Sri Guru Granth Sahib Ji

Search ਧਰਮ in Gurmukhi

मंनै धरम सेती सनबंधु ॥
Mannai ḏẖaram seṯī san▫banḏẖ.
The faithful are firmly bound to the Dharma.
ਹਰੀ ਨਾਮ ਅੰਦਰ ਭਰੋਸਾ ਧਾਰਨ ਕਰਨ ਵਾਲੇ ਦਾ ਸਚਾਈ ਨਾਲ ਮੇਲ ਹੁੰਦਾ ਹੈ।
ਸੇਤੀ = ਨਾਲ। ਸਨਬੰਧੁ = ਸਾਕ, ਰਿਸ਼ਤਾ, ਜੋੜ।ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ।
 
धौलु धरमु दइआ का पूतु ॥
Ḏẖoul ḏẖaram ḏa▫i▫ā kā pūṯ.
The mythical bull is Dharma, the son of compassion;
ਕਲਪਤ ਬਲਦ ਦਿਆਲਤਾ ਦਾ ਪੁੱਤਰ ਪਵਿੱਤ੍ਰਤਾ ਹੈ,
ਧੌਲੁ = ਬਲਦ। ਦਇਆ ਕਾ ਪੂਤੁ = ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ।(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ 'ਧਰਮ' ਰੂਪ ਨਿਯਮ ਬਣਾ ਦਿੱਤਾ ਹੈ)।
 
अमुलु धरमु अमुलु दीबाणु ॥
Amul ḏẖaram amul ḏībāṇ.
Priceless is the Divine Law of Dharma, Priceless is the Divine Court of Justice.
ਅਨਮੁਲ ਹੈ ਤੇਰਾ ਈਸ਼ਵਰੀ ਕਾਨੂੰਨ ਅਤੇ ਅਨਮੁਲ ਤੇਰਾ ਦਰਬਾਰ।
ਧਰਮੁ = ਨੀਯਮ, ਕਾਨੂੰਨ। ਦੀਬਾਣੁ = ਕਚਹਿਰੀ, ਰਾਜ-ਦਰਬਾਰ।ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ।
 
गावहि तुहनो पउणु पाणी बैसंतरु गावै राजा धरमु दुआरे ॥
Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
The praanic wind, water and fire sing; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਸਰਬ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
 
गावहि चितु गुपतु लिखि जाणहि लिखि लिखि धरमु वीचारे ॥
Gāvahi cẖiṯ gupaṯ likẖ jāṇėh likẖ likẖ ḏẖaram vīcẖāre.
Chitr and Gupt, the angels of the conscious and the subconscious who record actions, and the Righteous Judge of Dharma who judges this record sing.
ਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਤੇ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।
ਚਿਤੁ ਗੁਪਤੁ; ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ। ਪੁਰਾਤਨ ਹਿੰਦੂ ਮੱਤ ਦੇ ਧਰਮ-ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ। ਧਰਮੁ = ਸਰਬ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ।ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
 
तिसु विचि धरती थापि रखी धरम साल ॥
Ŧis vicẖ ḏẖarṯī thāp rakẖī ḏẖaram sāl.
in the midst of these, He established the earth as a home for Dharma.
ਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ।
ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।
 
धरम खंड का एहो धरमु ॥
Ḏẖaram kẖand kā eho ḏẖaram.
This is righteous living in the realm of Dharma.
ਇਹ ੳਪਰੋਕਤ ਦਸਿਆ ਇਖਲਾਕੀ ਫਰਜ਼ ਸਚਾਈ ਦੇ ਮੰਡਲ ਦਾ ਹੈ।
ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ।ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।
 
चंगिआईआ बुरिआईआ वाचै धरमु हदूरि ॥
Cẖang▫ā▫ī▫ā buri▫ā▫ī▫ā vācẖai ḏẖaram haḏūr.
Good deeds and bad deeds-the record is read out in the Presence of the Lord of Dharma.
ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ 'ਤੇ।ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।
 
गावनि तुधनो पवणु पाणी बैसंतरु गावै राजा धरमु दुआरे ॥
Gāvan ṯuḏẖno pavaṇ pāṇī baisanṯar gāvai rājā ḏẖaram ḏu▫āre.
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
 
गावनि तुधनो चितु गुपतु लिखि जाणनि लिखि लिखि धरमु बीचारे ॥
Gāvan ṯuḏẖno cẖiṯ gupaṯ likẖ jāṇan likẖ likẖ ḏẖaram bīcẖāre.
Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ।
ਚਿਤੁ ਗੁਪਤੁ = ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿੱਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ = {Know to write} ਲਿਖਣਾ ਜਾਣਦੇ ਹਨ। ਲਿਖਿ ਲਿਖਿ = (ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿੱਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ)।ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।
 
जपु तपु संजमु धरमु न कमाइआ ॥
Jap ṯap sanjam ḏẖaram na kamā▫i▫ā.
I have not practiced meditation, self-discipline, self-restraint or righteous living.
ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
ਜਪੁ = ਸਿਮਰਨ। ਤਪੁ = ਸੇਵਾ ਆਦਿਕ ਉੱਦਮ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਚੰਗੀ ਤਰ੍ਹਾਂ ਆਹਰ।ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ-ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ।
 
आपणा धरमु गवावहि बूझहि नाही अनदिनु दुखि विहाणी ॥
Āpṇā ḏẖaram gavāvėh būjẖėh nāhī an▫ḏin ḏukẖ vihāṇī.
They lose their faith, they have no understanding; night and day, they suffer in pain.
ਉਹ ਆਪਣੇ ਈਮਾਨ ਵੰਞਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ।
ਧਰਮੁ = (ਮਨੁੱਖਾ ਜੀਵਨ ਦਾ) ਫ਼ਰਜ਼। ਅਨਦਿਨੁ = ਹਰ ਰੋਜ਼। ਵਿਹਾਣੀ = ਬੀਤਦੀ ਹੈ।(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ।
 
धरम राइ नो हुकमु है बहि सचा धरमु बीचारि ॥
Ḏẖaram rā▫e no hukam hai bahi sacẖā ḏẖaram bīcẖār.
The Righteous Judge of Dharma, by the Hukam of God's Command, sits and administers True Justice.
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
ਨੋ = ਨੂੰ। ਬਹਿ = ਬੈਠ ਕੇ।ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,
 
तिन की सेवा धरम राइ करै धंनु सवारणहारु ॥२॥
Ŧin kī sevā ḏẖaram rā▫e karai ḏẖan savāraṇhār. ||2||
The Righteous Judge of Dharma serves them; blessed is the Lord who adorns them. ||2||
ਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ।
ਧੰਨੁ = ਸਲਾਹਣ-ਯੋਗ।੨।ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ॥੨॥
 
दैत पुतु करम धरम किछु संजम न पड़ै दूजा भाउ न जाणै ॥
Ḏaiṯ puṯ karam ḏẖaram kicẖẖ sanjam na paṛai ḏūjā bẖā▫o na jāṇai.
The demon's son Prahlaad had not read about religious rituals or ceremonies, austerity or self-discipline; he did not know the love of duality.
(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।
ਦੈਤ ਪੁਤੁ = ਹਰਨਾਖਸ਼ ਦੈਂਤ ਦਾ ਪੁੱਤਰ, ਪ੍ਰਹਿਲਾਦ। ਕਰਮ ਧਰਮ = ਕਰਮ ਕਾਂਡ। ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਜਤਨ। ਭਾਉ = ਪਿਆਰ।(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।
 
गिरसती गिरसति धरमाता ॥४॥
Girsaṯī girsaṯ ḏẖarmāṯā. ||4||
The householders assert their faith in family life. ||4||
ਕਬੀਲਦਾਰੀ ਨੂੰ ਘਰਬਾਰੀ ਆਪਣਾ ਈਮਾਨ ਜਾਣਦਾ ਹੈ।
ਗਿਰਸਤਿ = ਗ੍ਰਿਹਸਤ ਵਿਚ। ਧਰਮਾਤਮਾ = ਧਰਮ ਵਿਚ ਮਸਤ ॥੪॥ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ ॥੪॥
 
मै बधी सचु धरम साल है ॥
Mai baḏẖī sacẖ ḏẖaram sāl hai.
I have established the Temple of Truth.
ਮੈਂ ਸੱਚਾਈ ਦੇ ਮੰਦਰ ਦੀ ਨੀਹਂ ਰੱਖੀ ਹੈ।
ਧਰਮਸਾਲ = ਧਰਮ ਕਮਾਣ ਦੀ ਥਾਂ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਬਧੀ = ਬੱਧੀ, ਬਣਾਈ ਹੈ।ਗੁਰਸਿੱਖਾਂ ਦੀ ਸੰਗਤ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ।
 
धरम सेती वापारु न कीतो करमु न कीतो मितु ॥
Ḏẖaram seṯī vāpār na kīṯo karam na kīṯo miṯ.
You have not traded in righteousness and Dharma; you have not made good deeds your friends.
ਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।
ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ।ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।
 
तीरथ वरत सुचि संजमु नाही करमु धरमु नही पूजा ॥
Ŧirath varaṯ sucẖ sanjam nāhī karam ḏẖaram nahī pūjā.
Pilgrimages, fasts, purification and self-discipline are of no use, nor are rituals, religious ceremonies or empty worship.
ਧਰਮ-ਅਸਥਾਨਾਂ ਦੀ ਯਾਤ੍ਰਾਂ, ਉਪਹਾਸ, ਸਫਾਈ ਅਤੇ ਸਵੈ-ਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ, ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ।
xxx(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ।
 
धरम राइ जब पकरसि बवरे तब किआ जबाबु करेइ ॥
Ḏẖaram rā▫e jab pakras bavre ṯab ki▫ā jabāb kare▫i.
When the Righteous Judge seizes you and interrogates you, O madman, what answer will you give him then?
ਜਦ ਧਰਮਰਾਜ ਤੈਨੂੰ ਪਕੜ ਕੇ ਪੁਛੇਗਾ, ਹੇ ਪਗਲੇ ਪੁਰਸ਼! ਤੂੰ ਉਦੋਂ ਉਸ ਨੂੰ ਕੀ ਉਤਰ ਦੇਵੇਗਾ?
ਪਕਰਸਿ = ਫੜੇਗਾ। ਬਵਰੇ = ਕਮਲੇ ਜੀਵ ਨੂੰ। ਕਰੇਇ = ਕਰਦਾ ਹੈ, ਕਰੇਗਾ।(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?