Sri Guru Granth Sahib Ji

Search ਧਿਆਨ in Gurmukhi

सुणिऐ लागै सहजि धिआनु ॥
Suṇi▫ai lāgai sahj ḏẖi▫ān.
Listening-intuitively grasp the essence of meditation.
ਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਆਦਮੀ ਨੂੰ ਸੁਖੈਨ ਹੀ ਸਾਹਿਬ ਦਾ ਸਿਮਰਨ ਪਰਾਪਤ ਹੋ ਜਾਂਦਾ ਹੈ।
ਸਹਜਿ = ਸਹਜ ਅਵਸਥਾ ਵਿਚ। ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ, ਅਡੋਲਤਾ। ਧਿਆਨੁ = ਸੁਰਤ, ਬ੍ਰਿਤੀ। ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।
 
पंचा का गुरु एकु धिआनु ॥
Pancẖā kā gur ek ḏẖi▫ān.
The chosen ones meditate single-mindedly on the Guru.
ਚੁਣੇ ਹੋਏ ਕੇਵਲ ਗੁਰੂ ਉਤੇ ਹੀ ਆਪਣੀ ਬਿਰਤੀ ਇਕੱਤਰ ਕਰਦੇ ਹਨ।
ਗੁਰੁ ਏਕੁ = ਕੇਵਲ ਗੁਰੂ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ।ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
 
मुंदा संतोखु सरमु पतु झोली धिआन की करहि बिभूति ॥
Munḏa sanṯokẖ saram paṯ jẖolī ḏẖi▫ān kī karahi bibẖūṯ.
Make contentment your ear-rings, humility your begging bowl, and meditation the ashes you apply to your body.
ਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।
ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ।(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ),
 
गिआनी धिआनी गुर गुरहाई ॥
Gi▫ānī ḏẖi▫ānī gur gurhā▫ī.
The spiritual teachers, the teachers of meditation, and the teachers of teachers -
ਬ੍ਰਹਮਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ, ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ, (ਨੇ ਤੈਨੂੰ ਬਿਆਨ ਕੀਤਾ ਹੈ)।
ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}।ਵਿਚਾਰਵਾਨਾਂ ਨੇ, ਬਿਰਤੀ ਜੋੜਨ ਵਾਲਿਆਂ ਨੇ ਤੇ ਪ੍ਰਸਿਧ ਗੁਰੂ- ਪ੍ਰਚਾਰਕਾਂ ਨੇ ਵੀ (ਕੋਸ਼ਿਸ ਕੀਤੀ)।
 
नीली सिआही कदा करणी पहिरणु पैर धिआनु ॥
Nīlī si▫āhī kaḏā karṇī pahiraṇ pair ḏẖi▫ān.
The blackness of sin is erased by my wearing of blue clothes, and meditation on the Lord's Lotus Feet is my robe of honor.
ਪਾਪ ਦੀ ਕਾਲਖ ਨੂੰ ਨਾਬੂਦ ਕਰਨਾ ਅਸਮਾਨੀ ਕਪੜੇ ਪਾਉਣਾ ਹੈ ਅਤੇ (ਪ੍ਰਭੂ ਦੇ) ਪੈਰਾਂ ਦਾ ਆਰਾਧਨਾ ਮੇਰੀ ਖਿੱਲ੍ਹਅਤ।
ਨੀਲੀ = ਨੀਲੀ ਪੁਸ਼ਾਕ। ਸਿਆਹੀ = ਮਨ ਦੀ ਕਾਲਖ। ਕਦਾ ਕਰਣੀ = ਕੱਟ ਦੇਣੀ। ਪਹਿਰਣੁ = ਜਾਮਾ, ਚੋਗਾ।ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।
 
बिनु पउड़ी गड़ि किउ चड़उ गुर हरि धिआन निहाल ॥२॥
Bin pa▫oṛī gaṛ ki▫o cẖaṛa▫o gur har ḏẖi▫ān nihāl. ||2||
How can I climb up to the Fortress without a ladder? By meditating on the Lord, through the Guru, I am blessed and exalted. ||2||
ਸੀੜ੍ਹੀ ਦੇ ਬਗੈਰ ਮੈਂ ਕਿਲ੍ਹੇ ਉਤੇ ਕਿਸ ਤਰ੍ਹਾਂ ਚੜ੍ਹਾਂਗਾ? ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਮੈਂ ਉਸ ਨੂੰ ਵੇਖ ਲਵਾਂਗਾ।
ਗੜਿ = ਕਿਲ੍ਹੇ ਉੱਤੇ। ਗੁਰ ਧਿਆਨ = ਗੁਰੂ (ਚਰਨਾਂ) ਦਾ ਧਿਆਨ। ਨਿਹਾਲ = ਵਿਖਾ ਦੇਂਦਾ ਹੈ।੨।ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥
 
हिरदै कमलु प्रगासिआ लागा सहजि धिआनु ॥
Hirḏai kamal pargāsi▫ā lāgā sahj ḏẖi▫ān.
The heart-lotus blossoms forth, and they intuitively center themselves in meditation.
ਉਨ੍ਹਾਂ ਦਾ ਅੰਤਸ਼ਕਰਨ-ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਬ੍ਰਿਤੀ (ਸਾਹਿਬ ਵਿੱਚ) ਅਡੋਲ ਰੂਪ ਜੁੜੀ ਰਹਿੰਦੀ ਹੈ।
ਹਿਰਦੈ ਕਮਲੁ = ਹਿਰਦੇ ਦਾ ਕੌਲ ਫੁੱਲ।੨।ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।
 
जनम मरण दुखु काटीऐ लागै सहजि धिआनु ॥१॥
Janam maraṇ ḏukẖ kātī▫ai lāgai sahj ḏẖi▫ān. ||1||
The pains of birth and death are taken away; we are intuitively centered on His Meditation. ||1||
ਇਸ ਤਰ੍ਹਾਂ ਜੰਮਣ ਤੇ ਮਰਨ ਦੀ ਤਕਲਫ਼ਿ ਰਫ਼ਾ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਸੁਖੈਨ ਹੀ ਸੁਆਮੀ ਅੰਦਰ ਜੁੜ ਜਾਂਦੀ ਹੈ।
ਜਨਮ ਮਰਣ ਦੁਖੁ = ਜਨਮ ਮਰਨ (ਦੇ ਗੇੜ ਵਿਚ ਪੈਣ) ਦਾ ਦੁੱਖ। ਸਹਜਿ = ਆਤਮਕ ਅਡੋਲਤਾ ਵਿਚ।੧।ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥
 
जिनी सचा मंनिआ तिन मनि सचु धिआनु ॥
Jinī sacẖā mani▫ā ṯin man sacẖ ḏẖi▫ān.
Those who obey the True One-their minds abide in true meditation.
ਸੱਚਾ ਸਿਮਰਨ ਉਨ੍ਹਾਂ ਦੇ ਅੰਤਰ-ਆਤਮੇ ਵੱਸਦਾ ਹੈ, ਜੋ ਸਤਿਪੁਰਖ ਦੀ ਤਾਬੇਦਾਰੀ ਕਰਦੇ ਹਨ।
ਮਨਿ = ਮਨ ਵਿਚ।ਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ।
 
गिआनु धिआनु धुनि जाणीऐ अकथु कहावै सोइ ॥
Gi▫ān ḏẖi▫ān ḏẖun jāṇī▫ai akath kahāvai so▫e.
Know that from the vibration of the Word, we obtain spiritual wisdom and meditation. Through it, we speak the Unspoken.
ਜਾਣ ਲੈ ਕਿ ਗੁਰਾਂ ਦੇ ਬਚਨ ਦੁਆਰਾ ਈਸ਼ਵਰੀ ਗਿਆਤ ਤੇ ਸਿਮਰਨ ਪਰਾਪਤ ਹੁੰਦੇ ਹਨ ਅਤੇ ਉਹ ਬੰਦੇ ਕੋਲੋ ਅਕਹਿ ਹਰੀ ਨੂੰ ਵਰਨਣ ਕਰਵਾ ਦਿੰਦੇ ਹਨ।
ਕਹਾਵੈ = ਸਿਮਰਨ ਕਰਾਂਦਾ ਹੈ। ਸੋਇ = ਉਹ ਗੁਰੂ ਹੀ।ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ-(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ।
 
धिआनी धिआनु लावहि ॥
Ḏẖi▫ānī ḏẖi▫ān lāvėh.
The meditatives practice meditation,
ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ।
ਧਿਆਨੀ = ਸਮਾਧੀਆਂ ਲਾਣ ਵਾਲੇ।ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ,
 
खसम सेती अरदासि वखाणै उरध धिआनि लिव लागा ॥
Kẖasam seṯī arḏās vakẖāṇai uraḏẖ ḏẖi▫ān liv lāgā.
You uttered prayers to your Lord and Master, while upside-down, and you meditated on Him with deep love and affection.
ਮੂਧੇ ਮੂੰਹ ਤੂੰ ਜੁੜੀ ਹੋਈ ਬ੍ਰਿਤੀ ਅਤੇ ਪ੍ਰੀਤ ਨਾਲ ਸੁਆਮੀ ਮੂਹਰੇ ਬੇਨਤੀ ਅਰਜ਼ ਕਰਦਾ ਸੈਂ।
ਅਰਦਾਸਿ ਵਖਾਣੈ = ਅਰਦਾਸ ਉਚਾਰਦਾ ਹੈ, ਅਰਦਾਸ ਕਰਦਾ ਹੈ। ਧਿਆਨਿ = ਧਿਆਨ ਵਿਚ (ਜੁੜ ਕੇ)।(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।
 
दूजै पहरै रैणि कै वणजारिआ मित्रा विसरि गइआ धिआनु ॥
Ḏūjai pahrai raiṇ kai vaṇjāri▫ā miṯrā visar ga▫i▫ā ḏẖi▫ān.
In the second watch of the night, O my merchant friend, you have forgotten to meditate.
ਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।
xxxਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
 
कहु नानक प्राणी दूजै पहरै विसरि गइआ धिआनु ॥२॥
Kaho Nānak parāṇī ḏūjai pahrai visar ga▫i▫ā ḏẖi▫ān. ||2||
Says Nanak, in the second watch of the night, you have forgotten to meditate. ||2||
ਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।
xxx॥੨॥ਹੇ ਨਾਨਕ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
 
गिआनु धिआनु गुण संजमु नाही जनमि मरहुगे झूठे ॥
Gi▫ān ḏẖi▫ān guṇ sanjam nāhī janam marhuge jẖūṯẖe.
You have no wisdom at all, no meditation, no virtue or self-discipline; in falsehood, you are caught in the cycle of birth and death.
ਕੂੜੇ ਇਨਸਾਨ ਦੇ ਪਲੇ ਬ੍ਰਹਮ ਵੀਚਾਰ, ਬੰਦਗੀ ਨੇਕੀ ਤੇ ਪਾਪਾ ਤੋਂ ਪ੍ਰਹੇਜ਼ ਨਹੀਂ, ਉਹ ਜੰਮਣ ਤੇ ਮਰਣ ਦੇ ਚੱਕਰ ਵਿੱਚ ਪਏਗਾ।
ਜਨਮਿ ਮਰਹੁਗੇ = ਜਨਮ ਕੇ ਮਰਹੁਗੇ, ਜਨਮ ਮਰਨ ਦੇ ਗੇੜ ਵਿਚ ਪੈ ਜਾਉਗੇ।ਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ।
 
सिरजनहारु विसारिआ सुआमी इक निमख न लगो धिआनु ॥
Sirjanhār visāri▫ā su▫āmī ik nimakẖ na lago ḏẖi▫ān.
He has forgotten the Creator, his Lord and Master, and he does not meditate on Him, even for an instant.
ਉਸ ਨੇ ਰਚਣਹਾਰ ਸਾਹਿਬ ਨੂੰ ਭੁਲਾ ਛਡਿਆ ਹੈ ਅਤੇ ਉਹ ਉਸ ਅੰਦਰ ਇਕ ਮੁਹਤ ਲਈ ਭੀ ਆਪਣੀ ਬਿਰਤੀ ਨਹੀਂ ਜੋੜਦਾ।
ਨਿਮਖ = ਅੱਖ ਝਮਕਣ ਜਿਤਨਾ ਸਮਾ।ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ।
 
रे नर गरभ कुंडल जब आछत उरध धिआन लिव लागा ॥
Re nar garabẖ kundal jab ācẖẖaṯ uraḏẖ ḏẖi▫ān liv lāgā.
O man, when you were coiled in the cradle of the womb, upside-down, you were absorbed in meditation.
ਹੇ ਇਨਸਾਨ! ਜਦ ਤੂੰ ਪੇਟ ਦੇ ਵਲ ਅੰਦਰ ਸੈਂ, ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਅਤੇ ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੈਂ।
ਗਰਭ ਕੁੰਡਲ = ਮਾਂ ਦਾ ਪੇਟ, ਕੁੰਡਲ ਵਾਂਗ ਦਾ ਗਰਭ-ਅਸਥਾਨ। ਆਛਤ = ਹੁੰਦਾ ਸੈਂ। ਉਰਧ = ਉੱਚਾ। ਲਿਵ = ਬ੍ਰਿਤੀ, ਸੁਰਤ।ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ;
 
सो गिआनु धिआनु जो तुधु भाई ॥
So gi▫ān ḏẖi▫ān jo ṯuḏẖ bẖā▫ī.
That which pleases You is spiritual wisdom and meditation.
ਕੇਵਲ ਉਹੀ ਈਸ਼ਵਰੀ ਗਿਆਤ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ।
ਜੋ ਤੁਧੁ ਭਾਈ = ਜੋ ਤੈਨੂੰ ਚੰਗਾ ਲੱਗਦਾ ਹੈ।ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ।
 
गिआन धिआन पूरन परमेसुर प्रभु सभना गला जोगा जीउ ॥२॥
Gi▫ān ḏẖi▫ān pūran parmesur parabẖ sabẖnā galā jogā jī▫o. ||2||
The Perfect Transcendent Lord is spiritual wisdom and meditation. God is All-powerful to do all things. ||2||
ਸ਼੍ਰੋਮਣੀ ਸਾਹਿਬ ਰਬੀ ਗਿਆਤ ਅਤੇ ਸਿਮਰਣ ਨਾਲ ਲਬਾਲਬ ਹੈ। ਮਾਲਕ ਹਰ ਸ਼ੈ ਕਰਨ ਨੂੰ ਸਮਰਥ ਹੈ।
ਗਿਆਨ = ਡੂੰਘੀ ਸਾਂਝ। ਧਿਆਨ = ਸਮਾਧੀ। ਜੋਗਾ = ਸਮਰੱਥ ॥੨॥ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ ॥੨॥
 
निरमल गिआनु धिआनु अति निरमलु निरमल बाणी मंनि वसावणिआ ॥३॥
Nirmal gi▫ān ḏẖi▫ān aṯ nirmal nirmal baṇī man vasāvaṇi▫ā. ||3||
Immaculate is the spiritual wisdom, and utterly immaculate is the meditation, of those whose minds are filled with the Immaculate Bani of the Word. ||3||
ਪਾਵਨ ਹੈ ਈਸ਼ਵਰੀ ਗਿਆਤ ਤੇ ਪ੍ਰਮ ਪਾਵਨ ਹੈ ਉਸ ਦਾ ਸਿਮਰਨ ਜੋ ਪਵਿੱਤਰ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
xxx॥੩॥(ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ ॥੩॥