Sri Guru Granth Sahib Ji

Search ਧਰਤੀ in Gurmukhi

धरती होरु परै होरु होरु ॥
Ḏẖarṯī hor parai hor hor.
So many worlds beyond this world-so very many!
ਇਸ ਧਰਤੀ ਤੋਂ ਪਰੇ ਘਨੇਰੇ ਆਲਮ ਹਨ, ਘਨੇਰੇ ਅਤੇ ਘਨੇਰੇ।
ਧਰਤੀ ਹੋਰੁ = ਧਰਤੀ ਦੇ ਹੇਠਾਂ ਹੋਰ ਬਲਦ। ਪਰੈ = ਉਸ ਤੋਂ ਹੇਠਾਂ।(ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੇਠਾਂ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ;
 
तिसु विचि धरती थापि रखी धरम साल ॥
Ŧis vicẖ ḏẖarṯī thāp rakẖī ḏẖaram sāl.
in the midst of these, He established the earth as a home for Dharma.
ਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ।
ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।
 
धरती त हीरे लाल जड़ती पलघि लाल जड़ाउ ॥
Ḏẖarṯī ṯa hīre lāl jaṛ▫ṯī palagẖ lāl jaṛā▫o.
If the floor of this palace was a mosaic of diamonds and rubies, and if my bed was encased with rubies,
ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,
ਪਲਘਿ = ਪਲੰਘ ਉਤੇ।ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,
 
पहिला धरती साधि कै सचु नामु दे दाणु ॥
Pahilā ḏẖarṯī sāḏẖ kai sacẖ nām ḏe ḏāṇ.
First, He prepares the ground, and then He plants the Seed of the True Name.
ਪ੍ਰਥਮ ਉਹ ਮਨ-ਜ਼ਮੀਨ ਨੂੰ ਤਿਆਰ ਕਰਦਾ ਹੈ ਤੇ ਫਿਰ ਸਤਿਨਾਮ ਦਾ ਬੀਜ਼ ਦਿੰਦਾ (ਬੀਜਦਾ) ਹੈ।
ਸਾਧਿ ਕੈ = ਸਾਫ਼ ਕਰ ਕੇ, ਤਿਆਰ ਕਰ ਕੇ। ਦੇ = ਦੇਂਦਾ ਹੈ। ਦਾਣੁ = ਦਾਣਾ, ਕਣ, ਬੀ।(ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ।
 
इहु तनु धरती बीजु करमा करो सलिल आपाउ सारिंगपाणी ॥
Ih ṯan ḏẖarṯī bīj karmā karo salil āpā▫o sāringpāṇī.
Make this body the field, and plant the seed of good actions. Water it with the Name of the Lord, who holds all the world in His Hands.
ਇਸ ਦੇਹਿ ਨੂੰ ਪੈਲੀ ਤੇ ਚੰਗੇ ਅਮਲਾ ਨੂੰ ਬੀ ਬਣਾ, ਅਤੇ ਧਰਤੀ ਨੂੰ ਹੱਥਾਂ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਪਾਣੀ ਨਾਲ ਇਸ ਨੂੰ ਸਿੰਜ।
ਕਰਮਾ = ਰੋਜ਼ਾਨਾ ਕੰਮ। ਕਰੋ = ਕਰੁ, ਬਣਾ। ਸਲਿਲ = ਪਾਣੀ। ਆਪਾਉ = ਸਿੰਜਣਾ। ਸਲਿਲ ਆਪਾਉ = ਪਾਣੀ ਦਾ ਸਿੰਜਣਾ। ਸਾਰਿੰਗਪਾਣੀ = ਪਰਮਾਤਮਾ (ਦਾ ਨਾਮ)।ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ।
 
अमलु करि धरती बीजु सबदो करि सच की आब नित देहि पाणी ॥
Amal kar ḏẖarṯī bīj sabḏo kar sacẖ kī āb niṯ ḏėh pāṇī.
Make good deeds the soil, and let the Word of the Shabad be the seed; irrigate it continually with the water of Truth.
ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
ਅਮਲੁ = ਕਰਣੀ, ਆਚਰਨ। ਧਰਤੀ = ਭੁਇਂ (ਜਿਸ ਵਿਚ ਬੀ ਬੀਜਣਾ ਹੈ)। ਸਬਦੋ = ਸਬਦੁ, ਗੁਰੂ ਦਾ ਸ਼ਬਦ। ਆਬ = ਚਮਕ, ਖ਼ੂਬ-ਸੂਰਤੀ।(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।
 
असमानु धरती चलसी मुकामु ओही एकु ॥७॥
Asmān ḏẖarṯī cẖalsī mukām ohī ek. ||7||
The sky and the earth shall pass away; He alone is permanent. ||7||
ਆਕਾਸ਼ ਤੇ ਜਮੀਨ ਟੁਰ ਜਾਣਗੇ, ਸਦੀਵੀ ਸਥਿਰ ਕੇਵਲ ਉਹ ਹੀ ਹੈ।
ਓਹੀ ਏਕੁ = ਉਹ ਇਕ ਪਰਮਾਤਮਾ ਹੀ ॥੭॥ਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ ॥੭॥
 
करम धरती सरीरु जुग अंतरि जो बोवै सो खाति ॥
Karam ḏẖarṯī sarīr jug anṯar jo bovai so kẖāṯ.
The body is the field of karma in this age; whatever you plant, you shall harvest.
ਇਸ ਯੂਗ ਅੰਦਰ ਦੇਹਿ ਅਮਲਾਂ ਦਾ ਖੇਤ ਹੈ। ਜੋ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਦਾ (ਵੱਢਦਾ) ਹੈ।
ਕਰਮ ਧਰਤੀ = ਕਰਮ ਕਮਾਣ ਲਈ ਧਰਤੀ। ਜੁਗ ਅੰਤਰਿ = ਜੁਗ ਵਿਚ, ਜਗਤ ਵਿਚ, ਮਨੁੱਖਾ ਜਵਿਨ ਵਿਚ {ਨੋਟ: ਇਥੇ ਲਫ਼ਜ਼ 'ਜੁਗ' ਕਿਸੇ ਖ਼ਾਸ ਸਤਜੁਗ ਕਲਿਜੁਗ ਆਦਿਕ ਵਾਸਤੇ ਨਹੀਂ ਹੈ}। ਖਾਤਿ = ਖਾਂਦਾ ਹੈ।(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।
 
तुधु आपे धरती साजीऐ चंदु सूरजु दुइ दीवे ॥
Ŧuḏẖ āpe ḏẖarṯī sājī▫ai cẖanḏ sūraj ḏu▫e ḏīve.
You Yourself created the earth, and the two lamps of the sun and the moon.
ਤੂੰ ਆਪ ਹੀ ਜਮੀਨ ਅਤੇ ਚੰਨ ਤੇ ਸੂਰਜ ਦੇ ਦੋ ਦੀਵੇ ਰਚੇ ਹਨ।
xxx(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ।)
 
गवनु कीआ धरती भरमाता ॥
Gavan kī▫ā ḏẖarṯī bẖarmāṯā.
they wander on journeys all over the earth;
ਤੇ ਉਹ ਚੱਕਰ ਕਟੇ ਅਤੇ ਜ਼ਿਮੀ ਉਤੇ ਭਊਦਾ ਫਿਰੇ।
ਗਵਨੁ = ਭ੍ਰਮਣ, ਤੁਰਨ-ਫਿਰਨ। ਭਰਮਾਤਾ = ਤੁਰਿਆ-ਫਿਰਿਆ।ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ।
 
गुरमुखि धरती गुरमुखि पाणी ॥
Gurmukẖ ḏẖarṯī gurmukẖ pāṇī.
The Gurmukh sees the Lord on the earth, and the Gurmukh sees Him in the water.
ਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।
xxxਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ,
 
घर महि धरती धउलु पाताला ॥
Gẖar mėh ḏẖarṯī ḏẖa▫ul pāṯālā.
Within the home of the self is the earth, its support and the nether regions of the underworld.
ਤੇਰੇ ਗ੍ਰਹਿ ਵਿੱਚ ਹੀ ਹੇ ਪ੍ਰਾਣੀ! ਜ਼ਮੀਨ, ਬਲਦ ਅਤੇ ਹੇਠਲਾ ਲੋਕ ਹੈ।
ਧਉਲੁ = ਬਲਦ, ਆਸਰਾ।ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ।
 
धरती सेवक पाइक चरना ॥
Ḏẖarṯī sevak pā▫ik cẖarnā.
The earth is Your servant, a slave at Your Feet.
ਜਮੀਨ ਤੇਰੀ ਦਾਸੀ ਹੈ, ਤੇਰੇ ਪੈਰਾਂ ਦੀ ਗੋਲੀ।
ਪਾਇਕ = ਟਹਿਲਣ।(ਤੇਰੀ ਪੈਦਾ ਕੀਤੀ ਹੋਈ) ਧਰਤੀ ਤੇਰੇ ਚਰਨਾਂ ਦੀ ਟਹਲਣ ਹੈ ਸੇਵਕਾ ਹੈ।
 
कै विचि धरती कै आकासी उरधि रहा सिरि भारि ॥
Kai vicẖ ḏẖarṯī kai ākāsī uraḏẖ rahā sir bẖār.
I may remain standing on my head, upside-down, on the earth or up in the sky;
ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ।
ਉਰਧਿ = ਉੱਚਾ, ਉਲਟਾ, ਪੁੱਠਾ। ਸਿਰਿ ਭਾਰਿ = ਸਿਰ ਦੇ ਭਾਰ।ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,
 
सगली धरती सकर होवै खुसी करे नित जीउ ॥
Saglī ḏẖarṯī sakar hovai kẖusī kare niṯ jī▫o.
If all the earth became sugar, to continually excite the mind;
ਜੇਕਰ ਸਾਰੀ ਜਮੀਨ ਸ਼ੱਕਰ ਹੋ ਜਾਵੇ ਤਾਂ ਜੋ ਮਨ ਸਦਾ ਹੀ ਮੌਜਾਂ ਮਾਣੇ,
ਜੀਉ = ਜਿੰਦ, ਜੀਵ।ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,
 
सगले दूख पाणी करि पीवा धरती हाक चलाई ॥
Sagle ḏūkẖ pāṇī kar pīvā ḏẖarṯī hāk cẖalā▫ī.
and if I were to drink in all pain like water, and drive the entire earth before me;
ਸਾਰੀਆਂ ਤਕਲੀਫਾਂ ਨੂੰ ਜੇਕਰ ਮੈਂ ਜਲ ਦੀ ਤਰ੍ਹਾਂ ਪੀ ਜਾਵਾਂ ਅਤੇ ਜਮੀਨ ਨੂੰ ਹਿੱਕ ਕੇ ਆਪਣੇ ਮੂਹਰੇ ਲਾ ਲਵਾਂ।
ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ। ਹਾਕ = ਆਵਾਜ਼, (ਭਾਵ, ਹੁਕਮ)। {ਲਫ਼ਜ਼ 'ਹਾਕ' ਦਾ ਅਰਥ 'ਹਿੱਕ ਕੇ' ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ 'ਹਾਕਿ' ਚਾਹੀਦਾ ਹੈ, ਜਿਵੇਂ 'ਕਰਿ' ਕਰ ਕੇ, ਨਥਿ = ਨੱਥ ਕੇ, ਆਖਿ = ਆਖ ਕੇ}।ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,
 
धरती चीजी कि करे जिसु विचि सभु किछु होइ ॥
Ḏẖarṯī cẖījī kė kare jis vicẖ sabẖ kicẖẖ ho▫e.
What are personal possessions to the earth, from which all things are produced?
ਜਮੀਨ ਵਸਤੂਆਂ ਨੂੰ ਕੀ ਕਰੇ, ਜੀਹਦੇ ਅੰਦਰ ਸਾਰਾ ਕੁਝ ਪੈਦਾ ਹੁੰਦਾ ਹੈ?
ਚੀਜੀ = ਚੀਜ਼ਾਂ।ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)
 
जैसी धरती ऊपरिमेघुला बरसतु है किआ धरती मधे पाणी नाही ॥
Jaisī ḏẖarṯī ūpar megẖulā barsaṯ hai ki▫ā ḏẖarṯī maḏẖe pāṇī nāhī.
The clouds pour their rain down upon the earth, but isn't there water within the earth as well?
ਜਿਸ ਤਰ੍ਹਾਂ ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ (ਏਸੇ ਤਰ੍ਹਾਂ ਗੁਰਾਬਾਣੀ ਨਾਮ ਦੇ ਜਲ ਨੂੰ ਵਰ੍ਹਾਉਂਦੀ ਹੈ) ਪਰ ਕੀ ਜਮੀਨ ਵਿੱਚ ਜਲ ਹੈ ਨਹੀਂ?
ਜੈਸੀ = ਜਿਹੋ ਜਿਹੀ। ਊਪਰਿ ਮੇਘੁਲਾ = ਉਤਲਾ ਬੱਦਲ। ਮਧੇ = ਵਿਚ।(ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ)।
 
जैसे धरती मधे पाणी परगासिआ बिनु पगा वरसत फिराही ॥१॥
Jaise ḏẖarṯī maḏẖe pāṇī pargāsi▫ā bin pagā varsaṯ firā▫ī. ||1||
Water is contained within the earth; without feet, the clouds run around and let down their rain. ||1||
ਜਿਸ ਤਰ੍ਹਾਂ ਜਮੀਨ ਵਿੱਚ ਜਲ ਰਮਿਆ ਹੋਇਆ ਹੈ, (ਏਸ ਤਰ੍ਹਾਂ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਨਾਮ-ਜਲ ਰਮਿਆ ਹੋਇਆ ਹੈ) ਪਰ ਬੱਦਲ ਪੈਰਾਂ (ਤਕਲੀਫ) ਦੇ ਬਗੈਰ ਅਤੇ ਬਹੁਤਾਤ ਵਿੱਚ ਬਰਸਦਾ ਹੈ!
ਜੈਸੇ = ਜਿਵੇਂ। ਬਿਨੁ ਪਗਾ = ਪੈਰਾਂ ਤੋਂ ਬਿਨਾ, ਬੱਦਲ। ਫਿਰਾਹੀ = ਫਿਰਹਿ, ਫਿਰਦੇ ਹਨ ॥੧॥(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ-ਹੈ ਇਕੋ ਹੀ ਪਰਮਾਤਮਾ ਦੀ ਅੰਸ) ॥੧॥
 
आपे धरती साजीअनु आपे आकासु ॥
Āpe ḏẖarṯī sājī▫an āpe ākās.
He Himself made the earth; He Himself made the sky.
ਵਾਹਿਗੁਰੂ ਨੇ ਖੁਦ ਜਮੀਨ ਰਚੀ ਹੈ ਅਤੇ ਖੁਦ ਹੀ ਅਸਮਾਨ।
ਸਾਜੀਅਨੁ = ਸਾਜੀ ਉਸ ਨੇ।ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।