā gẖar sej bẖaṯār. ||1||
The discarded bride suffers terrible pain; her Husband does not come to the bed of her home. ||1||
ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ।
ਘਣੋ = ਬਹੁਤ। ਘਰਿ = ਘਰ ਵਿਚ। ਸੇਜ ਭਤਾਰੁ = ਸੇਜ ਦਾ ਮਾਲਕ ਖਸਮ ॥੧॥ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
 
पति सेती जावै सहजि समावै सगले दूख मिटावै ॥
Paṯ seṯī jāvai sahj samāvai sagle ḏūkẖ mitāvai.
He departs with honor, and merges in intuitive peace and poise; all his pains depart.
ਉਹ ਇੱਜ਼ਤ ਨਾਲ ਜਾਂਦਾ ਹੈ, ਪ੍ਰਮ-ਅਨੰਦ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
ਪਤਿ ਸੇਤੀ = ਇੱਜ਼ਤ ਨਾਲ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ।ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ।
 
चरण कमल करि बोहिथु करते सहसा दूखु न बिआपै ॥
Cẖaraṇ kamal kar bohith karṯe sahsā ḏūkẖ na bi▫āpai.
Let the Lord's Lotus Feet be your Boat, so that pain and skepticism shall not touch you.
ਸਿਰਜਣਹਾਰ ਦੇ ਕੰਵਲ ਰੂਪੀ ਪੈਰਾ ਨੂੰ ਆਪਦਾ ਜਹਾਜ਼ ਬਣਾ, ਤਾਂ ਜੋ ਤੈਨੂੰ ਸੰਦੇਹ ਤੇ ਦੁੱਖ ਨਾਂ ਵਾਪਰੇ।
ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।