Sri Guru Granth Sahib Ji

Search ਦੂਜਾ in Gurmukhi

तुझ बिनु दूजा कोई नाहि ॥
Ŧujẖ bin ḏūjā ko▫ī nāhi.
There is no one except You.
ਤੇਰੇ ਬਗੈਰ ਹੋਰ ਕੋਈ ਨਹੀਂ।
xxxਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
 
तुधु बिनु दूजा अवरु न कोइ ॥
Ŧuḏẖ bin ḏūjā avar na ko▫e.
There is no one except You.
ਤੈ ਬਾਝੋਂ ਹੋਰ ਦੂਸਰਾ ਕੋਈ ਨਹੀਂ।
ਅਵਰੁ = ਹੋਰ।ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
 
जिउ भावै तिउ राखु तू मै अवरु न दूजा कोइ ॥१॥ रहाउ ॥
Ji▫o bẖāvai ṯi▫o rākẖ ṯū mai avar na ḏūjā ko▫e. ||1|| rahā▫o.
As it pleases You, Lord, You save me. There is no other for me at all. ||1||Pause||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ।
xxx(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ॥
 
सिरीरागु महला १ घरु दूजा २ ॥
Sirīrāg mėhlā 1 gẖar ḏūjā 2.
Siree Raag, First Mehl, Second House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
त्रै गुण सभा धातु है दूजा भाउ विकारु ॥
Ŧarai guṇ sabẖā ḏẖāṯ hai ḏūjā bẖā▫o vikār.
Everything under the influence of the three qualities shall perish; the love of duality is corrupting.
ਨਾਸਵੰਤ ਹਨ ਤਿੰਨਾਂ ਲੱਛਣਾ ਨਾਲ ਸੰਬਧਤ ਸਮੂਹ ਕਰਮ, ਕਿਉਂਕਿ ਦੂਜੇ ਭਾਵ ਵਿੱਚ ਪਾਪ ਹੈ।
ਤ੍ਰੈ ਗੁਣ = ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਧਾਤੁ = ਮਾਇਆ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਪਿਆਰ।ਤਿੰਨ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ-ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ, ਤੇ ਮਾਇਆ ਦਾ ਪਿਆਰ (ਮਨ ਵਿਚ) ਵਿਕਾਰ (ਹੀ) ਪੈਦਾ ਕਰਦਾ ਹੈ।
 
मन रे दूजा भाउ चुकाइ ॥
Man re ḏūjā bẖā▫o cẖukā▫e.
O mind, give up the love of duality.
ਹੇ ਮੇਰੀ ਆਤਮਾ! ਹੋਰਸੁ ਦੀ ਪ੍ਰੀਤ ਨੂੰ ਤਿਆਗ ਦੇ।
xxxਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ।
 
हरि इको दाता वरतदा दूजा अवरु न कोइ ॥
Har iko ḏāṯā varaṯḏā ḏūjā avar na ko▫e.
The One Lord alone is the Giver, pervading everywhere. There is no other at all.
ਕੇਵਲ ਵਾਹਿਗੁਰੂ ਦਾਤਾਰ ਹੀ ਸਾਰਾ ਕੁਛ ਕਰ ਰਿਹਾ ਹੈ, ਹੋਰ ਦੂਸਰਾ ਕੋਈ ਨਹੀਂ।
ਵਰਤਦਾ = ਕੰਮ ਕਰ ਰਿਹਾ ਹੈ, ਸਮਰੱਥਾ ਵਾਲਾ ਹੈ।ਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ।
 
जिनी इकु पछाणिआ दूजा भाउ चुकाइ ॥
Jinī ik pacẖẖāṇi▫ā ḏūjā bẖā▫o cẖukā▫e.
Those who recognize the One renounce the love of duality.
ਜੋ ਇਕ ਸਾਈਂ ਨੂੰ ਸਿੰਞਾਣਦੇ ਹਨ, ਉਹ ਹੋਰਸੁ ਦੇ ਪਿਆਰ ਨੂੰ ਤਜ ਦਿੰਦੇ ਹਨ।
ਚੁਕਾਇ = ਦੂਰ ਕਰ ਕੇ।ਜਿਹਨਾ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ।
 
गुरमती नामु सलाहीऐ दूजा अवरु न कोइ ॥१॥ रहाउ ॥
Gurmaṯī nām salāhī▫ai ḏūjā avar na ko▫e. ||1|| rahā▫o.
Follow the Guru's Teachings, and praise the Naam; there is no other at all. ||1||Pause||
ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।
ਅਵਰੁ = ਹੋਰ (ਵਸੀਲਾ)।੧।(ਪਰ) ਗੁਰੂ ਦੀ ਮੱਤ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ॥
 
सभु किछु आपे आपि है दूजा अवरु न कोइ ॥
Sabẖ kicẖẖ āpe āp hai ḏūjā avar na ko▫e.
He Himself is everything; there is no other at all.
ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।
xxx(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।
 
कोई रखि न सकई दूजा को न दिखाइ ॥
Ko▫ī rakẖ na sak▫ī ḏūjā ko na ḏikẖā▫e.
No one else can save you-don't look for anyone else.
ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ।
ਨ ਦਿਖਾਇ = ਨਹੀਂ ਦਿੱਸ ਆਉਂਦਾ।(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ।
 
पारब्रहमु प्रभु एकु है दूजा नाही कोइ ॥
Pārbarahm parabẖ ek hai ḏūjā nāhī ko▫e.
There is only the One Supreme Lord God; there is no other at all.
ਕੇਵਲ ਇਕ ਹੀ ਸ਼ਰੋਮਣੀ-ਸਾਹਿਬ ਮਾਲਕ ਹੈ। ਹੋਰ ਕੋਈ (ਉਸ ਦੇ ਬਰਾਬਰ) ਨਹੀਂ।
xxxਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।
 
सभना दाता एकु है दूजा नाही कोइ ॥
Sabẖnā ḏāṯā ek hai ḏūjā nāhī ko▫e.
The One is the Giver of all-there is no other at all.
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾਰ ਹੈ। ਹੋਰ ਦੂਸਰਾ ਕੋਈ ਨਹੀਂ।
xxxਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
 
हरि बिनु दूजा को नही एको नामु धिआइ ॥१॥ रहाउ ॥
Har bin ḏūjā ko nahī eko nām ḏẖi▫ā▫e. ||1|| rahā▫o.
Without the Lord, there is no other at all. Meditate on the One and only Naam, the Name of the Lord. ||1||Pause||
ਵਾਹਿਗੁਰੂ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਕੇਵਲ ਉਸੇ ਦੇ ਨਾਮ ਦਾ ਤੂੰ ਅਰਾਧਨ ਕਰ। ਠਹਿਰਾਉ।
xxxਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ॥
 
चरण कमल का आसरा दूजा नाही ठाउ ॥
Cẖaraṇ kamal kā āsrā ḏūjā nāhī ṯẖā▫o.
I take the Support of the Lord's Lotus Feet; there is no other place of rest for me.
ਮੈਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਟੇਕ ਹੈ ਅਤੇ ਮੈਂ ਹੋਰਸ ਥਾਂ ਨੂੰ ਜਾਣਦਾ ਤੱਕ ਨਹੀਂ।
ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਠਾਉ = ਥਾਂ, ਆਸਰਾ।(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।
 
दूजा थाउ न को सुझै गुर मेले सचु सोइ ॥१॥ रहाउ ॥
Ḏūjā thā▫o na ko sujẖai gur mele sacẖ so▫e. ||1|| rahā▫o.
I cannot imagine any other place. The Guru leads me to meet the True Lord. ||1||Pause||
ਮੈਂ ਕਿਸੇ ਹੋਰਸ ਜਗ੍ਹਾ ਦਾ ਖਿਆਲ ਨਹੀਂ ਕਰ ਸਕਦਾ। ਕੇਵਲ ਗੁਰੂ ਹੀ ਮੈਨੂੰ ਉਸ ਸੱਚੇ ਸਾਹਿਬ ਨਾਲ ਮਿਲਾ ਸਕਦਾ ਹੈ। ਠਹਿਰਾਉ।
ਗੁਰ ਮੇਲੇ = ਗੁਰੁ ਨੂੰ ਮਿਲਾਂਦਾ ਹੈ। ਸੋਇ = ਉਹੀ।੧।(ਗੁਰੂ ਤੋਂ ਬਿਨਾ ਮੈਨੂੰ) ਹੋਰ ਕੋਈ ਦੂਜਾ ਆਸਰਾ ਨਹੀਂ ਦਿੱਸਦਾ। (ਪਰ) ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਂਦਾ ਹੈ ॥੧॥ ਰਹਾਉ॥
 
नानक एको रवि रहिआ दूजा अवरु न कोइ ॥८॥६॥
Nānak eko rav rahi▫ā ḏūjā avar na ko▫e. ||8||6||
O Nanak, the One is pervading everywhere; there is no other at all. ||8||6||
ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।
ਰਵਿ ਰਹਿਆ = ਵਿਆਪਕ ਹੈ ॥੮॥੬॥ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥
 
गुर बिनु गिआनु न पाईऐ बिखिआ दूजा सादु ॥
Gur bin gi▫ān na pā▫ī▫ai bikẖi▫ā ḏūjā sāḏ.
Without the Guru, spiritual wisdom is not obtained; other tastes are poison.
ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ, ਹੋਰ ਸੁਆਦ ਨਿਰੀ ਪੁਰੀ ਜ਼ਹਿਰ ਹਨ।
ਬਿਖਿਆ = ਮਾਇਆ। ਸਾਦੁ = ਸੁਆਦ।ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸੁਆਦ ਮਨ ਵਿਚ ਉਪਜਦਾ ਹੈ।
 
नानक दाता एकु है दूजा अउरु न कोइ ॥
Nānak ḏāṯā ek hai ḏūjā a▫or na ko▫e.
O Nanak, the One Lord alone is the Giver; there is no other at all.
ਨਾਨਕ ਕੇਵਲ ਪ੍ਰਭੂ ਹੀ ਦਾਤਾਰ ਹੈ, ਹੋਰ ਦੂਸਰਾ ਕੋਈ ਨਹੀਂ।
xxxਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤ ਦੇ ਸਕੇ।)
 
दैत पुतु करम धरम किछु संजम न पड़ै दूजा भाउ न जाणै ॥
Ḏaiṯ puṯ karam ḏẖaram kicẖẖ sanjam na paṛai ḏūjā bẖā▫o na jāṇai.
The demon's son Prahlaad had not read about religious rituals or ceremonies, austerity or self-discipline; he did not know the love of duality.
(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।
ਦੈਤ ਪੁਤੁ = ਹਰਨਾਖਸ਼ ਦੈਂਤ ਦਾ ਪੁੱਤਰ, ਪ੍ਰਹਿਲਾਦ। ਕਰਮ ਧਰਮ = ਕਰਮ ਕਾਂਡ। ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਜਤਨ। ਭਾਉ = ਪਿਆਰ।(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।